ਜਾਣੋਂ ਹਾਈ ਕੋਲੈਸਟਰੋਲ ਦੀ ਸਮੱਸਿਆ ਹੋਣ ਤੇ ਅੱਖਾਂ ਨਾਲ ਜੁੜੀਆਂ ਕਿਹੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ ।

ਕੋਲੇਸਟ੍ਰੋਲ ਸਾਡੇ ਬਲਡ ਵੈਲੇਸ ਵਿੱਚ ਪਾਇਆ ਜਾਂਦਾ ਹੈ । ਕੋਲੇਸਟ੍ਰੋਲ ਵੈਕਸ ਜਿਹਾ ਪਦਾਰਥ ਹੁੰਦਾ ਹੈ , ਸਰੀਰ ਦੇ ਲਈ ਕੋਲੇਸਟ੍ਰੋਲ ਜ਼ਰੂਰੀ ਹੈ । ਪਰ ਇਸ ਦੀ ਜ਼ਿਆਦਾ ਮਾਤਰਾ ਹੋ ਜਾਵੇ , ਤਾਂ ਕਈ ਬਿਮਾਰੀਆਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ । ਬੁਰਾ ਕੋਲੈਸਟਰੋਲ ਦਾ ਲੈਵਲ ਵਧ ਜਾਣ ਤੇ ਮੋਟਾਪਾ , ਹਾਰਟ ਡਿਸੀਜ ਹਾਈਬੀਪੀ , ਡਾਇਬਿਟੀਜ਼ ਆਦਿ ਸਮੱਸਿਆਵਾਂ ਹੋ ਸਕਦੀਆਂ ਹਨ । ਕੁਝ ਲੋਕ ਇਹ ਜਾਨਣਾ ਚਾਹੁੰਦੇ ਹਨ ਕਿ ਕੋਲੇਸਟ੍ਰੋਲ ਦਾ ਵਧਣਾ ਅੱਖਾਂ ਦੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ । ਜੀ ਹਾਂ , ਖੂਣ ਵਿੱਚ ਬੁਰਾ ਕੋਲੈਸਟਰੋਲ ਵਧਣ ਨਾਲ ਅੱਖਾਂ ਦੀ ਸਿਹਤ ਵੀ ਪ੍ਰਭਾਵਿਤ ਹੋ ਸਕਦੀ ਹੈ । ਹਾਈ ਕੋਲੈਸਟਰੌਲ ਦੇ ਕਾਰਨ ਅੱਖਾਂ ਦੇ ਰੰਗ ਅਤੇ ਦੇਖਣ ਦੀ ਸ਼ਕਤੀ ਤੇ ਪੂਰਾ ਪ੍ਰਭਾਵ ਪੈਂਦਾ ਹੈ । ਸਾਨੂੰ ਕਿਵੇਂ ਪਤਾ ਚੱਲੇਗਾ ਕਿ ਕੋਲੈਸਟ੍ਰੋਲ ਵਧਣ ਨਾਲ ਅੱਖਾਂ ਤੇ ਪ੍ਰਭਾਵ ਪੈ ਰਿਹਾ ਹੈ , ਜਾਂ ਨਹੀਂ । ਦਰਅਸਲ ਕੁਝ ਲੱਛਣਾਂ ਨਾਲ ਇਸ ਦਾ ਪਤਾ ਲਾਇਆ ਜਾ ਸਕਦਾ ਹੈ ।

ਅੱਜ ਅਸੀਂ ਤੁਹਾਨੂੰ ਕੋਲੇਸਟ੍ਰੋਲ ਵਧਣ ਨਾਲ ਅੱਖਾਂ ਤੇ ਹੋਣ ਵਾਲੀਆਂ ਸਮੱਸਿਆਵਾਂ ਬਾਰੇ ਦੱਸਾਂਗੇ ।

ਜਾਣੋ ਕੋਲੇਸਟ੍ਰੋਲ ਵਧਣ ਤੇ ਅੱਖਾਂ ਵਿਚ ਹੋਣ ਵਾਲੀਆਂ ਸਮੱਸਿਆਵਾਂ

ਅੱਖਾਂ ਕਮਜ਼ੋਰ ਹੋ ਸਕਦੀਆਂ ਹਨ

ਕੋਲੇਸਟ੍ਰੋਲ ਵਧਣ ਦੇ ਨਾਲ ਅੱਖਾਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ । ਅਚਾਨਕ ਵਿਅਕਤੀ ਨੂੰ ਅੰਧਾਪੰਣ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ । ਸਮਾਨਿਆਂ ਚੀਜ਼ਾਂ ਵੀ ਧੁੰਦਲੀਆਂ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ । ਅੱਖਾਂ ਵਿੱਚੋਂ ਦਿਸਣਾ ਘੱਟ ਹੋ ਜਾਣ ਤੇ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ । ਜਿਨ੍ਹਾਂ ਲੋਕਾਂ ਦੀਆਂ ਅੱਖਾਂ ਪਹਿਲਾਂ ਤੋਂ ਹੀ ਕਮਜ਼ੋਰ ਹਨ , ਉਨ੍ਹਾਂ ਦੀਆਂ ਅੱਖਾਂ ਤੇ ਹਾਈ ਕੋਲੈਸਟਰੋਲ ਦਾ ਜ਼ਿਆਦਾ ਅਸਰ ਪੈਂਦਾ ਹੈ ।

ਕੌਰਨੀਆਂ ਨੂੰ ਪ੍ਰਭਾਵਿਤ ਕਰਦਾ ਹੈ ਹਾਈ ਕੋਲੈਸਟਰੌਲ

ਕੋਲੈਸਟ੍ਰੋਲ ਵਧਣ ਦਾ ਬੁਰਾ ਅਸਰ ਕੌਰਨਿਆਂ ਤੇ ਪੈਂਦਾ ਹੈ । ਕੋਲੈਸਟਰੋਲ ਦਾ ਲੈਵਲ ਵਧਣ ਦੇ ਕਾਰਨ ਹੀ ਮਰੀਜ਼ ਦੀਆਂ ਅੱਖਾਂ ਵਿਚ ਆਕ੍ਰਸ ਸੇਨਿਲਿਸ ਨਾਂ ਦੀ ਬੀਮਾਰੀ ਹੋ ਸਕਦੀ ਹੈ । ਇਸ ਬਿਮਾਰੀ ਨਾਲ ਕੌਰਨਿਆਂ ਦੇ ਚਾਰੇ ਪਾਸੇ ਭੂਰੇ ਜਾਂ ਪੀਲੇ ਰੰਗ ਦੇ ਛਾਲੇ ਬਣ ਜਾਂਦੇ ਹਨ । ਕੋਰਨਿਆਂ ਵਿੱਚ ਕੋਲੈਸਟਰੋਲ ਜੰਮਣ ਦਾ ਕਾਰਨ ਇਹ ਹੁੰਦਾ ਹੈ । ਇਸ ਦਾ ਇਲਾਜ ਸਰਜਰੀ ਨਾਲ ਕੀਤਾ ਜਾਂਦਾ ਹੈ ।

ਰੈਟੀਨਾ ਨੂੰ ਹਾਈ ਕੋਲੈਸਟਰੌਲ ਪ੍ਰਭਾਵਿਤ ਕਰਦਾ ਹੈ

ਕੋਲੈਸਟਰੋਲ ਦਾ ਲੈਵਲ ਵਧਣ ਦਾ ਬੁਰਾ ਅਸਰ ਰੈਟੀਨਾ ਤੇ ਪੈਂਦਾ ਹੈ । ਕੋਲੇਸਟ੍ਰੋਲ ਵਧਣ ਦੇ ਕਾਰਨ ਰੇਟੀਨਲ ਵੈਨ ਔਕਲੂਜਨ ਨਾਂ ਦੀ ਬਿਮਾਰੀ ਹੋ ਜਾਂਦੀ ਹੈ । ਇਸ ਬਿਮਾਰੀ ਵਿੱਚ ਰੇਟੀਨਾ ਤੱਕ ਖੂਨ ਲੈ ਜਾਣ ਵਾਲੀਆਂ ਕੋਸ਼ਿਕਾਵਾਂ ਬਲੌਕ ਹੋ ਜਾਂਦੀਆਂ ਹਨ । ਗੁਲੂਕੋਮਾ , ਡਾਇਬਿਟੀਜ਼ , ਹਾਈ ਬੀ ਪੀ ਅਤੇ ਬਲੱਡ ਸ਼ੂਗਰ ਦੇ ਮਰੀਜ਼ਾਂ ਨੂੰ ਇਹ ਸਮੱਸਿਆ ਜਿਆਦਾ ਹੁੰਦੀ ਹੈ ।

ਅੱਖਾਂ ਦੇ ਆਸੇ-ਪਾਸੇ ਪੀਲਾ ਪਣ ਵੱਧ ਜਾਂਦਾ ਹੈ

ਹਾਈ ਕੋਲੈਸਟਰੋਲ ਦੇ ਕਾਰਨ ਅੱਖਾਂ ਦੇ ਆਸੇ-ਪਾਸੇ ਦੀ ਸਕਿੱਨ ਪੀਲੀ ਹੋ ਜਾਂਦੀ ਹੈ । ਅਜਿਹਾ ਕੋਲੈਸਟਰੋਲ ਜਮ੍ਹਾ ਹੋਣ ਦੇ ਕਾਰਨ ਹੁੰਦਾ ਹੈ । ਕੋਲੇਸਟ੍ਰੋਲ ਵਧਣ ਤੇ ਪੀਲਾਪਨ ਪਲਕਾਂ ਦੇ ਉੱਤੇ ਅਤੇ ਥੱਲੇ ਵਾਲੇ ਹਿੱਸੇ ਤੇ ਦਿਖਾਈ ਦੇ ਸਕਦਾ ਹੈ । ਅੱਖਾਂ ਦੇ ਆਸੇ-ਪਾਸੇ ਛੋਟੇ ਦਾਣੇ ਵੀ ਨਜ਼ਰ ਆਉਂਦੇ ਹਨ । ਇਸ ਸਮੱਸਿਆ ਨੂੰ ਜੈਥਿਲਾਸਮਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਜੋ ਲੋਕ ਸਮੋਕਿੰਗ ਕਰਦੇ ਹਨ ਜਾਂ ਜਿਨ੍ਹਾਂ ਨੂੰ ਡਾਇਬਟੀਜ਼ ਜਾਂ ਹਾਈ ਬੀ ਪੀ ਹੈ , ਉਨ੍ਹਾਂ ਵਿੱਚ ਇਹ ਸਮੱਸਿਆ ਜਿਆਦਾ ਦੇਖਣ ਨੂੰ ਮਿਲਦੀ ਹੈ ।

ਜਾਣੋ ਹਾਈ ਕੋਲੈਸਟਰੋਲ ਘੱਟ ਕਰਨ ਦੇ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ

ਹਾਈ ਕੋਲੈਸਟਰੋਲ ਦਾ ਲੈਵਲ ਜਾਂਚ ਦੇ ਲਈ ਲਿਪਿਡਪ੍ਰੋਫਾਈਲ ਚੈਕ ਕੀਤਾ ਜਾਂਦਾ ਹੈ । ਸਮੇਂ ਸਮੇਂ ਤੇ ਡਾਕਟਰ ਦੀ ਸਲਾਹ ਤੇ ਖੂਨ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ ।

ਖੂਨ ਵਿਚ ਬੁਰਾ ਕੋਲੈਸਟਰੋਲ ਘੱਟ ਕਰਨ ਦੇ ਲਈ ਹੈਲਦੀ ਲਾਈਫ ਸਟਾਇਲ ਦੀਆਂ ਆਦਤਾਂ ਨੂੰ ਅਪਣਾਓ ਜਿਵੇਂ ਐਕਸਰਸਾਈਜ਼ ਕਰਨਾ , ਪਾਣੀ ਦਾ ਸੇਵਨ , ਹੈਲਦੀ ਡਾਇਟ ਲੈਣਾ ਆਦਿ ।

ਆਪਣੀ ਡਾਈਟ ਵਿਚ ਤਾਜ਼ੇ ਫਲ ਅਤੇ ਸਬਜ਼ੀਆਂ ਨੂੰ ਸ਼ਾਮਲ ਕਰੋ ।

ਮਿੱਠੀਆਂ ਚੀਜ਼ਾਂ ਦਾ ਸੇਵਨ ਨਾ ਕਰੋ ।

ਜੰਕ ਫੂਡ ਅਤੇ ਫਾਸਟ ਫੂਡ ਦਾ ਸੇਵਨ ਨਾ ਕਰੋ ।

ਅਲਸੀ ਦੇ ਬੀਜਾਂ ਨੂੰ ਹਾਈ ਕੋਲੈਸਟਰੋਲ ਘੱਟ ਕਰਨ ਵਿੱਚ ਫਾਇਦੇਮੰਦ ਮੰਨਿਆ ਜਾਂਦਾ ਹੈ ।

ਖਾਣੇ ਵਿਚ ਲਸਣ ਦੀਆਂ ਕਲੀਆਂ , ਮੇਥੀ ਦੇ ਦਾਣੇ ਅਤੇ ਨਿੰਬੂ ਪਾਣੀ ਦਾ ਸੇਵਨ ਕਰੋ । ਇਸ ਨਾਲ ਕੋਲੈਸਟ੍ਰੋਲ ਘਟਾਉਣ ਵਿੱਚ ਮਦਦ ਮਿਲਦੀ ਹੈ ।

ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਆਪਣੇ ਕੋਲੇਸਟ੍ਰੋਲ ਲੈਵਲ ਨੂੰ ਸਨਮਾਨਿਆ ਰੱਖ ਸਕਦੇ ਹੋ । ਸਹੀ ਖਾਣ-ਪਾਣ ਦੇ ਨਾਲ ਹੀ ਅਸੀਂ ਆਪਣੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾ ਸਕਦੇ ਹਾਂ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।