ਜਾਣੋ ਖਜੂਰ ਵਾਲਾ ਦੁੱਧ ਬਣਾਉਣ ਦੀ ਵਿਧੀ ਅਤੇ ਉਹ ਰੋਗ ਜੋ ਬਿਲਕੁਲ ਠੀਕ ਹੁੰਦੇ ਹਨ ।

ਆਯੁਰਵੇਦ ਵਿੱਚ ਖਜੂਰ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ । ਕਿਉਂਕਿ ਇਸ ਵਿੱਚ ਬਹੁਤ ਸਾਰੇ ਮਿਨਰਲਸ ਹੁੰਦੇ ਹਨ । ਜੋ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ । ਪਰ ਜੇਕਰ ਖਜੂਰ ਨੂੰ ਦੁੱਧ ਵਿਚ ਮਿਲਾ ਕੇ ਖਾਧਾ ਜਾਵੇ , ਤਾਂ ਇਸਦੇ ਫ਼ਾਇਦੇ ਦੁੱਗਣੇ ਹੋ ਜਾਂਦੇ ਹਨ । ਖਜੂਰ ਨੂੰ ਜ਼ਿਆਦਾ ਗਰਮੀ ਵਿੱਚ ਨਹੀਂ ਖਾਧਾ ਜਾਂਦਾ । ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ । ਪਰ ਜਦੋਂ ਮੌਸਮ ਬਦਲਦਾ ਹੈ , ਤਾਂ ਇਸ ਨੂੰ ਖਾਣਾ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ । ਜੇ ਤੁਸੀਂ ਰੋਜ਼ਾਨਾ ਖਜੂਰ ਵਾਲਾ ਦੁੱਧ ਪੀਂਦੇ ਹੋ , ਤਾਂ ਇਸ ਦੀ ਸਿਹਤ ਨੂੰ ਬਹੁਤ ਜ਼ਿਆਦਾ ਫ਼ਾਇਦੇ ਹੁੰਦੇ ਹਨ । ਇਸ ਨਾਲ ਬਹੁਤ ਸਾਰੀਆਂ ਬੀਮਾਰੀਆਂ ਠੀਕ ਹੋ ਜਾਂਦੀਆਂ ਹਨ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਖਜੂਰ ਵਾਲਾ ਦੁੱਧ ਬਣਾਉਣ ਦੀ ਵਿਧੀ ਅਤੇ ਉਹ ਬਿਮਾਰੀਆਂ । ਜੋ ਖਜੂਰ ਵਾਲਾ ਦੁੱਧ ਪੀਣ ਨਾਲ ਬਿਲਕੁਲ ਠੀਕ ਹੁੰਦੀਆਂ ਹਨ ।

ਖਜੂਰ ਵਾਲਾ ਦੁੱਧ ਬਣਾਉਣ ਦੀ ਵਿਧੀ

ਖਜੂਰ ਵਾਲਾ ਦੁੱਧ ਪੀਣ ਨਾਲ ਸਿਹਤ ਨੂੰ ਬਹੁਤ ਜ਼ਿਆਦਾ ਫ਼ਾਇਦੇ ਹੁੰਦੇ ਹਨ । ਪਰ ਇਸ ਨੂੰ ਬਣਾਉਣ ਦਾ ਤਰੀਕਾ ਚਾਨਣ ਬਹੁਤ ਜ਼ਰੂਰੀ ਹੈ । ਇਸ ਲਈ ਸਾਨੂੰ ਤਿੰਨ ਚੀਜ਼ਾਂ ਦੀ ਜ਼ਰੂਰਤ ਪਵੇਗੀ । ਇੱਕ ਕੱਪ ਦੁੱਧ , ਦੋ ਤਿੱਨ ਖਜੂਰ ਅਤੇ ਇਕ ਚਮਚ ਮਿਸ਼ਰੀ ।

ਇਸ ਦੇ ਲਈ ਇੱਕ ਕੱਪ ਦੁੱਧ ਲਓ ਅਤੇ ਉਸ ਨੂੰ ਉਬਾਲ ਲਓ । ਫਿਰ ਇਸ ਵਿੱਚ ਤਿੰਨ ਚਾਰ ਖਜੂਰ ਮਿਲਾ ਕੇ ਚੰਗੀ ਤਰ੍ਹਾਂ ਉਬਾਲੋ । ਜਦੋਂ ਦੁੱਧ ਚੰਗੀ ਤਰ੍ਹਾਂ ਉਬਲ ਜਾਵੇ , ਤਾਂ ਇਸ ਵਿੱਚ ਇੱਕ ਚੱਮਚ ਮਿਲਾ ਲਓ । ਫਿਰ ਇਸ ਦੁੱਧ ਨੂੰ ਪੀ ਲਓ ਅਤੇ ਖਜੂਰ ਚਬਾ ਚਬਾ ਕੇ ਖਾਓ ।

ਖਜੂਰ ਵਾਲੇ ਦੁੱਧ ਦੇ ਫ਼ਾਇਦੇ

ਪੇਟ ਸਾਫ ਕਰੇ

ਖਜੂਰ ਦਾ ਦੁੱਧ ਪੀਣ ਨਾਲ ਪੇਟ ਸਾਫ ਰਹਿੰਦਾ ਹੈ । ਕਿਉਂਕਿ ਖਜੂਰ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦੀ ਹੈ । ਇਸ ਲਈ ਪਾਚਣ ਠੀਕ ਹੁੰਦਾ ਹੈ ਅਤੇ ਖਾਧਾ ਹੋਇਆ ਖਾਣਾ ਚੰਗੀ ਤਰ੍ਹਾਂ ਹਜ਼ਮ ਹੁੰਦਾ ਹੈ । ਜਿਸ ਨਾਲ ਪੇਟ ਸੰਬੰਧੀ ਸਮੱਸਿਆਵਾਂ ਅਤੇ ਰੋਗ ਬਿਲਕੁਲ ਠੀਕ ਹੋ ਜਾਂਦੇ ਹਨ ।

ਹੱਡੀਆਂ ਮਜ਼ਬੂਤ ਕਰੇ

ਜੇ ਤੁਹਾਨੂੰ ਹੱਡੀਆਂ ਸਬੰਧੀ ਕੋਈ ਵੀ ਸਮੱਸਿਆ ਹੈ , ਹੱਡੀਆਂ ਕਮਜ਼ੋਰ ਹਨ , ਜਾਂ ਫਿਰ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੈ , ਤਾਂ ਖਜੂਰ ਵਾਲਾ ਦੁੱਧ ਇਹ ਸਭ ਸਮੱਸਿਆਵਾਂ ਨੂੰ ਦੂਰ ਕਰ ਦਿੰਦਾ ਹੈ ਕਿਉਂਕਿ ਖਜੂਰ ਵਿੱਚ ਪ੍ਰੋਟੀਨ ਅਤੇ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ । ਜਿਸ ਨਾਲ ਮਾਸ਼ਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ । ਇਸ ਤੋਂ ਇਲਾਵਾ ਇਸ ਦੁੱਧ ਵਿੱਚ ਵਿਟਾਮਿਨ , ਆਇਰਨ , ਐਂਟੀਓਕਸੀਡੈਂਟ ਜਿਹੇ ਗੁਣ ਹੁੰਦੇ ਹਨ । ਜੋ ਹੱਡੀਆਂ ਦੇ ਰੋਗ ਅਤੇ ਗਠੀਏ ਦੇ ਰੋਗ ਨੂੰ ਠੀਕ ਕਰਦੇ ਹਨ ।

ਨੀਂਦ ਨਾ ਆਉਣ ਦੀ ਸਮੱਸਿਆ

ਜੇ ਤੁਹਾਨੂੰ ਨੀਂਦ ਨਹੀਂ ਆਉਂਦੀ ਅਤੇ ਬਹੁਤ ਜ਼ਿਆਦਾ ਤਣਾਅ ਦੀ ਸਮੱਸਿਆ ਰਹਿੰਦੀ ਹੈ , ਤਾਂ ਰਾਤ ਨੂੰ ਸੌਂਦੇ ਸਮੇਂ ਖਜੂਰ ਵਾਲਾ ਦੁੱਧ ਜ਼ਰੂਰ ਪੀਓ । ਇਸ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ । ਕਿਉਂਕਿ ਇਹ ਦੁੱਧ ਦਿਮਾਗ਼ ਚੋਂ ਰਿਲੀਜ਼ ਹੋਣ ਵਾਲੇ ਤਣਾਅ ਦੇ ਹਾਰਮੋਨਸ ਨੂੰ ਕੰਟਰੋਲ ਕਰਦਾ ਹੈ ।

ਸ਼ਰੀਰਕ ਕਮਜ਼ੋਰੀ ਦੂਰ ਕਰੇ

ਜੇ ਤੁਹਾਡੇ ਸਰੀਰ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਰਹਿੰਦੀ ਹੈ , ਤਾਂ ਲਗਾਤਾਰ ਰੋਜ਼ਾਨਾ ਖਜੂਰ ਵਾਲੇ ਦੁੱਧ ਦਾ ਸੇਵਨ ਕਰੋ । ਕਿਉਂਕਿ ਇਸ ਵਿਚ ਗੁਲੂਕੋਜ਼ ਅਤੇ ਫ੍ਰਕਟੋਜ਼ ਦੀ ਮਾਤਰਾ ਜ਼ਿਆਦਾ ਹੁੰਦੀ ਹੈ । ਜਿਸ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ ।

ਦਿਲ ਲਈ ਫਾਇਦੇਮੰਦ

ਖਜੂਰ ਵਾਲੇ ਦੁੱਧ ਦਾ ਸੇਵਨ ਕਰਨ ਨਾਲ ਦਿਲ ਦੀਆਂ ਬੀਮਾਰੀਆਂ ਠੀਕ ਹੁੰਦੀਆਂ ਹਨ । ਕਿਉਂਕਿ ਇਸ ਦੁੱਧ ਨੂੰ ਪੀਣ ਨਾਲ ਕੋਲੈਸਟਰੋਲ ਘੱਟ ਹੁੰਦਾ ਹੈ ਅਤੇ ਦਿਲ ਸਿਹਤਮੰਦ ਰਹਿੰਦਾ ਹੈ ।

ਪਿਸ਼ਾਬ ਦੀਆਂ ਸਮੱਸਿਆਵਾਂ

ਜੇ ਤੁਹਾਨੂੰ ਪਿਸ਼ਾਬ ਸਬੰਧੀ ਕੋਈ ਵੀ ਸਮੱਸਿਆ ਹੈ । ਜਿਵੇਂ ਪਿਸ਼ਾਬ ਵਾਰ ਵਾਰ ਆਉਣਾ , ਜਾਂ ਫਿਰ ਪਿਸ਼ਾਬ ਘੱਟ ਆਉਂਦਾ ਹੈ , ਤਾਂ ਖਜੂਰ ਵਾਲੇ ਦੁੱਧ ਦਾ ਸੇਵਨ ਕਰੋ ।

ਯਾਦਦਾਸ਼ਤ ਦੀ ਸਮੱਸਿਆ

ਖਜੂਰ ਵਾਲੇ ਤੋਤਾ ਸੇਵਨ ਕਰਨ ਨਾਲ ਦਿਮਾਗ ਤੇਜ਼ ਹੁੰਦਾ ਹੈ ਅਤੇ ਯਾਦਦਾਸ਼ਤ ਵਧਦੀ ਹੈ । ਜੇ ਤੁਹਾਡੀ ਵੀ ਯਾਦਦਾਸ਼ਤ ਕਮਜ਼ੋਰ ਹੈ , ਤਾਂ ਦਿਨ ਵਿੱਚ ਦੋ ਵਾਰ ਖਜੂਰ ਵਾਲੇ ਦੁੱਧ ਦਾ ਸੇਵਨ ਜਰੂਰ ਕਰੋ । ਇਸ ਨਾਲ ਦਿਮਾਗ ਦੀਆਂ ਨਸਾਂ ਨੂੰ ਆਰਾਮ ਮਿਲਦਾ ਹੈ ਅਤੇ ਯਾਦ ਕਰਨ ਦੀ ਸ਼ਮਤਾ ਤੇਜ਼ ਹੁੰਦੀ ਹੈ ।

ਦੰਦਾਂ ਦੀਆਂ ਸਮੱਸਿਆਵਾਂ

ਖਜੂਰ ਵਾਲਾ ਦੁੱਧ ਰੋਜ਼ਾਨਾ ਪੀਣ ਨਾਲ ਦੰਦ ਮਜ਼ਬੂਤ ਹੁੰਦੇ ਹਨ । ਕਿਉਂਕਿ ਇਸ ਵਿੱਚ ਫਾਸਫੋਰਸ ਹੁੰਦਾ ਹੈ । ਜਿਸ ਨਾਲ ਦੰਦ ਅਤੇ ਮਸੂੜੇ ਤੰਦਰੁਸਤ ਰਹਿੰਦੇ ਹਨ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।