ਸਵੇਰ ਦੇ ਸਮੇਂ ਪੇਟ ਸਾਫ ਕਰਨ ਦੇ ਘਰੇਲੂ ਨੁਸਖੇ

ਪੇਟ ਨਾਲ ਜੁੜੀ ਜਾਂ ਕਬਜ਼ ਦੀ ਸਮੱਸਿਆ ਲਗਭਗ 70% ਪ੍ਰਤੀਸ਼ਤ ਲੋਕਾਂ ਨੂੰ ਹੈ ।ਜਿਸ ਦੇ ਚੱਲਦੇ ਸਵੇਰ ਵੇਲੇ ਪੇਟ ਚੰਗੀ ਤਰ੍ਹਾਂ ਸਾਫ ਨਹੀਂ ਹੁੰਦਾ ।ਕਬਜ਼ ਹੋਣ ਨਾਲ ਸਿਰਫ ਸਰੀਰ ਨੂੰ ਹੀ ਪ੍ਰੇਸ਼ਾਨੀ ਨਹੀਂ ਹੁੰਦੀ, ਸਗੋਂ ਸੁਭਾਅ ਦੇ ਵਿੱਚ ਵੀ ਚਿੜਚਿੜਾਪਣ ਆ ਜਾਂਦਾ ਹੈ ।

ਪਾਣੀ ਅਤੇ ਤਰਲ ਪਦਾਰਥਾਂ ਦੀ ਕਮੀ ਹੀ ਸਰੀਰ ਵਿੱਚ ਕਬਜ਼ ਦਾ ਮੁੱਖ ਕਾਰਨ ਹੈ । ਅੰਤੜੀਆਂ ਦੀ ਸਫ਼ਾਈ ਨਹੀਂ ਹੁੰਦੀ, ਜਿਸ ਦੇ ਚੱਲਦੇ ਪਰੇਸ਼ਾਨੀ ਹੁੰਦੀ ਹੈ।

ਅੱਜ ਇਸ ਪੋਸਟ ਵਿੱਚ ਕੁਝ ਘਰੇਲੂ ਨੁਸਖਿਆਂ ਬਾਰੇ ਗੱਲ ਕਰਾਂਗੇ । ਜਿਨ੍ਹਾਂ ਦੀ ਮਦਦ ਨਾਲ ਪੇਟ ਨੂੰ ਸਾਫ ਕੀਤਾ ਜਾ ਸਕਦਾ ਹੈ ।

ਕਬਜ਼ ਦੂਰ ਕਰਨ ਦੇ ਘਰੇਲੂ ਨੁਸਖੇ

ਰਾਤ ਨੂੰ ਸੌਣ ਤੋਂ ਪਹਿਲਾਂ ਇਕ ਚਮਚ ਸ਼ਹਿਦ, 3 ਤੋਂ 5 ਗ੍ਰਾਮ ਤ੍ਰਿਫਲਾ ਪਾਊਡਰ ਤੇ ਇੱਕ ਗਲਾਸ ਗਰਮ ਪਾਣੀ ਮਿਲਾ ਕੇ ਇਸ ਦਾ ਸੇਵਨ ਕਰੋ ।ਦੋ ਹਫ਼ਤੇ ਲਗਾਤਾਰ ਅਜਿਹਾ ਕਰਨ ਨਾਲ ਕਬਜ਼ ਦੀ ਸਮੱਸਿਆ ਜੜ੍ਹ ਤੋਂ ਖਤਮ ਹੋ ਜਾਵੇਗੀ ।

ਗਲੋਅ ਦਾ ਚੂਰਣ ਗੁੜ ਦੇ ਨਾਲ ਬਰਾਬਰ ਮਾਤਰਾ ਵਿੱਚ ਦੋ ਚਮਚ ਸੌਂਦੇ ਸਮੇਂ ਸੇਵਨ ਕਰਨ ਨਾਲ ਕਬਜ਼ ਰੋਗ ਦੂਰ ਹੋ ਜਾਵੇਗਾ ।

ਅਜਵਾਇਨ 10 ਗ੍ਰਾਮ, ਤ੍ਰਿਫਲਾ 10 ਗ੍ਰਾਮ, ਸੇਂਧਾ ਨਮਕ 10 ਗ੍ਰਾਮ ਬਰਾਬਰ ਮਾਤਰਾ ਵਿੱਚ ਕੁੱਟ ਕੇ ਚੂਰਨ ਬਣਾ ਲਵੋ। ਤਿੰਨ ਤੋਂ ਪੰਜ ਗ੍ਰਾਮ ਰੋਜ਼ਾਨਾ ਹਲਕੇ ਗਰਮ ਪਾਣੀ ਨਾਲ ਇਸ ਦਾ ਸੇਵਨ ਕਰਨ ਤੇ ਕਬਜ਼ ਦੀ ਸਮੱਸਿਆ ਖਤਮ ਹੋ ਜਾਂਦੀ ਹੈ ।

ਕਬਜ਼ ਹੋਣ ਤੇ ਕਈ ਵਾਰ ਸੀਨੇ ਵਿਚ ਜਲਣ ਹੋਣ ਤੇ ਐਸੀਡਿਟੀ ਹੋਣਾ ਸ਼ੁਰੂ ਹੋ ਜਾਂਦੀ ਹੈ ਇਸ ਲਈ ਸ਼ੱਕਰ ਦੇ ਵਿੱਚ ਘਿਉ ਮਿਲਾ ਕੇ ਖਾਲੀ ਪੇਟ ਖਾਓ ।

ਹਰੀਆਂ ਸਬਜ਼ੀਆਂ ਅਤੇ ਫਲ ਜਿਵੇਂ ਪਪੀਤਾ, ਅੰਗੂਰ, ਅਮਰੂਦ, ਟਮਾਟਰ, ਚੁਕੰਦਰ, ਅੰਜੀਰ, ਪਾਲਕ ਦਾ ਰਸ ਜਾਂ ਕਿਸ਼ਮਿਸ਼ ਪਾਣੀ ਵਿੱਚ ਭਿਓਂ ਕੇ ਖਾਣ ਨਾਲ ਜਾਂ ਮੁਨੱਕਾ ਖਾਣ ਨਾਲ ਕਬਜ਼ ਦੂਰ ਹੁੰਦੀ ਹੈ ।

ਈਸਬਗੋਲ ਰਾਤ ਦੇ ਸਮੇਂ ਸੌਣ ਤੋਂ ਪਹਿਲਾਂ ਗਰਮ ਦੁੱਧ ਨਾਲ ਪੀਣ ਨਾਲ ਵੀ ਕਬਜ਼ ਠੀਕ ਹੁੰਦੀ ਹੈ ।

ਖਾਣੇ ਦੇ ਵਿਚ ਹਰੀਆਂ ਪੱਤੇਦਾਰ ਸਬਜ਼ੀਆਂ ਦੇ ਨਾਲ ਰੇਸ਼ੇਦਾਰ ਸਬਜ਼ੀਆਂ ਦਾ ਵੀ ਸੇਵਨ ਕਰਨਾ ਚਾਹੀਦਾ ਹੈ ।

ਗਰਮ ਪਾਣੀ ਦਾ ਸੇਵਨ ਕਰਨਾ ਕਬਜ਼ ਲਈ ਚੰਗਾ ਹੁੰਦਾ ਹੈ ।

ਗਰਮ ਦੁੱਧ ਵਿਚ ਅਰੰਡੀ ਦਾ ਤੇਲ ਦੀਆਂ 3 ਬੂੰਦਾਂ ਪਾ ਕੇ ਪੀਣ ਨਾਲ ਵੀ ਕਬਜ਼ ਤੋਂ ਰਾਹਤ ਮਿਲਦੀ ਹੈ ।

ਦੁੱਧ ਵਿੱਚ ਘਿਓ ਪਾ ਕੇ ਪੀਣ ਨਾਲ ਜਾਂ ਗਰਮ ਪਾਣੀ ਵਿਚ ਸ਼ਹਿਦ ਪਾ ਕੇ ਪੀਣ ਨਾਲ ਕਬਜ਼ ਦੂਰ ਹੁੰਦੀ ਹੈ ।

ਉਮੀਦ ਹੈ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਹੋਵੇ ਇਸ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰੋ ਜੀ।

ਧੰਨਵਾਦ


Posted

in

by

Tags: