ਹਲਦੀ ਦੀ ਮਦਦ ਨਾਲ ਬਣਾਓ ਇਹ ਘਰੇਲੂ ਨੁਸਖੇ

ਹਲਦੀ ਦੀ ਵਰਤੋਂ ਲੱਗਭਗ ਹਰ ਤਰ੍ਹਾਂ ਦੇ ਖਾਣੇ ਵਿੱਚ ਮਸਾਲੇ ਦੇ ਤੌਰ ਤੇ ਕੀਤੀ ਜਾਂਦੀ ਹੈ। ਇਹ ਖਾਣੇ ਦਾ ਸੁਆਦ ਤਾਂ ਵਧਾਉਂਦਾ ਹੀ ਹੈ। ਇਸ ਨਾਲ ਪੌਸ਼ਟਿਕਤਾ ਵੀ ਵੱਧ ਜਾਂਦੀ ਹੈ। ਹਲਦੀ ਦੀ ਤਸੀਰ ਗਰਮ ਹੁੰਦੀ ਹੈ । ਇਸ ਨਾਲ ਚਮੜੀ , ਪੇਟ ਅਤੇ ਸਰੀਰ ਦੀਆਂ ਕਈ ਬੀਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ ।

ਗੁਣਕਾਰੀ ਹਲਦੀ ਦੇ ਫਾਇਦੇ ਉਠਾਉਣ ਲਈ ਤੁਹਾਨੂੰ ਕਿਸੇ ਵੈਦ ਜਾਂ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ । ਘਰ ਬੈਠੇ ਛੋਟੇ ਛੋਟੇ ਪ੍ਰਯੋਗ ਕਰਕੇ ਹੀ ਤੁਸੀਂ ਇਸ ਤੋਂ ਲਾਭ ਉਠਾ ਸਕਦੇ ਹੋ । ਆਓ ਹੁਣ ਗੱਲ ਕਰਦੇ ਹਾਂ ਹਲਦੀ ਦੇ ਫਾਇਦਿਆਂ ਬਾਰੇ ।

ਹਲਦੀ ਦੇ ਫਾਇਦੇ

ਸ਼ੂਗਰ ਦੇ ਰੋਗ ਵਿੱਚ ਵਾਰ ਵਾਰ ਪਿਸ਼ਾਬ ਤੋਂ ਛੁਟਕਾਰਾ

ਇੱਕ ਚਮਚ ਪੀਸੀ ਹੋਈ ਹਲਦੀ ਇੱਕ ਗਿਲਾਸ ਪਾਣੀ ਨਾਲ ਪੀਣ ਤੇ ਸ਼ੂਗਰ ਦੇ ਵਿੱਚ ਵਾਰ ਵਾਰ ਪ੍ਰੇਸ਼ਾਨ ਕਰਨ ਦੀ ਬੀਮਾਰੀ ਤੋਂ ਸ਼ੂਗਰ ਦੇ ਰੋਗੀ ਨੂੰ ਆਰਾਮ ਮਿਲਦਾ ਹੈ ।

ਚਮੜੀ ਦੇ ਰੋਗ

ਹਲਦੀ ਪੀਸ ਕੇ ਤਿਲਾਂ ਦੇ ਤੇਲ ਵਿਚ ਮਿਲਾ ਕੇ ਚਮੜੀ ਤੇ ਮਾਲਿਸ਼ ਕਰਨ ਨਾਲ ਚਮੜੀ ਦੇ ਰੋਗ ਖ਼ਤਮ ਹੋ ਜਾਂਦੇ ਹਨ ।ਸਰ੍ਹੋਂ ਦੇ ਤੇਲ ਵਿਚ ਹਲਦੀ ਮਿਲਾ ਕੇ ਚਮੜੀ ਤੇ ਲਗਾਉਣ ਨਾਲ ਚਮੜੀ ਚਮਕਦਾਰ ਬਣਦੀ ਹੈ। ਵਿਆਹ ਸ਼ਾਦੀਆਂ ਵਿੱਚ ਮੁੰਡੇ-ਕੁੜੀ ਨੂੰ ਲਗਾਇਆ ਜਾਣ ਵਾਲਾ ਵਟਣਾ ਵੀ ਇਸੇ ਤੋਂ ਹੀ ਤਿਆਰ ਹੁੰਦਾ ਹੈ ।ਇਸ ਨਾਲ ਚਮੜੀ ਦੀ ਦੁਰਗੰਧ ਵੀ ਦੂਰ ਹੁੰਦੀ ਹੈ ।

ਹੱਥ ਪੈਰ ਦੀ ਚਮੜੀ ਫਟ ਜਾਣਾ

ਕੱਚੇ ਦੁੱਧ ਵਿੱਚ ਪੀਸੀ ਹੋਈ ਹਲਦੀ ਮਿਲਾ ਕੇ ਚਮੜੀ ਤੇ ਮਾਲਿਸ਼ ਕਰਨ ਨਾਲ ਚਮੜੀ ਮੁਲਾਇਮ ਹੁੰਦੀ ਹੈ । ਹੱਥ ਪੈਰ ਨਹੀਂ ਫੱਟਦੇ ਜੇ ਫੱਟ ਗਏ ਹਨ ਤਾਂ ਠੀਕ ਹੋ ਜਾਂਦੇ ਹਨ ।

ਚਿਹਰੇ ਦੀਆਂ ਛਾਈਆਂ

ਦਸ ਗ੍ਰਾਮ ਹਲਦੀ ਦਸ ਗ੍ਰਾਮ ਤਿਲ ਪੀਸ ਕੇ ਪਾਣੀ ਵਿੱਚ ਮਿਲਾ ਕੇ ਰਾਤ ਨੂੰ ਸੌਣ ਦੇ ਸਮੇਂ ਚਿਹਰੇ ਤੇ ਲਗਾਓ । ਉਸ ਤੋਂ ਬਾਅਦ ਚਿਹਰਾ ਧੋ ਲਵੋ ਚਿਹਰੇ ਦੀਆਂ ਛਾਈਆਂ ਖਤਮ ਹੋ ਜਾਣਗੀਆਂ ।

ਗਲੇ ਦੀ ਸੋਜ ਜਾਂ ਟਾਂਸਲਾ ਦਾ ਵਧਣਾ

ਦੋ ਚੁਟਕੀ ਪੀਸੀ ਹੋਈ ਹਲਦੀ , ਅੱਧੀ ਚੁਟਕੀ ਪੀਸੀ ਹੋਈ ਕਾਲੀ ਮਿਰਚ , ਇੱਕ ਚਮਚ ਅਦਰਕ ਦਾ ਰਸ ਮਿਲਾ ਕੇ ਗਰਮ ਕਰ ਲਵੋ ਰਾਤ ਨੂੰ ਸੌਣ ਤੋਂ ਪਹਿਲਾਂ ਪੀਓ , ਦੋ ਦਿਨ ਵਿੱਚ ਗਲੇ ਦੀ ਸੋਜ ਠੀਕ ਹੋ ਜਾਵੇਗੀ ।

ਸੱਟ ਲੱਗ ਜਾਵੇ

ਸੱਟ ਲੱਗ ਜਾਣ ਤੇ ਹਲਦੀ ਗਰਮ ਦੁੱਧ ਦੇ ਵਿੱਚ ਪਾ ਕੇ ਪੀਣ ਨਾਲ ਦਰਦ ਤੋਂ ਆਰਾਮ ਅਤੇ ਸੋਜ ਦੂਰ ਹੁੰਦੀ ਹੈ । ਸੱਟ ਵਾਲੀ ਜਗ੍ਹਾਂ ਤੇ ਲਗਾਓ , ਅਜਿਹਾ ਕਰਨ ਨਾਲ ਸੱਟ ਜਲਦੀ ਭਰ ਜਾਂਦੀ ਹੈ ।

ਹੱਡੀ ਟੁੱਟ ਜਾਵੇ

ਇੱਕ ਚਮਚ ਹਲਦੀ ਇੱਕ ਪਿਆਜ਼ ਪੀਸ ਕੇ ਤਿਲਾਂ ਦੇ ਤੇਲ ਵਿੱਚ ਰੱਖ ਕੇ ਗਰਮ ਕਰੋ ਅਤੇ ਫਿਰ ਟੁੱਟੀ ਹੱਡੀ ਵਾਲੀ ਜਗ੍ਹਾ ਤੇ ਇਸ ਦਾ ਸੇਕ ਦਿਓ ਅਤੇ ਇਸ ਨੂੰ ਉਸ ਜਗ੍ਹਾ ਤੇ ਬੰਨ੍ਹ ਲਵੋ । ਇਸ ਤਰ੍ਹਾਂ ਕਰਨ ਨਾਲ ਹੱਡੀ ਜਲਦੀ ਜੁੜ ਜਾਵੇਗੀ ।

ਦੰਦ ਦਾ ਦਰਦ

ਹਲਦੀ , ਨਮਕ ਅਤੇ ਸਰ੍ਹੋਂ ਦਾ ਤੇਲ ਇਹ ਤਿੰਨੇ ਚੀਜ਼ਾਂ ਮਿਲਾ ਕੇ ਰੋਜ਼ਾਨਾ ਦੰਦਾਂ ਤੇ ਮਾਲਸ਼ ਕਰੋ । ਦੰਦ ਮਜ਼ਬੂਤ ਬਣਨਗੇ ਅਤੇ ਦੰਦਾਂ ਵਿਚ ਦਰਦ ਵੀ ਨਹੀਂ ਹੋਵੇਗਾ ।

ਪੇਟ ਦੀ ਗੈਸ

ਜੇ ਪੇਟ ਦੇ ਅੰਦਰ ਗੈਸ ਬਣਦੀ ਹੋਵੇ , ਤਾਂ ਹਲਦੀ ਪੀਸ ਕੇ ਉਸ ਵਿਚ ਸੇਂਧਾ ਨਮਕ ਮਿਲਾ ਕੇ ਦੋਨੋਂ ਪੰਜ ਪੰਜ ਗ੍ਰਾਮ ਪਾਣੀ ਦੇ ਨਾਲ ਲੈਣ ਨਾਲ ਗੈਸ ਠੀਕ ਹੁੰਦੀ ਹੈ ।

ਖੁਰਕ

ਜੇ ਸਰੀਰ ਵਿੱਚ ਖੁਰਕ ਪੈ ਗਈ ਹੋਵੇ , ਤਾਂ ਇਕ ਗਿਲਾਸ ਗਰਮ ਦੁੱਧ ਵਿੱਚ ਇੱਕ ਚੁਟਕੀ ਹਲਦੀ ਅਤੇ ਇੱਕ ਚੌਥਾਈ ਚਮਚ ਦੇਸੀ ਘਿਓ ਮਿਲਾ ਕੇ ਪੀਓ ।

ਪੇਟ ਦੇ ਕੀੜੇ

ਹਲਦੀ ਨੂੰ ਤਵੇ ਤੇ ਚੰਗੀ ਤਰ੍ਹਾਂ ਭੁੰਨ ਲਵੋ । ਫਿਰ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਚਮਚ ਪਾਣੀ ਨਾਲ ਪੀਓ । ਅਜਿਹਾ ਕਰਨ ਨਾਲ ਪੇਟ ਦੇ ਕੀੜੇ ਨਿਕਲ ਜਾਂਦੇ ਹਨ ।

ਉਮੀਦ ਹੈ ਅੱਜ ਦੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਹੋਵੇ ਇਸ ਨੂੰ ਹੋਰ ਲੋਕਾਂ ਨਾਲ ਵੀ ਸ਼ੇਅਰ ਜ਼ਰੂਰ ਕਰੋ ਜੀ ।


Posted

in

by

Tags: