ਸਰਵਾਈਕਲ ਲਈ ਆਸਾਨ ਘਰੇਲੂ ਨੁਸਖੇ

ਅੱਜ ਕੱਲ੍ਹ ਸਰਵਾਈਕਲ ਅਤੇ ਕਮਰ ਦਰਦ ਹੋਣਾ ਆਮ ਸਮੱਸਿਆ ਬਣ ਗਈ ਹੈ । ਕੁਝ ਲੋਕਾਂ ਨੂੰ ਸਰਵਾਈਕਲ ਕਰਕੇ ਗਰਦਨ ਵਿਚ ਦਰਦ , ਚੱਕਰ ਆਉਣਾ ਅਤੇ ਹੱਥਾਂ-ਪੈਰ ਸੁੰਨ ਹੋਣ ਦੀ ਸਮੱਸਿਆ ਹੁੰਦੀ ਹੈ ।

ਗਰਦਨ ਵਿਚ ਦਰਦ ਕੁਝ ਦਿਨਾਂ ਵਿੱਚ ਠੀਕ ਹੋ ਜਾਂਦਾ ਹੈ । ਜੇਕਰ ਇਹ ਦਰਦ ਸਰਵਾਈਕਲ ਕਰਕੇ ਹੁੰਦਾ ਹੈ , ਤਾਂ ਇਸ ਦੇ ਇਲਾਜ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ ।

ਇਸ ਦਾ ਇਲਾਜ ਸਮੇਂ ਸਿਰ ਨਾਂ ਕੀਤਾ ਜਾਵੇ ਤਾਂ ਇਕ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ । ਸਰਵਾਈਕਲ ਦੀ ਸਮੱਸਿਆ ਹੋਣ ਤੇ ਡਾਕਟਰ ਦੀ ਸਲਾਹ ਜ਼ਰੂਰ ਲਓ । ਕਿਉਂਕਿ ਗਰਦਨ ਦੇ ਦਰਦ ਵਿੱਚ ਨਸਾਂ ਦਾ ਖਿਚਾਅ ਜਾਂ ਫਿਰ ਨਸਾਂ ਦਾ ਦਬ ਜਾਣਾ ਮੁੱਖ ਕਾਰਨ ਹੈ ਕੁਝ ਘਰੇਲੂ ਨੁਸਖਿਆਂ ਨਾਲ ਗਰਦਨ ਦੇ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ।

ਸਰਵਾਈਕਲ ਹੋਣ ਦੇ ਮੁੱਖ ਕਾਰਨ

ਗਲਤ ਪੁਜ਼ੀਸ਼ਨ ਵਿੱਚ ਸੌਣਾ

ਭਾਰੀ ਵਜ਼ਨ ਸਿਰ ਤੇ ਉਠਾਉਣਾ

ਗਰਦਨ ਨੂੰ ਜਾਂਦੇ ਸਮੇਂ ਤੱਕ ਝੁੱਕਾ ਕੇ ਬੈਠਣਾ

ਜ਼ਿਆਦਾ ਸਮੇਂ ਤੱਕ ਇੱਕ ਪੁਜ਼ੀਸ਼ਨ ਵਿੱਚ ਬੈਠਣਾ

ਜ਼ਿਆਦਾ ਉੱਚਾ ਸਿਰਹਾਣਾ ਲੈ ਕੇ ਸੋਨਾ

ਸਰਵਾਈਕਲ ਲਈ ਘਰੇਲੂ ਨੁਸਖੇ

ਲੌਂਗ ਦਾ ਤੇਲ

ਸਰ੍ਹੋਂ ਦੇ ਤੇਲ ਵਿੱਚ ਲੌਂਗ ਦਾ ਤੇਲ ਮਿਲਾ ਕੇ ਗਰਦਨ ਦੀ ਚੰਗੀ ਤਰ੍ਹਾਂ ਮਾਲਿਸ਼ ਕਰੋ । ਇਸ ਤਰ੍ਹਾਂ ਕਰਨ ਨਾਲ ਦਰਦ ਠੀਕ ਹੋ ਜਾਵੇਗਾ ।

ਕਸਰਤ

ਕਸਰਤ ਕਰਨ ਨਾਲ ਗਰਦਨ ਦਾ ਦਰਦ ਦੂਰ ਹੋ ਜਾਵੇਗਾ । ਗਰਦਨ ਦੀ ਕਸਰਤ ਕਰਨ ਲਈ ਡਾਕਟਰ ਤੋਂ ਸਲਾਹ ਨੂੰ ਜਾਂ ਸਰਵਾਈਕਲ ਦੀ ਸਮੱਸਿਆ ਹੋਣ ਤੇ ਫਿਜਿਓਥਰੈਪੀ ਬਾਰੇ ਜਾਣਕਾਰੀ ਲਓ।

ਜੈਤੂਨ ਦਾ ਤੇਲ

ਸਰਵਾਈਕਲ ਦੀ ਸਮੱਸਿਆ ਹੋਣ ਤੇ ਜੈਤੂਨ ਦੇ ਤੇਲ ਨੂੰ ਹਲਕਾ ਗਰਮ ਕਰਕੇ ਮਸਾਜ ਕਰੋ । ਮਸਾਜ ਕਰਨ ਤੋਂ ਬਾਅਦ ਇਕ ਤੌਲੀਏ ਨੂੰ ਭਿਓ ਕੇ 10 ਮਿੰਟ ਤੱਕ ਗਰਦਨ ਤੇ ਰੱਖੋ । ਦਰਦ ਠੀਕ ਹੋ ਜਾਵੇਗਾ ।

ਅਜਵਾਇਣ

ਸਰਵਾਈਕਲ ਦੇ ਦਰਦ ਲਈ ਅਜਵਾਇਣ ਬਹੁਤ ਹੀ ਫਾਇਦੇਮੰਦ ਹੈ । ਅਜਵਾਈਣ ਨੂੰ ਲੈ ਕੇ ਇੱਕ ਪੋਟਲੀ ਬਣਾ ਲਓ ਅਤੇ ਇਸ ਨੂੰ ਤਵੇ ਤੇ ਗਰਮ ਕਰਕੇ ਗਰਦਨ ਨੂੰ ਸੇਕ ਦਿਓ । ਗਰਦਨ ਦਾ ਦਰਦ ਠੀਕ ਹੋ ਜਾਵੇਗਾ ।

ਸੁੰਢ

ਸਰ੍ਹੋਂ ਦੇ ਤੇਲ ਵਿੱਚ ਸੁੰਢ ਦਾ ਚੂਰਨ ਮਿਲਾ ਕੇ ਸੱਤ ਗਰਦਨ ਦੀ ਮਾਲਿਸ਼ ਕਰੋ । ਸੁੰਢ ਅਤੇ ਅਸ਼ਵਗੰਧਾ ਚੂਰਨ ਮਿਲਾ ਕੇ ਇੱਕ ਚਮਚ ਰੋਜ਼ਾਨਾ ਸਵੇਰੇ-ਸ਼ਾਮ ਇਕ ਗਿਲਾਸ ਦੁੱਧ ਨਾਲ ਲਓ । ਸਰਵਾਈਕਲ ਠੀਕ ਹੋ ਜਾਵੇਗਾ ।

ਮੇਥੀ

ਪਾਣੀ ਵਿੱਚ ਮੇਥੀ ਦਾਣੇ ਭਿਓ ਕੇ ਰੱਖੋ ਅਤੇ ਇਨ੍ਹਾਂ ਨੂੰ ਪੀਸ ਕੇ ਲੇਪ ਬਣਾ ਲਓ । ਇਸ ਲੇਪ ਨੂੰ ਦਿਨ ਵਿੱਚ ਦੋ ਤਿੰਨ ਵਾਰ ਗਰਦਨ ਤੇ ਲਗਾਓ । ਸਰਵਾਈਕਲ ਦਾ ਦਰਦ ਠੀਕ ਹੋ ਜਾਵੇਗਾ ।

ਲਸਣ

ਸਰਵਾਈਕਲ ਦਾ ਦਰਦ ਹੋਣ ਤੇ ਸਰ੍ਹੋਂ ਦੇ ਤੇਲ ਵਿੱਚ ਲਸਣ ਦੀਆਂ 4-5 ਕਲੀਆਂ ਇੱਕ ਗਰਮ ਕਰੋ । ਜਦੋਂ ਲੱਸਣ ਲਾਲ ਰੰਗ ਦੀ ਹੋ ਜਾਵੇ । ਫਿਰ ਇਸ ਤੇਲ ਨੂੰ ਕੋਸਾ ਕਰਕੇ ਮਾਲਿਸ਼ ਕਰੋ । ਸਰਵਾਈਕਲ ਦਾ ਦਰਦ ਬਿਲਕੁਲ ਠੀਕ ਹੋ ਜਾਵੇਗਾ ।

ਜਾਣਕਾਰੀ ਚੰਗੀ ਲੱਗੀ ਤਾਂ ਵਧ ਤੋਂ ਵਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਫੇਸਬੁੱਕ ਤੇ ਸਿਹਤ ਜ਼ਰੂਰ ਲਾਈਕ ਕਰੋ।

ਧੰਨਵਾਦ


Posted

in

by

Tags: