ਚੀਆ ਸਿਡਸ ਅਤੇ ਨਿੰਬੂ ਦਾ ਪਾਣੀ ਪੀਣ ਨਾਲ ਸਿਹਤ ਨੂੰ ਮਿਲਦੇ ਹਨ , ਇਹ ਪੰਜ ਫਾਇਦੇ ।

ਤੁਸੀਂ ਅਕਸਰ ਲੋਕਾਂ ਨੂੰ ਪਾਣੀ ਵਿਚ ਨਿੰਬੂ ਅਤੇ ਚੀਆ ਸੀਡਸ ਮਿਲਾ ਕੇ ਪੀਂਦੇ ਦੇਖਿਆ ਹੋਵੇਗਾ । ਇਹ ਕੋਮਬੀਨੇਸ਼ਨ ਨਾ ਸਿਰਫ਼ ਪੀਣ ਵਿਚ ਸਵਾਦੀ ਹੁੰਦਾ ਹੈ । ਬਲਕਿ ਸਾਡੀ ਸਿਹਤ ਦੇ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ । ਅਸੀਂ ਸਾਰੇ ਨਿੰਬੂ ਪਾਣੀ ਅਤੇ ਚੀਆ ਦੇ ਬੀਜ ਦੋਨਾਂ ਦੇ ਹੀ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਚੰਗੀ ਤਰਾਂ ਜਾਣਦੇ ਹਾਂ । ਨਿੰਬੂ ਪਾਣੀ ਵਿਟਾਮਿਨ ਸੀ , ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ । ਇਹ ਸਰੀਰ ਨੂੰ ਠੰਡਕ ਪ੍ਰਦਾਨ ਕਰਦਾ ਹੈ , ਅਤੇ ਪੇਟ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਚੀਆ ਸੀਡਸ ਵਿੱਚ ਹੈਲਦੀ ਫੈਟਸ ਜਿਵੇ ਓਮੇਗਾ 3ਫੈਟੀ ਐਸਿਡ , ਕੈਲਸ਼ੀਅਮ , ਆਇਰਨ , ਮੈਗਨੀਸ਼ੀਅਮ , ਐਂਟੀਓਕਸੀਡੈਂਟ , ਫਾਸਫੋਰਸ ਦੀ ਮਾਤਰਾ ਪਾਈ ਜਾਂਦੀ ਹੈ । ਜੇਕਰ ਤੁਸੀ ਦੋਨਾ ਦਾ ਇਕੱਠਿਆਂ ਸੇਵਨ ਕਰਦੇ ਹੋ , ਤਾਂ ਇਸ ਨਾਲ ਸਿਹਤ ਨੂੰ ਚੰਗੀ ਮਾਤਰਾ ਵਿੱਚ ਪੋਸ਼ਣ ਮਿਲਦਾ ਹੈ , ਅਤੇ ਕਈ ਗੰਭੀਰ ਬਿਮਾਰੀਆਂ ਦਾ ਜੋਖ਼ਿਮ ਘੱਟ ਹੁੰਦਾ ਹੈ ।

ਅੱਜ ਅਸੀਂ ਤੁਹਾਨੂੰ ਪਾਣੀ ਵਿੱਚ ਨਿੰਬੂ ਅਤੇ ਚੀਆ ਸੀਡਸ ਮਿਲਾ ਕੇ ਖਾਣ ਨਾਲ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਾਗੇ ।

ਚੀਆ ਸੀਡਸ ਅਤੇ ਨਿੰਬੂ ਦਾ ਪਾਣੀ ਪੀਣ ਦੇ ਫਾਇਦੇ

ਪੇਟ ਨੂੰ ਤੰਦਰੁਸਤ ਰੱਖੇ

ਪੇਟ ਨੂੰ ਤੰਦਰੁਸਤ ਰੱਖਣ ਦੇ ਲਈ ਇਹ ਬਹੁਤ ਹੀ ਵਧੀਆ ਡਰਿੰਕ ਹੈ । ਇਸ ਨਾਲ ਪਾਚਣ ਵਿਚ ਸੁਧਾਰ ਹੁੰਦਾ ਹੈ , ਅਤੇ ਨਾਲ ਹੀ ਪੇਟ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ । ਜਿਵੇਂ ਪੇਟ ਵਿੱਚ ਗੈਸ , ਕਬਜ਼ , ਅਪਚ , ਬਲੋਟਿੰਗ ਆਦਿ ।

ਦਿਲ ਨੂੰ ਤੰਦਰੁਸਤ ਰੱਖੇ

ਚੀਆ ਸੀਡਸ ਅਤੇ ਨਿੰਬੂ ਪਾਣੀ ਪੀਣ ਨਾਲ ਕੋਲੈਸਟਰੋਲ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਵਿੱਚ ਮਦਦ ਮਿਲਦੀ ਹੈ । ਇਹ ਦੋਨੋਂ ਹੀ ਹਾਰਟ ਰੋਗਾਂ ਦੇ ਜੋਖਿਮ ਨੂੰ ਵਧਾਉਂਦੇ ਹਨ , ਅਤੇ ਦਿਲ ਦਾ ਦੌਰਾ , ਫੇਲਿਅਰ ਅਤੇ ਸਟਰੋਕ ਆਦਿ ਦਾ ਕਾਰਨ ਬਣ ਸਕਦੇ ਹਨ ।

ਇਮਿਊਨਿਟੀ ਮਜ਼ਬੂਤ ਬਣਾਵੇ

ਐਂਟੀ ਆਕਸੀਡੈਂਟ , ਹੈਲਦੀ ਫੈਟਸ , ਵਿਟਾਮਿਨ ਸੀ ਦੇ ਨਾਲ ਕਈ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਇਹ ਕੰਬੀਨੇਸ਼ਨ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਵਿਚ ਮਦਦ ਕਰਦਾ ਹੈ । ਜਿਸ ਨਾਲ ਤੁਸੀਂ ਮੌਸਮ ਦੇ ਬਦਲਣ ਨਾਲ ਹੋਣ ਵਾਲੇ ਠੰਡ , ਜੁਕਾਮ , ਖ਼ੰਘ , ਬੁਖਾਰ ਅਤੇ ਅਲਰਜੀ ਆਦਿ ਸਮੱਸਿਆਵਾਂ ਤੋਂ ਬਚਾਓਣ ਵਿਚ ਮਦਦ ਕਰਦਾ ਹੈ ।

ਟੌਕਸਿਨ ਨੂੰ ਘੱਟ ਕਰੇ

ਸਰੀਰ ਵਿੱਚ ਮੌਜੂਦ ਹਾਨੀਕਾਰਕ ਟੌਕਸਿਨ ਘੱਟ ਕਰਨ ਅਤੇ ਸਰੀਰ ਨੂੰ ਡੀਟੋਕਸਿਫਾਈ ਕਰਨ ਵਿੱਚ ਚੀਆ ਸੀਡਸ ਅਤੇ ਨਿੰਬੂ ਪਾਣੀ ਬਹੁਤ ਫਾਇਦੇਮੰਦ ਹੁੰਦਾ ਹੈ । ਕਿਉਕਿ ਇਹ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੇ ਹਨ , ਜੋ ਹਾਨੀਕਾਰਕ ਕਣਾਂ ਨਾਲ ਲੜਦੇ ਹਨ । ਇਹ ਪਾਣੀ ਖੂਨ ਸਾਫ ਕਰਨ ਵਿਚ ਮਦਦ ਕਰਦਾ ਹੈ ।

ਵਜਣ ਘਟਾਉਣ ਵਿੱਚ ਮਦਦ ਕਰੇ਼

ਜੋ ਲੋਕ ਵਜ਼ਨ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ । ਉਨ੍ਹਾਂ ਦੇ ਲਈ ਇੱਕ ਬਹੁਤ ਹੀ ਵਧੀਆ ਵੇਟ ਲੌਸ ਡਰਿੰਕ ਸਾਬਤ ਹੋ ਸਕਦੀ ਹੈ । ਕਿਉਂਕਿ ਇਹ ਪਾਚਨ ਵਿੱਚ ਸੁਧਾਰ ਕਰਨ ਦੇ ਨਾਲ ਮੈਟਾਬੋਲਿਜ਼ਮ ਰੇਟ ਨੂੰ ਵਧਾਉਣ ਵਿਚ ਮਦਦ ਕਰਦਾ ਹੈ । ਜਿਸ ਨਾਲ ਤੇਜੀ ਨਾਲ ਕੈਲੋਰੀ ਬਰਨ ਕਰਨ ਵਿੱਚ ਮਦਦ ਮਿਲਦੀ ਹੈ ।

ਇਹ ਸਾਰੇ ਸਿਹਤ ਫਾਇਦੇ ਲੈਣ ਦੇ ਲਈ ਤੁਸੀਂ ਇਕ ਗਲਾਸ ਪਾਣੀ ਵਿਚ ਨਿੰਬੂ ਦਾ ਰਸ ਅਤੇ ਇਕ ਚੱਮਚ ਚੀਆ ਸੀਡਸ ਅਤੇ ਨਾਲ ਹੀ ਇਕ-ਦੋ ਚਮਚ ਸ਼ਹਿਦ ਮਿਲਾ ਕੇ ਇਸ ਦਾ ਸੇਵਨ ਕਰ ਸਕਦੇ ਹੋ । ਇਸ ਡਰਿੰਕ ਦਾ ਰੋਜ਼ਾਨਾ ਸੇਵਨ ਕਰਨ ਨਾਲ ਸਾਡੀ ਸਿਹਤ ਨੂੰ ਬਹੂਤ ਫਾਇਦੇ ਮਿਲਦੇ ਹਨ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।