ਅਲਰਜੀ ਦੀ ਸਮੱਸਿਆ ਕਿਉਂ ਹੁੰਦੀ ਹੈ , ਜਾਣੋ ਇਸ ਤੋਂ ਬਚਣ ਦੇ ਤਰੀਕੇ ।

ਠੰਢ ਦੇ ਮੌਸਮ ਦੀ ਸ਼ੁਰੂਆਤ ਹੁੰਦੇ ਹੀ ਕੁਝ ਲੋਕਾਂ ਨੂੰ ਸਾਹ ਲੈਣ ਵਿਚ ਤਕਲੀਫ ਦੇ ਨਾਲ ਰੇਸ਼ਾ , ਛਿੱਕਾਂ ਅਤੇ ਐਲਰਜੀ ਦੇ ਹੋਰ ਕਈ ਲੱਛਣ ਦਿਖਣੇ ਸ਼ੁਰੂ ਹੋ ਜਾਂਦੇ ਹਨ । ਜ਼ਿਆਦਾਤਰ ਲੋਕ ਇਸ ਨੂੰ ਨਾਰਮਲ ਸਮਝ ਕੇ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੰਦੇ ਹਨ । ਠੰਢ ਦੇ ਮੌਸਮ ਵਿੱਚ ਜ਼ੁਕਾਮ ਜਾਂ ਛਿੱਕਾਂ ਆਉਣ ਦੇ ਕਈ ਕਾਰਨ ਹੋ ਸਕਦੇ ਹਨ । ਜੇਕਰ ਤੁਹਾਨੂੰ ਇਹ ਸਮੱਸਿਆ ਅਕਸਰ ਹੁੰਦੀ ਹੈ , ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ । ਠੰਢ ਦੇ ਮੌਸਮ ਵਿੱਚ ਅਲਰਜੀ ਦੀ ਸਮੱਸਿਆ ਦੇ ਵਧਣ ਦੇ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ । ਠੰਢ ਦੇ ਮੌਸਮ ਵਿੱਚ ਤਾਪਮਾਨ ਘੱਟ ਹੋਣ ਦੇ ਨਾਲ ਅਲਰਜੀ ਦੀ ਸਮੱਸਿਆ ਵਧਣ ਤੇ ਤੁਹਾਨੂੰ ਵਾਰ ਵਾਰ ਛਿੱਕਾਂ ਆਉਣ ਦੀ ਸਮੱਸਿਆ , ਨੱਕ ਬਹਿਣਾ , ਗਲੇ ਵਿੱਚ ਖੁਜਲੀ ਅਤੇ ਨੱਕ ਵਿੱਚ ਖੂਜਲੀ ਵਰਗੀ ਸਮੱਸਿਆ ਹੁੰਦੀ ਹੈ ।

ਅੱਜ ਅਸੀਂ ਤੁਹਾਨੂੰ ਦੱਸਾਂਗੇ , ਕਿ ਠੰਢ ਵਿੱਚ ਅਲਰਜੀ ਦੀ ਸਮੱਸਿਆ ਕਿਉਂ ਵਧ ਜਾਂਦੀ ਹੈ , ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ।

ਜਾਣੋ ਠੰਢ ਵਿੱਚ ਅਲਰਜੀ ਕਿਉਂ ਹੁੰਦੀ ਹੈ

ਠੰਢ ਵਧਣ ਤੇ ਅਲਰਜੀ ਦੀ ਸਮੱਸਿਆ ਵਧਣ ਦੇ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ । ਦਰਅਸਲ ਠੰਡ ਦੇ ਵਿਚ ਲੋਕ ਜ਼ਿਆਦਾਤਰ ਸਮੇਂ ਇਨਡੋਰ ਰੈਨ ਵਿੱਚ ਗੂਜਾਰਦੇ ਹਨ । ਇਸ ਵਜ੍ਹਾ ਨਾਲ ਹਵਾ ਵਿੱਚ ਮੌਜੂਦ ਡਸਟ ਠੰਢ ਦੀ ਵਜ੍ਹਾ ਨਾਲ ਕਮਰੇ ਵਿੱਚ ਬਣੇ ਨਮੀ , ਅਤੇ ਕਮਜ਼ੋਰ ਇਮਿਊਨਿਟੀ ਦੀ ਵਜ੍ਹਾ ਨਾਲ ਹਵਾ ਵਿੱਚ ਮੌਜੂਦ ਬੈਕਟੀਰੀਆ ਜਾਂ ਹੋਰ ਚੀਜ਼ਾਂ ਅਲਰਜੀ ਨੂੰ ਵਧਾਉਣ ਦਾ ਕੰਮ ਕਰਦੀਆਂ ਹਨ । ਠੰਢ ਵਿੱਚ ਅਲਰਜੀ ਦੀ ਸਮੱਸਿਆ ਕਈ ਕਾਰਨਾਂ ਨਾਲ ਹੋ ਸਕਦੀ ਹੈ । ਕੁਝ ਲੋਕਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਤੋਂ ਐਲਰਜੀ , ਜਾਨਵਰਾਂ ਦੇ ਵਾਲਾਂ ਤੋਂ ਅਲਰਜੀ ਹੋ ਸਕਦੀ ਹੈ । ਇਸ ਤੋਂ ਇਲਾਵਾ ਅਸਥਮਾ ਜਾਂ ਸਾਹ ਨਾਲ ਜੁੜੀਆਂ ਪ੍ਰੇਸ਼ਾਨੀਆਂ ਨਾਲ ਜੂਝ ਰਹੇ ਲੋਕਾਂ ਨੂੰ ਠੰਡ ਦੇ ਮੌਸਮ ਵਿੱਚ ਅਲਰਜੀ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ । ਠੰਢ ਦੇ ਮੌਸਮ ਵਿਚ ਇਹ ਹਿਸਟਾਂਮਾਈਨ ਹਾਰਮੋਨ ਦਾ ਰਿਲੀਜ਼ ਹੋਣਾ ਵੀ ਹੋ ਸਕਦਾ ਹੈ । ਹਿਸਟਾਮਾਇਨ ਦੀ ਵਜ੍ਹਾ ਨਾਲ ਤੁਹਾਨੂੰ ਠੰਢ ਵਿੱਚ ਅਲਰਜੀ ਦੀ ਸਮੱਸਿਆ ਹੋ ਸਕਦੀ ਹੈ । ਠੰਢ ਵਿੱਚ ਐਲਰਜੀ ਵਧਣ ਦੇ ਪਿੱਛੇ ਕਈ ਕਾਰਨ ਜ਼ਿੰਮੇਵਾਰ ਮੰਨੇ ਜਾਂਦੇ ਹਨ ।

ਵਾਇਰਲ ਇਨਫੈਕਸ਼ਨ ਜਾਂ ਬੈਕਟੀਰੀਆ ਆਦਿ ਦੇ ਕਾਰਨ ।

ਹਵਾ ਵਿੱਚ ਮੌਜੂਦ ਧੂੜ ਦੇ ਕਣਾਂ ਦੀ ਵਜ੍ਹਾ ਨਾਲ ।

ਕਮਰੇ ਜਾਂ ਆਸੇ ਪਾਸੇ ਦੇ ਵਾਤਾਵਰਨ ਵਿੱਚ ਨਮੀ ਦੀ ਵਜ੍ਹਾ ਨਾਲ ।

ਨਮੀ ਦੇ ਕਾਰਨ ਫਫੂਂਦੀ ਵਧਣ ਨਾਲ ।

ਜਾਣੋ ਠੰਢ ਵਿੱਚ ਅਲਰਜੀ ਦੇ ਲੱਛਣ

ਠੰਢ ਦੇ ਮੌਸਮ ਵਿੱਚ ਅਲਰਜੀ ਦੀ ਸਮੱਸਿਆ ਵਧਣ ਤੇ ਤੁਹਾਨੂੰ ਵਾਰ ਵਾਰ ਛਿੱਕਾਂ ਆਉਣ ਤੋਂ ਲੈ ਕੇ ਸਕਿਨ ਤੇ ਰੈਸ਼ੇਜ਼ ਅਤੇ ਗਲੇ ਵਿਚ ਦਰਦ ਜਾਂ ਖੁਜਲੀ ਦੀ ਸਮੱਸਿਆ ਹੋ ਸਕਦੀ ਹੈ । ਅਲੱਗ ਅਲੱਗ ਲੋਕਾਂ ਵਿਚ ਠੰਡ ਦੇ ਕਾਰਨ ਹੋਣ ਵਾਲੀ ਐਲਰਜੀ ਦੇ ਲੱਛਣ ਅਲੱਗ ਅਲੱਗ ਹੋ ਸਕਦੇ ਹਨ । ਠੰਡ ਵਿਚ ਐਲਰਜੀ ਵਧਣ ਤੇ ਦਿਖਣ ਵਾਲੇ ਕੁਝ ਲੱਛਣ ਇਸ ਤਰ੍ਹਾਂ ਹਨ ।

ਗਲੇ ਵਿਚ ਦਰਦ ਅਤੇ ਖੁਜਲੀ

ਵਾਰ ਵਾਰ ਛਿੱਕਾਂ ਦਾ ਆਉਣਾ

ਨੱਕ ਬਹਿਣਾ

ਸਰੀਰ ਤੇ ਲਾਲ ਰੰਗ ਦੇ ਚਕਤੇ

ਨੱਕ ਵਿਚ ਪਾਣੀ ਬਹਿਣਾ

ਉਲਟੀ ਅਤੇ ਮੱਤਲੀ ਦੀ ਸਮੱਸਿਆ

ਬੁਖਾਰ ਹੋਣਾ

ਸਾਹ ਲੈਣ ਵਿੱਚ ਪ੍ਰੇਸ਼ਾਨੀ

ਚਿੰਤਾ ਅਤੇ ਘਬਰਾਹਟ

ਜਾਣੋ ਠੰਢ ਵਿੱਚ ਅਲਰਜੀ ਤੋਂ ਬਚਣ ਦਾ ਤਰੀਕਾ

ਠੰਢ ਵਿੱਚ ਅਲਰਜੀ ਦੀ ਸਮੱਸਿਆ ਤੋਂ ਬਚਣ ਦੇ ਲਈ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ । ਅਜਿਹੇ ਲੋਕ ਜੋ ਪਹਿਲਾਂ ਤੋਂ ਹੀ ਅਸਥਮਾ , ਸਾਹ ਨਾਲ ਜੁੜੀ ਕਿਸੇ ਬਿਮਾਰੀ ਜਾਂ ਖਾਣ ਪੀਣ ਨਾਲ ਜੁੜੀ ਅਲਰਜੀ ਦੇ ਸ਼ਿਕਾਰ ਹਨ । ਉਨ੍ਹਾਂ ਨੂੰ ਹਮੇਸ਼ਾ ਠੰਢ ਦੇ ਮੌਸਮ ਵਿੱਚ ਸਾਵਧਾਨੀ ਵਰਤਣੀ ਚਾਹੀਦੀ ਹੈ । ਠੰਢ ਵਿੱਚ ਐਲਰਜੀ ਤੋਂ ਬਚਣ ਦੇ ਲਈ ਤੁਹਾਨੂੰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ।

ਬਾਹਰ ਨਿਕਲਣ ਤੇ ਫੇਸ ਮਾਸਕ ਦਾ ਇਸਤੇਮਾਲ ਕਰੋ ।

ਘਰ ਅਤੇ ਕਮਰੇ ਵਿੱਚ ਸਾਫ਼ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖੋ ।

ਠੰਢ ਦੇ ਮੌਸਮ ਵਿੱਚ ਹਰੀਆਂ ਸਬਜ਼ੀਆਂ , ਮੌਸਮੀ ਫ਼ਲ ਅਤੇ ਗਾਜਰ ਆਦਿ ਦਾ ਸੇਵਨ ਕਰੋ ।

ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦਿਓ ।

ਘਰ ਤੇ ਆਸੇ ਪਾਸੇ ਨਮੀ ਇਕੱਠੀ ਨਾ ਹੋਣ ਦੇਉ ।

ਘਰ ਦੇ ਅੰਦਰ ਲੱਗੇ ਪੜ੍ਹਦੇ ਅਤੇ ਬੈੱਡ ਸ਼ੀਟ ਆਦਿ ਨੂੰ ਸਮੇਂ ਤੇ ਸਾਫ ਕਰੋ ।

ਇਸ ਤੋਂ ਇਲਾਵਾ ਜੇਕਰ ਤੁਸੀਂ ਵੀ ਠੰਢ ਵਿੱਚ ਅਲਰਜੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ , ਤਾਂ ਪਾਲਤੂ ਜਾਨਵਰਾਂ ਤੋਂ ਦੂਰੀ ਬਣਾ ਕੇ ਰੱਖੋ , ਅਤੇ ਐਨੀਮਲ ਹੇਅਰ ਦੇ ਸੰਪਰਕ ਵਿੱਚ ਆਉਣ ਤੋਂ ਬਚੋ । ਠੰਢ ਦੇ ਮੌਸਮ ਵਿੱਚ ਕੁਝ ਸਮਾਂ ਧੁੱਪ ਵਿੱਚ ਬੈਠਣ ਨਾਲ ਤੁਹਾਨੂੰ ਅਲਰਜੀ ਦੀ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ । ਇਸ ਤੋਂ ਇਲਾਵਾ ਅਲਰਜੀ ਤੋਂ ਬਚਣ ਦੇ ਲਈ ਸਾਫ ਸਫਾਈ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।