ਚਿਹਰੇ ਦੀਆਂ ਛਾਈਆਂ ਦੂਰ ਕਰਨ ਦੇ ਲਈ ਘਰੇਲੂ ਨੁਸਖੇ ।

ਉਮਰ ਵਧਣ ਦੇ ਨਾਲ ਨਾਲ ਚਿਹਰੇ ਤੇ ਸਾਰਿਆਂ ਦੀ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ । ਚਿਹਰੇ ਤੇ ਪੈਣ ਵਾਲੇ ਕਾਲੇ ਅਤੇ ਨੀਲੇ ਨਿਸ਼ਾਨ ਚਿਹਰੇ ਦੀ ਖੂਬਸੂਰਤੀ ਨੂੰ ਘਟਾ ਦਿੰਦੇ ਹਨ । ਇਸ ਤੋਂ ਛੁਟਕਾਰਾ ਪਾਉਣ ਦੇ ਲਈ ਲੋਕ ਬਹੁਤ ਸਾਰੀਆਂ ਕਰੀਮਾਂ ਦਾ ਇਸਤੇਮਾਲ ਕਰਦੇ ਹਨ , ਪਰ ਫਿਰ ਵੀ ਕੋਈ ਫਰਕ ਨਹੀਂ ਪੈਂਦਾ । ਜੇਕਰ ਇਹ ਮਹਿੰਗੀਆਂ ਕਰੀਮਾਂ ਦੀ ਬਜਾਏ ਘਰੇਲੂ ਨੁਸਖਿਆਂ ਨਾਲ ਛਾਈਆਂ ਦੀ ਸਮੱਸਿਆ ਨੂੰ ਹਮੇਸ਼ਾ ਲਈ ਦੂਰ ਕੀਤਾ ਜਾ ਸਕਦਾ ਹੈ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਕਿਸਾਨ ਘਰੇਲੂ ਨੁਸਖੇ । ਜਿਨ੍ਹਾਂ ਨਾਲ ਚਿਹਰੇ ਦੀਆਂ ਛਾਈਆਂ ਨੂੰ ਆਸਾਨੀ ਨਾਲ ਸਾਫ ਕੀਤਾ ਜਾ ਸਕਦਾ ਹੈ ।

ਛਾਈਆਂ ਠੀਕ ਕਰਨ ਦੇ ਲਈ ਘਰੇਲੂ ਨੁਸਖੇ

ਜੌਂ ਦਾ ਆਟਾ

ਛਾਈਆਂ ਤੋਂ ਛੁਟਕਾਰਾ ਪਾਉਣ ਦੇ ਲਈ ਚੋਣ ਦੇ ਆਟੇ ਵਿੱਚ ਦਹੀਂ ਨਿੰਬੂ ਦਾ ਰਸ ਅਤੇ ਪੁਦੀਨੇ ਦਾ ਰਸ ਮਿਲਾ ਕੇ ਚਿਹਰੇ ਤੇ ਪੰਜ ਮਿੰਟ ਤੱਕ ਮਲੋ ਅਤੇ ਬਾਅਦ ਵਿੱਚ ਚਿਹਰਾ ਧੋ ਲਓ । ਛਾਈਆਂ ਦੀ ਸਮੱਸਿਆ ਦੂਰ ਹੋ ਜਾਵੇਗੀ ।

ਨਿੰਬੂ ਅਤੇ ਹਲਦੀ

ਨਿੰਬੂ , ਹਲਦੀ ਅਤੇ ਵੇਸਣ ਦਾ ਪੇਸਟ ਬਣਾ ਕੇ ਚਿਹਰੇ ਤੇ ਲਗਾਓ । ਇਸ ਨਾਲ ਛਾਈਆਂ ਦੇ ਨਾਲ ਨਾਲ ਦਾਗ ਧੱਬੇ ਵੀ ਸਾਫ ਹੋ ਜਾਣਗੇ ।

ਮਲਾਈ ਅਤੇ ਬਾਦਾਮ

ਮਲਾਈ ਵਿੱਚ ਬਦਾਮ ਨੂੰ ਪੀਸ ਕੇ ਮਿਲਾ ਲਓ । ਇਸ ਦੀ ਰਾਤ ਨੂੰ ਸੋਣ ਤੋਂ ਪਹਿਲਾਂ ਪੰਜ ਮਿੰਟ ਮਸਾਜ ਕਰੋ ਸਵੇਰੇ ਚਿਹਰਾ ਧੋ ਲਓ । ਇਸ ਪੇਸਟ ਵਿਚ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ । ਇਹ ਪੇਸਟ ਛਾਈਆਂ ਨੂੰ ਦੂਰ ਕਰਨ ਵਿੱਚ ਮਦਦਗਾਰ ਹੁੰਦਾ ਹੈ ।

ਸੇਬ ਅਤੇ ਪਪੀਤਾ

ਚਿਹਰੇ ਦੀਆਂ ਛਾਈਆਂ ਤੋਂ ਛੁਟਕਾਰਾ ਪਾਉਣ ਦੇ ਲਈ ਸੇਬ ਜਾਂ ਫਿਰ ਪਪੀਤੇ ਨੂੰ ਪੀਸ ਕੇ ਪੇਸਟ ਬਣਾ ਲਓ । ਇਸ ਪੇਸਟ ਨੂੰ ਪੰਜ ਮਿੰਟ ਚਿਹਰੇ ਤੇ ਮਲੋ । ਇਸ ਤਰ੍ਹਾਂ ਹਫਤੇ ਵਿੱਚ ਦੋ ਤਿੰਨ ਵਾਰ ਕਰਨ ਨਾਲ ਛਾਈਆਂ ਦੀ ਸਮੱਸਿਆ ਦੂਰ ਹੋ ਜਾਵੇਗੀ ।

ਟਮਾਟਰ ਦਾ ਰਸ

ਛਾਈਆਂ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਰੋਜ਼ਾਨਾ ਟਮਾਟਰ ਦਾ ਰਸ ਚਿਹਰੇ ਤੇ ਲਗਾਓ ਅਤੇ ਹਲਕੇ ਹੱਥਾਂ ਨਾਲ ਮਸਾਜ ਕਰੋ ।

ਛਾਈਆਂ ਦੇ ਲਈ ਡਾਈਟ

ਤੰਦਰੁਸਤ ਰਹਿਣ ਅਤੇ ਛਾਈਆਂ ਨੂੰ ਦੂਰ ਕਰਨ ਦੇ ਲਈ ਡਾਈਟ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ ਇਸ ਦੇ ਲਈ ਆਪਣੀ ਡਾਈਟ ਵਿਚ ਗਾਜਰ ਦਾ ਜੂਸ , ਦੁੱਧ , ਦਹੀਂ , ਹਰੀਆਂ ਸਬਜ਼ੀਆਂ , ਸੇਬ ਅਤੇ ਸਲਾਦ ਜ਼ਰੂਰ ਸ਼ਾਮਿਲ ਕਰੋ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।


Posted

in

by

Tags: