ਜ਼ਿਆਦਾ ਨਮਕ ਖਾਣ ਨਾਲ ਵਧ ਜਾਂਦਾ ਹੈ ਇਨ੍ਹਾਂ ਬੀਮਾਰੀਆਂ ਦਾ ਖਤਰਾ

ਹੁਣ ਤੱਕ ਤੁਸੀਂ ਸੁਣਿਆ ਹੋਵੇਗਾ ਕਿ ਜ਼ਿਆਦਾ ਨਮਕ ਖਾਣਾ ਸਿਹਤ ਲਈ ਹਾਨੀਕਾਰਕ ਹੈ । ਅਤੇ ਨਮਕ ਨੂੰ ਖਾਣਾ ਬਣ ਜਾਣ ਤੋਂ ਬਾਅਦ ਉੱਪਰ ਵੀ ਨਹੀਂ ਪਾਉਣਾ ਚਾਹੀਦਾ । ਸਾਡੇ ਸਰੀਰ ਲਈ ਨਮਕ ਦੀ ਮਾਤਰਾ ਦੀ ਲਿਮਿਟ ਹੁੰਦੀ ਹੈ , ਜ਼ਿਆਦਾ ਖਾਣ ਨਾਲ ਜਾਂ ਫਿਰ ਘੱਟ ਖਾਣ ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ।

ਜ਼ਿਆਦਾ ਨਮਕ ਅਤੇ ਖੰਡ ਦਾ ਸੇਵਨ ਕਰਨ ਨਾਲ ਕੈਲੋਰੀ ਘੱਟ ਜਾਂਦੀ ਹੈ ਜਿਸ ਨਾਲ ਕੈਂਸਰ ਦਾ ਖਤਰਾ ਵੀ ਵਧਦਾ ਹੈ ।

ਜ਼ਿਆਦਾ ਨਮਕ ਖਾਣ ਨਾਲ ਹੋਣ ਵਾਲੀਆਂ ਸਮੱਸਿਆਵਾਂ

ਹਾਈ ਬਲਡ ਪ੍ਰੈਸ਼ਰ

ਜ਼ਿਆਦਾ ਨਮਕ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਜਿਹੀ ਸਮੱਸਿਆ ਹੋ ਜਾਂਦੀ ਹੈ । ਇਸ ਲਈ ਆਪਣੇ ਖਾਣੇ ਵਿੱਚ ਨਮਕ ਘੱਟ ਪਾਓ । ਜੇਕਰ ਤੁਹਾਨੂੰ ਖਾਣੇ ਵਿੱਚ ਨਮਕ ਘੱਟ ਲੱਗਦਾ ਹੈ , ਤਾਂ ਉਪਰ ਦੀ ਨਾ ਪਾਓ ।

ਦਿਲ ਦੀਆਂ ਬਿਮਾਰੀਆਂ

ਜ਼ਿਆਦਾ ਨਮਕ ਖਾਣ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ । ਕਿਉਂਕਿ ਜ਼ਿਆਦਾ ਨਮਕ ਪ੍ਰਤੀ ਸੇਵਨ ਨਾਲ ਹਾਈ ਬਲੱਡ ਪ੍ਰੈਸ਼ਰ ਕੋਲੈਸਟਰੋਲ ਦੀ ਸਮੱਸਿਆ ਵਧ ਜਾਂਦੀ ਹੈ ।

ਡੀਹਾਈਡ੍ਰੇਸ਼ਨ ਦੀ ਸਮੱਸਿਆ

ਸਰੀਰ ਵਿੱਚ ਨਮਕ ਦੀ ਜ਼ਿਆਦਾ ਮਾਤਰਾ ਹੋਣ ਕਰਕੇ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ । ਇਸ ਸਮੱਸਿਆ ਤੋਂ ਬਚਣ ਲਈ ਆਪਣੇ ਖਾਣੇ ਵਿੱਚ ਨਮਕ ਦਾ ਸੇਵਨ ਘੱਟ ਕਰੋ ।

ਸਰੀਰ ਵਿੱਚ ਸੋਜ ਦਾ ਖਤਰਾ

ਸਰੀਰ ਵਿੱਚ ਨਮਕ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਪਾਣੀ ਜ਼ਰੂਰਤ ਤੋਂ ਜ਼ਿਆਦਾ ਜਮ੍ਹਾ ਹੋਣ ਲੱਗਦਾ ਹੈ । ਜਿਸ ਕਰਕੇ ਹੱਥਾਂ , ਪੈਰਾਂ ਅਤੇ ਚਿਹਰੇ ਤੇ ਸੋਜ ਆ ਜਾਂਦੀ ਹੈ ।

ਜਾਣਕਾਰੀ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋਂ ।

ਧੰਨਵਾਦ


Posted

in

by

Tags: