ਅਮਰੂਦ ਦੇ ਪੱਤੇ ਇਸ ਤਰ੍ਹਾਂ ਲੈ ਲਓ , ਪੁਰਾਣੀ ਖੰਘ , ਬਲਗ਼ਮ ਅਤੇ ਰੇਸ਼ੇ ਦੀ ਸਮੱਸਿਆ ਠੀਕ ਹੋ ਜਾਵੇਗੀ । ਜਾਣੋ ਲੈਣ ਦਾ ਤਰੀਕਾ ।

ਮੌਸਮ ਬਦਲਣ ਦੇ ਨਾਲ ਅਕਸਰ ਲੋਕਾਂ ਨੂੰ ਖੰਘ ਦੀ ਸਮੱਸਿਆ ਹੋ ਜਾਂਦੀ ਹੈ । ਜੇਕਰ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ , ਤਾਂ ਤੁਸੀਂ ਅਮਰੂਦ ਦੇ ਪੱਤਿਆਂ ਦਾ ਇਸਤੇਮਾਲ ਕਰ ਸਕਦੇ ਹੋ । ਅਮਰੂਦ ਦੇ ਪੱਤਿਆਂ ਦਾ ਇਸਤੇਮਾਲ ਖੰਘ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਇਨ੍ਹਾਂ ਪੱਤਿਆਂ ਵਿੱਚ ਪ੍ਰੋਟੀਨ , ਪੋਟਾਸ਼ੀਅਮ , ਫਾਸਫੋਰਸ , ਕੈਲਸ਼ੀਅਮ , ਵਿਟਾਮਿਨ ਬੀ , ਵਿਟਾਮਿਨ ਸੀ ਅਤੇ ਮੈਗਨੀਸ਼ੀਅਮ ਆਦਿ ਪੋਸ਼ਕ ਤੱਤ ਪਾਏ ਜਾਂਦੇ ਹਨ । ਅਮਰੂਦ ਦੇ ਪੱਤਿਆਂ ਵਿੱਚ ਐਂਟੀ ਬੈਕਟੀਰੀਅਲ , ਐਂਟੀ ਇੰਫਲਾਮੇਂਟਰੀ ਅਤੇ ਐਂਟੀਔਕਸੀਡੈਂਟ ਗੁਣ ਪਾਏ ਜਾਂਦੇ ਹਨ । ਇਸ ਵਿਚ ਫਾਈਬਰ ਵੀ ਮੌਜੂਦ ਹੁੰਦਾ ਹੈ । ਖੰਘ ਅਕਸਰ ਐਲਰਜੀ ਦੇ ਕਾਰਨ ਹੁੰਦੀ ਹੈ । ਅਮਰੂਦ ਦੇ ਪੱਤਿਆਂ ਵਿੱਚ ਐਂਟੀ ਐਲਰਜੀ ਗੁਣ ਵੀ ਹੁੰਦੇ ਹਨ , ਇਸ ਦਾ ਇਸਤੇਮਾਲ ਕਰਨ ਨਾਲ ਖੰਘ , ਜ਼ੁਕਾਮ , ਛਿੱਕਾਂ , ਬਲਗਮ , ਸਾਹ ਲੈਣ ਵਿਚ ਤਕਲੀਫ , ਬ੍ਰੋਂਕਾਈਟਿਸ , ਅਸਥਮਾ ਅਤੇ ਸਾਹ ਲੈਣ ਵਿੱਚ ਜਲਣ ਆਦਿ ਸਮੱਸਿਆਵਾਂ ਦਾ ਇਲਾਜ ਕੀਤਾ ਜਾ ਸਕਦਾ ਹੈ ।

ਅੱਜ ਅਸੀਂ ਤੁਹਾਨੂੰ ਖੰਘ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਅਮਰੂਦ ਦੇ ਪੱਤਿਆਂ ਦਾ ਇਸਤੇਮਾਲ ਕਰਨ ਦੇ ਤਰੀਕਿਆਂ ਬਾਰੇ ਦੱਸਾਂਗੇ ।

ਜਾਣੋ ਖੰਘ ਤੋਂ ਛੁਟਕਾਰਾ ਪਾਉਣ ਦੇ ਲਈ ਅਮਰੂਦ ਦੇ ਪੱਤਿਆਂ ਦਾ ਇਸਤੇਮਾਲ ਕਰਨ ਦਾ ਤਰੀਕਾ

ਅਮਰੂਦ ਦੇ ਪੱਤਿਆਂ ਦਾ ਕਾੜ੍ਹਾ

ਜੇਕਰ ਤੁਸੀਂ ਖੰਘ ਦਾ ਛੁਟਕਾਰਾ ਪਾਉਣਾ ਚਾਹੁੰਦੇ ਹੋ , ਤਾਂ ਤੁਸੀਂ ਅਮਰੂਦ ਦੇ ਪੱਤਿਆਂ ਦਾ ਕਾੜ੍ਹਾ ਬਣਾ ਕੇ ਪੀ ਸਕਦੇ ਹੋ । ਕਾੜ੍ਹਾ ਪੀਣ ਨਾਲ ਖੰਘ ਅਤੇ ਠੰਢ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ । ਕਾੜ੍ਹਾ ਬਣਾਉਣ ਦੇ ਲਈ ਸਾਫ ਭਾਂਡੇ ਵਿੱਚ ਅਮਰੂਦ ਦੇ ਪੱਤਿਆਂ ਨੂੰ ਪਾ ਕੇ ਥੋੜ੍ਹੀ ਦੇਰ ਦੇ ਉਬਾਲ ਲਓ , ਅਤੇ ਇਸ ਵਿੱਚ ਅਦਰਕ , ਕਾਲੀ ਮਿਰਚ , ਲੌਂਗ , ਇਲਾਇਚੀ , ਲਸਣ ਨੂੰ ਪਾ ਦਿਓ । ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪੰਜ ਮਿੰਟ ਤੱਕ ਪੱਕਣ ਦਿਓ । ਫਿਰ ਇਸ ਵਿਚ ਗੁੜ ਮਿਲਾ ਕੇ ਗੈਸ ਬੰਦ ਕਰ ਦਿਓ , ਇਸ ਕਾੜ੍ਹੇ ਨੂੰ ਗਰਮ ਗਰਮ ਪੀਣ ਨਾਲ ਖੰਘ ਦੀ ਸਮੱਸਿਆ ਦੂਰ ਹੋ ਜਾਂਦੀ ਹੈ ।

ਅਮਰੂਦ ਦੇ ਪੱਤਿਆਂ ਦਾ ਚੂਰਨ

ਬਲਗਮ ਤੋਂ ਛੁਟਕਾਰਾ ਪਾਉਣ ਦੇ ਲਈ ਅਮਰੂਦ ਦੇ ਪੱਤਿਆਂ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ । ਅਮਰੂਦ ਦੇ ਪੱਤਿਆਂ ਦਾ ਚੂਰਨ ਲੈਣ ਨਾਲ ਸਾਹ ਦੀ ਨਲੀ , ਫੇਫੜਿਆਂ ਅਤੇ ਗਲੇ ਵਿੱਚ ਮੌਜੂਦ ਬੈਕਟੀਰੀਆ ਨੂੰ ਦੂਰ ਕਰਨ ਵਿੱਚ ਮਦਦ ਮਿਲਦੀ ਹੈ । ਚੂਰਨ ਬਨਾਉਣ ਦੇ ਲਈ ਅਮਰੂਦ ਦੇ ਪੱਤਿਆਂ ਨੂੰ ਪੀਸ ਕੇ ਪਾਊਡਰ ਬਣਾ ਲਓ । ਇਸ ਵਿੱਚ ਪੀਸਿਆ ਹੋਇਆ ਗੁੜ ਮਿਲਾਓ , ਅਤੇ ਗੁਣਗੁਣੇ ਪਾਣੀ ਨਾਲ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰ ਲਵੋ ।

ਅਮਰੂਦ ਦੇ ਪੱਤਿਆਂ ਦਾ ਪਾਣੀ

ਅਮਰੂਦ ਦੇ ਪੱਤਿਆਂ ਵਿੱਚ ਆਇਰਨ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ । ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੋਣ ਦੇ ਕਾਰਨ ਅਸੀਂ ਸੰਕਰਮਣ ਦੀ ਚਪੇਟ ਵਿੱਚ ਬਹੁਤ ਛੇਤੀ ਆ ਜਾਂਦੇ ਹਾਂ । ਆਇਰਨ ਦਾ ਸੇਵਨ ਕਰਨ ਨਾਲ ਇਮਿਉਟੀ ਮਜ਼ਬੂਤ ਹੁੰਦੀ ਹੈ । ਖੰਘ ਤੋਂ ਛੁਟਕਾਰਾ ਪਾਉਣ ਦੇ ਲਈ ਤੁਸੀਂ ਹਰਬਲ ਵਾਟਰ ਦਾ ਸੇਵਨ ਕਰ ਸਕਦੇ ਹੋ । ਅਮਰੂਦ ਦੇ ਪੱਤਿਆਂ ਨੂੰ ਸਾਫ ਕਰਕੇ ਪਾਣੀ ਵਿੱਚ ਉਬਾਲ ਲਵੋ । ਪਾਣੀ ਦਾ ਰੰਗ ਬਦਲਨ ਤੇ ਇਸ ਨੂੰ ਛਾਣ ਕੇ ਪੀ ਲਵੋ । ਇਸ ਨਾਲ ਖੰਘ ਠੀਕ ਹੋ ਜਾਂਦੀ ਹੈ ।

ਅਮਰੂਦ ਦੇ ਪੱਤਿਆਂ ਦਾ ਪਾਊਡਰ

ਅਮਰੂਦ ਦੇ ਪੱਤਿਆਂ ਨੂੰ ਧੋ ਕੇ ਸੁਕਾ ਲਓ , ਫਿਰ ਪੱਤਿਆਂ ਨੂੰ ਪੀਸ ਕੇ ਪਾਊਡਰ ਤਿਆਰ ਕਰ ਲਓ । ਇਸ ਪਾਊਡਰ ਨੂੰ ਦੁੱਧ ਜਾਂ ਗੂਣ ਗੂਣੇ ਪਾਣੀ ਨਾਲ ਮਿਲਾ ਕੇ ਪੀਓ । ਪਾਣੀ ਵਿਚ ਨਿੰਬੂ ਦਾ ਰਸ ਅਤੇ ਸ਼ਹਿਦ ਵੀ ਮਿਲਾ ਸਕਦੇ ਹੋ । ਇਸ ਨਾਲ ਪੁਰਾਣੇ ਸਮੇਂ ਤੋਂ ਖੰਘ ਦੀ ਸਮੱਸਿਆ ਠੀਕ ਹੋ ਜਾਂਦੀ ਹੈ ।

ਅਮਰੂਦ ਦੇ ਪੱਤਿਆਂ ਦੀ ਚਾਹ

ਖੰਘ ਦਾ ਇਲਾਜ ਕਰਨ ਦੇ ਲਈ ਗਲੇ ਦੇ ਲਈ ਗਰਮ ਸਕਾਈ ਜ਼ਰੂਰੀ ਹੁੰਦੀ ਹੈ । ਸਕਾਈ ਦੇ ਲਈ ਚਾਹ ਦੇ ਸੇਵਨ ਤੋਂ ਵਧੀਆ ਹੋਰ ਕੁਝ ਵੀ ਨਹੀਂ ਹੁੰਦਾ । ਪਾਣੀ ਵਿੱਚ ਅਮਰੂਦ ਦੇ ਪੱਤਿਆਂ ਨੂੰ ਉਬਾਲ ਲਓ , ਫਿਰ ਇਸ ਵਿੱਚ ਚਾਹ ਪੱਤੀ ਪਾ ਕੇ ਇਸ ਨੂੰ ਉਬਾਲ ਕੇ ਚਾਹ ਨੂੰ ਛਾਣ ਕੇ ਇਸ ਵਿਚ ਗੁੜ ਮਿਲਾ ਕੇ ਪੀ ਸਕਦੇ ਹੋ ।

ਜਾਣੋ ਅਮਰੂਦ ਦੇ ਪੱਤਿਆਂ ਦਾ ਸੇਵਨ ਕਰਨ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ

ਅਮਰੂਦ ਦੇ ਪੱਤਿਆਂ ਵਿੱਚ ਕੀੜੇ ਹੋ ਸਕਦੇ ਹਨ , ਇਸ ਲਈ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਹੀ ਇਸ ਦਾ ਸੇਵਨ ਕਰਨਾ ਚਾਹੀਦਾ ਹੈ ।

ਅਮਰੂਦ ਦੇ ਪੱਤਿਆਂ ਦਾ ਵਾਸੀ ਪਾਣੀ ਪੀਣ ਨਾਲ ਪੇਟ ਵਿੱਚ ਦਰਦ ਅਤੇ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ । ਇਸ ਲਈ ਸਾਵਧਾਨੀ ਜ਼ਰੂਰ ਵਰਤੋਂ ।

ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਔਰਤਾਂ ਨੂੰ ਡਾਕਟਰ ਦੀ ਸਲਾਹ ਤੇ ਹੀ ਅਮਰੂਦ ਦੇ ਪੱਤਿਆਂ ਦਾ ਸੇਵਨ ਕਰਨਾ ਚਾਹੀਦਾ ਹੈ ।

ਜੇਕਰ ਤੁਹਾਡਾ ਬੀਪੀ ਹਾਈ ਰਹਿੰਦਾ ਹੈ , ਤਾਂ ਤੁਹਾਨੂੰ ਅਮਰੂਦ ਦੇ ਪੱਤਿਆਂ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ ।

ਅਮਰੂਦ ਦੇ ਪੱਤਿਆਂ ਵਿਚ ਵਿਟਾਮਿਨ ਸੀ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ । ਇਸ ਦਾ ਸੇਵਨ ਕਰਨ ਨਾਲ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ , ਇਮਿਉਟੀ ਵਧਣ ਦੇ ਨਾਲ ਠੰਢ ਅਤੇ ਖੰਘ ਵਰਗੇ ਸੰਕਰਮਣ ਤੋਂ ਛੁਟਕਾਰਾ ਮਿਲਦਾ ਹੈ । ਤੁਸੀਂ ਅਮਰੂਦ ਦੇ ਪੱਤਿਆਂ ਦਾ ਕਾੜ੍ਹਾ , ਚੂਰਨ , ਪਾਣੀ , ਚਾਹ , ਅਰਕ ਅਤੇ ਪਾਊਡਰ ਆਦਿ ਮਿਲਾ ਕੇ ਸੇਵਨ ਕਰ ਸਕਦੇ ਹੋ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।