ਸਰੀਰ ਦੀ ਰੋਗਾਂ ਨਾਲ ਲੜਨ ਤੋਂ ਸ਼ਕਤੀ ਵਧਾਉਂਦੇ ਹਨ ਇਹ ਤਿੰਨ ਵਿਟਾਮਿਨ ਜਾਣੋ ਕੀ ਹਨ ਇਨ੍ਹਾਂ ਦੇ ਪ੍ਰਕਿਰਤਕ ਸਰੋਤ

ਅੰਗਰੇਜ਼ੀ ਦੀ ਇੱਕ ਕਹਾਵਤ ਹੈ an apple a day keeps the doctor away ।ਕਹਾਵਤ ਬਿਲਕੁਲ ਸੱਚੀ ਹੈ, ਸੇਬ ਅੰਦਰ ਕਈ ਅਜਿਹੇ ਗੁਣ ਹੁੰਦੇ ਹਨ ਜੋ ਰੋਗਾਂ ਤੋਂ ਲੜਨ ਦੀ ਸ਼ਕਤੀ ਵਧਾਉਂਦੇ ਹਨ,ਜਿੰਨੀ ਰੋਗਾਂ ਨਾਲ ਲੜਨ ਦੀ ਸ਼ਕਤੀ ਚੰਗੀ ਹੋਵੇਗੀ। ਸਰੀਰ ਤੇ ਵਾਇਰਸ,ਬੈਕਟੀਰੀਆ ਦਾ ਹਮਲਾ ਓਨਾ ਘੱਟ ਹੋਵੇਗਾ ।ਇਸ ਤਰ੍ਹਾਂ ਦੇ ਕਈ ਵਿਟਾਮਿਨ ਹਨ ਜੋ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦੇ ਹਨ । ਆਓ ਇਸ ਆਰਟੀਕਲ ਵਿੱਚ ਹੁਣ ਦੱਸਦੇ ਹਨ ਤੁਹਾਨੂੰ ਕੁਝ ਅਜਿਹੇ ਵਿਟਾਮਿਨਾਂ ਬਾਰੇ ਅਤੇ ਉਨ੍ਹਾਂ ਦੇ ਕੁਦਰਤੀ ਸਰੋਤਾਂ ਬਾਰੇ।

ਵਿਟਾਮਿਨ C ਵਿਟਾਮਿਨ C ਨੂੰ immunity booster ਵਿਟਾਮਨ ਕਿਹਾ ਜਾਂਦਾ ਹੈ ਸਰੀਰ ਦੇ ਵਿੱਚ ਵਿਟਾਮਿਨ ਸੀ ਦੀ ਕਮੀ ਨਾਲ ਕਈ ਰੋਗਾਂ ਦਾ ਖਤਰਾ ਬਣ ਜਾਂਦਾ ਹੈ, ਇਹ ਬਿਮਾਰੀਆਂ ਤੋਂ ਤਾਂ ਬਚਾਉਂਦਾ ਹੀ ਹੈ। ਪਰ ਨਾਲ ਸਰੀਰ ਤੇ ਕਿਸੇ ਬਿਮਾਰੀ ਦੇ ਅਟੈਕ ਕਾਰਨ ਖ਼ਤਮ ਹੋਏ ਟਿਸ਼ੂਆਂ ਦਾ ਨਵ-ਨਿਰਮਾਣ ਵੀ ਕਰਦਾ ਹੈ

ਵਿਟਾਮਿਨ ਸੀ ਦੇ ਪ੍ਰਕਿਰਤਕ ਸਰੋਤ

ਖੱਟੇ ਫਲ

ਨਿੰਬੂ,ਸੰਤਰਾ,ਆਮਲਾ,ਮੌਸਮੀ,ਅੰਗੂਰ,ਸਟ੍ਰਾਬੇਰੀ ਆਦਿ ਦੇ ਵਿੱਚ ਵਿਟਾਮਿਨ ਸੀ ਭਰਪੂਰ ਹੁੰਦਾ ਹੈ। ਇਸ ਤੋਂ ਇਲਾਵਾ ਬ੍ਰੋਕਲੀ, ਸ਼ਿਮਲਾ ਮਿਰਚ, ਪਾਲਕ ਤੇ ਸਮੁੰਦਰੀ ਭੋਜਨ ਵਿੱਚ ਵੀ ਹੁੰਦਾ ਹੈ

ਵਿਟਾਮਨ B6

ਵਿਟਾਮਿਨ B6 ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਦਾ ਹੈ ।ਇਹ ਸਰੀਰ ਦੇ ਅੰਦਰ ਹੋਣ ਵਾਲੀਆਂ ਕਈ ਬਾਇਓਕੈਮੀਕਲ ਰਿਐਕਸ਼ਨ ਨੂੰ ਸਹਾਰਾ ਦਿੰਦਾ ਹੈ ਜਿਸ ਦੇ ਨਾਲ ਸਾਡਾ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ, ਵਿਟਾਮਨ B6 ਦੇ ਕੁਦਰਤੀ ਸਾਧਨ ਜ਼ਿਆਦਾਤਰ ਇਹ ਮੋਟੇ ਅਨਾਜ ਜਿਵੇਂ ਕਣਕ ਬਾਜਰਾ ਜੌਂ ਮੱਕੀ ਮਟਰ ਫਲੀਆਂ ਅਤੇ ਅਖਰੋਟ ਵਿਚੋਂ ਮਿਲਦਾ ਹੈ ਇਸ ਤੋਂ ਇਲਾਵਾ ਇਹ ਮੱਛੀ ਅੰਡੇ ਚਿਕਨ ਮਟਨ ਆਦਿ ਦੇ ਵਿਚ ਭਰਪੂਰ ਮਾਤਰਾ ਚ ਹੁੰਦਾ ਹੈ
ਵਿਟਾਮਿਨ E
ਵਿਟਾਮਿਨ E ਇਕ ਸ਼ਕਤੀਸ਼ਾਲੀ ਐਂਟੀ ਆਕਸੀਡੈਂਟ ਹੁੰਦਾ ਹੈ ਜੋ ਸਰੀਰ ਤੇ ਹੋਣ ਵਾਲੇ ਬਾਹਰੀ ਰੋਗਾਂ ਦੇ ਹਮਲਿਆਂ ਨਾਲ ਲੜਦਾ ਹੈ, ਇਸ ਤੋਂ ਇਲਾਵਾ ਚਮੜੀ ਦੀ ਚਮਕ ਵਧਾਉਣ ਅਤੇ ਵਾਲ ਲੰਬੇ ਕਰਨ ਲਈ ਵੀ ਵਿਟਾਮਿਨ ਈ ਬਹਤ ਜਰੂਰੀ ਹੈ,ਵਿਟਾਮਿਨ E ਦੇ ਕੁਦਰਤੀ ਸਰੋਤ ਵਿਟਾਮਨ ਈ ਬਨਸਪਤੀ ਤੇਲਾਂ ਦੇ ਵਿੱਚ ਪਾਇਆ ਜਾਂਦਾ ਹੈ ਇਸ ਤੋਂ ਇਲਾਵਾ ਇਹ ਕਣਕ ਹਰਾ ਸਾਗ ਛੋਲੇ ਜੋ ਖੰਜੂਰ ਚਾਵਲ ਮੱਖਣ ਮਲਾਈ ਸ਼ਕਰਕੰਦੀ ਅਤੇ ਪੁੰਗਰੇ ਹੋਏ ਅਨਾਜ ਦੇ ਵਿੱਚ ਮਿਲਦਾ ਹੈ

ਉਮੀਦ ਹੈ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਹੋਵੇ ਇਹ ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਕਰੋ ਜੀ

ਧੰਨਵਾਦ।


Posted

in

by

Tags: