ਵਿਆਹ ਤੋਂ ਬਾਅਦ ਜ਼ਿਆਦਾਤਰ ਔਰਤਾਂ ਦਾ ਕਿਉਂ ਵਧ ਜਾਂਦਾ ਹੈ ਵਜ਼ਨ? ਜਾਣੋ ਕਾਰਨ !!!

ਮੁੰਡਾ ਹੋਵੇ ਜਾਂ ਕੁੜੀ ਵਿਆਹ ਤੋਂ ਬਾਅਦ ਦੋਨਾਂ ਦੀ ਜ਼ਿੰਦਗੀ ਅਤੇ ਪਰਸਨੈਲਟੀ ਵਿੱਚ ਕਾਫ਼ੀ ਬਦਲਾਅ ਆ ਜਾਂਦਾ ਹੈ ।ਇਹ ਬਦਲਾਅ ਉਨ੍ਹਾਂ ਦੇ ਸਰੀਰਕ ਫਿੱਗਰ ਦੇ ਵਿੱਚ ਵੀ ਆ ਜਾਂਦਾ ਹੈ ਜ਼ਿਆਦਾਤਰ ਜੋੜਿਆਂ ਦਾ ਵਜਨ ਵਧਣ ਲੱਗ ਜਾਂਦਾ ਹੈ ।ਇਹ ਬਦਲਾਅ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਵਿੱਚ ਦੇਖਣ ਨੂੰ ਜ਼ਿਆਦਾ ਮਿਲਦਾ ਹੈ ।

ਇੱਕ ਅੰਕੜੇ ਦੇ ਮੁਤਾਬਕ ਵਿਆਹ ਦੇ 5 ਸਾਲ ਦੇ ਅੰਦਰ ਅੰਦਰ 80% ਔਰਤਾਂ ਦੇ ਵਜ਼ਨ ਵਿੱਚ 5 ਤੋਂ 10 ਕਿਲੋਗ੍ਰਾਮ ਤੱਕ ਦਾ ਵਾਧਾ ਹੁੰਦਾ ਹੈ ।

ਅੱਜ ਇਸ ਆਰਟੀਕਲ ਵਿੱਚ ਗੱਲ ਕਰਾਂਗੇ ਅਜਿਹੇ ਕਿਹੜੇ ਕਾਰਨ ਹਨ ਜਿਨ੍ਹਾਂ ਦੇ ਚੱਲਦੇ ਔਰਤਾਂ ਦਾ ਵਿਆਹ ਤੋਂ ਬਾਅਦ ਵਜ਼ਨ ਵਧ ਜਾਂਦਾ ਹੈ ।

ਖਾਣ ਪੀਣ ਵਿੱਚ ਬਦਲਾਅ

ਵਿਆਹ ਤੋਂ ਤੁਰੰਤ ਬਾਅਦ ਨਵੇਂ ਜੋੜਿਆਂ ਨੂੰ ਰਿਸ਼ਤੇਦਾਰਾਂ ਜਾਂ ਦੋਸਤਾਂ ਮਿੱਤਰਾਂ ਦੇ ਘਰ ਦਾਅਵਤ ਤੇ ਸੱਦਣ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ ।ਇਸ ਦੇ ਨਾਲ ਹੀ ਨਵੇਂ ਘਰ ਵਿੱਚ ਲੜਕੀਆਂ ਦੇ ਖਾਣ ਪੀਣ ਦਾ ਟੇਸਟ ਅਤੇ ਆਦਤਾਂ ਬਦਲ ਜਾਂਦੀਆਂ ਹਨ। ਸਰੀਰ ਛੇਤੀ ਇਨ੍ਹਾਂ ਆਦਤਾਂ ਦਾ ਆਦੀ ਨਹੀਂ ਹੋ ਪਾਉਂਦਾ, ਜਿਸਦੇ ਚੱਲਦੇ ਵਜਨ ਵਧਣਾ ਸੁਭਾਵਿਕ ਹੈ ।

ਹਾਰਮੋਨਾਂ ਵਿੱਚ ਬਦਲਾਅ

ਵਿਆਹ ਤੋਂ ਬਾਅਦ ਔਰਤਾਂ ਦਾ ਸਿਰਫ ਲਾਈਫ ਸਟਾਈਲ ਹੀ ਨਹੀਂ ਬਦਲਦਾ, ਸਗੋਂ ਉਨ੍ਹਾਂ ਦੇ ਵਿੱਚ ਹਾਰਮੋਨਲ ਬਦਲਾਅ ਵੀ ਆਉਂਦੇ ਹਨ। ਜੋ ਵਜ਼ਨ ਵਧਾਉਣ ਲਈ ਜ਼ਿੰਮੇਵਾਰ ਮੰਨੇ ਜਾਂਦੇ ਹਨ ।

ਉਮਰ ਦਾ ਅਸਰ

ਪਹਿਲਾਂ ਆਮ ਤੌਰ ਤੇ ਲੜਕੀਆਂ ਦਾ ਵਿਆਹ 20 ਤੋਂ 26 ਸਾਲ ਦੀ ਉਮਰ ਤੱਕ ਕਰ ਦਿੱਤਾ ਜਾਂਦਾ ਸੀ। ਪਰ ਅੱਜ ਕੱਲ੍ਹ ਵਿਆਹ 26 ਤੋਂ ਲੈ ਕੇ 30 ਸਾਲ ਦੇ ਵਿੱਚ ਹੁੰਦੇ ਹਨ । ਇਸ ਉਮਰ ਵਿੱਚ ਸਰੀਰ ਅੰਦਰ ਬਦਲਾਅ ਬਹੁਤ ਤੇਜ਼ੀ ਨਾਲ ਆਉਂਦੇ ਹਨ ਅਤੇ ਜਿਵੇਂ ਜਿਵੇਂ ਉਮਰ ਵਧਦੀ ਹੈ। ਮੈਟਾਬੋਲਿਜ਼ਮ ਸਿਸਟਮ ਕਮਜ਼ੋਰ ਹੋਣ ਲੱਗਦਾ ਹੈ ਜਿਸ ਨਾਲ ਵਜ਼ਨ ਵੱਧਦਾ ਹੈ ।

ਪ੍ਰੈਗਨੈਂਸੀ

ਮਾਂ ਬਣਨਾ ਹਰ ਕਿਸੀ ਔਰਤ ਦੇ ਲਈ ਖੁਸ਼ੀਆਂ ਦਾ ਪਲ ਮੰਨਿਆ ਜਾਂਦਾ ਹੈ । ਪਰ ਮਾਂ ਬਣਨ ਤੋਂ ਬਾਅਦ ਔਰਤ ਦੀ ਜ਼ਿੰਦਗੀ ਵਿੱਚ ਕਾਫ਼ੀ ਬਦਲਾਅ ਆ ਜਾਂਦੇ ਹਨ ਤੇ ਬੱਚੇ ਦੇ ਕਾਰਨ ਜ਼ਿੰਦਗੀ ਬਿਜੀ ਹੋ ਜਾਂਦੀ ਹੈ। ਔਰਤਾਂ ਨੂੰ ਆਪਣੀ ਸਿਹਤ ਵੱਲ ਧਿਆਨ ਦੇਣ ਲਈ ਸਮਾਂ ਨਹੀਂ ਮਿਲ ਪਾਉਂਦਾ ਜਿਸ ਦੇ ਚੱਲਦੇ ਵਜਨ ਵਧਣਾ ਸ਼ੁਰੂ ਹੋ ਜਾਂਦਾ ਹੈ ।

ਪੂਰੀ ਨੀਂਦ ਨਾ ਲੈ ਪਾਉਣਾ

ਵਿਆਹ ਅਤੇ ਮਾਂ ਬਣਨ ਤੋਂ ਬਾਅਦ ਔਰਤਾਂ ਦੇ ਲਾਈਫ ਸਟਾਈਲ ਦੇ ਵਿੱਚ ਬਹੁਤ ਸਾਰੇ ਬਦਲਾਅ ਆਉਂਦੇ ਹਨ ਅਤੇ ਉਨ੍ਹਾਂ ਦੇ ਬੱਚੇ ਹੋਣ ਤੋਂ ਬਾਅਦ ਕਈ ਵਾਰੀ ਨੀਂਦ ਪੂਰੀ ਨਾ ਹੋਣ ਕਾਰਨ ਵਜ਼ਨ ਵੱਧਣਾ ਸ਼ੁਰੂ ਹੋ ਜਾਂਦਾ ਹੈ ।

ਜ਼ਿਆਦਾ ਚਿੰਤਾ ਵਿੱਚ ਰਹਿਣਾ

ਵਿਆਹ ਤੋਂ ਬਾਅਦ ਕਈ ਵਾਰ ਔਰਤਾਂ, ਨਵੇਂ ਘਰ ਪੁਰਾਣੇ ਪਰਿਵਾਰ ਮੈਂਬਰਾਂ ਬਾਰੇ ਸੋਚਦੀਆਂ, ਛੇਤੀ ਅਡਜੈਸਟ ਨਹੀਂ ਹੋ ਪਾਉਂਦੀਆਂ ਅਤੇ ਉਨ੍ਹਾਂ ਨੂੰ ਚਿੰਤਾ ਰਹਿੰਦੀ ਹੈ। ਅਜਿਹੇ ਸਮੇਂ ਸਰੀਰ ਅੰਦਰ ਭੁੱਖ ਵਧਾਉਣ ਵਾਲੇ ਹਾਰਮੋਨ ਦਾ ਲੈਵਲ ਵੱਧ ਜਾਂਦਾ ਹੈ ਜਿਸ ਨਾਲ ਵਜ਼ਨ ਵੱਧਦਾ ਹੈ ।

ਉਮੀਦ ਹੈ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਇਸ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰੋ ਜੀ ।

ਧੰਨਵਾਦ


Posted

in

by

Tags: