ਜਾਣੋ ਖੂਨ ਪਤਲਾ ਕਰਨ ਦੇ ਲਈ ਕਿਹੜੀਆਂ ਚੀਜ਼ਾਂ ਖਾਣੀਆਂ ਫਾਇਦੇਮੰਦ ਹੁੰਦੀਆਂ ਹਨ ।

ਖੂਨ ਦਾ ਜ਼ਿਆਦਾ ਪਤਲਾ ਜਾਂ ਗਾੜਾ ਹੋਣਾ ਦੋਨੇ ਹੀ ਸਥਿਤੀਆਂ ਬਹੁਤ ਹਾਨੀਕਾਰਕ ਹੁੰਦੀਆਂ ਹਨ । ਜੇਕਰ ਖੂਨ ਨਾਰਮਲ ਸਥਿਤੀ ਤੋਂ ਜਿਆਦਾ ਗਾੜਾ ਹੋ ਜਾਵੇ , ਤਾਂ ਇਸ ਨਾਲ ਹਾਰਟ ਸਬੰਧੀ ਕਈ ਰੋਗ ਹੋ ਸਕਦੇ ਹਨ । ਜੇਕਰ ਖੂਨ ਜ਼ਿਆਦਾ ਗਾੜਾ ਹੁੰਦਾ ਹੈ , ਤਾਂ ਇਸ ਨਾਲ ਖੂਨ ਵਿਚ ਥੱਕਾ ਜੰਮਣ ਦੀ ਸੰਭਾਵਨਾ ਵਧ ਜਾਂਦੀ ਹੈ । ਖੂਨ ਵਿਚ ਜੰਮਿਆ ਥੱਕਾ ਦਿਮਾਗ , ਫੇਫੜੇ ਅਤੇ ਹਾਰਟ ਵਿੱਚ ਖੂਨ ਦੇ ਪ੍ਰਵਾਹ ਨੂੰ ਪ੍ਰਭਾਵਿਤ ਕਰ ਸਕਦਾ ਹੈ । ਇਸ ਤੋਂ ਬਚਣ ਦੇ ਲਈ ਕਈ ਲੋਕ ਖੂਨ ਨੂੰ ਪਤਲਾ ਕਰਨ ਵਾਲੀਆਂ ਦਵਾਈਆਂ ਖਾਂਦੇ ਹਨ । ਜੇਕਰ ਦਿਨ ਚਰਿਆ ਨੂੰ ਸਹੀ ਕਰ ਲਿਆ ਜਾਵੇ , ਅਤੇ ਖਾਣ-ਪਾਣ ਵਿਚ ਥੋੜ੍ਹਾ ਬਦਲਾਅ ਕਰਕੇ ਵੀ ਖੂਨ ਨੂੰ ਪਤਲਾ ਕੀਤਾ ਜਾ ਸਕਦਾ ਹੈ ।

ਅੱਜ ਅਸੀਂ ਤੁਹਾਨੂੰ ਖੂਨ ਨੂੰ ਪਤਲਾ ਕਰਨ ਦੇ ਲਈ ਫ਼ਾਇਦੇਮੰਦ ਚੀਜ਼ਾਂ ਦਾ ਸੇਵਨ ਕਰਨ ਬਾਰੇ ਦੱਸਾਂਗੇ ।

ਖੂਨ ਪਤਲਾ ਕਰਨ ਲਈ ਫਾਇਦੇਮੰਦ ਚੀਜਾਂ

ਦਿਲ ਦਾ ਦੌਰਾ ਅਤੇ ਹੋਰ ਬਿਮਾਰੀਆਂ ਤੋਂ ਬਚਣ ਦੇ ਲਈ ਤੁਸੀਂ ਦਵਾਈਆਂ ਦੇ ਨਾਲ ਹੀ ਕੁਝ ਚੀਜ਼ਾਂ ਨੂੰ ਆਪਣੀ ਡਾਇਟ ਵਿੱਚ ਸ਼ਾਮਲ ਕਰ ਸਕਦੇ ਹੋ । ਇਸ ਨਾਲ ਖੂਣ ਦੇ ਵਿਕਾਰ ਦੂਰ ਹੁੰਦੇ ਹਨ , ਅਤੇ ਨਾਲ ਹੀ ਖੂਨ ਪਤਲਾ ਹੁੰਦਾ ਹੈ ।

ਅਦਰਕ

ਅਦਰਕ ਵਿੱਚ ਕਈ ਅਜਿਹੇ ਤੱਤ ਪਾਏ ਜਾਂਦੇ ਹਨ , ਜੋ ਸਾਡੇ ਖੂਨ ਨੂੰ ਪਤਲਾ ਕਰਨ ਦਾ ਕੰਮ ਕਰਦੇ ਹਨ । ਅਦਰਕ ਵਿੱਚ ਸੈਲਿਸਿਲੇਟ ਨਾਮ ਦਾ ਰਸਾਇਣ ਹੁੰਦਾ ਹੈ , ਜੋ ਖੂਨ ਦਾ ਥੱਕਾ ਜੰਮਣ ਦੇ ਜ਼ੋਖਿਮ ਨੂੰ ਘੱਟ ਕਰਦਾ ਹੈ । ਖੂਨ ਨੂੰ ਪਤਲਾ ਕਰਨ ਦੇ ਨਾਲ ਹੀ ਅਦਰਕ ਨਸਾਂ ਨੂੰ ਆਰਾਮ ਦੇਣ ਅਤੇ ਨਸਾਂ ਦੀ ਸੋਜ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ ।

ਲਸਣ

ਲਸਣ ਸਰੀਰ ਵਿੱਚੋਂ ਫ੍ਰੀ ਰੈਡੀਕਲਸ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ । ਇਸ ਦੇ ਨਾਲ ਹੀ ਲਸਣ ਕੋਸ਼ਿਕਾਵਾਂ ਨੂੰ ਨੁਕਸਾਨ ਹੋਣ ਤੋਂ ਬਚਾਉਂਦਾ ਹੈ । ਇਸ ਦੇ ਨਾਲ ਹੀ ਬੀਪੀ ਦੀ ਸਮੱਸਿਆ ਨੂੰ ਦੂਰ ਕਰਦਾ ਹੈ , ਅਤੇ ਖ਼ੂਨ ਦੇ ਪਲੇਟਲੈਟ ਦੀ ਗਿਣਤੀ ਨੂੰ ਸਹੀ ਰੱਖਦਾ ਹੈ । ਖੂਨ ਨੂੰ ਪਤਲਾ ਕਰਨ ਦੇ ਲਈ ਲਸਣ ਦਾ ਇਸਤੇਮਾਲ ਬਹੁਤ ਫਾਇਦੇਮੰਦ ਹੁੰਦਾ ਹੈ । ਇਸ ਦੇ ਨਾਲ ਹੀ ਲਸਣ ਬਲੱਡ ਸਰਕੂਲੇਸ਼ਨ ਵਿਚ ਸੁਧਾਰ ਕਰਦਾ ਹੈ ।

ਅੰਗੂਰ

ਖੂਨ ਨੂੰ ਪਤਲਾ ਕਰਨ ਦੇ ਲਈ ਅੰਗੂਰ ਦਾ ਸੇਵਨ ਵੀ ਬਹੁਤ ਫਾਇਦੇਮੰਦ ਹੁੰਦਾ ਹੈ । ਅੰਗੂਰ ਵਿੱਚ ਪਾਇਆ ਜਾਣ ਵਾਲਾ ਤੱਤ ਖੂਨ ਵਿੱਚ ਥੱਕਾ ਬਣਾਓਣ ਦੀ ਪ੍ਰਕਿਰਿਆ ਨੂੰ ਰੋਕਦਾ ਹੈ । ਅੰਗੂਰ ਵਿੱਚ ਰੇਸਵਰੇਟ੍ਰੋਲ ਤੱਤ ਪਾਇਆ ਜਾਂਦਾ ਹੈ , ਜੋ ਖੂਨ ਨੂੰ ਪਤਲਾ ਕਰਨ ਵਿਚ ਮਦਦ ਕਰਦਾ ਹੈ , ਅਤੇ ਖੂਨ ਦਾ ਥੱਕਾ ਜੰਮਣ ਤੋਂ ਰੋਕਦਾ ਹੈ ।

ਲਾਲ ਮਿਰਚ

ਲਾਲ ਮਿਰਚ ਦੇ ਸੇਵਨ ਨਾਲ ਵੀ ਤੁਸੀਂ ਆਪਣੇ ਖੂਨ ਨੂੰ ਪਤਲਾ ਕਰ ਸਕਦੇ ਹੋ । ਲਾਲ ਮਿਰਚ ਵਿਚ ਸੈਲੀਸਿਲੇਟ ਨਾਮ ਦਾ ਤੱਤ ਪਾਇਆ ਜਾਂਦਾ ਹੈ , ਜੋ ਬੀਪੀ ਦੀ ਸਮੱਸਿਆ ਨੂੰ ਠੀਕ ਕਰਦਾ ਹੈ ।

ਹਲਦੀ ਦਾ ਸੇਵਨ ਕਰੋ

ਬਹੁਤ ਸਾਰੇ ਲੋਕ ਹਲਦੀ ਦਾ ਇਸਤੇਮਾਲ ਕਰਦੇ ਹਨ । ਸਕਿਨ ਨੂੰ ਵਧੀਆ ਬਣਾਉਣ ਦੇ ਲਈ ਹਲਦੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ । ਹਲਦੀ ਇਨਫੈਕਸ਼ਨ ਤੋਂ ਬਚਾਉਣ ਦਾ ਕੰਮ ਕਰਦੀ ਹੈ । ਹਲਦੀ ਨੂੰ ਨੈਚੂਰਲ ਬਲੱਡ ਥਿਨਰ ਮੰਨਿਆ ਜਾਂਦਾ ਹੈ । ਹਲਦੀ ਖੂਨ ਨੂੰ ਪਤਲਾ ਕਰਨ ਦਾ ਕੰਮ ਕਰਦੀ ਹੈ , ਖਾਣੇ ਵਿੱਚ ਹਲਦੀ ਮਿਲਾ ਕੇ ਖਾਣ ਨਾਲ ਖ਼ੂਨ ਸੰਬੰਧੀ ਕਈ ਸਮੱਸਿਆਵਾਂ ਤੋਂ ਦੂਰ ਰਹ ਸਕਦੇ ਹੋ ।

ਖੂਨ ਨੂੰ ਪਤਲਾ ਕਰਨ ਦੇ ਲਈ ਤੁਸੀਂ ਆਪਣੀ ਡਾਈਟ ਵਿਚ ਇਨ੍ਹਾਂ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰੋ । ਇਹ ਚੀਜ਼ਾਂ ਬੱਲਡ ਸਰਕੂਲੇਸ਼ਨ ਨੂੰ ਸਹੀ ਕਰਨ ਦੇ ਨਾਲ-ਨਾਲ ਖੂਨ ਨੂੰ ਪਤਲਾ ਕਰਨ ਵਿੱਚ ਮਦਦ ਕਰਦੀਆਂ ਹਨ । ਜਿਸ ਨਾਲ ਹਾਰਟ ਸਬੰਧੀ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।