ਆਯੁਰਵੇਦ

ਇਹ ਪੰਜ ਸਮੱਸਿਆਵਾਂ ਹੋਣ ਤੇ ਭੁੱਲ ਕੇ ਵੀ ਨਾਂ ਕਰੋ , ਆਂਵਲੇ ਦਾ ਸੇਵਨ ।

By admin

October 17, 2022

ਵਿਟਾਮਿਨ ਸੀ ਨਾਲ ਭਰਪੂਰ ਆਂਵਲਾ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਮਿਲਦੇ ਹਨ । ਆਂਵਲਾ ਸਾਡੀ ਸਿਹਤ ਦੇ ਨਾਲ ਨਾਲ ਸਕਿਨ ਅਤੇ ਵਾਲਾਂ ਦੇ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ । ਲੋਕ ਆਂਵਲੇ ਦੀ ਚਟਣੀ , ਅਚਾਰ , ਜੂਸ ਅਤੇ ਮੁਰੱਬਾ ਬਣਾ ਕੇ ਖਾਂਦੇ ਹਨ । ਇਸ ਵਿੱਚ ਵਿਟਾਮਿਨ ਸੀ , ਆਇਰਨ , ਪੋਟਾਸ਼ੀਅਮ , ਕੈਲਸ਼ੀਅਮ ਅਤੇ ਐਂਟੀ ਓਕਸੀਡੈਂਟ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ । ਆਂਵਲੇ ਨੂੰ ਸੁਪਰ ਫੂਡ ਵੀ ਕਿਹਾ ਜਾਂਦਾ ਹੈ । ਇਸ ਵਿੱਚ ਭਰਪੂਰ ਮਾਤਰਾ ਵਿੱਚ ਐਂਟੀ ਆਕਸੀਡੈਂਟ ਮੌਜੂਦ ਹੁੰਦੇ ਹਨ , ਜੋ ਇਮਿਉਣਨਿਟੀ ਬੂਸਟ ਕਰਨ ਵਿੱਚ ਮਦਦ ਕਰਦੇ ਹਨ । ਆਂਵਲਾ ਖਾਣ ਨਾਲ ਕਈ ਸਿਹਤ ਸਮੱਸਿਆਵਾਂ ਵਿੱਚ ਫ਼ਾਇਦਾ ਹੁੰਦਾ ਹੈ । ਆਂਵਲੇ ਦਾ ਇਸਤੇਮਾਲ ਖਾਣੇ ਦੇ ਨਾਲ ਨਾਲ ਦਵਾਈਆਂ ਵਿੱਚ ਵੀ ਕੀਤਾ ਜਾਂਦਾ ਹੈ । ਹਾਲਾਂਕਿ ਹਰ ਚੀਜ਼ ਸਾਰਿਆਂ ਦੇ ਲਈ ਫ਼ਾਇਦੇਵੰਦ ਹੋਵੇ , ਇਹ ਜ਼ਰੂਰੀ ਨਹੀਂ ਹੈ । ਇਸ ਤਰ੍ਹਾਂ ਕੁਝ ਸਿਹਤ ਸਮੱਸਿਆਵਾਂ ਵਿੱਚ ਆਂਵਲੇ ਦਾ ਸੇਵਨ ਹਾਨੀਕਾਰਕ ਸਾਬਤ ਹੋ ਸਕਦਾ ਹੈ ।

ਅੱਜ ਅਸੀਂ ਤੁਹਾਨੂੰ ਦੱਸਾਂਗੇ , ਕਿ ਕਿਹੜੀਆਂ ਸਮੱਸਿਆਵਾਂ ਨਾਲ ਪੀੜਿਤ ਲੋਕਾਂ ਨੂੰ ਭੁੱਲ ਕੇ ਵੀ ਆਂਵਲੇ ਦਾ ਸੇਵਨ ਨਹੀਂ ਕਰਨਾ ਚਾਹੀਦਾ ।

ਜਾਣੋ ਆਂਵਲੇ ਦਾ ਸੇਵਨ ਕਿਨ੍ਹਾਂ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ

ਐਸੀਡਿਟੀ

ਐਸੀਡਿਟੀ ਦੀ ਸਮੱਸਿਆ ਵਿੱਚ ਆਂਵਲੇ ਦਾ ਸੇਵਨ ਨਹੀਂ ਕਰਨਾ ਚਾਹੀਦਾ । ਆਂਵਲੇ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਸੀ ਹੁੰਦਾ ਹੈ , ਜੋ ਇਸ ਫਲ ਨੂੰ ਅਮਲੀਯ ਪ੍ਰਕਿਰਤੀ ਦਾ ਬਣਾ ਦਿੰਦਾ ਹੈ । ਆਂਵਲਾ ਖਾਣ ਨਾਲ ਹਾਰਟ ਬਰਨ ਦੀ ਸਮੱਸਿਆ ਦੂਰ ਹੁੰਦੀ ਹੈ । ਹਾਲਾਂਕਿ ਹਾਈਪਰ ਐਸੀਡਿਟੀ ਦੀ ਸਮੱਸਿਆ ਵਿੱਚ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ , ਇਸ ਨਾਲ ਪੇਟ ਵਿੱਚ ਜਲਣ ਅਤੇ ਹਾਰਟ ਸਬੰਧੀ ਸਮੱਸਿਆ ਹੋ ਸਕਦੀ ਹੈ ।

ਠੰਢ ਜ਼ੁਕਾਮ

ਠੰਢ ਜ਼ੁਕਾਮ ਹੋਣ ਤੇ ਆਂਵਲੇ ਦਾ ਸੇਵਨ ਨਹੀਂ ਕਰਨਾ ਚਾਹੀਦਾ । ਦਰਅਸਲ ਆਂਵਲੇ ਦੀ ਤਾਸੀਰ ਠੰਢੀ ਹੁੰਦੀ ਹੈ , ਜਿਸ ਨਾਲ ਇਹ ਸਰੀਰ ਦੇ ਤਾਪਮਾਨ ਨੂੰ ਘੱਟ ਕਰ ਦਿੰਦਾ ਹੈ । ਠੰਡ ਜ਼ੁਕਾਮ ਦੀ ਸਮੱਸਿਆ ਵਿੱਚ ਆਂਵਲਾ ਖਾਣ ਨਾਲ ਇਹ ਲੱਛਣ ਹੋਰ ਜਿਆਦਾ ਖ਼ਰਾਬ ਹੋ ਸਕਦੇ ਹਨ । ਜੇਕਰ ਤੁਹਾਨੂੰ ਖੰਘ ਜ਼ੁਕਾਮ ਦੀ ਸਮੱਸਿਆ ਹੈ , ਤਾਂ ਤੁਸੀਂ ਆਂਵਲੇ ਦਾ ਸੇਵਨ ਤ੍ਰਿਫਲਾ ਦੇ ਰੂਪ ਵਿੱਚ ਕਰ ਸਕਦੇ ਹੋ । ਗਰਮ ਪਾਣੀ ਅਤੇ ਸ਼ਹਿਦ ਦੇ ਨਾਲ ਤ੍ਰਿਫਲਾ ਦੇ ਤੌਰ ਤੇ ਆਂਵਲੇ ਦਾ ਸੇਵਨ ਕਰਨ ਨਾਲ ਠੰਢ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ ।

ਸਰਜਰੀ

ਜਿਨ੍ਹਾਂ ਲੋਕਾਂ ਦੇ ਸਰਜਰੀ ਹੋਣ ਵਾਲੀ ਹੈ , ਉਨ੍ਹਾਂ ਨੂੰ ਆਂਵਲੇ ਦਾ ਸੇਵਨ ਨਹੀਂ ਕਰਨਾ ਚਾਹੀਦਾ । ਦਰਅਸਲ ਆਂਵਲੇ ਵਿੱਚ ਐਂਟੀ ਪਲੇਟਲੇਟ ਗੁਣ ਹੁੰਦੇ ਹਨ , ਜੋ ਖ਼ੂਨ ਦੇ ਥੱਕਿਆਂ ਨੂੰ ਬਣਨ ਤੋਂ ਰੋਕਦੇ ਹਨ । ਆਂਵਲੇ ਦਾ ਸੇਵਨ ਕਰਨ ਨਾਲ ਬਲੀਡਿੰਗ ਦਾ ਜੋਖਿਮ ਵਧ ਜਾਂਦਾ ਹੈ । ਜਿਸ ਨਾਲ ਕਈ ਗੰਭੀਰ ਨੁਕਸਾਨ ਹੋ ਸਕਦੇ ਹਨ । ਇਸ ਲਈ ਸਰਜਰੀ ਤੋਂ ਘੱਟ ਤੋਂ ਘੱਟ ਦੋ ਹਫ਼ਤੇ ਪਹਿਲਾਂ ਹੀ ਆਂਵਲੇ ਦਾ ਸੇਵਨ ਬੰਦ ਕਰ ਦੇਣਾ ਚਾਹੀਦਾ ਹੈ ।

ਲੋਅ ਬਲੱਡ ਸ਼ੂਗਰ

ਲੋ ਬਲੱਡ ਸ਼ੂਗਰ ਦੀ ਸਮੱਸਿਆ ਵਿੱਚ ਆਂਵਲੇ ਦਾ ਸੇਵਨ ਨਹੀਂ ਕਰਨਾ ਚਾਹੀਦਾ । ਆਂਵਲਾ ਖਾਣ ਨਾਲ ਬਲੱਡ ਸ਼ੂਗਰ ਲੇਵਲ ਘੱਟ ਹੁੰਦਾ ਹੈ । ਜਿਨ੍ਹਾਂ ਲੋਕਾਂ ਦਾ ਸ਼ੂਗਰ ਲੈਵਲ ਘੱਟ ਰਹਿੰਦਾ ਹੈ , ਉਨ੍ਹਾਂ ਨੂੰ ਆਂਵਲੇ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ । ਇਸ ਨਾਲ ਹਾਈਪੋਗਲਾਈਸੀਮੀਆ ਦਾ ਜੋਖਿਮ ਵਧ ਸਕਦਾ ਹੈ । ਇਸ ਤੋਂ ਇਲਾਵਾ ਜੋ ਲੋਕ ਡਾਇਬਟਿਕ ਦਵਾਈਆਂ ਦਾ ਸੇਵਨ ਕਰਦੇ ਹਨ , ਉਨ੍ਹਾਂ ਨੂੰ ਡਾਕਟਰ ਦੀ ਸਲਾਹ ਤੇ ਹੀ ਆਂਵਲੇ ਦਾ ਸੇਵਨ ਕਰਨਾ ਚਾਹੀਦਾ ਹੈ ।

ਡਰਾਈ ਸਕਿਨ

ਡਰਾਈ ਸਕਿਨ ਦੀ ਸਮੱਸਿਆ ਵਿੱਚ ਆਂਵਲਾ ਨਹੀਂ ਖਾਣਾ ਚਾਹੀਦਾ । ਆਂਵਲੇ ਵਿੱਚ ਮੌਜੂਦ ਕੁਝ ਤੱਤ ਸਰੀਰ ਵਿੱਚ ਡੀਹਾਈਡਰੇਸ਼ਨ ਨੂੰ ਵਧਾ ਸਕਦੇ ਹਨ । ਇਸ ਲਈ ਡਰਾਈ ਸਕਿਨ ਵਾਲੇ ਲੋਕ ਜੇਕਰ ਆਂਵਲੇ ਦਾ ਸੇਵਨ ਕਰਦੇ ਹਨ , ਤਾਂ ਉਨ੍ਹਾਂ ਦੀ ਸਮੱਸਿਆ ਹੋਰ ਜ਼ਿਆਦਾ ਵੱਧ ਸਕਦੀ ਹੈ । ਇਸ ਵਜ੍ਹਾ ਨਾਲ ਵਾਲਾਂ ਵਿੱਚ ਡੈਂਡਰਫ , ਖੂਜਲੀ ਅਤੇ ਹੇਅਰ ਫੋਲ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ । ਇਸ ਤੋਂ ਬਚਣ ਦੇ ਲਈ ਆਂਵਲਾ ਖਾਣ ਤੋਂ ਬਾਅਦ ਭਰਪੂਰ ਮਾਤਰਾ ਵਿੱਚ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ।

ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਸਥਿਤੀਆਂ ਦਾ ਸਾਹਮਣਾ ਕਰ ਰਹੇ ਹੋ , ਤਾਂ ਤੁਹਾਡੇ ਲਈ ਇਹ ਵਧੀਆ ਹੋਵੇਗਾ ਕਿ ਤੁਸੀਂ ਆਂਵਲੇ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।