7 ਛੋਟੀਆਂ ਚੀਜਾਂ ਜੋ ਬਣਾ ਦੇਣਗੀਆਂ ਤੁਹਾਨੂੰ ਹੋਸ਼ਿਆਰ ਤੇ ਤੇਜ਼ ਦਿਮਾਗ ਦੇ ਮਾਲਕ

By admin

November 26, 2018

ਅੱਜਕੱਲ ਜ਼ਮਾਨਾ ਚੁਸਤ ਤੇ ਤੇਜ਼ ਦਿਮਾਗ ਦੇ ਲੋਕਾਂ ਦਾ ਹੈ | ਜਮਾਨੇ ਦੇ ਨਾਲ ਚੱਲਣ ਲਈ ਦਿਮਾਗ ਦਾ ਤੇਜ਼ ਤਰਾਰ ਹੋਣਾ ਬਹੁਤ ਜਰੂਰੀ ਹੈ|ਕੁਦਰਤ ਨੇ ਸਭ ਨੂੰ ਇਕੋ ਜਿਹਾ ਬਣਾਇਆ ਹੈ, ਬਹੁਤੇ ਤੇਜ਼ ਦਿਮਾਗ ਵਾਲੇ ਲੋਕਾਂ ਕੋਲ ਕੁਛ ਵੱਖ ਨਹੀ ਹੁੰਦਾ| ਦਿਮਾਗ ਨੂੰ ਜਿੰਦਗੀ ਵਿੱਚ ਕੁੱਝ ਆਸਾਨ ਆਦਤਾਂ ਨਾਲ ਹੋਸ਼ਿਆਰ ਤੇ ਤੇਜ਼ ਬਣਾਇਆ ਜਾ ਸਕਦਾ ਹੈ |ਇਹ ਹਨ ਓਹ ਆਦਤਾਂ

ਸਵੇਰੇ ਉੱਠਣ ਸਾਰ ਪਾਣੀ ਪੀਣਾ ਨੀਦ ਸਮੇਂ ਸਾਡੇ ਦਿਮਾਗ ਵਿੱਚ ਤਰਲ ਪਦਾਰਥ ਦੀ ਕਮੀ ਆ ਜਾਂਦੀ ਹੈ | ਓੱਠਣ ਤੋਂ ਤਰੁੰਤ ਬਾਦ ਪੀਤਾ ਪਾਣੀ ਦਿਮਾਗ ਅੰਦਰ ਤਰਲ ਪਦਾਰਥ ਦੀ ਕਮੀ ਪੂਰੀ ਕਰਦਾ ਹੈ |ਜਿਸ ਨਾਲ ਦਿਮਾਗ ਚੁਸਤ ਮਹਿਸੂਸ ਕਰਦਾ ਹੈ |

green tea green tea ਦੇ ਅੰਦਰ I-theanine ਨਾਂ ਦਾ ਤੱਤ ਹੁੰਦਾ ਹੈ ਜੋ ਸਾਡੇ ਦਿਮਾਗ ਦੀਆਂ ਤਰੰਗਾਂ ਨੂੰ ਤੰਦਰੁਸਤ ਤੇ ਚੁਸਤ ਰੱਖਦਾ ਹੈ |ਜਿਸ ਨਾਲ ਦਿਮਾਗ ਦੇ ਕੰਮ ਕਰਨ ਦੀ ਸ਼ਕਤੀ ਵਧਦੀ ਹੈ |

ਦੁਪਹਿਰ ਵੇਲੇ ਸੌਣਾ ਦੁਪਹਿਰ ਵੇਲੇ ਦੀ ਨੀਦ ਸਾਡੇ ਦੁਪਹਿਰ ਤੋਂ ਬਾਅਦ ਵਾਲੇ ਕੰਮਾਂ ਲਈ ਦਿਮਾਗ ਨੂੰ ਤਾਜਾ ਕਰਦੀ ਹੈ |ਸਾਡੇ ਦਿਮਾਗ ਦੇ ਕੰਮ ਕਰਨ ਦੀ ਸ਼ਕਤੀ ਵੀ ਵਧਾਉਂਦੀ ਹੈ |

ਕਸਰਤ ਜਾਂ ਖੇਡਣਾ ਕੋਈ ਵੀ ਸਰੀਰਕ ਗਤੀਵਿਧੀ ਜਿਵੇਂ ਕਸਰਤ ਜਾਂ ਖੇਡਣਾ ਸਾਡੀ ਮਾਨਸਿਕ ਥਕਾਨ ਦੂਰ ਕਰਕੇ ਦਿਮਾਗ ਨੂੰ ਤਰੋ ਤਾਜ਼ਾ ਬਣਾਉਦੇ ਹਨ |ਜਿਸ ਨਾਲ ਦਿਮਾਗ ਦੇ ਸੋਚਣ ਜਾਂ ਕੰਮ ਕਰਨ ਦੀ ਸਮਰਥਾ ਵਧਦੀ ਹੈ |

ਕਹਾਣੀਆਂ ਜਾਂ ਨਾਵਲ ਪੜ੍ਹਨੇ ਕਹਾਣੀਆਂ ਜਾਂ ਨਾਵਲ ਪੜ੍ਹਨ ਨਾਲ ਸਾਡਾ ਦਿਮਾਗ ਇਸਦੇ ਕਿਰਦਾਰਾਂ ਦੀ ਮਨ ਅੰਦਰ ਕਲਪਨਾ ਕਰਦਾ ਹੈ |ਜਿਸ ਨਾਲ ਸਾਡੀ ਕਲਪਨਾ ਸ਼ਕਤੀ ਮਜਬੂਤ ਹੁੰਦੀ ਹੈ |ਜਿਸ ਨਾਲ ਸਾਡੇ ਦਿਮਾਗ ਦੀ ਸੋਚਣ ਸਮਝਣ ਦੀ ਸ਼ਕਤੀ ਵਧਦੀ ਹੈ |

ਹੋਸ਼ਿਆਰ ਤੇ ਤੇਜ਼ ਦਿਮਾਗ ਲੋਕਾਂ ਦੀ ਸੰਗਤ ਵਿੱਚ ਰਹਿਨਾ ਸਿਆਣਿਆਂ ਨੇ ਸਚ ਹੀ ਕੇਹਾ ਹੈ ਗਵਾਢੀਆਂ ਦਾ ਰੂਪ ਤਾਂ ਨਹੀਂ ਆਉਂਦਾ ਮੱਤ ਜਰੂਰ ਆ ਜਾਂਦੀ ਹੈ |ਓਹਨਾ ਤੋਂ ਜਿੰਦਗੀ ਵਿੱਚ ਸਿਖਣ ਨੂ ਬਹੁਤ ਮਿਲਦਾ ਹੈ |ਜਿਸ ਤਰਾਂ ਦੀ ਸੰਗਤ ਵਿੱਚ ਰਹੋਗੇ ਮਾਨਸਿਕ ਸ਼ਕਤੀ ਵੀ ਉਸੇ ਤਰਾਂ ਦੀ ਹੋ ਜਾਵੇਗੀ |