ਆਂਵਲਾ ਜੂਸ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਸਿਹਤ ਨੂੰ ਮਿਲਦੇ ਹਨ , ਇਹ 6 ਫ਼ਾਇਦੇ ।

ਤੰਦਰੁਸਤ ਰਹਿਣ ਦੇ ਲਈ ਪੂਰੀ ਮਾਤਰਾ ਵਿੱਚ ਪਾਣੀ ਪੀਣਾ ਬਹੁਤ ਜ਼ਰੂਰੀ ਹੁੰਦਾ ਹੈ । ਪਰ ਸਾਦਾ ਅਤੇ ਠੰਡਾ ਪਾਣੀ ਦੀ ਤੁਲਨਾ ਵਿੱਚ ਗਰਮ ਜਾਂ ਗੁਨਗੁਨਾ ਪਾਣੀ ਪੀਣਾ ਸਿਹਤ ਦੇ ਲਈ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ । ਜੇਕਰ ਤੁਸੀਂ ਸਵੇਰੇ ਖਾਲੀ ਪੇਟ ਗੁਣਗੁਣੇ ਪਾਣੀ ਵਿੱਚ ਕੁਝ ਚੀਜ਼ਾਂ ਮਿਲਾ ਕੇ ਇਸ ਦਾ ਸੇਵਨ ਕਰਦੇ ਹੋ , ਤਾਂ ਇਸ ਨਾਲ ਸਿਹਤ ਨਾਲ ਜੁੜੇ ਫ਼ਾਇਦੇ ਹੋਰ ਵੀ ਜ਼ਿਆਦਾ ਵਧ ਜਾਂਦੇ ਹਨ । ਅੱਜ ਅਸੀਂ ਗੱਲ ਕਰਦੇ ਹਾਂ , ਆਂਵਲਾ ਅਤੇ ਸ਼ਹਿਦ ਦੇ ਬਾਰੇ । ਗੁਣਗੁਣੇ ਪਾਣੀ ਵਿੱਚ ਆਂਵਲੇ ਦਾ ਰਸ ਅਤੇ ਸ਼ਹਿਦ ਮਿਲਾ ਕੇ ਪੀਣਾ ਪੂਰੇ ਸਰੀਰ ਦੇ ਲਈ ਫਾਇਦੇਮੰਦ ਹੁੰਦਾ ਹੈ । ਆਂਵਲਾ ਵਿਟਾਮਿਨ ਸੀ ਅਤੇ ਐਂਟੀ ਆਕਸੀਡੈਂਟ ਦਾ ਵਧੀਆ ਸਰੋਤ ਹੁੰਦਾ ਹੈ , ਅਤੇ ਸ਼ਹਿਦ ਵਿਚ ਐਂਟੀ ਆਕਸੀਡੈਂਟ ਦੇ ਨਾਲ ਹੀ ਐਂਟੀ ਇੰਫਲੀਮੇਂਟਰੀ , ਐਂਟੀ ਫੰਗਲ ਅਤੇ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ । ਗੁਣਗੁਣੇ ਪਾਣੀ ਵਿੱਚ ਆਂਵਲੇ ਦਾ ਜੂਸ ਅਤੇ ਸ਼ਹਿਦ ਦਾ ਮਿਸ਼ਰਣ ਇੱਕ ਵਧੀਆ ਡੀਟੌਕਸ ਡਰਿੰਕ ਦੇ ਨਾਲ ਹੀ ਇਕ ਨੈਚੁਰਲ ਬਲੱਡ ਪਿਓਰੀਫਾਈ ਹੁੰਦਾ ਹੈ । ਜੇਕਰ ਤੁਸੀਂ ਸਵੇਰੇ ਖਾਲੀ ਪੇਟ ਇਸ ਡਰਿੰਕ ਦਾ ਸੇਵਨ ਕਰਦੇ ਹੋ , ਤਾਂ ਇਹ ਨਾ ਸਿਰਫ ਕਈ ਗੰਭੀਰ ਰੋਗਾਂ ਦੇ ਜੋਖਿਮ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ , ਬਲਕਿ ਉਨ੍ਹਾਂ ਨਾਲ ਲੜਨ ਲਈ ਵੀ ਮਦਦਗਾਰ ਸਾਬਿਤ ਹੁੰਦਾ ਹੈ ।

ਅੱਜ ਅਸੀਂ ਤੁਹਾਨੂੰ ਗੁਣਗੁਣੇ ਪਾਣੀ ਵਿੱਚ ਆਂਵਲਾ ਜੂਸ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਸਾਡੀ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਾਂਗੇ ।

ਜਾਣੋ ਗਰਮ ਪਾਣੀ ਵਿੱਚ ਆਂਵਲਾ ਜੂਸ ਅਤੇ ਸ਼ਹਿਦ ਮਿਲਾ ਕੇ ਪੀਣ ਦੇ ਫਾਇਦੇ

ਇਮਿਊਨਿਟੀ ਮਜ਼ਬੂਤ ਬਣਾਵੇ

ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਣ ਵਿੱਚ ਇਹ ਡਰਿੰਕ ਬਹੁਤ ਹੀ ਲਾਭਦਾਇਕ ਹੁੰਦਾ ਹੈ । ਇਸ ਠੰਢ , ਜ਼ੁਕਾਮ , ਖੰਘ , ਵਾਇਰਲ , ਸੰਕਰਮਣ ਅਤੇ ਮੌਸਮੀ ਅਲਰਜੀ ਆਦਿ ਤੋਂ ਬਚਾਉਣ ਵਿੱਚ ਅਤੇ ਉਨ੍ਹਾਂ ਨਾਲ ਲੜਨ ਵਿੱਚ ਮਦਦ ਕਰਦੀ ਹੈ ।

ਪੇਟ ਨੂੰ ਤੰਦਰੁਸਤ ਰੱਖੇ

ਗੁਣਗੁਣੇ ਪਾਣੀ ਵਿੱਚ ਆਂਵਲਾ ਅਤੇ ਸ਼ਹਿਦ ਦਾ ਕੌਮਬੀਨੇਸ਼ਨ ਪਾਚਨ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦਾ ਹੈ । ਖਾਣੇ ਦੇ ਵਧੀਆ ਪਾਚਣ ਵਿੱਚ ਮਦਦ ਕਰਦਾ ਹੈ , ਅਤੇ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਜਿਵੇਂ ਕਬਜ਼ , ਅਪਚ , ਬਲੋਟਿੰਗ ਆਦਿ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ ।

ਵਜ਼ਨ ਘੱਟ ਕਰਨ ਵਿੱਚ ਮੱਦਦ ਕਰੇ

ਇਹ ਇੱਕ ਬਹੁਤ ਹੀ ਵਧੀਆ ਵੇਟ ਲੌਸ ਡਰਿੰਕ ਦੇ ਰੂਪ ਵਿਚ ਕੰਮ ਕਰਦਾ ਹੈ । ਵਧੀਆ ਪਾਚਣ ਦੇ ਨਾਲ ਹੀ ਮੈਟਾਬਲਿਜ਼ਮ ਨੂੰ ਤੇਜ਼ ਕਰਨ ਅਤੇ ਭੋਜਨ ਵਿੱਚ ਪੌਸ਼ਕ ਤੱਤਾਂ ਦੇ ਅਵਸ਼ੋਸ਼ਣ ਨੂੰ ਵਧੀਆ ਬਣਾਉਣ ਵਿਚ ਇਹ ਡਰਿੰਕ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ । ਇਹ ਤੇਜ਼ੀ ਨਾਲ ਕੈਲੋਰੀ ਅਤੇ ਵਾਧੂ ਵਜ਼ਨ ਜਾਂ ਚਰਬੀ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ ।

ਹਾਰਟ ਦੇ ਲਈ ਫਾਇਦੇਮੰਦ

ਗੁਣਗੁਣੇ ਪਾਣੀ ਵਿੱਚ ਆਂਵਲਾ ਜੂਸ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਖਰਾਬ ਕੋਲੈਸਟਰੋਲ ਘੱਟ ਹੁੰਦਾ ਹੈ , ਅਤੇ ਨਾਲ ਹੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਵਿੱਚ ਮਦਦ ਕਰਦਾ ਹੈ । ਜੋ ਹਾਰਟ ਸਬੰਧੀ ਰੋਗਾਂ ਦੇ ਜੋਖਮ ਨੂੰ ਘੱਟ ਕਰਨ ਲਈ ਫ਼ਾਇਦੇਮੰਦ ਹੁੰਦਾ ਹੈ । ਇਹ ਸਾਡੇ ਦਿਲ ਨੂੰ ਤੰਦਰੁਸਤ ਰੱਖਣ ਅਤੇ ਦਿਲ ਦੇ ਦੌਰੇ , ਸਟਰੋਕ ਵਰਗੀਆਂ ਸਮੱਸਿਆਵਾਂ ਤੋਂ ਬਚਾਉਣ ਲਈ ਮਦਦਗਾਰ ਸਾਬਤ ਹੁੰਦਾ ਹੈ ।

ਐਨਰਜੀ ਡਰਿੰਕ

ਸਵੇਰੇ ਖਾਲੀ ਪੇਟ ਇਸ ਡਰਿੰਕ ਦਾ ਸੇਵਨ ਕਰਨ ਨਾਲ ਸਰੀਰ ਦਾ ਆਲਸ ਦੂਰ ਕਰਕੇ ਸਰੀਰ ਨੂੰ ਊਰਜਾਵਾਨ ਬਣਾਉਣ ਵਿੱਚ ਮਦਦ ਕਰਦਾ ਹੈ । ਇਹ ਡਰਿੰਕ ਥਕਾਨ ਅਤੇ ਸਵੇਰੇ ਸੌਂ ਕੇ ਉੱਠਣ ਤੋਂ ਬਾਅਦ ਹੋਣ ਵਾਲੇ ਸਿਰ ਦਰਦ ਤੋਂ ਛੁਟਕਾਰਾ ਦਿਵਾਉਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ ।

ਜਾਣੋ ਗਰਮ ਪਾਣੀ ਵਿਚ ਆਉਣਾ ਅਤੇ ਸ਼ਹਿਦ ਦਾ ਸੇਵਨ ਕਰਨ ਦਾ ਤਰੀਕਾ

ਇਸ ਦੇ ਲਈ ਬਸ ਤੁਸੀਂ ਇੱਕ ਭਾਂਡੇ ਵਿੱਚ 150 Ml ਪਾਣੀ ਨੂੰ ਗਰਮ ਜਾਂ ਗੁਣਗੁਣਾ ਕਰ ਲੈਣਾ ਹੈ । ਇਸ ਤੋਂ ਬਾਅਦ ਇਸ ਵਿੱਚ 100 ml ਤੱਕ ਆਂਵਲੇ ਦਾ ਜੂਸ ਅਤੇ ਦੋ ਤੋਂ ਤਿੰਨ ਚਮਚ ਸ਼ਹਿਦ ਮਿਲਾ ਕੇ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਨਾ ਹੈ । ਇਸ ਨਾਲ ਸਿਹਤ ਨੂੰ ਜ਼ਬਰਦਸਤ ਫਾਇਦੇ ਮਿਲਦੇ ਹਨ । ਤੁਸੀਂ ਚਾਹੋ ਤਾਂ ਆਂਵਲਾ ਜੂਸ ਦੀ ਬਜਾਏ ਇੱਕ ਤੋਂ ਦੋ ਚਮਚ ਆਂਵਲਾ ਪਾਊਡਰ ਜਾਂ ਇਕ ਦੋ ਆਂਵਲੇ ਦੇ ਫਲ ਨੂੰ ਪਾਣੀ ਵਿੱਚ ਉਬਾਲ ਕੇ ਇਸ ਵਿੱਚ ਸ਼ਹਿਦ ਮਿਲਾ ਕੇ ਵੀ ਪੀ ਸਕਦੇ ਹੋ । ਇਸ ਨਾਲ ਬਹੁਤ ਹੀ ਜ਼ਿਆਦਾ ਫਾਇਦੇ ਮਿਲਦੇ ਹਨ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।