ਐਲਰਜੀ ਦੀ ਸਮੱਸਿਆ ਹੋਣ ਤੇ ਜ਼ਰੂਰ ਕਰੋ , ਇਹਨਾਂ ਚੀਜ਼ਾਂ ਦਾ ਸੇਵਨ । ਬਹੁਤ ਜਲਦ ਮਿਲੇਗਾ ਫਾਇਦਾ ।

ਐਲਰਜੀ ਦੀ ਸਮੱਸਿਆ ਕਿਸੇ ਨੂੰ ਵੀ ਹੋ ਸਕਦੀ ਹੈ , ਅਤੇ ਇਸ ਸਮੱਸਿਆ ਦੇ ਕਾਰਨ ਮਰੀਜ਼ ਨੂੰ ਕਈ ਗੰਭੀਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਐਲਰਜੀ ਦੀ ਸਮੱਸਿਆ ਵਿੱਚ ਵਿਅਕਤੀ ਨੂੰ ਜੀਵਨ ਸ਼ੈਲੀ ਅਤੇ ਖਾਣਪਾਣ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ । ਇਸ ਸਮੱਸਿਆ ਵਿੱਚ ਲਾਪਰਵਾਹੀ ਸਾਡੀ ਸਿਹਤ ਤੇ ਭਾਰੀ ਪੈ ਸਕਦੀ ਹੈ । ਐਲਰਜੀ ਦਰ ਅਸਲ ਸਾਡੇ ਸਰੀਰ ਦੀ ਪ੍ਰਤਿਰੱਖਿਆ ਪ੍ਰਣਾਲੀ ਦੀ ਪ੍ਰਤੀਕਿਰਿਆ ਦੇ ਕਾਰਨ ਹੁੰਦੀ ਹੈ । ਇਸ ਸਮੱਸਿਆ ਵਿਚ ਧੂੜ , ਮਿੱਟੀ , ਪ੍ਰਦੂਸ਼ਣ ਅਤੇ ਪਸ਼ੂਆਂ ਦੇ ਬਾਲ ਅਤੇ ਕੀੜੇ ਅਤੇ ਦਵਾਈਆਂ ਦੇ ਕਾਰਨ ਸਾਡੀ ਪ੍ਰੀਖਿਆ-ਪ੍ਰਣਾਲੀ ਟ੍ਰਿਗਰ ਹੋ ਸਕਦੀ ਹੈ , ਅਤੇ ਇਸ ਵਜਾ ਨਾਲ ਐਲਰਜੀ ਦੀ ਸਮੱਸਿਆ ਹੋ ਸਕਦੀ ਹੈ । ਐਲਰਜੀ ਦੀ ਸਮੱਸਿਆ ਹੋਣ ਤੇ ਸਾਨੂੰ ਖੂਜਲੀ , ਜਲਨ , ਸਕਿਨ ਨਾਲ ਜੁੜੀਆਂ ਪ੍ਰੇਸ਼ਾਨੀਆਂ , ਗਲੇ ਵਿੱਚ ਖ਼ਰਾਸ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ । ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਤੁਹਾਨੂੰ ਖਾਣਪਾਣ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ।

ਅੱਜ ਅਸੀਂ ਤੁਹਾਨੂੰ ਦੱਸਾਗੇ ਕਿ ਐਲਰਜੀ ਦੀ ਸਮੱਸਿਆ ਹੋਣ ਤੇ ਕਿਹੜੀਆਂ ਚੀਜ਼ਾਂ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ ।

ਜਾਣੋ ਐਲਰਜੀ ਦੀ ਸਮੱਸਿਆ ਹੋਣ ਦੇ ਫਾਇਦੇਮੰਦ ਚੀਜਾਂ

ਐਲਰਜੀ ਨਾਲ ਪੀੜਿਤ ਲੋਕਾਂ ਦੇ ਲਈ ਕੂਝ ਫੂਡਸ ਦਾ ਸੇਵਨ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ । ਇਸ ਦਾ ਸੇਵਨ ਕਰਨ ਨਾਲ ਮਰੀਜ਼ ਦੀਆਂ ਪ੍ਰੇਸ਼ਾਨੀਆਂ ਬਹੁਤ ਹੱਦ ਤੱਕ ਘੱਟ ਹੋ ਸਕਦੀਆਂ ਹਨ । ਐਲਰਜੀ ਤੋਂ ਛੁਟਕਾਰਾ ਪਾਉਣ ਦੇ ਲਈ ਐਂਟੀ ਅਲਰਜਿਕ ਦਵਾਈਆਂ ਦੇ ਐਂਟੀ ਅਲਰਜਿਕ ਚੀਜ਼ਾਂ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ । ਅਲਰਜੀ ਦੇ ਮਰੀਜ਼ਾਂ ਨੂੰ ਡਾਇਟ ਵਿੱਚ ਇਹਨਾਂ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ ।

ਹਲਦੀ ਖਾਓ

ਐਲਰਜੀ ਦੀ ਸਮੱਸਿਆ ਵਿਚ ਹਲਦੀ ਦਾ ਸੇਵਨ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ । ਹਲਦੀ ਵਿੱਚ ਮੌਜੂਦ ਕਰਕਿਊਮਿਨ ਐਲਰਜੀ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਇਸ ਵਿੱਚ ਮੌਜੂਦ ਹਿਸਟਾਮਾਇਨ ਐਲਰਜੀ ਦੀ ਸਮੱਸਿਆ ਨੂੰ ਕੰਟਰੋਲ ਕਰਨ ਅਤੇ ਐਲਰਜੀ ਦੇ ਲਛਣਾਂ ਨੂੰ ਘੱਟ ਕਰਨ ਵਿੱਚ ਬਹੁਤ ਫਾਇਦੇਮੰਦ ਹੁੰਦੇ ਹਨ ।

ਪਿਆਜ ਦਾ ਸੇਵਨ ਕਰੋ

ਪਿਆਜ਼ ਵੀ ਐਲਰਜੀ ਦੀ ਸਮੱਸਿਆ ਵਿੱਚ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ । ਪਿਆਜ਼ ਵਿੱਚ ਐਂਟੀ ਅਲਰਜਿਕ ਗੂਣ ਪਾਏ ਜਾਂਦੇ ਹਨ , ਜੋ ਐਲਰਜੀ ਦੀ ਸਮੱਸਿਆ ਨੂੰ ਘੱਟ ਕਰਨ ਦਾ ਕੰਮ ਕਰਦੇ ਹਨ । ਇਸ ਤੋਂ ਅਲਾਵਾ ਪਿਆਜ਼ ਵਿੱਚ ਕੁੱਝ ਅਜਿਹੇ ਕੈਮੀਕਲ ਪਾਏ ਜਾਂਦੇ ਹਨ , ਜੋ ਸਰੀਰ ਵਿਚ ਐਲਰਜੀ ਦੀ ਵਜਾ ਨਾਲ ਹੋਣ ਵਾਲੀ ਪਰੇਸ਼ਾਨੀ ਨੂੰ ਘੱਟ ਕਰਨ ਦਾ ਕੰਮ ਕਰਦੇ ਹਨ ।

ਟਮਾਟਰ ਖਾਓ

ਟਮਾਟਰ ਐਲਰਜੀ ਦੀ ਸਮੱਸਿਆ ਵਿੱਚ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ । ਟਮਾਟਰ ਵਿੱਚ ਕੈਰੋਟੀਨੌਇਡ ਪਾਇਆ ਜਾਂਦਾ ਹੈ , ਜੋ ਸਰੀਰ ਵਿੱਚ ਹਿਸਟਾਮਾਈਨ ਨੂੰ ਰਿਲੀਜ਼ ਹੋਣ ਤੋਂ ਰੋਕਣ ਦਾ ਕੰਮ ਕਰਦਾ ਹੈ । ਇਸ ਦਾ ਸੇਵਨ ਕਰਨ ਨਾਲ ਐਲਰਜੀ ਦੀ ਸਮੱਸਿਆ ਨੂੰ ਕੰਟਰੋਲ ਵਿਚ ਕੀਤਾ ਜਾ ਸਕਦਾ ਹੈ , ਅਤੇ ਐਲਰਜੀ ਦੇ ਕਾਰਨ ਹੋਣ ਵਾਲੀਆਂ ਪਰੇਸ਼ਾਨੀਆਂ ਨੂੰ ਘੱਟ ਕਰਨ ਵਿੱਚ ਵੀ ਫਾਇਦਾ ਮਿਲਦਾ ਹੈ ।

ਵਿਟਾਮਿਨ ਸੀ ਵਾਲੇ ਫਲ

ਅਲਰਜੀ ਦੀ ਸਮੱਸਿਆ ਵਿੱਚ ਖੱਟੇ ਫਲਾਂ ਦਾ ਸੇਵਨ ਬਹੁਤ ਜ਼ਰੂਰੀ ਹੁੰਦਾ ਹੈ । ਖੱਟੇ ਫਲਾਂ ਵਿੱਚ ਵਿਟਾਮਿਨ ਸੀ ਦੀ ਮਾਤਰਾ ਹੁੰਦੀ ਹੈ , ਅਤੇ ਵਿਟਾਮਿਨ ਸੀ ਪਲਾਜਮਾ ਐਸਕੋਰਬਿੰਕ ਐਸਿਡ ਨੂੰ ਵਧਾਉਣ ਦਾ ਕੰਮ ਕਰਦਾ ਹੈ । ਜਿਸ ਨਾਲ ਐਲਰਜੀ ਦੀ ਸਮੱਸਿਆ ਅਤੇ ਇਸ ਦੇ ਲੱਛਣਾਂ ਨੂੰ ਕੰਟਰੋਲ ਕਰਨ ਵਿੱਚ ਬਹੁਤ ਫਾਇਦਾ ਮਿਲਦਾ ਹੈ ।

ਅਦਰਕ ਖਾਓ

ਅਦਰਕ ਦਾ ਸੇਵਨ ਵੀ ਅਲਰਜੀ ਦੇ ਲਛਣਾਂ ਨੂੰ ਘੱਟ ਕਰਨ ਅਤੇ ਇਸ ਦੇ ਕਾਰਨ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਦਿਵਾਉਣ ਵਿੱਚ ਬਹੁਤ ਫਾਇਦੇਮੰਦ ਹੁੰਦਾ ਹੈ । ਅਦਰਕ ਵਿੱਚ ਜਿੰਜਰੋਲ ਪਾਇਆ ਜਾਂਦਾ ਹੈ , ਜੋ ਸਰੀਰ ਵਿਚ ਐਲਰਜੀ ਨੂੰ ਕੰਟਰੋਲ ਕਰਨ ਅਤੇ ਪ੍ਰਿਤਿਰਕਸ਼ਾ ਪ੍ਰਣਾਲੀ ਨੂੰ ਸਹੀ ਰੱਖਣ ਦਾ ਕੰਮ ਕਰਦਾ ਹੈ । ਇਸ ਦਾ ਸੇਵਨ ਕਰਨ ਨਾਲ ਐਲਰਜੀ ਦੇ ਕਾਰਣ ਹੋਣ ਵਾਲੀ ਪਰੇਸ਼ਾਨੀ ਨੂੰ ਘਟ ਕਰਨ ਵਿਚ ਵੀ ਫਾਇਦਾ ਮਿਲਦਾ ਹੈ ।

ਐਲਰਜੀ ਦੇ ਮਰੀਜ਼ਾਂ ਨੂੰ ਇਨ੍ਹਾਂ ਚੀਜ਼ਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ । ਡਾਕਟਰ ਦੀ ਦੇਖ-ਰੇਖ ਵਿਚ ਚੰਗਾ ਇਲਾਜ ਅਤੇ ਸਹੀ ਸਾਵਧਾਨੀਆ ਦਾ ਧਿਆਨ ਰੱਖਣ ਨਾਲ ਤੁਸੀਂ ਐਲਰਜੀ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ । ਇਸ ਤੋਂ ਅਲਾਵਾ ਜੇਕਰ ਤੁਹਾਨੂੰ ਕਿਸੇ ਵੀ ਚੀਜ਼ ਦਾ ਸੇਵਨ ਕਰਨ ਤੋਂ ਬਾਅਦ ਅਲਰਜੀ ਦੇ ਲਛਣ ਦਿਖਣ ਤਾਂ , ਤੁਸੀਂ ਸਭ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਓ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।