ਛਾਤੀ ਵਿੱਚ ਬਲਗਮ ਅਤੇ ਕਫ ਜਮ੍ਹਾਂ ਹੋਣ ਤੇ ਖਾਓ , ਇਹ 7 ਚੀਜ਼ਾਂ । ਬਹੁਤ ਜਲਦ ਠੀਕ ਹੋਵੇਗੀ ਇਹ ਸਮੱਸਿਆ ।

ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਹੁੰਦੇ ਹਨ । ਜਿਨ੍ਹਾਂ ਨੂੰ ਕਫ ਅਤੇ ਬਲਗਮ ਦੀ ਸਮੱਸਿਆ ਬਹੁਤ ਜ਼ਿਆਦਾ ਰਹਿੰਦੀ ਹੈ ਅਤੇ ਇਹ ਸਮੱਸਿਆ ਫੇਫੜਿਆਂ ਦੀ ਸਾਹ ਨਲੀ ਵਿਚ ਕਫ ਅਤੇ ਬਲਗਮ ਪਹੁੰਚ ਜਾਂਦਾ ਹੈ । ਜੇਕਰ ਇਸ ਸਮੱਸਿਆ ਤੇ ਧਿਆਨ ਨਾ ਦਿੱਤਾ ਜਾਵੇ , ਤਾਂ ਇਹ ਸਮੱਸਿਆ ਕਾਫੀ ਗੰਭੀਰ ਹੋ ਸਕਦੀ ਹੈ । ਜਿਸ ਨਾਲ ਇਹ ਕਫ ਅਤੇ ਬਲਗਮ ਫੇਫੜਿਆਂ ਵਿੱਚ ਜਾ ਕੇ ਸੁੱਕ ਜਾਂਦਾ ਹੈ ਅਤੇ ਵਾਇਰਸ ਅਤੇ ਬੈਕਟੀਰੀਆ ਦੀ ਸਮੱਸਿਆ ਵਧਣ ਦੀ ਸੰਭਾਵਨਾ ਵਧ ਜਾਂਦੀ ਹੈ । ਇਹ ਸਮੱਸਿਆ ਸਰਦੀ , ਫਲੂ , ਨੱਕ ਜਾਂ ਗਲੇ ਵਿਚ ਚਲਣ , ਅਲਰਜੀ , ਨਿਮੋਨੀਆ ਜਿਹੀਆਂ ਬੀਮਾਰੀਆਂ ਤੋਂ ਪੈਦਾ ਹੁੰਦੀ ਹੈ । ਜੇਕਰ ਇਹ ਸਮੱਸਿਆ ਬਹੁਤ ਜ਼ਿਆਦਾ ਵਧ ਜਾਵੇ , ਤਾਂ ਇਹ ਫੇਫੜਿਆਂ ਦੇ ਕੈਂਸਰ ਤਕ ਦੀ ਸਮੱਸਿਆ ਵੀ ਬਣ ਸਕਦੀ ਹੈ ।

ਪਰ ਇਸ ਕਫ ਅਤੇ ਵਾਲ ਗੁੰਮ ਨੂੰ ਘੱਟ ਕਰਨ ਦੇ ਬਹੁਤ ਸਾਰੇ ਤਰੀਕੇ ਹਨ । ਜ਼ਿਆਦਾਤਰ ਇਹ ਕਫ ਅਤੇ ਬਲਗਮ ਦਵਾਈਆਂ ਨਾਲ ਸੁੱਕ ਜਾਂਦੀ ਹੈ । ਜਦੋਂ ਅਸੀਂ ਦਵਾਈਆਂ ਲੈਣੀਆਂ ਬੰਦ ਕਰ ਦਿੰਦੇ ਹਾਂ , ਤਾਂ ਇਹ ਦੁਬਾਰਾ ਬਣਨੀ ਸ਼ੁਰੂ ਹੋ ਜਾਂਦੀ ਹੈ । ਇਸ ਲਈ ਜੇਕਰ ਇਸਨੂੰ ਨੈਚੁਰਲ ਤਰੀਕੇ ਨਾਲ ਘੱਟ ਕੀਤਾ ਜਾਵੇ , ਤਾਂ ਇਹ ਬਿਲਕੁਲ ਠੀਕ ਹੋ ਸਕਦੀ ਹੈ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਦੱਸਾਂਗੇ । ਇਸ ਤਰ੍ਹਾਂ ਦੀਆਂ ਚੀਜ਼ਾਂ ਜਿਨ੍ਹਾਂ ਨਾਲ ਕਫ ਅਤੇ ਬਲਗਮ ਦੀ ਸਮੱਸਿਆ ਘੱਟ ਕੀਤੀ ਜਾ ਸਕਦੀ ਹੈ । ਜੇ ਤੁਹਾਨੂੰ ਵੀ ਬਲਗਮ ਅਤੇ ਕਫ ਦੀ ਸਮੱਸਿਆ ਹੈ , ਤਾਂ ਇਨ੍ਹਾਂ ਚੀਜ਼ਾਂ ਦਾ ਸੇਵਨ ਜ਼ਰੂਰ ਕਰੋ ।

ਅਦਰਕ

ਅਦਰਕ ਚ ਐਂਟੀ ਵਾਇਰਲ ਗੁਣ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਅਤੇ ਇਸ ਦਾ ਸੇਵਨ ਕਰਨ ਨਾਲ ਛਾਤੀ ਵਿਚ ਜੰਮੀ ਹੋਈ ਬਲਗਮ ਆਸਾਨੀ ਨਾਲ ਬਾਹਰ ਨਿਕਲ ਜਾਂਦੀ ਹੈ । ਇਸ ਲਈ ਜੇ ਤੁਹਾਨੂੰ ਵੀ ਛਾਤੀ ਵਿੱਚ ਬਲਗਮ ਅਤੇ ਕਫ ਦੀ ਸਮੱਸਿਆ ਬਹੁਤ ਜ਼ਿਆਦਾ ਰਹਿੰਦੀ ਹੈ , ਤਾਂ ਰੋਜ਼ਾਨਾ ਅਦਰਕ ਦੀ ਚਾਹ ਦਾ ਸੇਵਨ ਜ਼ਰੂਰ ਕਰੋ ।

ਲਾਲ ਮਿਰਚ

ਲਾਲ ਮਿਰਚ ਹਰ ਘਰ ਵਿਚ ਇਸਤੇਮਾਲ ਕੀਤੀ ਜਾਂਦੀ ਹੈ । ਇਸ ਤੋਂ ਬਗੈਰ ਹਰ ਖਾਣਾ ਅਧੂਰਾ ਲੱਗਦਾ ਹੈ । ਪਰ ਲਾਲ ਮਿਰਚ ਜ਼ਿਆਦਾ ਖੰਘ ਅਤੇ ਬਲਗਮ ਨੂੰ ਬਿਲਕੁਲ ਠੀਕ ਕਰ ਸਕਦੀ ਹੈ । ਕਿਉਂਕਿ ਇਸ ਵਿੱਚ ਇਸ ਤਰ੍ਹਾਂ ਦੀ ਯੋਗਿਕ ਗੁਣ ਹੁੰਦੇ ਹਨ । ਜੋ ਬਲਗ਼ਮ ਨੂੰ ਪਤਲਾ ਕਰਨ ਵਿੱਚ ਮਦਦ ਕਰਦੇ ਹਨ ਅਤੇ ਜਿਸ ਨਾਲ ਇਹ ਬਲਗਮ ਬਹੁਤ ਜਲਦ ਬਾਹਰ ਨਿਕਲ ਜਾਂਦੀ ਹੈ ।

ਲਸਣ

ਲਸਣ ਇਕ ਗੁਣਾਂ ਦਾ ਖਜ਼ਾਨਾ ਹੈ , ਇਸ ਵਿੱਚ ਨੇਚਰ ਐਕਸਪੈਕਟੋਰੈਂਟ ਹੁੰਦੇ ਹਨ । ਜੋ ਸਰੀਰ ਵਿੱਚ ਬਲਗਮ ਨੂੰ ਬਣਨ ਤੋਂ ਰੋਕਦੇ ਹਨ । ਇਸ ਵਿਚ ਫੰਗਲ ਅਤੇ ਬੈਕਟੀਰੀਆ ਨੂੰ ਘੱਟ ਕਰਨ ਦੇ ਵੀ ਗੁਣ ਪਾਏ ਜਾਂਦੇ ਹਨ । ਇਸ ਲਈ ਲਸਣ ਨੂੰ ਆਪਣੇ ਆਹਾਰ ਵਿਚ ਜ਼ਰੂਰ ਸ਼ਾਮਲ ਕਰੋ । ਇਸ ਨਾਲ ਸਰੀਰ ਵਿਚੋਂ ਕਫ ਬਾਹਰ ਨਿਕਲ ਜਾਂਦੀ ਹੈ ।

ਅਨਾਨਾਸ

ਇਹ ਇਕ ਇਸ ਤਰ੍ਹਾਂ ਦਾ ਫਲ ਹੈ । ਜੋ ਬਲਗ਼ਮ ਅਤੇ ਕਫ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ । ਅਨਾਨਾਸ ਦਾ ਜੂਸ ਵਿੱਚ ਇਸ ਤਰ੍ਹਾਂ ਦੇ ਐਂਜਾਈਮ ਹੁੰਦੇ ਹਨ । ਜੋ ਸਾਹ ਨਾਲ ਜੁੜੀਆਂ ਸਮੱਸਿਆਵਾਂ ਅਤੇ ਅਲਰਜੀ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ । ਇਸ ਤੋਂ ਇਲਾਵਾ ਅਨਾਨਾਸ ਦੀ ਜੂਸ ਵਿਚ ਮਿਊਕੋਲਿਟਿਕ ਵੀ ਹੁੰਦਾ ਹੈ । ਜੋ ਕਫ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ ।

ਪਿਆਜ

ਜੇਕਰ ਤੁਸੀਂ ਸਰਦੀ , ਜ਼ੁਕਾਮ , ਖੰਘ , ਗਲੇ ਵਿੱਚ ਖਰਾਸ਼ ਅਤੇ ਕਮਜ਼ੋਰ ਇਮਿਊਨਿਟੀ ਤੋਂ ਪ੍ਰੇਸ਼ਾਨ ਹੋ , ਤਾਂ ਪਿਆਜ ਦਾ ਸੇਵਨ ਜ਼ਰੂਰ ਕਰੋ । ਇਸ ਦੇ ਲਈ ਪਿਆਜ਼ ਨੂੰ ਕੱਦੂਕਸ ਕਰ ਕੇ ਪਾਣੀ ਵਿੱਚ ਕੁਝ ਘੰਟੇ ਲਈ ਭਿਉਂ ਕੇ ਰੱਖੋ ਅਤੇ ਰੋਜ਼ਾਨਾ ਇਸ ਦੇ ਪਾਣੀ ਦਾ ਸੇਵਨ ਕਰੋ । ਜੇਕਰ ਤੁਸੀਂ ਇਸ ਪਾਣੀ ਵਿੱਚ ਕੁਝ ਬੂੰਦਾ ਨਿੰਬੂ ਦੇ ਰਸ ਦੀਆਂ ਮਿਲਾ ਲੈਂਦੇ ਹੋ , ਤਾਂ ਇਸ ਦੇ ਫ਼ਾਇਦੇ ਦੁੱਗਣੇ ਹੋ ਜਾਣਗੇ ਅਤੇ ਤੁਹਾਡੀ ਖਾਂਸੀ ਦੂਰ ਹੋ ਜਾਵੇਗੀ । ਬਲਗਮ ਵੀ ਠੀਕ ਹੋ ਜਾਵੇਗੀ ।

ਇਲਾਇਚੀ

ਇਲਾਇਚੀ ਸਾਡੇ ਸਰੀਰ ਤੇ ਬਹੁਤ ਸਾਰੇ ਰੋਗ ਠੀਕ ਕਰਦੀ ਹੈ । ਇਸ ਦੀ ਮਦਦ ਨਾਲ ਛਾਤੀ ਵਿਚ ਜੰਮੀ ਹੋਈ ਬਲਗਮ ਬਾਹਰ ਨਿਕਲ ਜਾਂਦੀ ਹੈ । ਕਿਉਂਕਿ ਇਸ ਦੇ ਸੇਵਨ ਨਾਲ ਬਲਗਮ ਪਤਲਾ ਹੋ ਜਾਂਦਾ ਹੈ ਅਤੇ ਆਸਾਨੀ ਨਾਲ ਬਾਹਰ ਨਿਕਲ ਜਾਂਦਾ ਹੈ । ਇਲਾਇਚੀ ਨੂੰ ਖਾਣ ਤੋਂ ਬਾਅਦ ਖਾਣਾ ਜਲਦੀ ਹਜ਼ਮ ਹੁੰਦਾ ਹੈ । ਜਿਸ ਨਾਲ ਪੇਟ ਦੀਆਂ ਸਮੱਸਿਆਵਾਂ ਵੀ ਨਹੀਂ ਹੁੰਦੀਆਂ ।

ਕਾਲੀ ਮਿਰਚ

ਕਾਲੀ ਮਿਰਚ ਦਾ ਇਸਤੇਮਾਲ ਖਾਣੇ ਦਾ ਸੁਆਦ ਵਧਾਉਣ ਲਈ ਕੀਤੇ ਜਾਂਦੇ ਹੈ । ਇਸ ਵਿਚ ਆਯੁਰਵੈਦਿਕ ਗੁਣ ਹੁੰਦੇ ਹਨ । ਜੇ ਤੁਸੀਂ ਇਸ ਦਾ ਇਸਤੇਮਾਲ ਕਰਦੇ ਹੋ , ਤਾਂ ਕਫ ਦੀ ਸਮੱਸਿਆ ਤੋਂ ਬਹੁਤ ਜਲਦ ਛੁਟਕਾਰਾ ਪਾ ਸਕਦੇ ਹੋ । ਇਸ ਦੇ ਲਈ ਕੁਝ ਕਾਲੀਆਂ ਮਿਰਚਾਂ ਦੇ ਦਾਣੇ ਪੀਸ ਲਓ ਅਤੇ ਇਸ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਮਿਲਾ ਕੇ ਲਓ । ਇਸ ਨਾਲ ਕਫ ਪਤਲਾ ਹੋ ਜਾਵੇਗਾ ਅਤੇ ਆਸਾਨੀ ਨਾਲ ਬਾਹਰ ਨਿਕਲ ਜਾਵੇਗਾ ਅਤੇ ਤੁਹਾਨੂੰ ਹਲਕਾ ਮਹਿਸੂਸ ਹੋਵੇਗਾ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।