ਜੇਕਰ ਤੁਹਾਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਹੈ , ਤਾਂ ਇਸ ਦੇ ਹੋ ਸਕਦੇ ਹਨ , ਇਹ 11 ਗੰਭੀਰ ਕਾਰਨ । ਜਾਣੋ ਇਸ ਦੇ ਲੱਛਣ ਅਤੇ ਉਪਚਾਰ

ਸਾਹ ਲੈਣ ਚ ਤਕਲੀਫ ਹੋਣਾ ਕੋਈ ਆਮ ਸਮੱਸਿਆ ਨਹੀਂ ਹੈ । ਇਸ ਨਾਲ ਲੋਕਾਂ ਨੂੰ ਕਈ ਵਾਰ ਛਾਤੀ ਵਿਚ ਅਕੜਨ ਮਹਿਸੂਸ ਹੁੰਦੀ ਹੈ । ਤੇ ਕੁਝ ਲੋਕ ਸਾਹ ਫੁੱਲਣ ਦੀ ਸਮੱਸਿਆ ਨਾਲ ਪੀੜਤ ਹੁੰਦੇ ਹਨ । ਇਸ ਦੇ ਚਲਦੇ ਕੁਝ ਲੋਕਾਂ ਨੂੰ ਸਾਹ ਚੜ੍ਹਨ ਦਾ ਅਨੁਭਵ ਵੀ ਮਹਿਸੂਸ ਹੋ ਸਕਦਾ ਹੈ । ਇਸ ਲਈ ਇਹ ਜ਼ਰੂਰੀ ਨਹੀਂ ਕਿ ਜੇਕਰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਹੈ । ਤਾਂ ਇਸ ਦੇ ਪਿੱਛੇ ਕਾਰਨ ਵਾਯੂ ਮਾਰਗ ਚ ਰੁਕਾਵਟ ਹੋਣਾ ਹੈ । ਕਈ ਵਾਰ ਇਹ ਕਿਸੇ ਗੰਭੀਰ ਸਮੱਸਿਆ ਦਾ ਕਾਰਨ ਹੋ ਸਕਦਾ ਹੈ । ਜਿਸ ਕਾਰਨ ਸਾਹ ਲੈਣ ਵਿਚ ਤਕਲੀਫ ਹੁੰਦੀ ਹੈ । ਇਸ ਲਈ ਡਾਕਟਰ ਨਾਲ ਸੰਪਰਕ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਾਹ ਲੈਣ ਚ ਤਕਲੀਫ਼ ਵਿਚ ਤਕਲੀਫ ਹੋਣ ਤੇ ਕਿਹੜੇ ਲੱਛਣ ਦਿਖਾਈ ਦਿੰਦੇ ਹਨ । ਅਤੇ ਇਸ ਦੇ ਕੀ ਕਾਰਨ ਹੋ ਸਕਦੇ ਹਨ । ਅਤੇ ਇਸ ਸਮੱਸਿਆ ਤੋਂ ਕਿਵੇਂ ਬਚਿਆ ਜਾ ਸਕਦਾ ਹੈ ।

ਜਾਣੋ ਸਾਹ ਲੈਣ ਵਿਚ ਤਕਲੀਫ ਦੇ ਕਾਰਨ

ਸਾਹ ਲੈਣ ਚ ਤਕਲੀਫ ਹੁੰਦੀ ਹੈ । ਤਾਂ ਇਸ ਦੇ ਪਿੱਛੇ ਅੱਡ ਅੱਡ ਕਾਰਨ ਹੋ ਸਕਦੇ ਹਨ । ਕਈ ਵਾਰ ਇਹ ਸਮੱਸਿਆ ਦਿਲ ਦੇ ਕਾਰਨ ਵੀ ਹੋ ਸਕਦੀ ਹੈ । ਤੇ ਕਈ ਵਾਰ ਆਕਸੀਜਨ ਨਾ ਮਿਲਣ ਦੇ ਕਾਰਨ । ਸਾਹ ਲੈਣ ਚ ਤਕਲੀਫ ਹੋਣ ਦੇ ਕਾਰਨ ਇਹ ਸਕਦੇ ਹਨ ।

ਕਿਸੇ ਵੀ ਬੈਕਟੀਰੀਅਲ ਸੰਕਰਮਣ ਦੇ ਕਾਰਨ ਸਾਹ ਲੈਣ ਵਿਚ ਤਕਲੀਫ ਮਹਿਸੂਸ ਹੋ ਸਕਦੀ ਹੈ ।

ਵਾਇਰਲ ਇਨਫੈਕਸ਼ਨ ਦੇ ਕਾਰਨ ਵੀ ਵਿਅਕਤੀ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਸਕਦੀ ਹੈ ।

ਜੇਕਰ ਕੋਈ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਅਲਰਜੀ ਰਿਐਕਸ਼ਨ ਦੇ ਸੰਪਰਕ ਵਿੱਚ ਆਉਂਦਾ ਹੈ , ਤਾਂ ਵੀ ਸਾਹ ਲੈਣ ਵਿਚ ਤਕਲੀਫ ਮਹਿਸੂਸ ਹੋ ਸਕਦੀ ਹੈ ।

ਸਿਸਟਿਕ ਫਾਇਬਰੋਸਿਸ ਦੇ ਕਾਰਨ ਸਾਹ ਲੈਣ ਵਿੱਚ ਤਕਲੀਫ਼ ਹੋ ਸਕਦੀ ਹੈ ।

ਜੇਕਰ ਗਲੇ ਵਿੱਚ ਫੋੜਾ ਜਾਂ ਟੌਂਸਲ ਹੋ ਜਾਂਦਾ ਹੈ । ਤਾਂ ਸਾਹ ਲੈਣ ਵਿੱਚ ਤਕਲੀਫ਼ ਹੋ ਸਕਦੀ ਹੈ ।

ਅਸਥਮਾ ਦੇ ਕਾਰਨ ਵੀ ਸਾਹ ਲੈਣ ਵਿੱਚ ਤਕਲੀਫ਼ ਹੋ ਸਕਦੀ ਹੈ ।

ਵੋਕਲ ਕਾਰਡ ਸਬੰਧੀ ਸਮੱਸਿਆਵਾਂ ਦੇ ਕਾਰਨ ਵੀ ਸਾਹ ਲੈਣ ਵਿੱਚ ਤਕਲੀਫ਼ ਹੋ ਸਕਦੀ ਹੈ ।

ਜੇਕਰ ਨਲੀ ਦੀ ਦੀਵਾਰ ਵਿੱਚ ਕੋਈ ਪ੍ਰੇਸ਼ਾਨੀ ਹੋ ਜਾਵੇ , ਤਾਂ ਇਸ ਨਾਲ ਵੀ ਸਾਹ ਲੈਣ ਵਿੱਚ ਤਕਲੀਫ਼ ਹੋ ਸਕਦੀ ਹੈ ।

ਜੇਕਰ ਕੋਈ ਵਿਅਕਤੀ ਜ਼ਿਆਦਾ ਸਮਾਂ ਧੂਏਂ ਵਿੱਚ ਰਹਿੰਦਾ ਹੈ , ਤਾਂ ਇਸ ਨਾਲ ਵੀ ਸਾਹ ਲੈਣ ਵਿੱਚ ਤਕਲੀਫ ਹੋ ਜਾਂਦੀ ਹੈ ।

ਜੇਕਰ ਉੱਤੇ ਵਾਲੇ ਵਾਯੁੂ ਮਾਰਗ ਵਿੱਚ ਸੋਜ ਆ ਜਾਵੇ , ਤਾਂ ਸਾਹ ਲੈਣ ਵਿਚ ਤਕਲੀਫ ਹੋਣ ਲੱਗ ਜਾਂਦੀ ਹੈ ।

ਸੀ ਓ ਪੀ ਡੀ ਡਿਜ਼ੀਜ਼ ਦੇ ਕਾਰਨ ਵੀ ਇਹ ਸਮੱਸਿਆ ਹੋ ਸਕਦੀ ਹੈ ।

ਜੋ ਲੋਕ ਧੂਮਰ ਪਾਨ ਕਰਦੇ ਹਨ , ਜਾਂ ਅਲਕੋਹਲ ਵਰਗੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ । ਉਨ੍ਹਾਂ ਲੋਕਾਂ ਵਿਚ ਸਾਹ ਲੈਣ ਦੀ ਸਮੱਸਿਆ ਜ਼ਿਆਦਾ ਗੰਭੀਰ ਹੋ ਸਕਦੀ ਹੈ । ਇਨ੍ਹਾਂ ਕਾਰਨ ਦਾ ਪਤਾ ਹੋਣ ਤੇ ਉਨ੍ਹਾਂ ਨੂੰ ਡਾਕਟਰ ਨਾਲ ਸੰਪਰਕ ਜ਼ਰੂਰ ਕਰਨਾ ਚਾਹੀਦਾ ਹੈ ।

ਸਾਹ ਲੈਣ ਵਿੱਚ ਤਕਲੀਫ਼ ਹੋਣ ਤੇ ਦਿਖਾਈ ਦੇਣ ਵਾਲੇ ਲੱਛਣ

ਜਦੋਂ ਸਾਹ ਲੈਣ ਵਿੱਚ ਤਕਲੀਫ਼ ਮਹਿਸੂਸ ਹੁੰਦੀ ਹੈ , ਤਾਂ ਕਈ ਲੱਛਣ ਦਿਖਾਈ ਦਿੰਦੇ ਹਨ । ਜੋ ਇਸ ਤਰਾਂ ਹਨ ।

ਬੇਹੋਸ਼ੀ ਦੀ ਹਾਲਤ ।

ਗਰਦਨ ਵਿੱਚ ਦਰਦ ।

ਚੱਕਰ ਆਉਣਾ ।

ਛਾਤੀ ਵਿੱਚ ਦਰਦ ।

ਸਾਹ ਫੁੱਲਣਾ ।

ਥਕਾਨ ।

ਸਾਹ ਲੈਂਦੇ ਸਮੇਂ ਤੇਜ਼ ਆਵਾਜ਼ ਆਉਣਾ ।

ਛਾਤੀ ਵਿਚ ਸੱਟ ਲੱਗਣਾ ।

ਸਾਈਨੋਸਿਸ ਯਾਨੀ ਚਮੜੀ ਦਾ ਰੰਗ ਨੀਲਾ ਹੋ ਜਾਣਾ ।

ਇਸ ਤੋਂ ਇਲਾਵਾ ਸਾਡੇ ਸਰੀਰ ਵਿੱਚ ਹੋਰ ਕਈ ਲੱਛਣ ਨਜ਼ਰ ਆਉਂਦੇ ਹਨ । ਜਿਵੇਂ ਖੰਘ ਰਹਿਣਾ , ਜ਼ੁਕਾਮ ਰਹਿਣਾ , ਠੰਢ ਮਹਿਸੂਸ ਹੋਣਾ , ਪੈਰਾਂ ਵਿਚ ਸੋਜ ਹੋ ਜਾਣਾ ਆਦਿ । ਅਜਿਹੇ ਲੱਛਣ ਦਿਖਾਈ ਦੇਣ ਤੇ ਡਾਕਟਰ ਨਾਲ ਸੰਪਰਕ ਜ਼ਰੂਰ ਕਰਨਾ ਚਾਹੀਦਾ ਹੈ ।

ਸਾਹ ਲੈਣ ਦੀ ਪ੍ਰੇਸ਼ਾਨੀ ਤੋਂ ਬਚਾਅ

ਜੇਕਰ ਤੁਹਾਨੂੰ ਸਾਹ ਲੈਣ ਵਿਚ ਤਕਲੀਫ਼ ਮਹਿਸੂਸ ਹੁੰਦੀ ਹੈ , ਤਾਂ ਤੁਹਾਨੂੰ ਇਹ ਬਚਾਅ ਜ਼ਰੂਰ ਕਰਨੇ ਚਾਹੀਦੇ ਹਨ ।

ਧੂਮਰਪਾਨ ਤੋਂ ਬਚੋ ।

ਖਾਣਾ ਹੌਲੀ ਹੌਲੀ ਅਤੇ ਆਰਾਮ ਨਾਲ ਖਾਓ ।

ਜੇਕਰ ਤੁਸੀਂ ਕਿਸੇ ਪ੍ਰਦੂਸ਼ਿਤ ਮਾਹੌਲ ਵਿੱਚ ਰਹਿੰਦੇ ਹੋ , ਤਾਂ ਉਸ ਤੋਂ ਤੁਰੰਤ ਦੂਰ ਹੋ ਜਾਊ ।

ਜੇਕਰ ਤੁਸੀਂ ਅਲਰਜੀ ਵਾਲੇ ਪਦਾਰਥਾਂ ਅਤੇ ਵਿਸ਼ੈਲੇ ਪਦਾਰਥਾਂ ਵਾਲੇ ਵਾਤਾਵਰਨ ਵਿਚ ਸਾਹ ਲੈਂਦੇ ਹੋ , ਤਾਂ ਇਸ ਨਾਲ ਸਮੱਸਿਆ ਹੋਰ ਵਧ ਸਕਦੀ ਹੈ ।

ਆਪਣੇ ਖਾਣ ਪਾਣ ਵਿੱਚ ਬਦਲਾਅ ਕਰਨ ਨਾਲ ਤੁਸੀਂ ਆਪਣੇ ਸਾਹ ਦੀ ਪ੍ਰੇਸ਼ਾਨੀ ਨੂੰ ਘੱਟ ਕਰ ਸਕਦੇ ਹੋ । ਤੁਸੀਂ ਆਪਣੇ ਆਹਾਰ ਵਿਚ ਫਲਾਂ , ਸਬਜ਼ੀਆਂ ਦੇ ਨਾਲ ਮੱਛੀ , ਬੀਨਸ ਆਦਿ ਨੂੰ ਜੋੜ ਸਕਦੇ ਹੋ । ਫਲਾਂ ਦੇ ਵਿੱਚ ਐਂਟੀ ਆਕਸੀਡੈਂਟ ਤੱਤ ਪਾਏ ਜਾਂਦੇ ਹਨ । ਜੋ ਸੰਕਰਮਣ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ ਅਤੇ ਬੀਨਸ ਦੇ ਵਿੱਚ ਵਿਟਾਮਿਨ ਈ ਦੇ ਨਾਲ ਨਾਲ ਐਂਟੀਔਕਸੀਡੈਂਟ ਤੱਤ ਪਾਏ ਜਾਂਦੇ ਹਨ । ਜੋ ਇਸ ਸਮੱਸਿਆ ਨਾਲ ਲੜਨ ਵਿਚ ਮਦਦਗਾਰ ਸਾਬਤ ਹੋ ਸਕਦਾ ਹੈ । ਮੱਛੀ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਪ੍ਰੋਟੀਨ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ । ਇਸ ਦੇ ਅੰਦਰ ਪਾਇਆ ਜਾਣ ਵਾਲੀ ਓਮੇਗਾ 3 ਫੈਟੀ ਐਸਿਡ ਸਰੀਰ ਨੂੰ ਸਰੀਰਿਕ ਮਜ਼ਬੂਤੀ ਦਿੰਦਾ ਹੈ ।

ਜੇਕਰ ਤੁਹਾਨੂੰ ਸਾਹ ਲੈਣ ਵਿੱਚ ਕੋਈ ਵੀ ਤਕਲੀਫ ਨਹੀਂ ਹੈ । ਪਰ ਤੁਸੀਂ ਆਪਣੇ ਆਹਾਰ ਵਿਚ ਬਦਲਾਅ ਕਰ ਕੇ ਇਸ ਸਮੱਸਿਆ ਨਾਲ ਲੜ ਸਕਦੇ ਹੋ । ਜੇਕਰ ਤੁਹਾਨੂੰ ਕਿਸੇ ਇੱਕ ਕਾਰਨ ਵੀ ਸਾਹ ਲੈਣ ਵਿੱਚ ਸਮੱਸਿਆ ਹੋ ਰਹੀ ਹੈ , ਤਾਂ ਤੁਸੀਂ ਆਪਣੀ ਡਾਈਟ ਵਿਚ ਕੁਝ ਵੀ ਜੋੜਨ ਤੋਂ ਪਹਿਲਾਂ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ । ਜੇਕਰ ਗਰਭਵਤੀ ਔਰਤ ਨੂੰ ਇਹ ਸਮੱਸਿਆ ਹੈ , ਤਾਂ ਤੁਸੀਂ ਡਾਕਟਰ ਦੀ ਸਲਾਹ ਜ਼ਰੂਰ ਲਵੋ । ਕਿਸੇ ਦੇ ਵੀ ਕਹਿਣ ਤੇ ਆਪਣੀ ਡਾਈਟ ਚ ਕੁਝ ਵੀ ਨਾ ਜੋੜੋ । ਤੁਸੀਂ ਸਾਹ ਦੀ ਸਮੱਸਿਆ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ । ਇਹ ਦਿਲ ਦੀ ਬੀਮਾਰੀ ਦਾ ਰੂਪ ਧਾਰਨ ਕਰ ਸਕਦੀ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।