ਆਯੁਰਵੇਦ

ਸਿਰ ਦਰਦ ਜੋੜਾਂ ਦਾ ਦਰਦ ਪੰਜ ਮਿੰਟ ਵਿੱਚ ਹੋ ਕਰੇਗਾ ਠੀਕ ਤੇਜ ਪੱਤੇ ਦਾ ਅਰਕ ਜਾਣੋ ਕਿਵੇਂ ਬਣਾਈਏ

By admin

January 22, 2019

ਸਰੀਰ ਤੇ ਦਵਾਈਆਂ ਦੇ ਸਾਈਡ ਇਫੈਕਟ ਹੋਣ ਦੇ ਚੱਲਦੇ ਛੋਟੇ ਮੋਟੇ ਇਲਾਜ ਲਈ ਘਰੇਲੂ ਨੁਸਖੇ ਹੀ ਅਪਣਾਉਣੇ ਸਹੀ ਰਹਿੰਦੇ ਹਨ ।ਘਰ ਦੀ ਰਸੋਈ ਵਿੱਚ ਹੀ ਅਜਿਹੀਆਂ ਚੀਜ਼ਾਂ ਕਈ ਵਾਰ ਮੌਜੂਦ ਹੁੰਦੀਆਂ ਹਨ, ਜੋ ਕਿਸੇ ਨਾ ਕਿਸੇ ਪ੍ਰੇਸ਼ਾਨੀ ਦਾ ਹੱਲ ਕਰ ਸਕਦੀਆਂ ਹਨ ।ਪਰ ਜਾਣਕਾਰੀ ਨਾ ਹੋਣ ਦੇ ਕਾਰਨ ਅਸੀਂ ਅਜਿਹੀਆਂ ਚੀਜ਼ਾਂ ਦੇ ਚੰਗੇ ਗੁਣਾਂ ਤੋਂ ਅਣਜਾਣ ਰਹਿੰਦੇ ਹਾਂ ।ਅਜਿਹੀ ਹੀ ਇੱਕ ਚੰਗੀ ਚੀਜ਼ ਹੈ ਤੇਜ ਪੱਤਾ ।ਜੋ ਮਸਾਲੇ ਦੇ ਤੌਰ ਤੇ ਘਰਾਂ ਵਿੱਚ ਵਰਤਿਆ ਜਾਂਦਾ ਹੈ ਜਿੱਥੇ ਖਾਣੇ ਦੀ ਸੁਗੰਧ ਵਧਾਉਂਦਾ ਹੈ ਉਸ ਦੇ ਨਾਲ ਹੀ ਇਹ ਜੋੜਾਂ ਦਾ, ਸਿਰ ਦਾ ਦਰਦ, ਕਮਰ ਦਰਦ ਜਾਂ ਸਰੀਰ ਦੇ ਕਿਸੇ ਵੀ ਅੰਗ ਵਿਚ ਦਰਦ ਹੋਵੇ ਉਸ ਨੂੰ ਦੂਰ ਕਰਨ ਵਿੱਚ ਲਾਭਕਾਰੀ ਹੁੰਦਾ ਹੈ ।

ਤੇਜ ਪੱਤੇ ਦੇ ਅੰਦਰ ਐਂਟੀ ਬੈਕਟੀਰੀਅਲ ਐਂਟੀ ਫੰਗਲ ਅਤੇ ਐਂਟੀ ਇਨਫਲੇਮੇਟਰੀ ਗੁਣ ਹੋਣ ਦੇ ਕਾਰਨ ਇਸ ਨੂੰ ਦਰਦ ਘਟਾਉਣ ਵਾਲੀ ਇੱਕ ਬਾਮ ਜਾਂ ਜੈਲ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ ।ਇਸ ਦੇ ਨਾਲ ਹੀ ਤੇਜ਼ ਪੱਤਾ ਐਂਟੀਆਕਸੀਡੈਂਟ ਗੁਣ ਵੀ ਰੱਖਦਾ ਹੈ ਜੋ ਸਾਡੇ ਖੂਨ ਨੂੰ ਪਤਲਾ ਕਰਦੇ ਹਨ ,ਕੈਲੈਸਟਰੋਲ ਘਟਾਉਂਦੇ ਹਨ ਤੇ ਦਿਲ ਦੀਆਂ ਬੀਮਾਰੀਆਂ ਤੋਂ ਬਚਾਉਂਦੇ ਹਨ ।

ਆਓ ਹੁਣ ਗੱਲ ਕਰਦੇ ਹਾਂ ਇਸਦੀ ਸਿਰ ਦਰਦ ਅਤੇ ਜੋੜਾਂ ਦਾ ਦਰਦ ਘੱਟ ਕਰਨ ਲਈ ਕਿਵੇਂ ਵਰਤੋਂ ਕਰਨੀ ਹੈ । ਜ਼ਰੂਰੀ ਸਮੱਗਰੀ

ਤਿੰਨ ਵੱਡੇ ਤੇਜ ਪੱਤੇ

ਦੋ ਨਿੰਬੂ

ਅੱਧਾ ਲੀਟਰ ਪਾਣੀ

ਸਭ ਤੋਂ ਪਹਿਲਾਂ ਤੇਜ਼ ਪੱਤੇ ਨੂੰ ਚੰਗੀ ਤਰ੍ਹਾਂ ਧੋ ਕੇ ਅਤੇ ਨਿੰਬੂਆਂ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਕੇ ਛਿਲਕੇ ਸਮੇਤ ਪਾਣੀ ਵਿੱਚ ਉਬਾਲੋ ਉਦੋਂ ਤੱਕ ਉਬਾਲਦੇ ਰਹੋ ਜਦੋਂ ਤੱਕ ਇਸ ਦਾ ਅਰਕ ਨਾ ਬਣ ਜਾਵੇ ।ਉਸ ਤੋਂ ਬਾਅਦ ਇਸ ਨੂੰ ਛਾਣ ਕੇ ਠੰਡਾ ਕਰਨ ਤੋਂ ਬਾਅਦ ਪੀਓ ।

ਸਰੀਰ ਦੇ ਕਿਸੇ ਹਿੱਸੇ ਵਿੱਚ ਸੋਜ਼ ਹੋਵੇ ਦਰਦ ਹੋ ਰਿਹਾ ਹੋਵੇ ਜਾਂ ਨਾੜਾਂ ਵਿੱਚ ਸੋਜ਼ ਹੋਵੇ, ਇਹ ਇਨ੍ਹਾਂ ਸਾਰੇ ਹਾਲਤਾਂ ਵਿੱਚ ਵਰਤਿਆ ਜਾ ਸਕਦਾ ਹੈ ।

ਦਾਲਚੀਨੀ ,ਲੌਂਗ ਅਤੇ ਤੇਜ ਪੱਤੇ ਦਾ ਅਰਕ ਇਹ ਤਿੰਨੇ ਚੀਜ਼ਾਂ ਮਿਲਾ ਕੇ ਸੋਜ ਵਾਲੀ ਜਗ੍ਹਾ ਤੇ ਲੇਪ ਕਰਨ ਨਾਲ ਸੋਜ ਜਲਦੀ ਠੀਕ ਹੁੰਦੀ ਹੈ ।

ਦੋਸਤੋ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਲੋਕ ਵੀ ਇਨ੍ਹਾਂ ਚੀਜ਼ਾਂ ਤੋਂ ਫਾਇਦੇ ਉਠਾ ਸਕਣ