ਬਿਨਾਂ ਡਾਈ ਤੋਂ ਸਫੇਦ ਵਾਲਾਂ ਨੂੰ ਕਾਲਾ ਕਰਨ ਦੇ ਘਰੇਲੂ ਨੁਸਖੇ ।

ਹਰ ਕਿਸੇ ਨੂੰ ਕਾਲੇਵਾਲ ਚੰਗੇ ਲੱਗਦੇ ਹਨ, ਪਰ ਜੇ ਇਹ ਬਿਨਾਂ ਬੁਢਾਪੇ ਤੋਂ ਹੀ ਸਫੈਦ ਹੋਣ ਲੱਗ ਜਾਣ ਤਾਂ ਦਿਲ ਘਬਰਾਉਣ ਲੱਗ ਜਾਂਦਾ ਹੈ ।ਬੁਢਾਪਾ ਆਉਣ ਤੋਂ ਪਹਿਲਾਂ ਸਫੈਦ ਵਾਲ ਹੋਣ,ਵਾਲਾਂ ਦੇ ਵਿੱਚ ਮੈਲਾਨਿਨ ਨਾਂ ਦਾ ਇੱਕ ਪਿਗਮੈਂਟ ਹੁੰਦਾ ਹੈ ਉਸ ਦੀ ਕਮੀ ਕਾਰਨ ਹੁੰਦੇ ਹਨ ।

ਵਾਲਾਂ ਦਾ ਬੁਢਾਪੇ ਤੋਂ ਪਹਿਲਾਂ ਸਫੈਦ ਹੋਣਾ ਆਮ ਗੱਲ ਹੋ ਗਈ ਹੈ ।ਅੱਜ ਦੇ ਆਰਟੀਕਲ ਵਿੱਚ ਆਪਾਂ ਗੱਲ ਕਰਾਂਗੇ ਵਾਲਾਂ ਨੂੰ ਕਾਲੇ ਕਰਨ ਦੇ ਕੁਦਰਤੀ ਘਰੇਲੂ ਨੁਸਖਿਆਂ ਬਾਰੇ ।

ਸਫੇਦ ਵਾਲਾਂ ਨੂੰ ਕਾਲਾ ਕਰਨ ਅਤੇ ਵਾਲ ਕਾਲੇ ਰੱਖਣ ਵਾਲੇ ਕੁਦਰਤੀ ਭੋਜਨ।

ਆਂਵਲਾ ਆਂਵਲਾ ਹੋਵੇ ਜਾਂ ਉਸਦਾ ਪਾਊਡਰ ਦੋਨੋਂ ਵਾਲਾਂ ਨੂੰ ਕਾਲਾ ਕਰਨ ਵਿੱਚ ਮਦਦ ਕਰਦੇ ਹਨ ।ਆਮਲੇ ਦਾ ਰਸ ਬਾਦਾਮ ਰੋਕਣ ਦੀਆਂ ਕੁਝ ਬੂੰਦਾਂ ਵਿੱਚ ਮਿਲਾ ਕੇ ਸਿਰ ਤੇ ਲਗਾਉਣ ਨਾਲ ਵਾਲ ਕਾਲੇ ਹੁੰਦੇ ਹਨ ਅਤੇ ਜੇ ਵਾਲ ਝੜਨੇ ਸ਼ੁਰੂ ਹੋ ਗਏ ਅੰਤਰ ਝੜਨੇ ਵੀ ਰੁਕ ਜਾਂਦੇ ਹਨ ਤੇ ਨਵੇਂ ਵਾਲ ਆਉਣੇ ਸ਼ੁਰੂ ਹੋ ਜਾਂਦੇ ਹਨ ।

ਕਾਲੀ ਚਾਹ ਦੋ ਚਮਚ ਕਾਲੀ ਚਾਹ ਪੱਤੀ ਨੂੰ ਇੱਕ ਗਿਲਾਸ ਪਾਣੀ ਵਿੱਚ ਪਾ ਕੇ ਉਬਾਲੋ ਜਦੋਂ ਤੱਕ ਪਾਣੀ ਅੱਧਾ ਗਿਲਾਸ ਨਾ ਰਹਿ ਜਾਵੇ ਉਸ ਤੋਂ ਬਾਅਦ ਇਸ ਪਾਣੀ ਨੂੰ ਠੰਡਾ ਹੋਣ ਤੋਂ ਬਾਅਦ ਵਾਲਾਂ ਤੇ ਲਗਾਓ ।ਇਸ ਨਾਲ ਵੀ ਵਾਲ ਕਾਲੇ ਰਹਿੰਦੇ ਹਨ ।

ਕੜੀ ਪੱਤਾ ਆਪਣੇ ਰੋਜ਼ਾਨਾ ਡਾਈਟ ਦੇ ਵਿੱਚ ਕੜੀ ਪੱਤਾ ਜ਼ਰੂਰ ਸ਼ਾਮਿਲ ਕਰੋ ਇਸ ਨੂੰ ਖਾਣ ਨਾਲ ਵਾਲਾਂ ਦਾ ਸਫੈਦ ਹੋਣਾ ਰੁਕ ਜਾਂਦਾ ਹੈ ।

ਕੁਦਰਤੀ ਹੇਅਰ ਆਇਲ

ਨਾਰੀਅਲ ਦਾ ਤੇਲ ਕੜੀ ਪੱਤਾ ਅਤੇ ਆਂਵਲਾ ਇਹ ਤਿੰਨੋਂ ਗਰਮ ਕਰੋ। ਉਦੋਂ ਤੱਕ ਗਰਮ ਕਰਦੇ ਰਹੋ ਜਦੋਂ ਤੱਕ ਆਵਲਾ ਪੂਰੀ ਤਰ੍ਹਾਂ ਕਾਲਾ ਨਾ ਹੋ ਜਾਵੇ। ਉਸ ਤੋਂ ਬਾਅਦ ਇਸ ਤੇਲ ਨੂੰ ਲਗਾਤਾਰ ਵਾਲਾਂ ਤੇ ਲਗਾਉਣ ਨਾਲ ਵਾਲਾਂ ਰੰਗ ਕਾਲਾ ਰਹਿੰਦਾ ਹੈ ਤੇ ਵਾਲ ਮਜ਼ਬੂਤ ਹੁੰਦੇ ਹਨ ।

ਵਾਲਾਂ ਨੂੰ ਕਾਲਾ ਕਰਨ ਤੇ ਕਾਲਾ ਰੱਖਣ ਦੇ ਘਰੇਲੂ ਉਪਾਅ

  1. ਆਂਵਲੇ ਦੇ ਤੇਲ ਦੇ ਕੁਝ ਟੁਕੜੇ ਨਾਰੀਅਲ ਤੇਲ ਵਿੱਚ ਉਬਾਲੋ ਜਦੋਂ ਤੱਕ ਆਂਵਲੇ ਕਾਲੇ ਨਾ ਹੋ ਜਾਣ। ਉਸ ਤੋਂ ਬਾਅਦ ਇਸ ਨੂੰ ਰੋਜ਼ਾਨਾ ਵਾਲਾਂ ਤੇ ਲਗਾਉਣ ਨਾਲ ਸਫੇਦ ਵਾਲ ਫਿਰ ਤੋਂ ਕਾਲੇ ਹੋਣ ਲੱਗ ਜਾਂਦੇ ਹਨ ।
  2. ਮੇਥੀ ਦਾਣਾ ਰਾਤ ਭਰ ਪਾਣੀ ਵਿੱਚ ਭਿਉਂ ਕੇ ਰੱਖੋ ਸਵੇਰ ਵੇਲੇ ਮੇਥੀ ਦਾਣਾ ਦਹੀਂ ਦੇ ਵਿੱਚ ਪੀਸ ਕੇ ਵਾਲਾਂ ਤੇ ਲਾਓ ਤੇ ਇੱਕ ਘੰਟੇ ਬਾਅਦ ਵਾਲ ਧੋ ਲਵੋ ।
  3. ਸੂਰਜਮੁੱਖੀ, ਕਣਕ, ਖੁਰਮਾਨੀ, ਪਾਲਕ ਇਨ੍ਹਾਂ ਵਿੱਚ ਆਇਰਨ ਦੀ ਕਮੀ ਭਰਪੂਰ ਹੁੰਦੀ ਹੈ ਕੇਲਾ, ਗਾਜਰ ਵਰਗੀਆਂ ਚੀਜ਼ਾਂ ਵਿੱਚ ਆਇਓਡੀਨ ਹੁੰਦਾ ਹੈ ਇਸ ਤੋਂ ਇਲਾਵਾ ਵਿਟਾਮਿਨ B5ਅਤੇ B2 ਆਪਣੇ ਭੋਜਨ ਵਿਚ ਜ਼ਰੂਰ ਸ਼ਾਮਿਲ ਕਰੋ ।
  4. ਹਫਤੇ ਵਿਚ ਘੱਟ ਤੋਂ ਘੱਟ ਦੋ ਵਾਰ ਗਾਂ ਦੇ ਦੁੱਧ ਦੀ ਬਣੀ ਲੱਸੀ ਨਾਲ ਵਾਲਾਂ ਨੂੰ ਧੋਵੋ ਇਸ ਨਾਲ ਵਾਲ ਹਮੇਸ਼ਾ ਕਾਲੇ ਰਹਿੰਦੇ ਹਨ ।
  5. ਸਿਰ ਕਦੇ ਵੀ ਜ਼ਿਆਦਾ ਗਰਮ ਪਾਣੀ ਨਾਲ ਨਾ ਧੋਵੋ ।ਇਸ ਨਾਲ ਵਾਲ ਜੜ੍ਹਾਂ ਤੋਂ ਕਮਜ਼ੋਰ ਹੋ ਜਾਂਦੇ ਹਨ ।
  6. ਨਾਰੀਅਲ ਤੇਲ ਵਿੱਚ ਕਰੀ ਪੱਤਾ ਉਬਾਲ ਕੇ ਉਦੋਂ ਤੱਕ ਉਬਾਲਦੇ ਰਹੋ, ਜਦੋਂ ਤੱਕ ਕਰੀ ਪੱਤਾ ਕਾਲਾ ਨਾ ਹੋ ਜਾਵੇ ਤੇ ਉਸ ਤੋਂ ਬਾਅਦ ਠੰਡਾ ਕਰਕੇ ਇਸ ਤੇਲ ਨੂੰ ਬੋਤਲ ਵਿੱਚ ਭਰ ਲੋ ਰੋਜ਼ਾਨਾ ਵਾਲਾਂ ਤੇ ਲਾਓ ।
  7. ਆਂਵਲਾ ਅਤੇ ਅੰਬ ਦੀ ਗੁਠਲੀ ਪਾਣੀ ਵਿੱਚ ਮਿਲਾ ਕੇ ਪੀਸ ਲਵੋ ਤੇ ਇਸ ਮਿਸ਼ਰਣ ਨੂੰ ਵਾਲਾਂ ਤੇ ਲਗਾਉਣ ਨਾਲ ਵੀ ਵਾਲ ਕਾਲੇ ਰਹਿੰਦੇ ਹਨ ।
  8. ਕੱਚੇ ਪਿਆਜ ਦੇ ਟੁਕੜੇ ਕਰਕੇ ਮਿਕਸਰ ਵਿਚ ਪੀਸ ਲਵੋ ਇਸ ਦਾ ਰਸ ਵਾਲਾਂ ਦੀਆਂ ਜੜਾਂ ਤੇ ਲਾਉਣ ਨਾਲ ਵੀ ਸਫੇਦ ਹੋਏ ਵਾਲ ਕਾਲੇ ਹੋ ਜਾਂਦੇ ਹਨ ।
  9. ਅੱਧਾ ਕੱਪ ਦਹੀਂ ਵਿੱਚ ਇੱਕ ਗ੍ਰਾਮ ਕਾਲੀ ਮਿਰਚ ਅਤੇ ਥੋੜ੍ਹਾ ਜਾਂ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਤੇ ਲਗਾਉਣ ਨਾਲ ਵਾਲਾਂ ਨੂੰ ਫਾਇਦਾ ਹੁੰਦਾ ਹੈ ।
  10. ਸਫੈਦ ਵਾਲਾਂ ਨੂੰ ਜੜ੍ਹ ਤੋਂ ਕਦੇ ਨੱਕ ਉਖਾੜੋ ਅਜਿਹਾ ਕਰਨ ਨਾਲ ਇਨ੍ਹਾਂ ਦੀ ਸੰਖਿਆ ਵੱਧਦੀ ਹੈ । ਉਮੀਦ ਹੈ ਦੋਸਤੋ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਉੱਪਰ ਦਸਤੇ ਦੱਸਾਂ ਨੁਸਖਿਆਂ ਵਿੱਚੋਂ ਵਾਲਾਂ ਨੂੰ ਕਾਲਾ ਰੱਖਣ ਲਈ ਤੁਸੀਂ ਕੋਈ ਵੀ ਨੁਸਖ਼ਾ ਅਪਣਾ ਸਕਦੇ ਹੋ

Posted

in

by

Tags: