ਸਰੀਰ ਨੂੰ ਤੰਦਰੁਸਤ ਰੱਖਣ ਲਈ ਅਤੇ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਯਾਦ ਰੱਖੋ ਇਹ ਘਰੇਲੂ ਨੁਸਖੇ

ਅੱਜ ਕੱਲ੍ਹ ਹਰ ਛੋਟੀ ਮੋਟੀ ਤਕਲੀਫ ਲਈ ਅਸੀਂ ਡਾਕਟਰ ਕੋਲੇ ਜਾਂ ਕਿਸੇ ਕੈਮਿਸਟ ਦੀ ਦੁਕਾਨ ਤੇ ਭੱਜਦੇ ਹਾਂ । ਕਈ ਵਾਰ ਇਨ੍ਹਾਂ ਤਕਲੀਫਾਂ ਦੇ ਹੱਲ ਸਾਡੇ ਘਰ ਵਿੱਚ ਹੀ ਮੌਜੂਦ ਹੁੰਦੇ ਹਨ ਪਰ ਉਨ੍ਹਾਂ ਬਾਰੇ ਜਾਣਕਾਰੀ ਨਾ ਹੋਣ ਕਰਕੇ ਸਾਨੂੰ ਇਹ ਤਕਲੀਫ ਵੱਡੀ ਲੱਗਦੀ ਹੈ ।

ਅੱਜ ਇਸ ਆਰਟੀਕਲ ਵਿੱਚ ਜਾਣਾਗੇ ਕੁਝ ਅਜਿਹੀਆਂ ਚੀਜ਼ਾਂ ਦੇ ਬਾਰੇ ਜਿਨ੍ਹਾਂ ਦੀ ਮਦਦ ਨਾਲ ਛੋਟੀ ਮੋਟੀ ਕਿਸੇ ਵੀ ਤਰ੍ਹਾਂ ਦੀ ਤਕਲੀਫ ਜਾਂ ਬੀਮਾਰੀ ਨੂੰ ਦੂਰ ਕੀਤਾ ਜਾ ਸਕਦਾ ਹੈ ।

ਆਓ ਹੁਣ ਗੱਲ ਕਰਦੇ ਹਾਂ ਇਨ੍ਹਾਂ ਤਕਲੀਫਾਂ ਦੇ ਇਲਾਜ ਦੇ ਬਾਰੇ ਵਿੱਚ

ਪੇਟ ਦੀ ਗੈਸ

ਪੇਟ ਦੀ ਗੈਸ ਬਣਨ ਦੀ ਅਵਸਥਾ ਵਿੱਚ ਰੋਟੀ ਖਾਣ ਤੋਂ ਬਾਅਦ 125 ਗ੍ਰਾਮ ਦਹੀਂ ਦੇ ਵਿੱਚ 2 ਗ੍ਰਾਮ ਅਜਵਾਇਨ ਅਤੇ ਚੁਟਕੀ ਭਰ ਕਾਲਾ ਨਮਕ ਮਿਲਾ ਕੇ ਖਾਣ ਨਾਲ ਪੇਟ ਦੀ ਗੈਸ ਖਤਮ ਹੁੰਦੀ ਹੈ ।

ਸਰੀਰਕ ਕਮਜ਼ੋਰੀ

2 ਗ੍ਰਾਮ ਦਾਲ ਚੀਨੀ ਦਾ ਚੂਰਨ ਸਵੇਰੇ ਸ਼ਾਮ ਦੁੱਧ ਦੇ ਇੱਕ ਗਲਾਸ ਨਾਲ ਲੈਣ ਤੇ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ। ਸਰੀਰ ਤਾਕਤਵਰ ਬਣਦਾ ਹੈ। ਦਾਲਚੀਨੀ ਦੇ ਨਾਲ ਥੋੜ੍ਹਾ ਜਿਹਾ ਜੈਫਲ ਦਾ ਚੂਰਨ ਵੀ ਲਿਆ ਜਾ ਸਕਦਾ ਹੈ ।

ਖੱਟੇ ਡਕਾਰ, ਗੈਸ ਬਣਨਾ, ਪੇਟ ਫੁੱਲਣਾ, ਭੁੱਖ ਨਾ ਲੱਗਣੀ

ਜੇ ਇਨ੍ਹਾਂ ਸਭ ਚੀਜ਼ਾਂ ਤੋਂ ਪ੍ਰੇਸ਼ਾਨ ਹੋ ਤਾਂ ਸਿਰਕੇ ਦਾ ਪਿਆਜ਼ ਅਤੇ ਅਦਰਕ ਪੀਸ ਕੇ ਚਟਨੀ ਬਣਾਓ। ਇਸ ਚਟਨੀ ਵਿੱਚ ਚਿੱਟੇ ਨਮਕ ਦੀ ਜਗ੍ਹਾ ਕਾਲੇ ਨਮਕ ਦੀ ਵਰਤੋਂ ਕਰੋ । ਇੱਕ ਹਫ਼ਤਾ ਲਗਾਤਾਰ ਭੋਜਨ ਦੇ ਨਾਲ ਲਓ ਜਲਦੀ ਆਰਾਮ ਆ ਜਾਵੇਗਾ ।

ਕਬਜ਼

ਜੇ ਕਬਜ਼ ਤੋਂ ਪਰੇਸ਼ਾਨ ਹੋ ਤਾਂ ਰਾਤ ਦੀ ਰੋਟੀ ਖਾਣ ਤੋਂ ਲੱਗਭੱਗ 2 ਘੰਟੇ ਪਹਿਲਾਂ ਅਮਰੂਦ ਉੱਪਰ ਕਾਲਾ ਨਮਕ ਲਗਾ ਕੇ ਲਗਾਤਾਰ 10 ਦਿਨ ਖਾਓ ।ਪੁਰਾਣੀ ਤੋਂ ਪੁਰਾਣੀ ਕਬਜ਼ ਵੀ ਦੂਰ ਹੋ ਜਾਵੇਗੀ ।

ਦਿਲ ਦੀ ਧੜਕਣ ਘਟਨਾ ਵਧਣ ਨਾਲ ਜਾਂ ਦਿਲ ਦੀ ਕਮਜ਼ੋਰੀ

ਆਮਲੇ ਦਾ ਮੁਰੱਬਾ ਦਿਨ ਵਿੱਚ 3 ਵਾਰ ਸੇਵਨ ਕਰਨ ਨਾਲ ਦਿਲ ਦੀ ਕਮਜ਼ੋਰੀ ਧੜਕਣ ਦਾ ਘਟਣਾ ਵਧਣਾ ਜਾਂ ਦਿਲ ਦੇ ਹੋਰ ਰੋਗ, ਇਨ੍ਹਾਂ ਸਭ ਤੋਂ ਲਾਭ ਮਿਲਦਾ ਹੈ ।ਇਸ ਦੇ ਨਾਲ ਹੀ ਪਿੱਤ, ਬੁਖਾਰ, ਉਲਟੀ ਜਾਂ ਜਲਣ ਦੇ ਵਿੱਚ ਵੀ ਇਹ ਰਾਹਤ ਦਿੰਦਾ ਹੈ ।

ਮੂੰਹ ਦੇ ਕਿੱਲ ਮੁਹਾਸੇ

ਸੰਤਰੇ ਦੇ ਛਿੱਲੜ ਪੀਸ ਕੇ, ਚੂਰਨ ਬਣਾ ਕੇ, ਥੋੜ੍ਹੇ ਜਿਹੇ ਪਾਣੀ ਵਿੱਚ ਮਿਲਾ ਕੇ ਕਿੱਲ ਮੁਹਾਸਿਆਂ ਤੇ ਲਾਉਣ ਨਾਲ ਉਹ ਜਲਦੀ ਠੀਕ ਹੋ ਜਾਂਦੇ ਹਨ ।

ਮਨ ਉਦਾਸ ਰਹਿਣਾ

ਰੋਟੀ ਖਾਣ ਤੋਂ ਦਸ ਮਿੰਟ ਪਹਿਲਾਂ ਅਦਰਕ ਦੇ ਛੋਟੇ ਜਿਹੇ ਟੁਕੜੇ ਨੂੰ ਸੇਂਧਾ ਨਮਕ ਲਗਾ ਕੇ ਚੰਗੀ ਤਰ੍ਹਾਂ ਚਬਾ ਕੇ ਖਾਓ ।ਅਜਿਹਾ ਕਰਨ ਨਾਲ ਤੁਹਾਡਾ ਮੂਡ ਠੀਕ ਹੋ ਜਾਵੇਗਾ ਇਸ ਤੋਂ ਇਲਾਵਾ ਅਦਰਕ ਅਤੇ ਸੇਂਧਾ ਨਮਕ ਦਿਲ ਦੀਆਂ ਬਿਮਾਰੀਆਂ ਵਿੱਚ ਵੀ ਲਾਭਦਾਇਕ ਹੁੰਦਾ ਹੈ ।

ਮਾਈਗ੍ਰੇਨ

ਮਾਈਗ੍ਰੇਨ ਜਿਸ ਨੂੰ ਅੱਧੇ ਸਿਰ ਦਾ ਦਰਦ ਕਿਹਾ ਜਾਂਦਾ ਹੈ ਇਹ ਬਹੁਤ ਹੀ ਖ਼ਤਰਨਾਕ ਹੁੰਦਾ ਹੈ ।ਇੱਕ ਚਮਚ ਕਾਲੀ ਮਿਰਚ ਦਾ ਚੂਰਨ ਇੱਕ ਚੁਟਕੀ ਹਲਦੀ ਦੇ ਨਾਲ ਇੱਕ ਗਲਾਸ ਦੁੱਧ ਵਿੱਚ ਮਿਲਾ ਕੇ ਲਗਾਤਾਰ 3-4ਦਿਨ ਤੱਕ ਲਓ ।ਮਾਈਗ੍ਰੇਨ ਤੋਂ ਰਾਹਤ ਮਿਲੇਗੀ ।

ਸਾਹ ਦੀ ਨਲੀ ਜਾਂ ਫੇਫੜਿਆਂ ਦੇ ਰੋਗ

ਇੱਕ ਗਲਾਸ ਦੁੱਧ ਵਿੱਚ 5 ਪਿੱਪਲ ਦੇ ਪੱਤੇ ਪਾ ਕੇ ਗਰਮ ਕਰੋ । ਇਸ ਵਿਚ ਖੰਡ ਪਾ ਕੇ ਸਵੇਰੇ ਅਤੇ ਸ਼ਾਮ ਨੂੰ ਪੀਣ ਨਾਲ ਸਾਹ ਦੀ ਨਲੀ ਦੇ ਰੋਗ ਤੇ ਇਸ ਦੇ ਨਾਲ ਹੀ ਖਾਂਸੀ, ਜੁਕਾਮ, ਦਮਾ, ਫੇਫੜੇ, ਕਮਜ਼ੋਰੀ ਆਦਿ ਸਭ ਦੂਰ ਹੋਣਗੇ।

ਇਸ ਤਰ੍ਹਾਂ ਦੀਆਂ ਸਿਹਤ ਸਬੰਧੀ ਹੋਰ ਵੀ ਨਵੀਆਂ ਜਾਣਕਾਰੀਆਂ ਲੈਣ ਲਈ ਜੁੜੇ ਰਹੋ ਸਾਡੇ ਫੇਸਬੁੱਕ ਪੇਜ ਸਿਹਤ ਦੇ ਨਾਲ ।

ਉਮੀਦ ਹੈ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਇਸ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰੋ ਜੀ।

ਧੰਨਵਾਦ


Posted

in

by

Tags: