ਸ਼ਾਕਾਹਾਰੀ ਭੋਜਨ ਜਿੰਨਾ ਵਿੱਚ ਆਂਡੇ ਤੋਂ ਜ਼ਿਆਦਾ ਪ੍ਰੋਟੀਨ ਹੁੰਦਾ ਹੈ

ਜਾਂਚ ਅੰਡਾ ਪ੍ਰੋਟੀਨ ਦਾ ਇੱਕ ਵਧੀਆ ਸਰੋਤ ਹੈ।ਪ੍ਰੋਟੀਨ ਨਾਲ ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਬਣਦੀਆਂ ਹਨ ਅਤੇ ਕਿਸੇ ਵੀ ਕੰਮ ਨੂੰ ਕਰਨ ਦਾ ਬਲ ਇਨ੍ਹਾਂ ਮਾਸਪੇਸ਼ੀਆਂ ਤੋਂ ਹੀ ਸਾਨੂੰ ਪ੍ਰਾਪਤ ਹੁੰਦਾ ਹੈ ।

ਆਂਡੇ ਵਿੱਚ ਵਿਟਾਮਿਨ ਖਣਿਜ ਤੇ ਹੋਰ ਲਾਭਕਾਰੀ ਤੱਤ ਪਾਏ ਜਾਂਦੇ ਹਨ ।ਪਰ ਅੱਜ ਇਸ ਆਰਟੀਕਲ ਵਿੱਚ ਕੁਝ ਅਜਿਹੇ ਸ਼ਾਕਾਹਾਰੀ ਖਾਧ ਪਦਾਰਥਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਦੇ ਵਿੱਚ ਪ੍ਰੋਟੀਨ ਆਂਡਿਆਂ ਤੋਂ ਜ਼ਿਆਦਾ ਹੁੰਦਾ ਹੈ ।

ਸੋਇਆਬੀਨ

ਇੱਕ ਕੱਪ ਸੋਇਆਬੀਨ ਦੇ ਵਿੱਚ 28 ਗ੍ਰਾਮ ਪ੍ਰੋਟੀਨ ਹੁੰਦਾ ਹੈ ।ਪ੍ਰੋਟੀਨ ਦੀ ਘਣਤਾ ਦੇ ਹਿਸਾਬ ਨਾਲ ਸੋਇਆਬੀਨ ਪ੍ਰੋਟੀਨ ਦਾ ਸਭ ਤੋਂ ਵੱਡਾ ਸੋਮਾ ਹੈ ।

ਕੱਦੂ ਦੇ ਬੀਜ

ਕੱਦੂ ਦੇ ਬੀਜ ਪ੍ਰੋਟੀਨ ਦਾ ਵੱਡਾ ਸਰੋਤ ਹਨ ।ਇਨ੍ਹਾਂ ਵਿੱਚ ਪ੍ਰੋਟੀਨ ਦੇ ਨਾਲ ਨਾਲ ਫਾਸਫੋਰਸ, ਮੈਗਨੀਸ਼ੀਅਮ, ਜਿੰਕ ਵੀ ਸ਼ਾਮਿਲ ਹੁੰਦਾ ਹੈ ।ਕੱਦੂ ਨੂੰ ਊਰਜਾ ਬੂਸਟਰ ਵੀ ਕਿਹਾ ਜਾਂਦਾ ਹੈ ।ਲੱਗਭੱਗ 30 ਗ੍ਰਾਮ ਕੱਦੂ ਦੇ ਬੀਜ ਵਿੱਚ 9 ਗਰਾਮ ਪ੍ਰੋਟੀਨ ਹੁੰਦਾ ਹੈ ਇਹ ਆਂਡਿਆਂ ਤੋਂ ਜ਼ਿਆਦਾ ਹੈ ।

ਦਾਲਾਂ

ਦਾਲਾਂ ਪ੍ਰੋਟੀਨ ਦਾ ਇੱਕ ਬਹੁਮੁੱਲਾ ਸਰੋਤ ਹਨ ।ਇੱਕ ਕੌਲੀ ਦਾਲ ਦੇ ਵਿੱਚ 14 ਤੋਂ 16 ਗ੍ਰਾਮ ਪ੍ਰੋਟੀਨ ਹੁੰਦਾ ਹੈ। ਜੋ ਇੱਕ ਉੱਬਲੇ ਹੋਏ ਅੰਡੇ ਵਿੱਚੋਂ ਮਿਲਣ ਵਾਲੇ ਪ੍ਰੋਟੀਨ ਤੋਂ ਜ਼ਿਆਦਾ ਹੁੰਦਾ ਹੈ ।ਪ੍ਰੋਟੀਨ ਦੇ ਨਾਲ ਨਾਲ ਦਾਲਾਂ ਫਾਈਬਰ ਅਤੇ ਕਾਰਬੋਹਾਈਡ੍ਰੇਟ ਦਾ ਵੀ ਵੱਡਾ ਸਰੋਤ ਹਨ ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ। ਜੇ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

ਸਿਹਤ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ਜੀ।

ਧੰਨਵਾਦ


Posted

in

by

Tags: