ਜ਼ਿਆਦਾ ਪਾਣੀ ਪੀਣ ਨਾਲ ਸਰੀਰ ਨੂੰ ਹੋਣ ਵਾਲੇ 7 ਵੱਡੇ ਨੁਕਸਾਨ

ਚੰਗੀ ਸਿਹਤ ਲਈ ਦਿਨ ਭਰ ਵਿੱਚ 3-4 ਲੀਟਰ (8-10 ਗਿਲਾਸ) ਪਾਣੀ ਪੀਣਾ ਬਹੁਤ ਜ਼ਰੂਰੀ ਹੁੰਦਾ ਹੈ । ਜੇਕਰ ਇਸ ਤੋਂ ਜ਼ਿਆਦਾ ਪਾਣੀ ਪੀਤਾ ਜਾਵੇ ਤਾਂ ਇਹ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ ।

ਦੇਖਿਆ ਜਾਵੇ ਤਾਂ 5-6 ਲੀਟਰ ਤੋਂ ਜ਼ਿਆਦਾ ਪਾਣੀ ਪੀਣ ਨਾਲ ਸਾਡੀਆਂ ਕਿਡਨੀਆਂ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ । ਜਿਸ ਕਰ ਕੇ ਕਈ ਬੀਮਾਰੀਆਂ ਲੱਗ ਜਾਂਦੀਆਂ ਹਨ । ਅਸੀਂ ਹੁਣ ਤੁਹਾਨੂੰ ਦੱਸਾਂਗੇ ਕਿ ਜ਼ਿਆਦਾ ਪਾਣੀ ਪੀਣ ਨਾਲ ਕਿਹੜੇ ਕਿਹੜੇ ਨੁਕਸਾਨ ਹੁੰਦੇ ਹਨ ।

ਕਿਉਂ ਲੱਗਦੀ ਹੈ ਜ਼ਿਆਦਾ ਪਿਆਸ

ਜਦੋਂ ਅਸੀਂ ਜ਼ਿਆਦਾ ਸੋਡੀਅਮ ਅਤੇ ਘੱਟ ਪੋਟਾਸ਼ੀਅਮ ਵਾਲੀਆਂ ਚੀਜ਼ਾਂ ਦਾ ਸੇਵਨ ਕਰਦੇ ਹਾਂ ਤਾਂ ਸਾਨੂੰ ਜ਼ਿਆਦਾ ਪਿਆਸ ਲੱਗਦੀ ਹੈ । ਦੇਖਿਆ ਜਾਵੇ ਤਾਂ ਜਿਹੜੇ ਲੋਕ ਜ਼ਿਆਦਾ ਨਮਕ ਦਾ ਸੇਵਨ ਕਰਦੇ ਹਾਂ ਉਨ੍ਹਾਂ ਨੂੰ ਪਿਆਸ ਜ਼ਿਆਦਾ ਲੱਗਦੀ ਹੈ । ਕਿਉਂਕਿ ਨਾਮਕ ਕੋਸ਼ਿਕਾਵਾਂ ਤੋਂ ਪਾਣੀ ਬਾਹਰ ਕੱਢਦਾ ਹੈ ਜਿਸ ਨਾਲ ਕੋਸ਼ਿਕਾਵਾਂ ਦਿਮਾਗ ਨੂੰ ਪਿਆਸ ਲੱਗਣ ਦਾ ਸੰਕੇਤ ਦਿੰਦੀਆਂ ਹਨ ।

ਜ਼ਿਆਦਾ ਪਾਣੀ ਪੀਣ ਨਾਲ ਵਜ਼ਨ ਕਿਉਂ ਵਧਦਾ ਹੈ

ਸਰੀਰ ਦਾ ਵਜ਼ਨ ਉਸ ਸਮੇਂ ਵਾਧਾ ਹੈ ਜਦੋਂ ਸਰੀਰ ਵਿਚ ਫੈਟ ਜਮ੍ਹਾਂ ਹੋਣ ਲੱਗਦੀ ਹੈ ਅਤੇ ਜੰਮੇ ਹੋਏ ਫੈਟ ਸੈੱਲਸ ਦੇ ਵਿੱਚ ਪਾਣੀ ਦੀ ਮਾਤਰਾ ਹੁੰਦੀ ਹੈ । ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣ ਨਾਲ ਕਿਡਨੀ ਪੂਰੇ ਪਾਣੀ ਨੂੰ ਸਰੀਰ ਤੋਂ ਬਾਹਰ ਨਹੀਂ ਕੱਢ ਪਾਉਂਦੀ । ਸਰੀਰ ਵਿੱਚ ਬਚਿਆ ਹੋਇਆ ਪਾਣੀ ਇਲੈਕਟ੍ਰੋਲਾਈਟ ਦਾ ਬੈਲੇਂਸ ਵਿਗਾੜਦਾ ਹੈ । ਜਿਸ ਕਰਕੇ ਹੌਲੀ ਹੌਲੀ ਸਰੀਰ ਵਿੱਚ ਜਮ੍ਹਾਂ ਹੋਣ ਲੱਗਦਾ ਹੈ ਅਤੇ ਵਜ਼ਨ ਵਧਣ ਲੱਗਦਾ ਹੈ ।

ਕਿੰਨਾ ਪਾਣੀ ਪੀਣਾ ਸਿਹਤ ਲਈ ਜ਼ਰੂਰੀ ਹੈ

ਪੁਰਸ਼ਾਂ ਨੂੰ ਇੱਕ ਦਿਨ ਵਿੱਚ 12-15 ਗਿਲਾਸ ਪਾਣੀ ਪੀਣਾ ਜ਼ਰੂਰੀ ਹੈ । ਪਰ ਮਹਿਲਾਵਾਂ ਨੂੰ 8-10 ਗਿਲਾਸ ਪਾਣੀ ਪੀਣਾ ਚਾਹੀਦਾ ਹੈ । ਜਿਹੜੀਆਂ ਮਹਿਲਾਵਾਂ ਐਕਸਰਸਾਈਜ਼ ਕਰਦੀਆਂ ਹਨ , ਉਨ੍ਹਾਂ ਲਈ 10-12 ਗਿਲਾਸ ਅਤੇ ਮਹਿਲਾਵਾਂ ਜਿਹੜੀਆਂ ਬੱਚਿਆਂ ਨੂੰ ਦੁੱਧ ਪਿਲਾਉਂਦੀਆਂ ਹਨ , ਉਨ੍ਹਾਂ ਲਈ 10-14 ਗਿਲਾਸ ਪਾਣੀ ਪੀਣਾ ਜ਼ਰੂਰੀ ਹੈ ।

ਜ਼ਿਆਦਾ ਪਾਣੀ ਪੀਣ ਦੇ ਨੁਕਸਾਨ ਦਿਮਾਗ ਦੀ ਸੋਜ

ਜ਼ਿਆਦਾ ਪਾਣੀ ਪੀਣ ਨਾਲ ਸਰੀਰ ਵਿਚ ਸੋਡੀਅਮ ਦਾ ਲੇਵਲ ਤੇਜ਼ੀ ਨਾਲ ਘੱਟ ਹੋਣ ਲੱਗਦਾ ਹੈ । ਜਿਸ ਕਰਕੇ ਦਿਮਾਗ ਦੀ ਸੋਜ ਹੋ ਜਾਂਦੀ ਹੈ । ਇਸ ਤਰ੍ਹਾਂ ਹਾਈਪੋਟਰਿਮੀਆਂ ਦਾ ਖਤਰਾ ਵਧ ਜਾਂਦਾ ਹੈ । ਸੋਡੀਅਮ ਇੱਕ ਤਰ੍ਹਾਂ ਦਾ ਇਲੈਕਟ੍ਰੋਲਾਈਟ ਹੈ । ਜੋ ਸਰੀਰ ਵਿੱਚ ਪਾਣੀ ਦੀ ਮਾਤਰਾ ਨੂੰ ਕੰਟਰੋਲ ਰੱਖਦਾ ਹੈ ।

ਕਿਡਨੀ ਤੇ ਬੁਰਾ ਅਸਰ

ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣ ਨਾਲ ਓਵਰਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ । ਜਿਸ ਦਾ ਸਿੱਧਾ ਅਸਰ ਕਿਡਨੀ ਤੇ ਪੈਂਦਾ ਹੈ । ਕਿਉਂਕਿ ਕਿਡਨੀ ਹੀ ਸਰੀਰ ਦੇ ਪਾਣੀ ਨੂੰ ਫਿਲਟਰ ਕਰਨ ਦਾ ਕੰਮ ਕਰਦੀ ਹੈ । ਜਦੋਂ ਜ਼ਿਆਦਾ ਪਾਣੀ ਪੀਂਦੇ ਹਾਂ , ਤਾਂ ਪੂਰਾ ਪਾਣੀ ਬਾਹਰ ਨਹੀਂ ਨਿਕਲ ਪਾਉਂਦਾ । ਜਿਸ ਨਾਲ ਕਿਡਨੀ ਤੇ ਦਬਾਅ ਪੈਂਦਾ ਹੈ । ਲੰਬੇ ਸਮੇਂ ਤੱਕ ਇਸ ਤਰ੍ਹਾਂ ਰਹਿਣ ਨਾਲ ਕਿਡਨੀ ਫੇਲ੍ਹ ਵੀ ਹੋ ਸਕਦੀ ਹੈ ।

ਸਿਰ ਦਰਦ ਅਤੇ ਥਕਾਵਟ

ਜ਼ਿਆਦਾ ਪਾਣੀ ਪੀਣ ਨਾਲ ਸਰੀਰ ਦੀਆਂ ਕੋਸ਼ਿਕਾਵਾਂ ਸੁੱਜ ਕੇ ਵੱਡੀਆਂ ਹੋ ਜਾਂਦੀਆਂ ਹਨ । ਜਿਸ ਦਾ ਸਿੱਧਾ ਅਸਰ ਦਿਮਾਗ ਤੇ ਪੈਂਦਾ ਹੈ । ਇਸ ਨਾਲ ਸਿਰ ਦਰਦ , ਘਬਰਾਹਟ , ਉਲਟੀ ਅਤੇ ਚੱਕਰ ਆਉਣ ਲੱਗਦੇ ਹਨ । ਲਗਾਤਾਰ ਖ਼ੂਨ ਦੀਆਂ ਨਸਾਂ ਅਤੇ ਦਿਮਾਗ ਤੇ ਦਬਾਅ ਪੈਣ ਨਾਲ ਸਰੀਰ ਵਿੱਚ ਥਕਾਵਟ ਹੋਣ ਲੱਗਦੀ ਹੈ ।

ਖਰਾਬ ਪਾਚਣ ਕਿਰਿਆ

ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣ ਨਾਲ ਪਾਚਨ ਕਿਰਿਆ ਖਰਾਬ ਹੋ ਸਕਦੀ ਹੈ । ਕਿਉਂਕਿ ਜ਼ਿਆਦਾ ਪਾਣੀ ਪੀਣ ਨਾਲ ਭੋਜਨ ਨੂੰ ਪਚਾਉਣ ਵਿੱਚ ਮਦਦ ਕਰਨ ਵਾਲਾ ਪਾਚਨ ਰਸ ਕੰਮ ਕਰਨਾ ਬੰਦ ਕਰ ਦਿੰਦਾ ਹੈ । ਜਿਸ ਨਾਲ ਖਾਣਾ ਹੌਲੀ ਪਚਦਾ ਹੈ । ਇਸ ਤਰ੍ਹਾਂ ਪੇਟ ਦੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ ।

ਸੀਨੇ ਅਤੇ ਪੈਰਾਂ ਵਿੱਚ ਦਰਦ

ਜ਼ਿਆਦਾ ਪਾਣੀ ਪੀਣ ਨਾਲ ਸਰੀਰ ਵਿੱਚ ਪੋਟਾਸ਼ੀਅਮ ਦੀ ਮਾਤਰਾ ਵਧ ਜਾਂਦੀ ਹੈ । ਜਿਸ ਨਾਲ ਸੀਨੇ ਅਤੇ ਪੈਰਾਂ ਵਿੱਚ ਦਰਦ ਦੀ ਸਮੱਸਿਆ ਹੋਣ ਲੱਗਦੀ ਹੈ ।

ਨੀਂਦ ਘੱਟ ਆਉਣ

ਜ਼ਿਆਦਾ ਪਾਣੀ ਪੀਣ ਨਾਲ ਵਾਰ ਵਾਰ ਪਿਸ਼ਾਬ ਆਉਂਦਾ ਹੈ । ਜਿਸ ਕਰਕੇ ਅਸੀਂ ਪੂਰੀ ਨੀਂਦ ਨਹੀਂ ਲੈ ਪਾਉਂਦੇ । ਸ਼ੂਗਰ ਦੇ ਰੋਗੀਆਂ ਲਈ ਰਾਤ ਨੂੰ ਘੱਟ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ । ਕਿਉਂਕਿ ਸ਼ੂਗਰ ਦੇ ਰੋਗੀਆਂ ਨੂੰ ਰਾਤ ਨੂੰ ਜ਼ਿਆਦਾ ਪੇਸ਼ਾਬ ਆਉਂਦਾ ਹੈ ।

ਲੀਵਰ ਦੀ ਸਮੱਸਿਆ

ਪਾਣੀ ਵਿੱਚ ਆਇਰਨ ਮਿਨਰਲ ਵੀ ਘੁਲਿਆ ਹੁੰਦਾ ਹੈ। ਜਿਸ ਦੇ ਸੇਵਨ ਨਾਲ ਲੀਵਰ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ । ਇਸ ਲਈ ਜ਼ਿਆਦਾ ਪਾਣੀ ਨਹੀਂ ਪੀਣਾ ਚਾਹੀਦਾ ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ।

ਧੰਨਵਾਦ


Posted

in

by

Tags: