ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੋਣ ਤੇ ਦਿਖਾਈ ਦਿੰਦੇ ਹਨ , ਇਹ ਪੰਜ ਲੱਛਣ ।

ਕੈਲਸ਼ੀਅਮ ਸਰੀਰ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ । ਔਰਤਾਂ ਵਿੱਚ ਜ਼ਿਆਦਾਤਰ ਇਸ ਦੀ ਕਮੀ ਦੇਖਣ ਨੂੰ ਮਿਲਦੀ ਹੈ । ਕੈਲਸ਼ੀਅਮ ਦੀ ਕਮੀ ਦੇ ਕਾਰਨ ਵੀ ਸਰੀਰ ਵਿੱਚ ਕਈ ਵਾਰ ਜ਼ਿਆਦਾ ਥਕਾਵਟ ਮਹਿਸੂਸ ਹੁੰਦੀ ਹੈ । ਜਿਸ ਕਾਰਨ ਕਿਸੇ ਵੀ ਕੰਮ ਵਿੱਚ ਮਨ ਨਹੀਂ ਲੱਗਦਾ । ਇਸ ਦੀ ਕਮੀ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ , ਅਤੇ ਸ਼ਰੀਰ ਦਾ ਵਿਕਾਸ ਵੀ ਸਹੀ ਢੰਗ ਨਾਲ ਨਹੀਂ ਹੁੰਦਾ । ਕਈ ਵਾਰ ਬੱਚਿਆ ਵਿੱਚ ਵੀ ਕੈਲਸ਼ੀਅਮ ਦੀ ਕਮੀ ਹੁੰਦੀ ਹੈ । ਜਿਸ ਕਾਰਨ ਉਨ੍ਹਾਂ ਦੀ ਹਾਇਟ ਵੀ ਠੀਕ ਢੰਗ ਨਾਲ ਨਹੀਂ ਵੱਧਦੀ , ਅਤੇ ਸਰੀਰਿਕ ਵਿਕਾਸ ਵੀ ਨਹੀਂ ਹੁੰਦਾ । ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਦੁੱਧ , ਦਹੀਂ , ਪਨੀਰ ਅਤੇ ਪੱਤੇਦਾਰ ਸਬਜ਼ੀਆਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ । ਕੈਲਸ਼ੀਅਮ ਦਾ ਸਹੀ ਮਾਤਰਾ ਵਿਚ ਸੇਵਨ ਕਰਨ ਨਾਲ ਔਰਤਾਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੋਣ ਦੇ ਨਾਲ ਸਰੀਰ ਦੀ ਥਕਾਵਟ ਵੀ ਨਾਲ ਦੂਰ ਹੁੰਦੀ ਹੈ । ਕਈ ਵਾਰ ਔਰਤਾਂ ਦੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੋਣ ਦੇ ਲੱਛਣ ਨਜ਼ਰ ਆਉਂਦੇ ਹਨ , ਉਹ ਇਨ੍ਹਾਂ ਲੱਛਣਾਂ ਨੂੰ ਪਹਿਚਾਣ ਨਹੀਂ ਸਕਦੀਆਂ ।

ਅੱਜ ਅਸੀਂ ਤੁਹਾਨੂੰ ਕੈਲਸ਼ੀਅਮ ਦੀ ਕਮੀ ਹੋਣ ਤੇ ਸਰੀਰ ਵਿੱਚ ਦਿਖਾਈ ਦੇਣ ਵਾਲੇ ਲੱਛਣਾਂ ਬਾਰੇ ਦੱਸਾਂਗੇ ।

ਜਾਣੋ ਕੈਲਸ਼ੀਅਮ ਦੀ ਕਮੀ ਹੋਣ ਤੇ ਦਿਖਾਈ ਦੇਣ ਵਾਲੇ ਲੱਛਣ

ਕਮਜ਼ੋਰ ਹੱਡੀਆਂ

ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੋਣ ਤੇ ਸਰੀਰ ਦੀਆਂ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ , ਅਤੇ ਕਈ ਵਾਰ ਉਨ੍ਹਾਂ ਵਿੱਚ ਕਟ ਕਟ ਦੀ ਆਵਾਜ਼ ਵੀ ਆ ਸਕਦੀ ਹੈ । ਹੱਡੀਆਂ ਵਿੱਚ ਕੈਲਸ਼ੀਅਮ ਸਟੋਰ ਹੁੰਦਾ ਹੈ , ਜੋ ਉਨ੍ਹਾਂ ਨੂੰ ਮਜ਼ਬੂਤੀ ਦਿੰਦਾ ਹੈ , ਅਤੇ ਉਨ੍ਹਾਂ ਨੂੰ ਹੈਲਦੀ ਰੱਖਦਾ ਹੈ । ਕੈਲਸ਼ੀਅਮ ਦੀ ਕਮੀ ਹੋਣ ਤੇ ਸਰੀਰ ਹੱਡੀਆਂ ਵਿੱਚੋਂ ਕੈਲਸ਼ੀਅਮ ਸੋਖ ਲੈਂਦਾ ਹੈ । ਜਿਸ ਨਾਲ ਉਹ ਕਮਜ਼ੋਰ ਹੋ ਜਾਂਦੀਆਂ ਹਨ , ਜਿਸ ਨਾਲ ਉੱਠਣ-ਬੈਠਣ ਵਿਚ ਪਰੇਸ਼ਾਨੀ ਆਉਂਦੀ ਹੈ ।

ਨਹੁੰ ਕਮਜੋਰ ਹੋਣਾ

ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੋਣ ਤੋਂ ਨਹੁੰ ਕਮਜ਼ੋਰ ਹੋ ਸਕਦੇ ਹਨ , ਅਤੇ ਛੇਤੀ ਛੇਤੀ ਟੁੱਟ ਜਾਂਦੇ ਹਨ । ਕਈ ਵਾਰ ਕੈਲਸ਼ੀਅਮ ਦੀ ਕਮੀ ਦੇ ਕਾਰਨ ਨਹੁੰ ਤੇ ਰੁੱਖਾਪਣ ਆ ਜਾਂਦਾ ਹੈ , ਅਤੇ ਉਨ੍ਹਾਂ ਦਾ ਰੰਗ ਵੀ ਬਦਲ ਸਕਦਾ ਹੈ । ਅਜਿਹੇ ਲੱਛਣ ਨਜ਼ਰ ਆਉਣ ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ।

ਦੰਦਾਂ ਵਿਚ ਦਰਦ

ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਦੇ ਕਾਰਨ ਦੰਦਾਂ ਵਿਚ ਦਰਦ ਦੀ ਤਕਲੀਫ ਵੀ ਹੋ ਸਕਦੀ ਹੈ । ਕਿਓਕਿ ਕੈਲਸ਼ੀਅਮ ਸਭ ਤੋਂ ਜ਼ਿਆਦਾ ਦੰਦਾਂ ਅਤੇ ਹੱਡੀਆਂ ਵਿਚ ਜਮਾਂ ਹੁੰਦਾ ਹੈ । ਜਦੋਂ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਹੁੰਦੀ ਹੈ , ਤਾਂ ਦੰਦਾਂ ਵਿਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ ।

ਮਾਸਪੇਸ਼ੀਆਂ ਵਿੱਚ ਦਰਦ

ਕਈ ਵਾਰ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੋਣ ਨਾਲ ਮਾਸਪੇਸ਼ੀਆਂ ਵਿੱਚ ਦਰਦ ਮਹਿਸੂਸ ਹੁੰਦਾ ਹੈ , ਕਿਓਕਿ ਹੱਡੀਆਂ ਵਿੱਚ ਕੈਲਸ਼ੀਅਮ ਹੁੰਦਾ ਹੈ । ਜਦੋਂ ਇਸ ਦੀਕਮੀ ਆਉਂਦੀ ਹੈ , ਤਾਂ ਹੱਡੀਆਂ ਵਿਚ ਦਰਦ ਅਤੇ ਏਠਨ ਦਾ ਅਨੁਭਵ ਹੋ ਸਕਦਾ ਹੈ । ਕਈ ਵਾਰ ਸਰੀਰ ਵਿਚ ਹੀਮੋਗਲੋਬਿਨ ਘੱਟ ਹੋਣ ਤੇ ਵੀ ਮਾਸਪੇਸ਼ੀਆਂ ਵਿੱਚ ਦਰਦ ਹੁੰਦਾ ਹੈ ।

ਕਮਜ਼ੋਰੀ ਮਹਿਸੂਸ ਹੋਣਾ

ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਦੇ ਕਾਰਨ ਕਮਜ਼ੋਰੀ ਵੀ ਮਹਿਸੂਸ ਹੋ ਸਕਦੀ ਹੈ । ਕਿਉਂਕਿ ਕੈਲਸ਼ੀਅਮ ਘੱਟ ਹੋਣ ਤੇ ਭੁੱਲਣ ਦੀ ਬੀਮਾਰੀ ਵਧ ਜਾਂਦੀ ਹੈ , ਅਤੇ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ । ਸਰੀਰ ਵਿਚ ਕੈਲਸ਼ੀਅਮ ਘੱਟ ਹੋਣ ਦੇ ਕਾਰਨ ਦਿਨ ਭਰ ਥਕਾਵਟ ਮਹਿਸੂਸ ਹੋ ਸਕਦੀ ਹੈ ।

ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੋਣ ਤੇ ਇਹ ਲੱਛਣ ਦਿਖਾਈ ਦੇ ਸਕਦੇ ਹਨ । ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੋਣ ਤੇ ਡਾਕਟਰ ਨਾਲ ਸੰਪਰਕ ਕਰੋ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।