ਸਰਵਾਈਕਲ ਦੇ ਦਰਦ ਤੋਂ ਛੁਟਕਾਰਾ ਪਾਉਣ ਦੇ ਲਈ ਇਸਤੇਮਾਲ ਕਰੋ , ਅਦਰਕ । ਬਹੁਤ ਛੇਤੀ ਮਿਲੇਗਾ ਆਰਾਮ ।

ਸਰਵਾਈਕਲ ਸਪੋਂਡਿਲੋਸਿਸ ਇੱਕ ਬਿਮਾਰੀ ਹੈ , ਜਿਸ ਨਾਲ ਰੀੜ੍ਹ ਦੀ ਹੱਡੀ ਵਿਚ ਸੋਜ ਆ ਜਾਂਦੀ ਹੈ । ਗਰਦਨ ਵਿੱਚ ਸਥਿਤ ਸਰਵਾਈਕਲ ਸਪਾਈਨ ਨੂੰ ਪ੍ਰਭਾਵਿਤ ਕਰਦੀ ਹੈ । ਔਫ਼ਿਸ ਵਿੱਚ ਕੰਮ ਕਰਨ ਵਾਲੇ ਲੋਕਾਂ ਵਿਚ ਇਹ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲਦੀ ਹੈ । ਜੇਕਰ ਜ਼ਿਆਦਾ ਦੇਰ ਤਕ ਸਿਰ ਨੂੰ ਝੁਕਾ ਕੇ ਕੰਮ ਕਰਦੇ ਹੈ , ਤਾਂ ਵੀ ਸਰਵਾਈਕਲ ਦਾ ਦਰਦ ਪ੍ਰੇਸ਼ਾਨ ਕਰ ਸਕਦਾ ਹੈ । ਸਰਵਾਈਕਲ ਦਾ ਦਰਦ ਦੂਰ ਕਰਨ ਦੇ ਲਈ ਅਦਰਕ ਦਾ ਇਸਤੇਮਾਲ ਫ਼ਾਇਦੇਮੰਦ ਮੰਨਿਆ ਜਾਂਦਾ ਹੈ । ਅਦਰਕ ਵਿੱਚ ਐਂਟੀ ਇੰਫਲੀਮੇਂਟਰੀ ਗੁਣ ਹੁੰਦੇ ਹਨ , ਜਿਸ ਨਾਲ ਗਰਦਨ ਦਾ ਦਰਦ ਅਤੇ ਸੋਜ਼ ਦੂਰ ਹੁੰਦੀ ਹੈ ।

ਅੱਜ ਅਸੀਂ ਤੁਹਾਨੂੰ ਸਰਵਾਈਕਲ ਦਾ ਦਰਦ ਦੂਰ ਕਰਨ ਦੇ ਲਈ ਅਦਰਕ ਦਾ ਇਸਤੇਮਾਲ ਕਰਨ ਦੇ ਤਰੀਕਿਆਂ ਬਾਰੇ ਦੱਸਾਂਗੇ ।

ਜਾਣੋ ਸਰਵਾਈਕਲ ਦਰਦ ਦਾ ਇਲਾਜ

ਆਯੁਰਵੈਦ ਵਿੱਚ ਜੜੀ ਬੂਟੀਆਂ ਦੀ ਮਦਦ ਨਾਲ ਸਰੀਰ ਨਾਲ ਜੁੜੀਆਂ ਸਮੱਸਿਆਵਾਂ ਦਾ ਇਲਾਜ ਕੀਤਾ ਜਾਂਦਾ ਹੈ । ਕਈ ਅਜਿਹੀਆਂ ਜੜੀ ਬੂਟੀਆਂ ਹਨ , ਜਿਨ੍ਹਾਂ ਦੀ ਮਦਦ ਨਾਲ ਸਰਵਾਈਕਲ ਪੇਨ ਦਾ ਇਲਾਜ ਕੀਤਾ ਜਾ ਸਕਦਾ ਹੈ । ਦਰਦ ਦੂਰ ਕਰਨ ਦੇ ਲਈ ਅਦਰਕ , ਮੇਥੀ , ਅਸ਼ਵਗੰਧਾ , ਗੂਗਲ , ਹਲਦੀ ਅਤੇ ਨੀਲਗਿਰੀ ਆਦਿ ਦਾ ਇਸਤੇਮਾਲ ਕਰ ਸਕਦੇ ਹੋ ।

ਸਰਵਾਈਕਲ ਦੇ ਦਰਦ ਦਾ ਇਲਾਜ ਕਰਨ ਲਈ ਅਦਰਕ ਦਾ ਇਸਤੇਮਾਲ ਕਰਨ ਦਾ ਤਰੀਕਾ

ਅਦਰਕ ਦੀ ਚਾਹ

ਸਰਵਾਈਕਲ ਦਾ ਦਰਦ ਦੂਰ ਕਰਨ ਦੇ ਲਈ ਤੁਸੀਂ ਅਦਰਕ ਦਾ ਇਸਤੇਮਾਲ ਕਰ ਸਕਦੇ ਹੋ । ਇਕ ਕੱਪ ਪਾਣੀ ਵਿੱਚ ਇੱਕ ਚਮਚ ਪੀਸਿਆ ਹੋਇਆ ਅਦਰਕ ਮਿਲਾਓ । ਇਸ ਨੂੰ ਪੰਜ ਤੋਂ ਸੱਤ ਮਿੰਟ ਤੱਕ ਪਾਣੀ ਵਿਚ ਉਬਾਲੋ , ਅਤੇ ਕਾਲੀ ਮਿਰਚ ਪਾ ਕੇ ਚਾਹ ਤਿਆਰ ਕਰ ਲਓ । ਇਸ ਦਾ ਸੇਵਨ ਥੋੜ੍ਹੀ ਥੋੜ੍ਹੀ ਮਾਤਰਾ ਵਿਚ ਕਰੋ ।

ਅਦਰਕ ਦੇ ਤੇਲ ਨਾਲ ਮਾਲਿਸ਼ ਕਰੋ

ਗਰਦਨ ਦਾ ਦਰਦ ਦੂਰ ਕਰਨ ਦੇ ਲਈ ਅਦਰਕ ਦੇ ਤੇਲ ਦਾ ਇਸਤੇਮਾਲ ਕਰ ਸਕਦੇ ਹੋ । ਅਦਰਕ ਦਾ ਤੇਲ ਬਣਾਉਣ ਦੇ ਲਈ ਬਰਤਨ ਵਿੱਚ ਜੈਤੂਨ ਦਾ ਤੇਲ ਲਓ । ਉਸ ਵਿਚ ਅਦਰਕ ਨੂੰ ਪਾ ਕੇ ਚੰਗੀ ਤਰ੍ਹਾਂ ਪਕਾ ਲਓ । ਜਦੋਂ ਤੇਲ ਅੱਧਾ ਰਹਿ ਜਾਵੇ ਤਾਂ , ਇਸ ਨੂੰ ਛਾਣ ਲਵੋ । ਤੇਲ ਠੰਢਾ ਹੋ ਜਾਣ ਤੇ ਅਦਰਕ ਦੇ ਤੇਲ ਨੂੰ ਬੋਤਲ ਵਿੱਚ ਭਰ ਕੇ ਰੱਖ ਲਓ , ਅਤੇ ਇਸ ਨਾਲ ਪ੍ਰਭਾਵਿਤ ਹਿੱਸੇ ਦੀ ਮਾਲਿਸ਼ ਕਰੋ ।

ਅਦਰਕ ਦਾ ਚੂਰਨ

ਗਰਦਨ ਦਾ ਦਰਦ ਦੂਰ ਕਰਨ ਦੇ ਲਈ ਗੁਣਗੁਣੇ ਪਾਣੀ ਦੇ ਨਾਲ ਅਦਰਕ ਦੇ ਚੂਰਣ ਦਾ ਸੇਵਨ ਕਰ ਸਕਦੇ ਹੋ । ਅਦਰਕ ਨੂੰ ਇਕ ਬਾਊਲ ਵਿੱਚ ਪਾਓ , ਉਸ ਬਾਊਲ ਵਿਚ ਕਾਲੀ ਮਿਰਚ ਪਾਊਡਰ , ਕਾਲਾ ਨਾਮਕ , ਸੇਂਧਾ ਨਮਕ ਆਦਿ ਚੀਜ਼ਾਂ ਨੂੰ ਮਿਕਸ ਕਰੋ । ਇਨ੍ਹਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਲਾ ਲੈਣ ਤੋਂ ਬਾਅਦ ਇਸ ਵਿੱਚ ਜ਼ੀਰਾ ਪਾਊਡਰ ਵੀ ਮਿਲਾ ਲਉ । ਇਸ ਮਿਸ਼ਰਣ ਨੂੰ ਧੁੱਪ ਵਿੱਚ ਚੰਗੀ ਤਰ੍ਹਾਂ ਸਿਖਾਓ , ਅਤੇ ਕਿਸੇ ਸਾਫ ਬਾਊਲ ਵਿੱਚ ਕੱਢ ਕੇ ਸਟੋਰ ਕਰੋ । ਅਦਰਕ ਦਾ ਚੂਰਨ ਤਿਆਰ ਹੈ । ਇਸ ਚੂਰਨ ਦਾ ਗੁਣਗੁਣੇ ਪਾਣੀ ਨਾਲ ਸੇਵਨ ਕਰੋ । ਸਰਵਾਈਕਲ ਦੇ ਦਰਦ ਤੋਂ ਬਹੁਤ ਹੀ ਛੇਤੀ ਛੁਟਕਾਰਾ ਮਿਲ ਜਾਵੇਗਾ ।

ਅਦਰਕ ਦਾ ਪਾਊਡਰ

ਅਦਰਕ ਨੂੰ ਪੀਸ ਕੇ ਚੰਗੀ ਤਰ੍ਹਾਂ ਸੁਕਾ ਕੇ ਇਸ ਦਾ ਪਾਊਡਰ ਬਣਾ ਲਓ । ਕੁਝ ਦਿਨਾਂ ਤੱਕ ਚੂਰਨ ਨੂੰ ਧੁੱਪ ਵਿੱਚ ਸੁਕਾ ਕੇ ਇਸਤੇਮਾਲ ਕਰੋ । ਇਸ ਨੂੰ ਗੁਣਗੁਣੇ ਪਾਣੀ ਜਾਂ ਦੁੱਧ ਵਿੱਚ ਮਿਲਾ ਕੇ ਸੇਵਨ ਕਰ ਸਕਦੇ ਹੋ । ਅਦਰਕ ਦਾ ਸੇਵਨ ਹਫ਼ਤੇ ਵਿੱਚ ਦੋ ਤੋਂ ਤਿੰਨ ਵਾਰ ਕਰੋ । ਇਸ ਨਾਲ ਸਰਵਾਈਕਲ ਦੇ ਦਰਦ ਤੋਂ ਬਹੁਤ ਛੇਤੀ ਆਰਾਮ ਮਿਲੇਗਾ ।

ਸਰਵਾਈਕਲ ਦਾ ਦਰਦ ਦੂਰ ਕਰਨ ਦੇ ਲਈ ਅਦਰਕ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ । ਪਰ ਤੁਸੀਂ ਸਰਵਾਈਕਲ ਦਾ ਦਰਦ ਦੂਰ ਕਰਨ ਦੇ ਲਈ ਦਵਾਈਆਂ ਦਾ ਸਹਾਰਾ ਵੀ ਲੈ ਸਕਦੇ ਹੋ । ਜ਼ਿਆਦਾ ਦਵਾਈਆਂ ਦਾ ਸੇਵਨ ਸਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ । ਇਸ ਲਈ ਘਰੇਲੂ ਨੁਸਖਿਆਂ ਦੀ ਮਦਦ ਨਾਲ ਵੀ ਤੁਸੀਂ ਸਰਵਾਈਕਲ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ । ਜੇਕਰ ਤੁਹਾਡਾ ਦਰਦ ਵਧਣ ਲੱਗ ਜਾਵੇ ਤਾਂ , ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।