ਇਨ੍ਹਾਂ ਸਮੱਸਿਆਵਾਂ ਨਾਲ ਪੀੜਤ ਲੋਕਾਂ ਨੂੰ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ , ਕੇਲੇ ਦਾ ਸੇਵਨ । ਜਾਣੋ ਹੋਣ ਵਾਲੇ ਨੁਕਸਾਨ ।

ਕੇਲਾ ਸਿਹਤ ਦੇ ਲਈ ਬਹੁਤ ਫਾਇਦੇਮੰਦ ਫਲ ਮੰਨਿਆ ਜਾਂਦਾ ਹੈ । ਇਸ ਦਾ ਸੇਵਨ ਕਰਨਾ ਸਾਡੇ ਸਰੀਰ ਨੂੰ ਪੂਰੀ ਮਾਤਰਾ ਵਿੱਚ ਕੈਲਸ਼ੀਅਮ , ਕੋਬ੍ਰਸ ਅਤੇ ਪ੍ਰੋਟੀਨ ਵਰਗੇ ਪੋਸ਼ਕ ਤੱਤ ਮਿਲਦੇ ਹਨ । ਜਿਸ ਤਰ੍ਹਾਂ ਸਹੀ ਢੰਗ ਨਾਲ ਫਲਾਂ ਦਾ ਸੇਵਨ ਸਰੀਰ ਦੇ ਲਈ ਫਾਇਦੇਮੰਦ ਹੁੰਦਾ ਹੈ । ਇਸ ਤਰ੍ਹਾਂ ਗ਼ਲਤ ਤਰੀਕੇ ਨਾਲ ਅਤੇ ਜਿਆਦਾ ਮਾਤਰਾ ਵਿਚ ਸੇਵਨ ਨੁਕਸਾਨਦਾਇਕ ਹੁੰਦਾ ਹੈ । ਅੱਜ ਅਸੀਂ ਗੱਲ ਕਰਦੇ ਹਾਂ , ਕਿ ਕੇਲੇ ਦਾ ਸੇਵਨ ਕਦੋਂ ਨਹੀਂ ਕਰਨਾ ਚਾਹੀਦਾ । ਜੇਕਰ ਤੁਸੀਂ ਵੀ ਗ਼ਲਤ ਤਰੀਕੇ ਜਾਂ ਗਲਤ ਸਮੇਂ ਤੇ ਕੇਲੇ ਦਾ ਸੇਵਨ ਕਰਦੇ ਹੋ , ਤਾਂ ਇਸ ਨਾਲ ਸਰੀਰ ਨੂੰ ਕਈ ਨੁਕਸਾਨ ਹੋ ਸਕਦੇ ਹਨ ।

ਅਸੀਂ ਤੁਹਾਨੂੰ ਦੱਸਾਂਗੇ , ਕਿ ਕਿਹੜੀਆਂ ਸਮੱਸਿਆਵਾਂ ਵਿਚ ਅਤੇ ਕਿਸ ਸਮੇਂ ਕੇਲੇ ਦਾ ਸੇਵਨ ਨਹੀਂ ਕਰਨਾ ਚਾਹੀਦਾ ।

ਜਾਣੋ ਕੇਲੇ ਦਾ ਸੇਵਨ ਕਦੋਂ ਨਹੀਂ ਕਰਨਾ ਚਾਹੀਦਾ

ਕੇਲਾ ਖਾਣ ਨਾਲ ਸਾਡੇ ਸਰੀਰ ਨੂੰ ਕਈ ਫਾਇਦੇ ਮਿਲਦੇ ਹਨ । ਪਰ ਗ਼ਲਤ ਤਰੀਕੇ ਨਾਲ ਇਸ ਦਾ ਸੇਵਨ ਸਾਡੀ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ । ਰੋਜ਼ਾਨਾ ਸੰਤੁਲਿਤ ਮਾਤਰਾ ਵਿੱਚ ਅਤੇ ਸਹੀ ਢੰਗ ਨਾਲ ਕੇਲਾ ਖਾਣ ਨਾਲ ਸਾਡਾ ਵਜਨ ਸਹੀ ਰਹਿੰਦਾ ਹੈ , ਅਤੇ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ । ਕੇਲੇ ਵਿੱਚ ਕੈਲਸ਼ੀਅਮ , ਆਇਰਨ , ਮੈਗਨੀਸ਼ੀਅਮ , ਫਾਰਫੋਰਸ ਵਰਗੇ ਤੱਤ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਏ ਜਾਂਦੇ ਹਨ । ਪਰ ਜੇਕਰ ਤੁਸੀਂ ਕੇਲਾ ਖਾਣ ਦਾ ਪੂਰਾ ਫਾਇਦਾ ਲੈਣਾ ਚਾਹੁੰਦੇ ਹੋ , ਤਾਂ ਇਸ ਸਮੱਸਿਆ ਤੇ ਇਨ੍ਹਾਂ ਸਥਿਤੀਆਂ ਵਿੱਚ ਕੇਲੇ ਦਾ ਸੇਵਨ ਭੁੱਲ ਕੇ ਵੀ ਨਾ ਕਰੋ ।

ਠੰਢ ਜ਼ੁਕਾਮ ਦੀ ਸਮੱਸਿਆ

ਠੰਢ ਜ਼ੁਕਾਮ ਦੀ ਸਮੱਸਿਆ ਵਿੱਚ ਕੇਲੇ ਦਾ ਸੇਵਨ ਕਰਨ ਨਾਲ ਤੁਹਾਨੂੰ ਕਈ ਸਮੱਸਿਆਵਾਂ ਹੋ ਸਕਦੀਆਂ ਹਨ । ਇਸ ਵਜ੍ਹਾ ਨਾਲ ਤੁਹਾਡੀ ਪ੍ਰੇਸ਼ਾਨੀ ਵਧ ਸਕਦੀ ਹੈ । ਜਿਨ੍ਹਾਂ ਲੋਕਾਂ ਨੂੰ ਗੰਭੀਰ ਰੂਪ ਵਿਚ ਕਫ ਦੀ ਸਮੱਸਿਆ ਹੁੰਦੀ ਹੈ । ਉਨ੍ਹਾਂ ਨੂੰ ਕੇਲਾ ਖਾਣ ਤੋਂ ਬਚਣਾ ਚਾਹੀਦਾ ਹੈ । ਠੰਢ ਜ਼ੁਕਾਮ ਦੀ ਸਮੱਸਿਆ ਹੋਣ ਤੇ ਕੇਲੇ ਦਾ ਸੇਵਨ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ ।

ਰਾਤ ਦੇ ਸਮੇਂ ਕੇਲਾ ਨਾ ਖਾਓ

ਰਾਤ ਦੇ ਸਮੇਂ ਕੇਲਾ ਖਾਣ ਨਾਲ ਤੁਹਾਨੂੰ ਕੁਝ ਨੁਕਸਾਨ ਵੀ ਹੋ ਸਕਦੇ ਹਨ । ਇਸ ਦਾ ਸੇਵਨ ਰਾਤ ਨੂੰ ਕਰਨ ਨਾਲ ਵਜ਼ਨ ਵੱਧ ਸਕਦਾ ਹੈ , ਅਤੇ ਨੀਂਦ ਨਾਲ ਜੁੜੀਆਂ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ । ਕੇਲੇ ਵਿੱਚ ਕੈਲੋਰੀ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ , ਅਤੇ ਇਸ ਨੂੰ ਪਚਾਉਣ ਵਿੱਚ ਬਹੁਤ ਜ਼ਿਆਦਾ ਸਮਾਂ ਲੱਗਦਾ ਹੈ । ਸੋਣ ਤੋਂ ਪਹਿਲਾਂ ਕੇਲਾ ਖਾਣ ਨਾਲ ਤੁਹਾਨੂੰ ਨੀਂਦ ਆਉਣ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।

ਐਸੀਡਿਟੀ ਦੀ ਸਮੱਸਿਆ ਵਿੱਚ

ਐਸੀਡਿਟੀ ਦੀ ਪ੍ਰੇਸ਼ਾਨੀ ਵਿੱਚ ਕੇਲੇ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ । ਕੇਲੇ ਵਿੱਚ ਸਟਾਰਚ ਅਤੇ ਫਾਈਬਰ ਦੀ ਮਾਤਰਾ ਹੁੰਦੀ ਹੈ । ਇਸ ਲਈ ਇਸ ਨੂੰ ਪਚਾਉਣ ਵਿੱਚ ਜ਼ਿਆਦਾ ਸਮਾਂ ਲਗਦਾ ਹੈ । ਐਸੀਡਿਟੀ ਦੇ ਮਰੀਜ਼ ਜੇਕਰ ਕੇਲੇ ਦਾ ਸੇਵਨ ਕਰਦੇ ਹਨ , ਤਾਂ ਇਸ ਵਜ੍ਹਾ ਨਾਲ ਪੇਟ ਵਿੱਚ ਗੈਸ ਅਤੇ ਦਰਦ ਦੀ ਸਮੱਸਿਆ ਵਧ ਸਕਦੀ ਹੈ । ਐਸੀਡਿਟੀ ਦੇ ਮਰੀਜ਼ਾਂ ਨੂੰ ਡਾਕਟਰ ਦੀ ਸਲਾਹ ਦੇ ਆਧਾਰ ਤੇ ਹੀ ਕੇਲੇ ਦਾ ਸੇਵਨ ਕਰਨਾ ਚਾਹੀਦਾ ਹੈ ।

ਕਬਜ਼ ਦੀ ਸਮੱਸਿਆ

ਪਾਚਣ ਨਾਲ ਜੁੜੀਆਂ ਸਮੱਸਿਆਵਾਂ ਵਿੱਚ ਕੇਲਾ ਖਾਣਾ ਨੁਕਸਾਨਦਾਇਕ ਮੰਨਿਆ ਜਾਂਦਾ ਹੈ । ਕੇਲੇ ਨੂੰ ਪਚਾਉਣ ਵਿੱਚ ਸਰੀਰ ਨੂੰ ਜ਼ਿਆਦਾ ਸਮਾਂ ਲਗਦਾ ਹੈ । ਇਸ ਲਈ ਕਬਜ਼ ਦੇ ਮਰੀਜ਼ਾਂ ਨੂੰ ਕੇਲਾ ਖਾਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ । ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਪੇਟ ਨਾਲ ਜੁੜੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ ।

ਖਾਲੀ ਪੇਟ ਕੇਲੇ ਦਾ ਸੇਵਨ ਨਾ ਕਰੋ

ਖਾਲੀ ਪੇਟ ਕੇਲਾ ਖਾਣਾ ਵੀ ਕੁਝ ਲੋਕਾਂ ਲਈ ਨੁਕਸਾਨਦਾਇਕ ਹੋ ਸਕਦਾ ਹੈ । ਇਸ ਦਾ ਸੇਵਨ ਖਾਲੀ ਪੇਟ ਕਰਨਾ ਸਾਡੇ ਸਰੀਰ ਵਿਚ ਮੌਜੂਦ ਖੂਨ ਵਿੱਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੀ ਮਾਤਰਾ ਵਿਚ ਅਸੰਤੁਲਨ ਹੋ ਜਾਂਦਾ ਹੈ । ਕੇਲੇ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਮੈਗਨੀਸ਼ੀਅਮ ਪਾਇਆ ਜਾਂਦਾ ਹੈ । ਇਸ ਲਈ ਕੇਲੇ ਦਾ ਸੇਵਨ ਖਾਲੀ ਪੇਟ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ । ਹਰ ਵਿਅਕਤੀ ਵਿੱਚ ਇਸ ਦਾ ਅਸਰ ਅਲੱਗ ਅਲੱਗ ਹੋ ਸਕਦਾ ਹੈ ।

ਡਾਈਬੀਟੀਜ਼ ਅਤੇ ਐਲਰਜੀ ਆਦਿ ਦੀ ਸਮੱਸਿਆ ਨਾਲ ਪੀੜਤ ਲੋਕਾਂ ਨੂੰ ਵੀ ਕੇਲੇ ਦਾ ਸੇਵਨ ਕਰਨ ਤੇ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ । ਇਸ ਤੋਂ ਇਲਾਵਾ ਕੇਲੇ ਨੂੰ ਦੁੱਧ ਆਦਿ ਦੇ ਨਾਲ ਮਿਕਸ ਕਰਕੇ ਖਾਣਾ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ । ਕੇਲਾ ਖਾਣ ਦਾ ਸਭ ਤੋਂ ਸਹੀ ਸਮਾਂ ਬ੍ਰੇਕਫਾਸਟ ਤੇ ਬਾਅਦ ਅਤੇ ਦੁਪਹਿਰ ਦਾ ਮੰਨਿਆ ਜਾਂਦਾ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।