ਬਹੁਤ ਤੇਜ਼ੀ ਨਾਲ ਇਨ੍ਹਾਂ ਪੰਜ ਸਮੱਸਿਆਵਾਂ ਨੂੰ ਦੂਰ ਕਰਦਾ ਹੈ ਕਾਲਾ ਨਮਕ

ਕਾਲਾ ਨਮਕ ਜਿਸ ਨੂੰ ਪੰਜਾਬ ਵਿੱਚ ਪਾਕਿਸਤਾਨੀ ਲੂਣ ਵੀ ਕਿਹਾ ਜਾਂਦਾ ਹੈ ਇਹ ਚਿੱਟੇ ਨਮਕ ਵਾਂਗ ਸਾਨੂੰ ਸਮੁੰਦਰਾਂ ਤੋਂ ਨਹੀਂ ਸਗੋਂ ਪਹਾੜੀਆਂ ਤੋਂ ਪ੍ਰਾਪਤ ਹੁੰਦਾ ਹੈ ।ਇਹ ਸਿਰਫ ਪਾਕਿਸਤਾਨ ਵਿਚ ਹੀ ਨਹੀਂ ਭਾਰਤ ਦੇ ਹਿਮਾਲਾ ਦੀਆਂ ਪਹਾੜੀਆਂ ਤੋਂ ਵੀ ਪ੍ਰਾਪਤ ਹੁੰਦਾ ਹੈ ।

ਕਾਲੇ ਨਮਕ ਦੀ ਵਰਤੋਂ ਲੋਕ ਸਵਾਦ ਨੂੰ ਦੁੱਗਣਾ ਕਰਨ ਲਈ ਕਈ ਖਾਦ ਪਦਾਰਥਾਂ ਵਿੱਚ ਕਰਦੇ ਹਨ । ਇਸ ਦੇ ਰੋਜ਼ਾਨਾ ਸੇਵਨ ਨਾਲ ਕਈ ਬੀਮਾਰੀਆਂ ਤੋਂ ਦੂਰ ਵੀ ਰਿਹਾ ਜਾ ਸਕਦਾ ਹੈ ।

ਕਾਲੇ ਨਮਕ ਬਾਰੇ ਬਹੁਤ ਸਾਰੇ ਲੋਕਾਂ ਦੀ ਧਾਰਨਾ ਇਹ ਹੈ ਕਿ ਇਹ ਸਿਰਫ ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਚੰਗਾ ਹੈ, ਹੋਰ ਕੋਈ ਲਾਭ ਨਹੀਂ ਹੁੰਦਾ । ਪਰ ਇਹ ਲੂਣ ਪੇਟ ਦੀ ਸਮੱਸਿਆ ਤੋਂ ਬਿਨਾਂ ਵੀ ਹੋਰ ਕਈ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਕਾਫ਼ੀ ਕਾਰਗਰ ਹੁੰਦਾ ਹੈ ।

ਅੱਜ ਦੇ ਇਸ ਆਰਟੀਕਲ ਵਿੱਚ ਗੱਲ ਕਰਾਂਗੇ ਅਜਿਹੀਆਂ ਕਿਹੜੀਆਂ ਸਮੱਸਿਆਵਾਂ ਹਨ ਜਿਨ੍ਹਾਂ ਨੂੰ ਕਾਲਾ ਨਮਕ ਦੂਰ ਕਰਦਾ ਹੈ ।

ਪਾਚਨ ਦਰੁਸਤ ਰੱਖੇ

ਜੇ ਤੁਹਾਨੂੰ ਕੋਈ ਪੇਟ ਦੀ ਸਮੱਸਿਆ ਜਾਂ ਪੇਟ ਦਰਦ ਤੋਂ ਤੁਸੀਂ ਪ੍ਰੇਸ਼ਾਨ ਹੋ ਤਾਂ ਕਾਲਾ ਨਮਕ ਇਸ ਲਈ ਬਹੁਤ ਫਾਇਦੇਮੰਦ ਹੁੰਦਾ ਹੈ ।

ਮੂੰਹ ਦੀ ਲਾਰ

ਕਾਲਾ ਨਮਕ ਖਾਣ ਨਾਲ ਮੂੰਹ ਵਿਚ ਲਾਰ ਵਾਲੀ ਗ੍ਰੰਥੀ ਕਿਰਿਆਸ਼ੀਲ ਹੋ ਜਾਂਦੀ ਹੈ ਤੇ ਮੂੰਹ ਦੀ ਲਾਰ ਵੱਧ ਬਣਦੀ ਹੈ ਜੋ ਖਾਣਾ ਪਚਾਉਣ ਦੇ ਵਿੱਚ ਸਹਾਇਤਾ ਕਰਦੀ ਹੈ ।

ਪ੍ਰੋਟੀਨ ਪਚਾਵੇ

ਸਾਡੇ ਸਰੀਰ ਦੇ ਅੰਦਰ ਪ੍ਰੋਟੀਨ ਨੂੰ ਪਚਾਉਣ ਲਈ ਪੈਪਸਿਨ ਨਾਮ ਦਾ ਇੱਕ ਐਨਜ਼ਾਈਮ ਹੁੰਦਾ ਹੈ। ਕਾਲਾ ਨਮਕ ਉਸ ਦੇ ਵਿੱਚ ਵਾਧਾ ਕਰਦਾ ਹੈ ਅਤੇ ਪ੍ਰੋਟੀਨ ਦੀ ਪਚਨ ਦੀ ਰਫਤਾਰ ਵਧਾ ਦਿੰਦਾ ਹੈ ।

ਕਾਲਾ ਨਮਕ ਨਿੰਬੂ ਪਾਣੀ ਦੇ ਵਿੱਚ ਪਾ ਕੇ ਪੀਣ ਨਾਲ ਵੀ ਪੇਟ ਦੇ ਪਾਚਣ ਤੰਤਰ ਨੂੰ ਮਜ਼ਬੂਤੀ ਮਿਲਦੀ ਹੈ ।

ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਲਾਭਦਾਇਕ

ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਅਕਸਰ ਨਮਕ ਘੱਟ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਕਿਉਂਕਿ ਉਸ ਦੇ ਅੰਦਰਲਾ ਸੋਡੀਅਮ ਬਲੱਡ ਪ੍ਰੈਸ਼ਰ ਵਿੱਚ ਹੋਰ ਵੀ ਵਾਧਾ ਕਰਦਾ ਹੈ। ਕਾਲੇ ਨਮਕ ਵਿਚ ਸੋਡੀਅਮ ਦੀ ਮਾਤਰਾ ਚਿੱਟੇ ਦੇ ਮੁਕਾਬਲੇ ਘੱਟ ਹੁੰਦੀ ਹੈ। ਇਸ ਲਈ ਇਸ ਨੂੰ ਥੋੜ੍ਹਾ ਜਿਹਾ ਖਾਣੇ ਦੇ ਵਿੱਚ ਮਿਲਾ ਕੇ ਖਾਣੇ ਦਾ ਸੁਆਦ ਵੀ ਬਰਕਰਾਰ ਰੱਖਿਆ ਜਾ ਸਕਦਾ ਹੈ ਅਤੇ ਬਲੱਡ ਪ੍ਰੈਸ਼ਰ ਵਧਣ ਤੋਂ ਵੀ ਰੋਕਿਆ ਜਾ ਸਕਦਾ ਹੈ ।

ਸਲਾਦ ਦੇ ਰੂਪ ਵਿੱਚ ਕਾਲਾ ਨਮਕ

ਖਾਣਾ ਖਾਂਦੇ ਸਮੇਂ ਲੋਕ ਸਲਾਦ ਖਾਣਾ ਪਸੰਦ ਕਰਦੇ ਹਨ ਅਤੇ ਸਲਾਦ ਦੇ ਉੱਪਰ ਅਕਸਰ ਹੀ ਨਮਕ ਦਾ ਛਿੜਕਾਅ ਕੀਤਾ ਜਾਂਦਾ ਹੈ ।ਜੇਕਰ ਅਸੀਂ ਚਿੱਟੇ ਨਮਕ ਦੀ ਜਗ੍ਹਾ ਕਾਲੇ ਨਮਕ ਦਾ ਇਸ ਉੱਤੇ ਛਿੜਕਾਅ ਕਰੀਏ ਤਾਂ ਸਲਾਦ ਦੇ ਗੁਣ ਹੋਰ ਵੀ ਜ਼ਿਆਦਾ ਵਧ ਜਾਂਦੇ ਹਨ ।ਸਲਾਦ ਵਿਚਲੇ ਫਾਈਬਰ ਦੇ ਗੁਣਾਂ ਵਿੱਚ ਕਾਲਾ ਨਮਕ ਵਾਧਾ ਕਰਦਾ ਹੈ ਜਿਸ ਨਾਲ ਮੋਟਾਪਾ ਜਲਦੀ ਕੰਟਰੋਲ ਹੁੰਦਾ ਹੈ ।

ਜੋੜਾਂ ਦਾ ਦਰਦ

ਜੇ ਸਰੀਰ ਵਿੱਚ ਜੋੜਾਂ ਜਾਂ ਮਾਸਪੇਸ਼ੀਆਂ ਵਿਚ ਦਰਦ ਹੈ ਤਾਂ ਕਾਲਾ ਨਮਕ ਕੇ ਦਰਦ ਬਹੁਤ ਛੇਤੀ ਘਟਾ ਸਕਦਾ ਹੈ । ਪੁਰਾਣੇ ਸਮੇਂ ਵਿੱਚ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਲੋਕ ਇੱਕ ਕੱਪੜੇ ਦੀ ਪੋਟਲੀ ਵਿਚ ਕਾਲਾ ਨਮਕ ਬੰਨ੍ਹ ਕੇ ਉਸ ਨੂੰ ਤਵੇ ਉਤੇ ਗਰਮ ਕਰਕੇ ਜੋੜਾਂ ਨੂੰ ਸੇਕ ਦਿੰਦੇ ਸਨ ।ਜੇ ਜੋੜਾਂ ਵਿੱਚ ਦਰਦ ਹੁੰਦਾ ਹੈ ਤਾਂ ਦਿਨ ਵਿਚ 2 ਤੋਂ 3 ਵਾਰ ਕਾਲੇ ਨਮਕ ਦਾ ਸੇਕ ਕਰਨ ਨਾਲ ਜੋੜਾਂ ਦਾ ਦਰਦ ਬਹੁਤ ਤੇਜ਼ੀ ਨਾਲ ਠੀਕ ਹੁੰਦਾ ਹੈ ।

ਪੇਟ ਦੀ ਗੈਸ ਤੋਂ ਛੁਟਕਾਰਾ

2 ਚਮਚ ਕਾਲਾ ਨਮਕ 1 ਗਿਲਾਸ ਪਾਣੀ ਵਿੱਚ ਪਾ ਕੇ ਅਤੇ ਤਾਂਬੇ ਦੇ ਬਰਤਨ ਵਿੱਚ ਪਾ ਕੇ ਹਲਕੀ ਅੱਗ ਤੇ ਇਸ ਨੂੰ ਗਰਮ ਕਰੋ। ਉਦੋਂ ਤੱਕ ਗਰਮ ਕਰੋ ਜਦੋਂ ਤੱਕ ਪਾਣੀ ਅੱਧਾ ਗਲਾਸ ਨਾ ਰਹਿ ਜਾਵੇ। ਉਸ ਤੋਂ ਬਾਅਦ ਇਸ ਪਾਣੀ ਨੂੰ ਪੀਓ। ਇਹ ਪਾਣੀ ਪੇਟ ਦੀ ਗੈਸ ਨੂੰ ਬਹੁਤ ਤੇਜ਼ੀ ਨਾਲ ਘਟਾਉਂਦਾ ਹੈ ।

ਵਜ਼ਨ ਘੱਟ ਕਰਨ ਵਿੱਚ ਮਦਦ ਕਰੇ

ਕਾਲੇ ਨਮਕ ਵਿੱਚ ਇਕ ਖਾਸ ਗੁਣ ਹੁੰਦਾ ਹੈ ਇਹ ਸਾਡੇ ਪੇਟ ਦੇ ਵਿੱਚ ਚਰਬੀ ਇੱਕ ਥਾਂ ਤੇ ਜਮ੍ਹਾਂ ਨਹੀਂ ਹੋਣ ਦਿੰਦਾ । ਇਸ ਲਈ ਨਿੰਬੂ ਪਾਣੀ ਬਣਾਉਂਦੇ ਸਮੇਂ ਉਸ ਦੇ ਵਿੱਚ ਚਿੱਟੇ ਨਮਕ ਦੀ ਜਗ੍ਹਾ ਕਾਲਾ ਨਮਕ ਪਾਓ ਅਤੇ ਉਸ ਵਿਚ ਖੰਡ ਨਾ ਪਾਓ । ਗਰਮੀ ਦੇ ਮੌਸਮ ਵਿੱਚ ਰੋਜ਼ਾਨਾ ਇਸ ਦੇ 2 ਗਲਾਸ ਪੀਓ। ਇਹ ਬਹੁਤ ਤੇਜ਼ੀ ਨਾਲ ਵਜ਼ਨ ਘੱਟ ਕਰੇਗਾ ਅਤੇ ਮੋਟਾਪੇ ਨੂੰ ਖਤਮ ਕਰੇਗਾ ।

ਉਮੀਦ ਹੈ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਇਸ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰੋ ਜੀ।

ਧੰਨਵਾਦ