ਇਨ੍ਹਾਂ ਚਾਰ ਬਿਮਾਰੀਆਂ ਨਾਲ ਪੀੜਿਤ ਲੋਕਾਂ ਨੂੰ ਜ਼ਿਆਦਾ ਹੁੰਦੀ ਹੈ , ਐਸੀਡਿਟੀ ਦੀ ਸਮੱਸਿਆ ।

ਖ਼ਰਾਬ ਖਾਣ-ਪਾਣ ਅਤੇ ਗਲਤ ਲਾਈਫ਼ ਸਟਾਈਲ ਦੀ ਵਜ੍ਹਾ ਨਾਲ ਜਿਆਦਾਤਰ ਲੋਕਾਂ ਨੂੰ ਪਾਚਣ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਵਿੱਚ ਐਸੇਡੀਟੀ ਵੀ ਸ਼ਾਮਲ ਹੈ । ਜਦੋਂ ਗੈਸਟ੍ਰਿਕ ਗਲੈਡ ਐਸਿਡ ਦਾ ਜ਼ਿਆਦਾ ਉਤਪਾਦਨ ਕਰਨ ਲੱਗਦੀ ਹੈ , ਤਾਂ ਇਸ ਸਥਿਤੀ ਨੂੰ ਐਸੀਡਿਟੀ ਕਹਿੰਦੇ ਹਨ । ਐਸੀਡਿਟੀ ਬਣਨ ਤੇ ਪੇਟ ਅਤੇ ਸੀਨੇ ਵਿੱਚ ਜਲਣ ਹੋਣ ਲੱਗਦੀ ਹੈ , ਅਤੇ ਨਾਲ ਹੀ ਅਪਚ , ਹਾਰਟ ਬਰਨ , ਗੈਸਟ੍ਰਿਕ ਸੋਜ ਵਰਗੇ ਲੱਛਣਾਂ ਦਾਦਾ ਸਾਹਮਣਾ ਕਰਨਾ ਪੈਂਦਾ ਹੈ । ਵੈਸੇ ਤਾਂ ਐਸੀਡਿਟੀ ਦੀ ਸਮੱਸਿਆ ਕਿਸੇ ਵੀ ਵਿਅਕਤੀ ਨੂੰ ਹੋ ਸਕਦੀ ਹੈ । ਪਰ ਇਨ੍ਹਾਂ ਚਾਰ ਬੀਮਾਰੀਆਂ ਨਾਲ ਪੀੜਤ ਲੋਕਾਂ ਨੂੰ ਐਸੀਡਿਟੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ।

ਅੱਜ ਅਸੀਂ ਤੁਹਾਨੂੰ ਦੱਸਾਂਗੇ , ਕਿ ਕਿਹੜੀਆਂ ਬਿਮਾਰੀਆਂ ਨਾਲ ਪੀੜਤ ਲੋਕਾਂ ਨੂੰ ਐਸਡੀਟੀ ਦੀ ਸਮੱਸਿਆ ਦਾ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ ।

ਜਾਣੋ ਕਿਹੜੀਆਂ ਸਮੱਸਿਆਵਾਂ ਨਾਲ ਪੀੜਤ ਲੋਕਾਂ ਨੂੰ ਐਸੀਡਿਟੀ ਦਾ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ

ਪਪੇਟਿਕ ਅਲਸਰ

ਪਪੇਟਿਕ ਅਲਸਰ ਇਕ ਦਰਦਨਾਕ ਬੀਮਾਰੀ ਹੈ । ਇਸ ਵਿੱਚ ਖੁੱਲ੍ਹੇ ਜਖਮ ਹੁੰਦੇ ਹਨ , ਜੋ ਪੇਟ ਦੇ ਅੰਦਰੂਨੀ ਪਰਤ ਅਤੇ ਛੋਟੀ ਆਂਤੜੀ ਦੇ ਉਪਰੀ ਹਿੱਸੇ ਵਿੱਚ ਬਣਦੇ ਹਨ । ਪੇਪਟਿਕ ਅਲਸਰ ਵਾਲੇ ਲੋਕਾਂ ਨੂੰ ਕਈ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਪੇਟ ਦਰਦ ਪੇਪਟਿਕ ਅਲਸਰ ਦਾ ਸਭ ਤੋਂ ਆਮ ਲੱਛਣ ਹੈ । ਪਰ ਜਿਨ੍ਹਾਂ ਲੋਕਾਂ ਨੂੰ ਪੇਪਟਿਕ ਅਲਸਰ ਹੁੰਦਾ ਹੈ , ਉਨ੍ਹਾਂ ਦੇ ਪੇਟ ਵਿੱਚ ਜਲਨ ਜਾਣੀ ਐਸੀਡਿਟੀ ਦੀ ਸਮੱਸਿਆ ਵੀ ਹੋ ਸਕਦੀ ਹੈ ।ਇਸ ਤੋਂ ਅਲਾਵਾ ਪੇਟ ਦਾ ਫੁੱਲਣਾ , ਉਲਟੀ , ਮਤਲੀ ਅਤੇ ਵਜਨ ਘੱਟ ਹੋਣਾ ਵੀ ਪਪੇਟਿਕ ਅਲਸਰ ਦੇ ਲੱਛਣ ਹੋ ਸਕਦੇ ਹਨ ।

ਹਰਨੀਆਂ

ਹਰਨੀਆਂ ਇਕ ਗੰਭੀਰ ਸਥਿਤੀ ਹੁੰਦੀ ਹੈ । ਇਸ ਵਿਚ ਸਰੀਰ ਦਾ ਕੋਈ ਅੰਗ ਦੂਜੇ ਹਿੱਸੇ ਵਿਚ ਪਹੁੰਚ ਜਾਂਦਾ ਹੈ । ਹਰਨੀਆਂ ਦੀ ਸਮੱਸਿਆ ਬਹੁਤ ਪੀੜਾਜਨਕ ਹੋ ਸਕਦੀ ਹੈ । ਇਸ ਸਥਿਤੀ ਵਿੱਚ ਵਿਅਕਤੀ ਨੂੰ ਪੇਟ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਹੈ । ਇਸ ਤੋਂ ਇਲਾਵਾ ਐਸਿਡਿਟੀ ਜਾਂ ਪੇਟ ਵਿੱਚ ਜਲਨ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ । ਹਰਨੀਆਂ ਦੀ ਬੀਮਾਰੀ ਵਾਲੇ ਲੋਕਾਂ ਨੂੰ ਐਸੀਡਿਟੀ ਦੀ ਸਮੱਸਿਆ ਜਿਆਦਾ ਹੁੰਦੀ ਹੈ । ਉਲਟੀ , ਮੂੰਹ ਦਾ ਖਰਾਬ ਸਵਾਦ ਅਤੇ ਖੱਟੇ ਡਕਾਰ ਵੀ ਹਰਨੀਆ ਦੇ ਲੱਛਣ ਹੁੰਦੇ ਹਨ ।

ਅਸਥਮਾ

ਅਸਥਮਾ ਦੀ ਬਿਮਾਰੀ ਨਾਲ ਪੀੜਿਤ ਲੋਕਾਂ ਨੂੰ ਵੀ ਐਸਡੀਟੀ ਨਾਲ ਪ੍ਰੇਸ਼ਾਨ ਹੋਣਾ ਪੈ ਸਕਦਾ ਹੈ । ਇਸ ਨੂੰ ਦਮਾ ਅਤੇ ਸਾਹ ਦੀ ਬੀਮਾਰੀ ਵੀ ਕਿਹਾ ਜਾਂਦਾ ਹੈ । ਅਸਥਮਾ ਵਾਲੇ ਲੋਕਾਂ ਨੂੰ ਸਾਹ ਫੁੱਲਣਾ , ਸਾਹ ਲੈਣ ਵਿਚ ਤਕਲੀਫ ਜ਼ਿਆਦਾ ਖੰਘ ਵਰਗੇ ਲੱਛਣਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਤੋਂ ਇਲਾਵਾ ਇਨ੍ਹਾਂ ਲੋਕਾਂ ਨੂੰ ਥਕਾਨ ਵੀ ਜ਼ਿਆਦਾ ਆਉਂਦੀ ਹੈ । ਐਸੀਡਿਟੀ ਦੀ ਸਮੱਸਿਆ ਦੇ ਰੋਗੀਆਂ ਵਿੱਚ ਐਸੀਡਿਟੀ ਵੀ ਬਹੁਤ ਜ਼ਿਆਦਾ ਹੁੰਦੀ ਹੈ ।

ਪਿੱਤ ਵਾਲੇ ਲੋਕਾਂ ਵਿੱਚ

ਜਿਨ੍ਹਾਂ ਲੋਕਾਂ ਨੂੰ ਪਿੱਤ ਵਧਣ ਦੀ ਤਕਲੀਫ਼ ਹੁੰਦੀ ਹੈ , ਉਹਨਾਂ ਵਿੱਚ ਵੀ ਐਸੀਡਿਟੀ ਦੀ ਸਮੱਸਿਆ ਜਿਆਦਾ ਹੁੰਦੀ ਹੈ । ਦਰਅਸਲ ਜਦੋਂ ਸਰੀਰ ਵਿਚ ਪਿੱਤ ਵੱਧਦਾ ਹੈ , ਤਾਂ ਗਰਮੀ ਵਧਣ ਲੱਗ ਜਾਂਦੀ ਹੈ । ਇਸ ਵਜ੍ਹਾ ਨਾਲ ਵਿਅਕਤੀ ਨੂੰ ਪੇਟ ਅਤੇ ਸੀਨੇ ਵਿੱਚ ਜਲਨ ਮਹਿਸੂਸ ਹੋ ਸਕਦੀ ਹੈ , ਅਤੇ ਨਾਲ ਹੀ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਵੀ ਪ੍ਰੇਸ਼ਾਨ ਕਰ ਸਕਦੀਆਂ ਹਨ । ਜੇਕਰ ਤੁਸੀਂ ਵੀ ਪਿੱਤ ਪ੍ਰਕ੍ਰਿਤੀ ਦੇ ਹੋ , ਤਾਂ ਇਸ ਨੂੰ ਕੰਟਰੋਲ ਵਿਚ ਰੱਖਣਾ ਬਹੁਤ ਜ਼ਰੂਰੀ ਹੈ । ਨਹੀਂ ਤਾਂ ਤੁਹਾਡੀਆਂ ਸਮੱਸਿਆਵਾਂ ਜ਼ਿਆਦਾ ਵੱਧ ਸਕਦੀਆਂ ਹਨ ।

ਇਨ੍ਹਾਂ ਸਮੱਸਿਆਵਾਂ ਨਾਲ ਪੀੜਿਤ ਲੋਕਾਂ ਵਿਚ ਐਸੀਡਿਟੀ ਦੀ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ । ਜੇਕਰ ਤੁਹਾਡੀ ਐਸੀਡਿਟੀ ਦੀ ਸਮੱਸਿਆ ਨੂੰ ਲਗਾਤਾਰ ਵੱਧ ਰਹੀ ਹੈ , ਤਾਂ ਤੁਹਾਨੂੰ ਆਪਣੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।