ਹੱਡੀਆਂ ਖੋਖਲੀਆਂ ਹੋ ਰਹੀਆਂ ਹਨ , ਤਾਂ ਆਪਣੀ ਡਾਈਟ ਚ ਜ਼ਰੂਰ ਸ਼ਾਮਲ ਕਰੋ , ਇਹ 5 ਬੀਜ ।

ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਹੋਣ ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਜਦੋਂ ਸਰੀਰ ਵਿੱਚ ਕੈਲਸ਼ੀਅਮ , ਵਿਟਾਮਿਨ ਡੀ ਅਤੇ ਵਿਟਾਮਿਨ ਕੇ ਆਦਿ ਦੀ ਕਮੀ ਹੁੰਦੀ ਹੈ , ਤਾਂ ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ , ਅਤੇ ਹੱਡੀਆਂ ਵਿਚ ਦਰਦ ਹੋਣ ਲੱਗ ਜਾਂਦਾ ਹੈ । ਇਸ ਲਈ ਲੋਕ ਤਰ੍ਹਾਂ ਤਰ੍ਹਾਂ ਦੀਆਂ ਸਪਲੀਮੈਂਟ ਲੈਣਾ ਸ਼ੁਰੂ ਕਰ ਦਿੰਦੇ ਹਨ । ਜੇਕਰ ਤੁਸੀਂ ਚਾਹੋ ਤਾਂ ਕੁਝ ਬੀਜਾਂ ਨੂੰ ਆਪਣੀ ਡਾਈਟ ਵਿਚ ਸ਼ਾਮਲ ਕਰਕੇ ਹੱਡੀਆਂ ਦੀ ਕਮਜ਼ੋਰੀ ਨੂੰ ਦੂਰ ਕਰ ਸਕਦੇ ਹੋ । ਚੀਆ ਅਤੇ ਅਲਸੀ ਦੇ ਬੀਜ ਹੱਡੀਆਂ ਦੀ ਕਮਜ਼ੋਰੀ ਦੂਰ ਕਰਦੇ ਹਨ ।

ਅੱਜ ਅਸੀਂ ਤੁਹਾਨੂੰ ਹੱਡੀਆਂ ਦੀ ਕਮਜ਼ੋਰੀ ਦੂਰ ਕਰਨ ਦੇ ਲਈ ਕੁਝ ਬੀਜਾਂ ਨੂੰ ਡਾਈਟ ਵਿਚ ਸ਼ਾਮਲ ਕਰਨ ਬਾਰੇ ਦੱਸਾਂਗੇ ।

ਜਾਣੋ ਹੱਡੀਆਂ ਦੀ ਕਮਜ਼ੋਰੀ ਦੂਰ ਕਰਨ ਲਈ ਫ਼ਾਇਦੇਮੰਦ ਬੀਜ

ਚੀਆ ਸੀਡਸ

ਜੇਕਰ ਤੁਹਾਡੀਆਂ ਹੱਡੀਆਂ ਕਮਜ਼ੋਰ ਹੋ ਗਈਆਂ ਹਨ । ਹੱਡੀਆਂ ਵਿਚ ਦਰਦ ਰਹਿੰਦਾ ਹੈ , ਤਾਂ ਤੁਸੀਂ ਚੀਆ ਸੀਡ ਦਾ ਸੇਵਨ ਕਰ ਸਕਦੇ ਹੋ । ਚੀਆ ਦੇ ਬੀਜਾਂ ਵਿੱਚ ਕੈਲਸ਼ੀਅਮ , ਫਾਸਫੋਰਸ ਅਤੇ ਮੈਗਨੀਸ਼ੀਅਮ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ । ਇਸ ਤੋਂ ਇਲਾਵਾ ਚੀਆ ਸੀਡਸ ਵਿੱਚ ਪ੍ਰੋਟੀਨ ਜਿੰਕ ਅਤੇ ਵਿਟਾਮਿਨ ਬੀ ਵੀ ਹੁੰਦਾ ਹੈ , ਤੁਸੀਂ ਚੀਆ ਸੀਡਸ ਨੂੰ ਸਮੂਦੀ , ਦਹੀਂ ਦੇ ਵਿੱਚ ਪਾ ਕੇ ਖਾ ਸਕਦੇ ਹੋ । ਇਸ ਤੋਂ ਇਲਾਵਾ ਚੀਆ ਸੀਡਸ ਦਾ ਪਾਣੀ ਵੀ ਪੀ ਸਕਦੇ ਹੋ , ਇਸ ਨਾਲ ਹੱਡੀਆਂ ਦੀ ਕਮਜ਼ੋਰੀ ਹੌਲੀ ਹੌਲੀ ਦੂਰ ਹੋਣ ਲੱਗ ਜਾਂਦੀ ਹੈ ।

ਸੂਰਜਮੁਖੀ ਦੇ ਬੀਜ

ਹੱਡੀਆਂ ਦੀ ਕਮਜ਼ੋਰੀ ਦੂਰ ਕਰਨ ਦੇ ਲਈ ਤੁਸੀਂ ਸੂਰਜਮੁਖੀ ਦੇ ਬੀਜ ਵੀ ਖਾ ਸਕਦੇ ਹੋ । ਸੂਰਜਮੁਖੀ ਦੇ ਬੀਜਾਂ ਵਿੱਚ ਮੈਗਨੀਜ਼ , ਮੈਗਨੀਸ਼ੀਅਮ ਅਤੇ ਵਿਟਾਮਿਨ ਬੀ6 ਪਾਇਆ ਜਾਂਦਾ ਹੈ । ਤੁਸੀਂ ਸੂਰਜਮੁਖੀ ਦੇ ਬੀਜਾਂ ਨੂੰ ਸਪਰਾਊਟਸ ਵਿੱਚ ਪਾ ਕੇ ਵੀ ਖਾ ਸਕਦੇ ਹੋ । ਇਸ ਤੋਂ ਇਲਾਵਾ ਸੂਰਜਮੁਖੀ ਦੇ ਬੀਜਾਂ ਨੂੰ ਸਨੈਕਸ ਦੇ ਰੂਪ ਵਿੱਚ ਵੀ ਇਸਤੇਮਾਲ ਕਰ ਸਕਦੇ ਹੋ । ਰੋਜ਼ਾਨਾ ਸੂਰਜਮੁਖੀ ਦੇ ਬੀਜ ਖਾਣ ਨਾਲ ਹੱਡੀਆਂ ਦੀ ਕਮਜ਼ੋਰੀ ਦੂਰ ਹੁੰਦੀ ਹੈ , ਅਤੇ ਦਰਦ ਤੋਂ ਆਰਾਮ ਮਿਲਦਾ ਹੈ ।

ਤਿਲ ਤੇ ਬੀਜ

ਤਿਲ ਦੇ ਬੀਜਾਂ ਦਾ ਇਸਤੇਮਾਲ ਜ਼ਿਆਦਾਤਰ ਘਰਾਂ ਵਿਚ ਕੀਤਾ ਜਾਂਦਾ ਹੈ । ਹੱਡੀਆਂ ਦੀ ਕਮਜ਼ੋਰੀ ਠੀਕ ਕਰਨ ਦੇ ਲਈ ਤੁਸੀਂ ਤਿਲ ਦੇ ਬੀਜਾਂ ਦਾ ਸੇਵਨ ਕਰ ਸਕਦੇ ਹੋ । ਤੁਸੀਂ ਤਿਲ ਦੇ ਲੱਡੂ ਬਣਾ ਕੇ ਵੀ ਖਾ ਸਕਦੇ ਹੋ , ਜਾਂ ਫਿਰ ਇਸ ਨੂੰ ਸਪ੍ਰਾਊਟਸ ਦੁੱਧ ਆਦਿ ਵਿਚ ਮਿਲਾ ਕੇ ਵੀ ਖਾ ਸਕਦੇ ਹੋ । ਦਰਅਸਲ ਤਿਲ ਦੇ ਬੀਜਾਂ ਵਿਚ ਮੈਗਨੀਸ਼ੀਅਮ , ਫਾਸਫੋਰਸ ਅਤੇ ਵਿਟਾਮਿਨ ਬੀ1 ਪਾਇਆ ਜਾਂਦਾ ਹੈ । ਇਹ ਪੋਸ਼ਕ ਤੱਤ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ ।

ਖਸਖਸ ਦੇ ਬੀਜ

ਖਸਖਸ ਦੇ ਬੀਜ ਹੱਡੀਆਂ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ । ਖਸਖਸ ਦੇ ਬੀਜਾਂ ਵਿਚ ਕੈਲਸ਼ੀਅਮ , ਮੈਗਨੀਸ਼ੀਅਮ ਅਤੇ ਫਾਸਫੋਰਸ ਹੁੰਦਾ ਹੈ । ਇਹ ਪੋਸ਼ਕ ਤੱਤ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ , ਅਤੇ ਕਮਜ਼ੋਰੀ ਦੂਰ ਕਰਦੇ ਹਨ । ਹੱਡੀਆਂ ਦੀ ਕਮਜ਼ੋਰੀ ਦੂਰ ਕਰਨ ਦੇ ਲਈ ਤੁਸੀਂ ਖਸਖਸ ਨੂੰ ਦੁੱਧ ਦੇ ਨਾਲ ਮਿਲਾ ਕੇ ਲੈ ਸਕਦੇ ਹੋ । ਇਸ ਨਾਲ ਬਹੁਤ ਫਾਇਦਾ ਮਿਲਦਾ ਹੈ ।

ਅਜਵਾਇਣ ਦੇ ਬੀਜ

ਜ਼ਿਆਦਾਤਰ ਲੋਕ ਅਜਵਾਇਨ ਦਾ ਸੇਵਨ ਪਾਚਣ ਨੂੰ ਸਹੀ ਰੱਖਣ ਦੇ ਲਈ ਕਰਦੇ ਹਨ । ਅਜਵਾਇਨ ਗੈਸ ਅਤੇ ਕਬਜ਼ ਤੋਂ ਛੁਟਕਾਰਾ ਦਿਵਾਉਂਦਾ ਹੈ । ਪਰ ਤੁਸੀਂ ਹੱਡੀਆਂ ਦੀ ਕਮਜ਼ੋਰੀ ਦੂਰ ਕਰਨ ਦੇ ਲਈ ਵੀ ਅਜਵਾਇਨ ਦਾ ਸੇਵਨ ਕਰ ਸਕਦੇ ਹੋ । ਅਜਵਾਇਨ ਦੇ ਬੀਜਾਂ ਵਿਚ ਕੈਲਸ਼ੀਅਮ , ਮੈਗਨੀਸ਼ੀਅਮ ਅਤੇ ਫਾਸਫੋਰਸ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ । ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੀ ਹੈ ।

ਆਪਣੀਆਂ ਹੱਡੀਆਂ ਦੀ ਕਮਜ਼ੋਰੀ ਦੂਰ ਕਰਨ ਦੇ ਲਈ ਤੁਸੀਂ ਆਪਣੀ ਡਾਈਟ ਵਿਚ ਕਈ ਤਰ੍ਹਾਂ ਦੇ ਬੀਜ ਸ਼ਾਮਲ ਕਰ ਸਕਦੇ ਹੋ । ਸੂਰਜਮੁਖੀ , ਖਸਖਸ , ਤਿਲ ਅਤੇ ਚੀਆ ਸਿਡਸ ਹੱਡੀਆਂ ਦੀ ਕਮਜ਼ੋਰੀ ਦੂਰ ਕਰਨ ਵਿੱਚ ਮਦਦ ਕਰਦੇ ਹਨ , ਅਤੇ ਇਸ ਨਾਲ ਹੱਡੀਆਂ ਦੇ ਦਰਦ ਤੋਂ ਵੀ ਆਰਾਮ ਮਿਲਦਾ ਹੈ ।

ਜਾਣਕਾਰੀ ਵਧ ਤੋਂ ਵਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਈਕ ਕਰੋ ।