ਹੋਮਿਓਪੈਥਿਕ ਦਵਾਈ ਲੈਣ ਤੋਂ ਪਹਿਲਾਂ ਇਹ ਛੇ ਗੱਲਾਂ ਜ਼ਰੂਰ ਯਾਦ ਰੱਖੋ

ਡਾਕਟਰ ਸੈਮੂਅਲ ਹੈਨੀਮੇਨ ਦੀ ਯਾਦ ਵਿੱਚ 9-10 ਅਪ੍ਰੈਲ ਨੂੰ ਵਰਲਡ ਹੋਮਿਓਪੈਥਿਕ ਡੇਅ ਮਨਾਇਆ ਜਾਂਦਾ ਹੈ । ਡਾਕਟਰ ਸੈਮੂਅਲ ਇੱਕ ਫਿਜੀਸ਼ੀਅਨ ਸੀ । ਜਿਨ੍ਹਾਂ ਨੇ ਹੋਮਿਓਪੈਥਿਕ ਦਵਾਈਆਂ ਦੀ ਖੋਜ ਕੀਤੀ ਸੀ ।

ਅੱਜ ਕਲ ਸਭ ਤੋਂ ਜ਼ਿਆਦਾ ਡਿਮਾਂਡ ਆਯੁਰਵੈਦਿਕ ਅਤੇ ਐਲੋਪੈਥਿਕ ਦਵਾਈਆਂ ਦੀ ਹੈ । ਪਰ ਫਿਰ ਵੀ ਕੁਝ ਲੋਕ ਇਸ ਤਰ੍ਹਾਂ ਦੇ ਹਨ । ਜੋ ਹਿਮਿਓਪੈਥਿਕ ਦਵਾਈਆਂ ਦੇ ਇਲਾਜ ਵਿੱਚ ਭਰੋਸਾ ਕਰਦੇ ਹਨ । ਇੱਕ ਰਿਪੋਰਟ ਦੇ ਅਨੁਸਾਰ ਕਿਡਨੀ ਅਤੇ ਥਾਇਰਾਇਡ ਦੇ ਰੋਗਾਂ ਲਈ ਸਭ ਤੋਂ ਵਧੀਆ ਹੋਮਿਓਪੈਥਿਕ ਦਵਾਈਆਂ ਹਨ ।

ਇਨ੍ਹਾਂ ਬੀਮਾਰੀਆਂ ਵਿਚ ਵੀ ਫਾਇਦੇਮੰਦ ਹਨ ਹੋਮਿਓਪੈਥਿਕ ਦਵਾਈ

ਵਾਇਰਲ ਬੁਖ਼ਾਰ , ਫਲੂ ਅਤੇ ਜੁਕਾਮ , ਗਲੇ ਦੀ ਖਰਾਸ਼ , ਪੱਥਰੀ , ਮਾਸਿਕ ਚੱਕਰ ਵਿੱਚ ਗੜਬੜੀ , ਹਾਰਮੋਨ ਸਮੱਸਿਆ , ਬਾਂਝਪਨ , ਬਵਾਸੀਰ , ਅਸਥਮਾ ਜਿਹੀਆਂ ਕਈ ਸਿਹਤ ਦੀਆਂ ਸਮੱਸਿਆਵਾਂ ਹਨ । ਜਿਨ੍ਹਾਂ ਵਿੱਚ ਹੋਮਿਓਪੈਥਿਕ ਦਵਾਈ ਬਹੁਤ ਫਾਇਦੇਮੰਦ ਹੁੰਦੀ ਹੈ ।

ਹਮੇਸ਼ਾ ਡਾਕਟਰ ਦੀ ਸਲਾਹ ਤੇ ਲਓ ਹੋਮਿਓਪੈਥਿਕ ਦਵਾਈ

ਕੁਝ ਲੋਕ ਸੋਚਦੇ ਹਨ ਕਿ ਜੇਕਰ ਇਹ ਦਵਾਈਆਂ ਦਾ ਕਿਸੇ ਵੀ ਤਰ੍ਹਾਂ ਦਾ ਅਸਰ ਨਹੀਂ ਹੁੰਦਾ , ਤਾਂ ਇਨ੍ਹਾਂ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੋਣਾ । ਇਹ ਦਵਾਈਆਂ ਹੌਲੀ ਹੌਲੀ ਆਪਣਾ ਅਸਰ ਦਿਖਾਉਂਦੀਆਂ ਹਨ । ਇਨ੍ਹਾਂ ਦਵਾਈਆਂ ਦਾ ਰੱਖ ਰਖਾਵ ਅਤੇ ਲੈਣ ਦਾ ਗਲਤ ਤਰੀਕਾ ਸਿਹਤ ਖਰਾਬ ਕਰ ਸਕਦਾ ਹੈ । ਇਸ ਲਈ ਹਮੇਸ਼ਾ ਡਾਕਟਰ ਦੀ ਸਲਾਹ ਲੈ ਕੇ ਇਨ੍ਹਾਂ ਦਵਾਈਆਂ ਦਾ ਸੇਵਨ ਕਰੋ , ਨਾ ਕਿ ਖੁਦ ਹੀ ਹਕੀਮ ਬਣ ਜਾਓ ।

ਹੋਮਿਓਪੈਥਿਕ ਦਵਾਈਆਂ ਨਾਲ ਜੁੜੇ ਕੁਝ ਨਿਯਮਾਂ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ । ਜਿਸ ਨਾਲ ਇਨ੍ਹਾਂ ਦੇ ਸਾਈਡ ਇਫੈਕਟ ਤੋਂ ਬਚਿਆ ਜਾ ਸਕਦਾ ਹੈ ।

ਹੋਮਿਓਪੈਥਿਕ ਦਵਾਈਆਂ ਦੇ ਨਿਯਮ

ਸੂਰਜ ਦੀ ਰੌਸ਼ਨੀ ਵਿੱਚ ਖੁੱਲ੍ਹਾ ਨਾ ਰੱਖੋ

ਹੋਮਿਓਪੈਥਿਕ ਦਵਾਈਆਂ ਨੂੰ ਕਦੇ ਵੀ ਸੂਰਜ ਦੀ ਸਿੱਧੀ ਰੌਸ਼ਨੀ ਜਾਂ ਫਿਰ ਖੁੱਲ੍ਹੀ ਜਗ੍ਹਾ ਤੇ ਨਾ ਰੱਖੋ । ਕਿਉਂਕਿ ਇਨ੍ਹਾਂ ਦਾ ਅਸਰ ਘੱਟ ਹੋ ਜਾਂਦਾ ਹੈ । ਇਸ ਲਈ ਇਨ੍ਹਾਂ ਨੂੰ ਹਮੇਸ਼ਾ ਠੰਡੀ ਜਗ੍ਹਾ ਤੇ ਰੱਖੋ ।

ਦਵਾਈਆਂ ਨੂੰ ਹੱਥ ਨਾ ਲਗਾਓ

ਹੋਮਿਓਪੈਥਿਕ ਦਵਾਈਆਂ ਨੂੰ ਹਮੇਸ਼ਾ ਗਿਣ ਕੇ ਢੱਕਣ ਵਿੱਚ ਪਾ ਕੇ ਸੇਵਨ ਕਰਨਾ ਚਾਹੀਦਾ ਹੈ । ਇਨ੍ਹਾਂ ਦਵਾਈਆਂ ਨੂੰ ਹੱਥ ਲਗਾਉਣ ਨਾਲ ਇਨ੍ਹਾਂ ਦਾ ਅਸਰ ਘੱਟ ਹੋ ਜਾਂਦਾ ਹੈ ।

ਦਵਾਈ ਲੈਣ ਦਾ ਸਹੀ ਸਮਾਂ

ਹੋਮਿਓਪੈਥਿਕ ਦਵਾਈ ਲੈਣ ਦਾ ਸਹੀ ਸਮਾਂ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਜਾਂ ਬਾਅਦ ਵਿੱਚ ਹੈ । ਕੁਝ ਪੀਣ ਵਾਲੀਆਂ ਚੀਜ਼ਾਂ ਲੈ ਸਕਦੇ ਹਾਂ ਪਰ ਉਹ ਵੀ ਡਾਕਟਰ ਦੀ ਸਲਾਹ ਤੋਂ ਹੀ ਲਓ ।

ਇਹ ਚੀਜ਼ਾਂ ਨਾਂ ਲਓ

ਹੋਮਿਓਪੈਥਿਕ ਦਵਾਈ ਦੇ ਨਾਲ ਕਦੇ ਵੀ ਅਦਰਕ , ਲਸਣ ਅਤੇ ਪਿਆਜ਼ ਦਾ ਸੇਵਨ ਨਾ ਕਰੋ ।

ਆਯੁਰਵੈਦਿਕ ਅਤੇ ਐਲੋਪੈਥਿਕ ਦਵਾਈ ਨਾ ਲਓ

ਜੇਕਰ ਤੁਸੀਂ ਹੋਮਿਓਪੈਥਿਕ ਦਵਾਈਆਂ ਲੈ ਰਹੇ ਹੋ , ਤਾਂ ਉਸ ਦੇ ਨਾਲ ਕਦੇ ਵੀ ਆਯੁਰਵੈਦਿਕ ਅਤੇ ਐਲੋਪੈਥਿਕ ਦਵਾਈ ਦਾ ਸੇਵਨ ਨਾ ਕਰੋ । ਕਿਉਂਕਿ ਇਹ ਦਵਾਈਆਂ ਤੁਹਾਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ । ਹਮੇਸ਼ਾਂ ਇੱਕ ਸਮੇਂ ਇੱਕ ਹੀ ਦਵਾਈ ਖਾਓ । ਦਿਲ ਦੀ ਸਮੱਸਿਆ , ਬਲੱਡ ਪ੍ਰੈਸ਼ਰ , ਡਾਇਬਿਟੀਜ਼ ਦੇ ਮਰੀਜ਼ ਦਵਾਈ ਛੱਡਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ ।

ਖੱਟੀਆਂ ਚੀਜ਼ਾਂ ਦਾ ਸੇਵਨ ਨਾ ਕਰੋ

ਜੇਕਰ ਤੁਸੀਂ ਹੋਮਿਓਪੈਥਿਕ ਦੀ ਦਵਾਈ ਲੈ ਰਹੇ ਹੋ , ਤਾਂ ਖੱਟੀਆਂ ਚੀਜ਼ਾਂ ਦਾ ਸੇਵਨ ਨਾ ਕਰੋ । ਕਿਉਂਕਿ ਇਸ ਨਾਲ ਦਵਾਈ ਦਾ ਅਸਰ ਨਹੀਂ ਹੁੰਦਾ । ਜਿਸ ਨਾਲ ਇਲਾਜ ਨਹੀਂ ਹੋ ਪਾਉਂਦਾ ।

ਜਾਣਕਾਰੀ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

ਧੰਨਵਾਦ


Posted

in

by

Tags: