ਸੌਂਦੇ ਸਮੇਂ ਆਉਂਦੇ ਹਨ ਖਰਾਟੇ ਤਾਂ ਇਨ੍ਹਾਂ ਬੀਮਾਰੀਆਂ ਤੋਂ ਹੋ ਜਾਓ , ਸਾਵਧਾਨ

ਰਾਤ ਨੂੰ ਸੌਂਦੇ ਸਮੇਂ ਆਉਂਦੇ ਹਨ ਖਰਾਟੇ , ਤਾਂ ਇਨ੍ਹਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ । ਲੰਬੇ ਸਮੇਂ ਤੱਕ ਇਸ ਤਰ੍ਹਾਂ ਹੁੰਦੇ ਰਹਿਣਾ ਇਹ ਦਿਮਾਗ ਅਤੇ ਦਿਲ ਲਈ ਬਹੁਤ ਖਤਰਨਾਕ ਹੁੰਦਾ ਹੈ । ਅੱਜ ਕੱਲ੍ਹ ਲਗਭਗ 60% ਲੋਕ ਖਰਾਟਿਆਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ । ਖਰਾਟੇ ਲੈਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ । ਇਸ ਲਈ ਕਰਾਟਿਆਂ ਦੀ ਸਮੱਸਿਆ ਜ਼ਿਆਦਾ ਹੋਣ ਤੇ ਡਾਕਟਰ ਨਾਲ ਸਲਾਹ ਜ਼ਰੂਰ ਕਰਨੀ ਚਾਹੀਦੀ ਹੈ ।

ਕਿਉਂ ਆਉਂਦੇ ਹਨ ਖਰਾਟੇ

ਕਈ ਵਾਰ ਹਵਾ ਨਲੀ ਵਿੱਚ ਟਿਸ਼ੂ ਜ਼ਿਆਦਾ ਜਮ੍ਹਾਂ ਹੋ ਜਾਂਦੇ ਹਨ ਜਾਂ ਹਵਾ ਨਲੀ ਦੀਆਂ ਮਾਸਪੇਸ਼ੀਆਂ ਢਿੱਲੀਆਂ ਹੋ ਜਾਂਦੀਆਂ ਹਨ । ਜਿਸ ਕਰਕੇ ਹਵਾ ਮਾਰਗ ਵਿੱਚ ਰੁਕਾਵਟ ਹੁੰਦੀ ਹੈ ਅਤੇ ਖਰਾਟਿਆਂ ਦੀ ਸਮੱਸਿਆ ਹੋਣ ਲੱਗ ਜਾਂਦੀ ਹੈ । ਮੂੰਹ ਖੋਲ੍ਹ ਕੇ ਖਰਾਟੇ ਲੈਣ ਦਾ ਸਬੰਧ ਗਲੇ ਵਿੱਚ ਟਿਸ਼ੂਆਂ ਦੇ ਕਰਕੇ ਹੁੰਦਾ ਹੈ । ਖਰਾਟੇ ਲੈਂਦੇ ਸਮੇਂ ਆਵਾਜ਼ ਆਉਣਾ ਗਲੇ ਦੀ ਪਿਛਲੀ ਸਾਈਡ ਲਟਕਦੇ ਹੋਏ ਟਿਸ਼ੂਆਂ ਦੀ ਕੰਪਨ ਕਰਕੇ ਹੁੰਦੀ ਹੈ ।

ਖਰਾਟਿਆਂ ਕਰਕੇ ਵਧ ਜਾਂਦਾ ਹੈ ਇਨ੍ਹਾਂ ਬੀਮਾਰੀਆਂ ਦਾ ਖਤਰਾ

ਹਾਈ ਬਲੱਡ ਪ੍ਰੈਸ਼ਰ

ਤਕਰੀਬਨ 70% ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ । ਹਾਈ ਬਲੱਡ ਪ੍ਰੈਸ਼ਰ ਦੇ ਲੋਕਾਂ ਨੂੰ ਜ਼ਿਆਦਾਤਰ ਖਰਾਟਿਆਂ ਦੀ ਸਮੱਸਿਆ ਹੁੰਦੀ ਹੈ । ਇਸ ਲਈ ਉੱਚੀ ਆਵਾਜ਼ ਵਿੱਚ ਖਰਾਟੇ ਲੈਣਾ ਹਾਈ ਬਲੱਡ ਪ੍ਰੈਸ਼ਰ ਦਾ ਸੰਕੇਤ ਹੁੰਦਾ ਹੈ । ਜੇਕਰ ਖਰਾਟਿਆਂ ਦੀ ਸਮੱਸਿਆ ਹੈ ਤਾਂ ਡਾਕਟਰ ਤੋਂ ਆਪਣਾ ਬਲੱਡ ਪ੍ਰੈਸ਼ਰ ਜ਼ਰੂਰ ਟੈਸਟ ਕਰਵਾਓ ।

ਮੋਟਾਪਾ

ਮੋਟਾਪੇ ਦੇ ਕਰਕੇ ਫੈਟੀ ਟੀਸ਼ੂ ਅਤੇ ਖਰਾਬ ਮਾਸਪੇਸ਼ੀਆਂ ਦੇ ਕਰਕੇ ਵੀ ਖਰਾਟੇ ਆਉਂਦੇ ਹਨ । ਕਿਉਂਕਿ ਖਰਾਟਿਆਂ ਦੇ ਕਰਕੇ ਨੀਂਦ ਖਰਾਬ ਹੁੰਦੀ ਹੈ , ਜੋ ਮੋਟਾਪੇ ਦਾ ਕਾਰਨ ਬਣਦਾ ਹੈ ।

ਕੈਂਸਰ ਦਾ ਖਤਰਾ

ਇਕ ਸ਼ੋਧ ਵਿਚ ਪਤਾ ਚੱਲਿਆ ਹੈ ਕਿ ਜੋ ਲੋਕ ਐਪਨੀਆ ਦੇ ਸ਼ਿਕਾਰ ਹੁੰਦੇ ਹਨ । ਉਨ੍ਹਾਂ ਲੋਕਾਂ ਨੂੰ ਕੈਂਸਰ ਦਾ ਖਤਰਾ ਵੀ ਵਧ ਜਾਂਦਾ ਹੈ ।

ਦਿਲ ਦੇ ਰੋਗ ਦਾ ਖਤਰਾ

ਖਰਾਟੇ ਲੈਣ ਨਾਲ ਦਿਲ ਦੇ ਰੋਗਾਂ ਦਾ ਖਤਰਾ ਵੀ ਵੱਧ ਜਾਂਦਾ ਹੈ । ਕਿਉਂਕਿ ਸੌਂਦੇ ਸਮੇਂ ਮਾਸਪੇਸ਼ੀਆਂ ਫੈਲ ਜਾਂਦੀਆਂ ਹਨ ਜਿਸ ਕਰਕੇ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ । ਦਿਲ ਤੱਕ ਆਕਸੀਜਨ ਦੀ ਮਾਤਰਾ ਵੀ ਘੱਟ ਜਾਂਦੀ ਹੈ , ਜਿਸ ਕਰਕੇ ਦਿਲ ਦੇ ਰੋਗਾਂ ਦਾ ਖਤਰਾ ਵਧ ਜਾਂਦਾ ਹੈ ।

ਜਾਣਕਾਰੀ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।


Posted

in

by

Tags: