ਸਰੀਰ ਵਿੱਚ ਦਿੱਖਣ ਇਹ ਲੱਛਣ ਤਾਂ ਸਮਝ ਲਓ ਹੋ ਰਹੀ ਹੈ , ਕੈਲਸ਼ੀਅਮ ਦੀ ਕਮੀ । ਇਸ ਲਈ ਘਰੇਲੂ ਨੁਸਖੇ

ਸਰੀਰ ਦੇ ਜ਼ਰੂਰੀ ਪੋਸ਼ਕ ਤੱਤਾਂ ਵਿੱਚੋਂ ਇੱਕ ਕੈਲਸ਼ੀਅਮ ਵੀ ਹੈ ਜੋ ਸਰੀਰ ਦੇ ਵਿਕਾਸ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ । ਹੱਡੀਆਂ ਅਤੇ ਦੰਦਾਂ ਦੀ ਮਜ਼ਬੂਤੀ ਲਈ ਕੈਲਸ਼ੀਅਮ ਜ਼ਰੂਰੀ ਪੋਸ਼ਕ ਤੱਤ ਹੈ ਹਰ ਇਨਸਾਨ ਨੂੰ ਦਿਨ ਭਰ ਵਿੱਚ ਕੈਲਸ਼ੀਅਮ ਲੈਣਾ ਜ਼ਰੂਰੀ ਹੁੰਦਾ ਹੈ । ਇੱਕ ਤੰਦਰੁਸਤ ਇਨਸਾਨ ਨੂੰ ਦਿਨ ਭਰ ਵਿੱਚ 1000 ਤੋਂ 1200 ਮਿਲੀ ਗ੍ਰਾਮ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ । ਅੱਜ ਕੱਲ੍ਹ ਨਾ ਸਿਰਫ਼ ਵੱਡੀ ਉਮਰ ਦੇ ਲੋਕਾਂ ਵਿੱਚ ਬਲਕਿ ਜਵਾਨ ਅਤੇ ਬੱਚਿਆਂ ਵਿੱਚ ਵੀ ਕੈਲਸ਼ੀਅਮ ਦੀ ਕਮੀ ਦੇਖੀ ਜਾ ਰਹੀ ਹੈ ।

ਕਿਉਂ ਹੁੰਦੀ ਹੈ ਕੈਲਸ਼ੀਅਮ ਦੀ ਕਮੀ

ਵਧਦੀ ਉਮਰ ਕਰਕੇ ਇਨਸਾਨ ਦਾ ਡਾਈਜੇਸ਼ਨ ਕਮਜੋਰ ਹੋਣ ਲੱਗਦਾ ਹੈ । ਜਿਸ ਕਰਕੇ 30 ਸਾਲ ਦੀ ਉਮਰ ਤੋਂ ਬਾਅਦ ਸਰੀਰ ਆਸਾਨੀ ਨਾਲ ਡਾਈਟ ਵਿੱਚ ਕੈਲਸ਼ੀਅਮ ਪੂਰੀ ਤਰ੍ਹਾਂ ਹਾਜ਼ਮ ਨਹੀਂ ਕਰ ਪਾਉਂਦਾ । ਇਸ ਤਰ੍ਹਾਂ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਦਾ ਹੋਣਾ ਇੱਕ ਆਮ ਗੱਲ ਹੈ । ਇਸ ਤੋਂ ਇਲਾਵਾ ਜ਼ਿਆਦਾ ਮਿੱਠਾ ਅਤੇ ਅਣ ਹੈਲਦੀ ਖਾਣਾ ਖਾਣ ਨਾਲ ਵੀ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ । ਗਰਭਵਤੀ ਮਹਿਲਾਵਾਂ ਨੂੰ ਵੀ ਕੈਲਸ਼ੀਅਮ ਦੀ ਕਮੀ ਦਾ ਖ਼ਤਰਾ ਬਣਿਆ ਰਹਿੰਦਾ ਹੈ ।

ਜਦੋਂ ਸਾਡੇ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਹੁੰਦੀ ਹੈ ਤਾਂ ਉਸ ਸਮੇਂ ਸਾਡਾ ਸਰੀਰ ਕੁਝ ਸੰਕੇਤ ਦਿੰਦਾ ਹੈ । ਜਿਸ ਨੂੰ ਪਹਿਚਾਣ ਅਸੀਂ ਸਮਝ ਸਕਦੇ ਹਾਂ ਕਿ ਸਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੋ ਰਹੀ ਹੈ ।

ਕੈਲਸ਼ੀਅਮ ਦੀ ਕਮੀ ਦੇ ਲੱਛਣ

ਹੱਡੀਆਂ ਵਿੱਚ ਕਮਜ਼ੋਰੀ

ਕੈਲਸ਼ੀਅਮ ਹੱਡੀਆਂ ਬਣਨ ਵਿੱਚ ਮਦਦ ਕਰਦਾ ਹੈ ਅਤੇ ਇਸ ਦੀ ਕਮੀ ਹੋਣ ਤੇ ਸਭ ਤੋਂ ਪਹਿਲਾਂ ਲੱਛਣ ਹੱਡੀਆਂ ਤੇ ਦਿਖਾਈ ਦਿੰਦਾ ਹੈ। ਕੈਲਸ਼ੀਅਮ ਦੀ ਕਮੀ ਹੋਣ ਤੇ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਫਰੈਕਚਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ।

ਮਸਲਸ ਵਿਚ ਖਿਚਾਅ

ਮਸਲਸ ਲਈ ਵੀ ਕੈਲਸ਼ੀਅਮ ਬਹੁਤ ਜ਼ਰੂਰੀ ਹੁੰਦਾ ਹੈ । ਸਰੀਰ ਵਿਚ ਕੈਲਸ਼ੀਅਮ ਦੀ ਕਮੀ ਹੋਣ ਤੇ ਇਸ ਦਾ ਸਿੱਧਾ ਅਸਰ ਮਾਸਪੇਸ਼ੀਆਂ ਤੇ ਪੈਂਦਾ ਹੈ । ਕੈਲਸ਼ੀਅਮ ਦੀ ਕਮੀ ਹੋਣ ਤੇ ਮਸਲਸ ਵਿਚ ਖਿਚਾਅ ਅਤੇ ਪਿੰਡਲੀਆਂ ਵਿੱਚ ਦਰਦ ਹੁੰਦਾ ਹੈ ।

ਨਹੁੰ ਕਮਜ਼ੋਰ ਹੋਣਾ

ਹੱਥਾਂ ਪੈਰਾਂ ਦੇ ਨਹੁੰ ਮਜ਼ਬੂਤ ਹੋਣ ਲਈ ਕੈਲਸ਼ੀਅਮ ਜ਼ਰੂਰੀ ਹੁੰਦਾ ਹੈ । ਕੈਲਸ਼ੀਅਮ ਦੀ ਕਮੀ ਹੋਣ ਤੇ ਨਹੁੰ ਕਮਜ਼ੋਰ ਹੋਣ ਲੱਗਦੇ ਹਨ ਅਤੇ ਆਸਾਨੀ ਨਾਲ ਟੁੱਟ ਜਾਂਦੇ ਹਨ । ਹੱਥਾਂ ਪੈਰਾਂ ਦੇ ਨਹੁੰ ਤੇ ਸਫ਼ੈਦ ਨਿਸ਼ਾਨ ਹੋਣਾ ਵੀ ਕੈਲਸ਼ੀਅਮ ਦੀ ਕਮੀ ਦਾ ਲੱਛਣ ਹੈ ।

ਦੰਦਾਂ ਦਾ ਕਮਜ਼ੋਰ ਹੋਣਾ

ਕੈਲਸ਼ੀਅਮ ਦੀ ਕਮੀ ਹੋਣ ਤੇ ਦੰਦਾਂ ਵਿਚ ਦਰਦ ਅਤੇ ਝਨਝਨਾਹਟ ਹੋਣ ਲੱਗਦੀ ਹੈ । ਦੰਦ ਕਮਜ਼ੋਰ ਹੋ ਕੇ ਟੁੱਟਣ ਲੱਗਦੇ ਹਨ । ਬੱਚਿਆਂ ਵਿੱਚ ਕੈਲਸ਼ੀਅਮ ਦੀ ਕਮੀ ਹੋਣ ਤੇ ਦੰਦ ਦੇਰ ਨਾਲ ਆਉਂਦੇ ਹਨ ।

ਥਕਾਨ

ਕੈਲਸ਼ੀਅਮ ਦੀ ਕਮੀ ਨਾਲ ਹੱਡੀਆਂ ਅਤੇ ਮਾਸਪੇਸ਼ੀਆਂ ਵਿੱਚ ਦਰਦ ਰਹਿਣ ਦੇ ਕਾਰਨ ਸਰੀਰ ਵਿਚ ਥਕਾਨ ਰਹਿੰਦੀ ਹੈ। ਇਸ ਕਾਰਨ ਨੀਂਦ ਨਹੀਂ ਆਉਂਦੀ, ਡਰ ਲੱਗਦਾ ਹੈ ਅਤੇ ਮਾਨਸਿਕ ਹੁਣ ਤਣਾਅ ਵਰਗੀ ਸਥਿਤੀ ਹੁੰਦੀ ਹੈ ।ਇੱਕ ਕੈਲਸ਼ੀਅਮ ਦੀ ਕਮੀ ਹੀ ਹੁੰਦੀ ਹੈ ਜਿਸ ਨਾਲ ਮਹਿਲਾਵਾਂ ਬੱਚੇ ਦੇ ਜਨਮ ਤੋਂ ਬਾਅਦ ਕਮਜ਼ੋਰੀ ਮਹਿਸੂਸ ਕਰਨ ਲੱਗ ਜਾਂਦੀਆਂ ਹਨ ਤੇ ਉਨ੍ਹਾਂ ਦਾ ਸਰੀਰ ਜਲਦੀ ਥੱਕਣ ਲੱਗ ਜਾਂਦਾ ਹੈ ।

ਵਾਲਾਂ ਦਾ ਝੜਨਾ

ਵਾਲਾਂ ਦੇ ਵਿਕਾਸ ਵਿੱਚ ਕੈਲਸ਼ੀਅਮ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ । ਕਮੀ ਨਾਲ ਵਾਲ ਝੜਨ ਲੱਗ ਜਾਂਦੇ ਹਨ ਤੇ ਰੁੱਖੇ ਹੋ ਜਾਂਦੇ ਹਨ । ਜੇਕਰ ਵਾਲ ਰੁੱਖੇ ਰਹਿਣਾ ਸ਼ੁਰੂ ਕਰ ਦੇਣ ਤਾਂ ਇਹ ਕੈਲਸ਼ੀਅਮ ਦੀ ਕਮੀ ਦਾ ਸੰਕੇਤ ਹੈ ।

ਕੈਲਸ਼ੀਅਮ ਦੀ ਕਮੀ ਦੂਰ ਕਰਨ ਲਈ ਘਰੇਲੂ ਨੁਸਖੇ

ਅਦਰਕ ਵਾਲੀ ਚਾਹ

ਇੱਕ ਕੱਪ ਪਾਣੀ ਦੇ ਵਿੱਚ ਲੱਗਭੱਗ ਇੱਕ ਇੰਚ ਅਦਰਕ ਦਾ ਟੁਕੜਾ ਪੀਸ ਕੇ ਪਾਓ । ਉਦੋਂ ਤੱਕ ਉਬਾਲੋ ਜਦੋਂ ਤੱਕ ਪਾਣੀ ਅੱਧਾ ਨਾ ਰਹਿ ਜਾਵੇ । ਉਸ ਮਗਰੋਂ ਇਸ ਨੂੰ ਚਾਹ ਦੀ ਤਰ੍ਹਾਂ ਪੀਓ ।

ਜੀਰੇ ਵਾਲਾ ਪਾਣੀ

ਲੱਗਭਗ ਦੋ ਗਿਲਾਸ ਪਾਣੀ ਵਿੱਚ ਰਾਤ ਨੂੰ ਜੀਰਾ ਭਿਓਂ ਕੇ ਰੱਖੋ । ਸਵੇਰ ਵੇਲੇ ਇਹ ਪਾਣੀ ਉਬਾਲੋ ਜਦੋਂ ਤੱਕ ਪਾਣੀ ਅੱਧਾ ਨਾ ਰਹਿ ਜਾਵੇ । ਉਸ ਮਗਰੋਂ ਪਾਣੀ ਛਾਣ ਕੇ ਪੀਓ ।

ਤਿਲ

ਰੋਜ਼ਾਨਾ ਦੋ ਚਮਚ ਤਿਲਾਂ ਦਾ ਸੇਵਨ ਜ਼ਰੂਰ ਕਰੋ । ਸਰਦੀਆਂ ਦੇ ਦਿਨਾਂ ਵਿੱਚ ਤਿਲ ਵਾਲੀ ਗੱਚਕ ਅਤੇ ਲੱਡੂ ਜ਼ਰੂਰ ਖਾਓ ।

ਅੰਜੀਰ ਅਤੇ ਬਾਦਾਮ

ਰਾਤ ਨੂੰ ਪਾਣੀ ਵਿੱਚ ਚਾਰ ਬਦਾਮ ਅਤੇ ਦੋ ਅੰਜੀਰ ਭਿਓਂ ਕੇ ਰੱਖੋ । ਸਵੇਰ ਵੇਲੇ ਇਨ੍ਹਾਂ ਨੂੰ ਚਬਾ ਕੇ ਖਾਓ ।

ਦੁੱਧ

ਇਹ ਕੈਲਸ਼ੀਅਮ ਦਾ ਸਭ ਤੋਂ ਮਹੱਤਵਪੂਰਨ ਸੋਮਾ ਹੈ ਰੋਜ਼ਾਨਾ ਇੱਕ ਗਿਲਾਸ ਦੁੱਧ ਜ਼ਰੂਰ ਪੀਓ ।

ਸਵੇਰ ਦੀ ਧੁੱਪ

ਕੈਲਸ਼ੀਅਮ ਨੂੰ ਸਰੀਰ ਵਿੱਚ ਸੋਖਣ ਦਾ ਕੰਮ ਵਿਟਾਮਨ ਡੀ ਕਰਦਾ ਹੈ । ਇਹ ਸਾਨੂੰ ਧੁੱਪ ਤੋਂ ਕੁਦਰਤੀ ਰੂਪ ਵਿੱਚ ਮਿਲਦਾ ਹੈ । ਸਵੇਰ ਦੇ ਸਮੇਂ ਹਲਕੀ ਧੁੱਪ ਵਿੱਚ ਹੱਡੀਆਂ ਮਜ਼ਬੂਤ ਰੱਖਣ ਲਈ ਸੈਰ ਜ਼ਰੂਰ ਕਰੋ ।

ਉਮੀਦ ਹੈ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਇਸ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ ।

ਧੰਨਵਾਦ