ਇਹ 20 ਬਿਮਾਰੀਆਂ ਠੀਕ ਕਰਨ ਲਈ ਖਾਓ , ਇਹ ਘਰੇਲੂ ਚੂਰਨ ।

ਬਹੁਤ ਸਾਰੇ ਲੋਕ ਸਰਦੀ , ਖਾਂਸੀ , ਜ਼ੁਕਾਮ ਜਿਹੀਆਂ ਸਮੱਸਿਆਵਾਂ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਇਹ ਸਮੱਸਿਆ ਬਹੁਤ ਜਲਦ ਹੋ ਜਾਂਦੀ ਹੈ । ਕਿਉਂਕਿ ਉਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ । ਇਸ ਤਰ੍ਹਾਂ ਦੇ ਲੋਕਾਂ ਨੂੰ ਬਹੁਤ ਸਾਰੀਆਂ ਬੀਮਾਰੀਆਂ ਲੱਗਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ । ਇਸ ਤਰ੍ਹਾਂ ਕੋਈ ਵੀ ਦਵਾਈ ਖਾਓ , ਤਾਂ ਉਸ ਦਾ ਫ਼ਾਇਦਾ ਜ਼ਿਆਦਾ ਨਹੀਂ ਮਿਲਦਾ । ਇਸ ਲਈ ਚੰਗਾ ਹੋਵੇਗਾ ਕਿ ਤੁਸੀਂ ਦਵਾਈਆਂ ਖਾਣ ਦੀ ਬਜਾਏ , ਆਪਣਾ ਇਮਿਊਨ ਸਿਸਟਮ ਮਜ਼ਬੂਤ ਕਰੋ ।

ਜੇਕਰ ਤੁਹਾਡਾ ਇਮਿਊਨ ਸਿਸਟਮ ਮਜ਼ਬੂਤ ਹੋਵੇਗਾ , ਤਾਂ ਤੁਹਾਨੂੰ ਸਰਦੀ , ਖਾਂਸੀ , ਜ਼ੁਕਾਮ ਕਦੇ ਨਹੀਂ ਲੱਗੇਗਾ ਅਤੇ ਬਹੁਤ ਸਾਰੀਆਂ ਬਿਮਾਰੀਆਂ ਵੀ ਨਹੀਂ ਲੱਗਣਗੀਆਂ । ਜੇ ਤੁਹਾਨੂੰ ਕੋਈ ਬੀਮਾਰੀ ਹੈ , ਤਾਂ ਉਹ ਵੀ ਬਿਲਕੁਲ ਠੀਕ ਹੋ ਜਾਵੇਗੀ ।

ਅੱਜ ਅਸੀਂ ਤੁਹਾਨੂੰ ਦੱਸਾਂਗੇ । ਇਸ ਤਰ੍ਹਾਂ ਦੇ ਚੂਰਨ ਬਾਰੇ । ਜਿਸ ਨਾਲ ਤੁਹਾਡਾ ਇਮਿਊਨ ਸਿਸਟਮ ਮਜ਼ਬੂਤ ਬਣ ਜਾਵੇਗਾ । ਇਹ ਵੀ ਦੱਸਾਂਗੇ । ਇਹ ਚੂਰਨ ਬਣਾਉਣਾ ਕਿਸ ਤਰ੍ਹਾਂ ਹੈ ਅਤੇ ਲੈਣਾ ਕਦੋਂ ਹੈ ।

ਚੂਰਨ ਨੂੰ ਬਣਾਉਣ ਲਈ ਜ਼ਰੂਰੀ ਸਾਮਾਨ

ਪੁਨਰਨਵਾਂ – ਪੰਜਾਹ ਗ੍ਰਾਮ

ਹਲਦੀ – ਤੀਹ ਗ੍ਰਾਮ

ਗਿਲੋਅ ਪਾਊਡਰ – ਪੰਜਾਹ ਗ੍ਰਾਮ

ਨਿੰਮ ਦੇ ਪੱਤੇ – ਤੀਹ ਗ੍ਰਾਮ

ਇਸ ਨੂੰ ਬਣਾਉਣ ਦੀ ਵਿਧੀ

ਇਸ ਚੂਰਨ ਨੂੰ ਬਣਾਉਣ ਦੇ ਲਈ ਹਲਦੀ ਅਤੇ ਨਿੰਮ ਦੇ ਪੱਤੇ ਤੁਹਾਨੂੰ ਘਰ ਵਿੱਚ ਹੀ ਮਿਲ ਜਾਣਗੇ । ਪਰ ਗਿਲੋਅ ਪਾਊਡਰ ਅਤੇ ਪੂਨਰਨਵਾਂ ਤੁਹਾਨੂੰ ਬਾਜ਼ਾਰ ਤੋਂ ਖਰੀਦਣਾ ਪਵੇਗਾ । ਇਹ ਤੁਹਾਨੂੰ ਆਯੁਰਵੈਦਿਕ ਦੁਕਾਨ ਤੋਂ ਮਿਲ ਜਾਣਗੇ । ਇਨ੍ਹਾਂ ਨੂੰ ਚੰਗੀ ਤਰ੍ਹਾਂ ਸਾਫ ਕਰਕੇ , ਮਿਕਸੀ ਚ ਪੀਸ ਕੇ ਪਾਊਡਰ ਬਣਾ ਲਓ ਅਤੇ ਕੱਚ ਦੀ ਸ਼ੀਸ਼ੀ ਵਿਚ ਭਰ ਕੇ ਰੱਖ ਲਓ ।

ਚੂਰਨ ਲੈਣ ਦੀ ਵਿਧੀ

ਸਵੇਰੇ ਖਾਲੀ ਪੇਟ ਖਾਣਾ ਖਾਣ ਤੋਂ ਪਹਿਲਾਂ ਇਕ ਚਮਚ ਚੂਰਨ ਗੁਣਗੁਣੇ ਪਾਣੀ ਨਾਲ ਸੇਵਨ ਕਰੋ । ਇਸ ਦਾ ਇਸਤੇਮਾਲ ਤੁਸੀਂ ਦਿਨ ਵਿੱਚ ਸਿਰਫ਼ ਇੱਕ ਵਾਰ ਕਰਨਾ ਹੈ । ਇਸ ਚੂਰਨ ਨੂੰ ਲੈਣ ਨਾਲ ਸਭ ਖਾਧਾ ਪੀਤਾ ਤੁਹਾਨੂੰ ਹਜ਼ਮ ਹੋਣ ਲੱਗੇਗਾ ਅਤੇ ਸਰੀਰ ਨੂੰ ਲੱਗੇਗਾ । ਇਸ ਨਾਲ ਇਮਿਊਨ ਸਿਸਟਮ ਮਜ਼ਬੂਤ ਹੋ ਜਾਵੇਗਾ ਅਤੇ ਬਹੁਤ ਸਾਰੀਆਂ ਬੀਮਾਰੀਆਂ ਠੀਕ ਹੋ ਜਾਣਗੀਆ ।

ਅਸ਼ਵਗੰਧਾ ਚੂਰਨ

ਇਹ ਚੂਰਨ ਵੀ ਤੁਹਾਨੂੰ ਆਯੁਰਵੈਦਿਕ ਦੁਕਾਨ ਤੋਂ ਮਿਲ ਜਾਵੇਗਾ । ਜੇ ਤੁਹਾਡਾ ਦਿਮਾਗ ਕਮਜ਼ੋਰ ਹੈ , ਸਰੀਰਕ ਤਾਕਤ ਘੱਟ ਹੈ , ਤਾਂ ਇਸ ਚੂਰਨ ਨੂੰ ਰੋਜ਼ਾਨਾ ਸ਼ਾਮ ਨੂੰ ਦੁੱਧ ਨਾਲ ਲਓ ।

ਜਾਤੀਫੌਲਾਦ ਚੂਰਨ

ਇਹ ਚੂਰਨ ਵੀ ਤੁਹਾਨੂੰ ਆਯੁਰਵੈਦਿਕ ਦੁਕਾਨ ਤੋਂ ਮਿਲ ਜਾਵੇਗਾ । ਇਹ ਚੂਰਨ ਸੰਗ੍ਰਹਿਣੀ , ਪੇਟ ਵਿਚ ਮਰੋੜ , ਬਦਹਜ਼ਮੀ , ਕਫ ਅਤੇ ਸਰਦੀ ਜ਼ੁਕਾਮ ਨੂੰ ਠੀਕ ਕਰਦਾ ਹੈ । ਇਸ ਚੂਰਨ ਸ਼ਹਿਦ ਨਾਲ ਲੈਣੇ ਚਾਹੀਦਾ ਹੈ ।

ਤ੍ਰਿਫਲਾ ਚੂਰਨ

ਤ੍ਰਿਫਲਾ ਚੂਰਨ ਕਬਜ਼ , ਪੇਟ ਦੀਆਂ ਸਮੱਸਿਆਵਾਂ , ਸੋਜ , ਖ਼ੂਨ ਵਿੱਚ ਗੰਦਗੀ , ਅੱਖਾਂ ਦੀਆਂ ਸਮੱਸਿਆਵਾਂ ਨੂੰ ਠੀਕ ਕਰਦਾ ਹੈ । ਇਸ ਚੂਰਨ ਦੇ ਪਾਣੀ ਨਾਲ ਅੱਖਾਂ ਧੋਣ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ਅਤੇ ਇਸ ਚੂਰਨ ਨੂੰ ਰੋਜ਼ਾਨਾ ਇਕ ਤੋਂ ਤਿੰਨ ਗ੍ਰਾਮ ਘਿਓ ਜਾਂ ਫਿਰ ਸ਼ਹਿਦ ਨਾਲ ਲੈਣ ਨਾਲ ਕਬਜ਼ ਦੀ ਸਮੱਸਿਆ ਠੀਕ ਹੋ ਜਾਂਦੀ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।