ਵਧੇ ਹੋਏ ਪੇਟ ਨੂੰ ਅੰਦਰ ਕਰਨ ਲਈ ਘਰੇਲੂ ਨੁਸਖਾ

ਅੱਜ ਕੱਲ੍ਹ ਦੇ ਲੋਕ ਆਪਣੀ ਫਿੱਟਨੈਸ ਨੂੰ ਲੈ ਕੇ ਬਹੁਤ ਹੀ ਸਤਰਕ ਹੋ ਚੁੱਕੇ ਹਨ । ਹਰ ਕੋਈ ਆਪਣੇ ਸਰੀਰ ਨੂੰ ਫਿੱਟ ਰੱਖਣ ਲਈ ਜਿੰਮ ਜਾਂਦੇ ਹਨ । ਜਾਂ ਫਿਰ ਯੋਗਾ ਕਰਦੇ ਹਨ । ਜੇਕਰ ਤੁਸੀਂ ਆਪਣੇ ਵਧੇ ਹੋਏ ਪੇਟ ਤੋਂ ਪ੍ਰੇਸ਼ਾਨ ਹੋ ਤਾਂ sehat ਤੁਹਾਨੂੰ ਇੱਕ ਘਰੇਲੂ ਨੁਸਖਾ ਦੱਸਣਗੇ । ਜਿਸ ਨਾਲ ਬਹੁਤ ਹੀ ਜਲਦੀ ਤੁਹਾਡਾ ਵਜ਼ਨ ਘੱਟ ਹੋ ਜਾਵੇਗਾ ਅਤੇ ਵਧਿਆ ਹੋਇਆ ਪੇਟ ਵੀ ਅੰਦਰ ਹੋ ਜਾਵੇਗਾ । ਇਸ ਦਾ ਨਤੀਜਾ ਇੱਕ ਮਹੀਨੇ ਅੰਦਰ ਪਤਾ ਚੱਲ ਜਾਂਦਾ ਹੈ ।

ਵਧੇ ਹੋਏ ਪੇਟ ਨੂੰ ਘੱਟ ਕਰਨ ਲਈ ਘਰੇਲੂ ਨੁਸਖਾ

1.ਇੱਕ ਚਮਚ ਜ਼ੀਰਾ

2.ਅੱਧਾ ਨਿੰਬੂ

3.ਇੱਕ ਚਮਚ ਸ਼ਹਿਦ

ਨੁਸਖਾ ਬਣਾਉਣ ਦੀ ਵਿਧੀ

ਰੋਜ਼ਾਨਾ ਸ਼ਾਮ ਨੂੰ ਇੱਕ ਚਮਚ ਜ਼ੀਰਾ ਇੱਕ ਗਿਲਾਸ ਪਾਣੀ ਵਿੱਚ ਭਿਉਂ ਕੇ ਰੱਖੋ । ਸਵੇਰੇ ਖਾਲੀ ਪੇਟ ਇਸ ਪਾਣੀ ਵਿੱਚੋਂ ਜ਼ੀਰਾ ਕੱਢ ਕੇ ਚਬਾ ਚਬਾ ਕੇ ਖਾਓ ਅਤੇ ਪਾਣੀ ਨੂੰ ਉਬਾਲ ਲਓ । ਫਿਰ ਇਸ ਪਾਣੀ ਵਿੱਚ ਅੱਧਾ ਨਿੰਬੂ ਅਤੇ ਇੱਕ ਚਮਚ ਸ਼ਹਿਦ ਮਿਲਾ ਕੇ ਪੀਓ।

ਇਸ ਨੁਸਖੇ ਨੂੰ ਲੈਣ ਦਾ ਤਰੀਕਾ

ਰੋਜ਼ਾਨਾ ਸਵੇਰੇ ਖਾਲੀ ਪੇਟ ਜੀਰਾ ਚਬਾ ਚਬਾ ਕੇ ਖਾਓ ਅਤੇ ਉਸ ਪਾਣੀ ਨੂੰ ਉਬਾਲ ਕੇ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਓ । ਇਸ ਪਾਣੀ ਨੂੰ ਪੀਣ ਤੋਂ ਬਾਅਦ ਇਕ ਘੰਟਾ ਕੁਝ ਵੀ ਨਾ ਖਾਓ। ਖਾਣਾ ਖਾਣ ਤੋਂ ਪਹਿਲਾਂ ਇੱਕ ਪਲੇਟ ਸਲਾਦ ਦੀ ਖਾਓ ਫਿਰ ਖਾਣਾ ਖਾਓ । ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਇੱਕ ਗਿਲਾਸ ਗਰਮ ਪਾਣੀ ਵਿੱਚ ਨਿੰਬੂ ਨਿਚੋੜ ਕੇ ਪੀਓ। ਨਤੀਜਾ ਤੁਹਾਨੂੰ ਇੱਕ ਮਹੀਨੇ ਅੰਦਰ ਮਿਲ ਜਾਵੇਗਾ। ਤੁਹਾਡਾ ਵਧਿਆ ਹੋਇਆ ਪੇਟ ਅੰਦਰ ਹੋ ਜਾਵੇਗਾ ।

ਜੀਰਾ ਅਤੇ ਨਿੰਬੂ ਦਾ ਮਿਸ਼ਰਣ ਹੀ ਕਿਉਂ

ਜੀਰਾ ਸਾਡੇ ਸਰੀਰ ਵਿੱਚ ਚਰਬੀ ਨੂੰ ਜਮ੍ਹਾਂ ਨਹੀਂ ਹੋਣ ਦਿੰਦਾ ਅਤੇ ਗਰਮ ਪਾਣੀ ਵਿੱਚ ਨਿੰਬੂ ਸਾਡੇ ਸਰੀਰ ਵਿੱਚ ਜਮ੍ਹਾਂ ਹੋਈ ਚਰਬੀ ਨੂੰ ਕੱਟਦਾ ਹੈ । ਇਸ ਕਰਕੇ ਜੀਰਾ ਅਤੇ ਨਿੰਬੂ ਦਾ ਮਿਸ਼ਰਣ ਮੋਟਾਪਾ ਘੱਟ ਕਰਨ ਲਈ ਬਹੁਤ ਹੀ ਫਾਇਦੇਮੰਦ ਹੈ ।

ਪਰਹੇਜ਼

ਮੈਦੇ ਨਾਲ ਬਣੀਆਂ ਚੀਜ਼ਾਂ ਨਾ ਖਾਓ ।

ਮਿੱਠਾ ਅਤੇ ਖੰਡ ਮੋਟਾਪੇ ਵਿੱਚ ਜ਼ਹਿਰ ਸਮਾਨ ਹੈ।

ਆਟੇ ਨੂੰ ਛਾਣ ਕੇ ਨਾ ਖਾਓ ।

ਫਲਾਂ ਦਾ ਜੂਸ ਪੀਣ ਦੀ ਬਜਾਏ ਫਲ ਖਾਓ ਕਿਉਂਕਿ ਫਲਾਂ ਵਿੱਚੋਂ ਫਾਈਬਰ ਮਿਲ ਜਾਂਦਾ ਹੈ । ਜਿਸ ਨਾਲ ਭੁੱਖ ਜਲਦੀ ਨਹੀਂ ਲੱਗਦੀ ।

ਜਲਦੀ ਨਤੀਜਾ ਪਾਉਣ ਵਾਲੇ ਲੋਕ ਇਸ ਨੁਸਖੇ ਦੇ ਨਾਲ-ਨਾਲ ਐਕਸਰਸਾਈਜ਼ ਕਰਨਾ ਵੀ ਸ਼ੁਰੂ ਕਰੋ । ਫਿਰ ਨਤੀਜਾ 10-15 ਦਿਨ ਵਿੱਚ ਤੁਹਾਨੂੰ ਮਿਲ ਜਾਵੇਗਾ ।

ਜਾਣਕਾਰੀ ਚੰਗੀ ਲੱਗੇ ਤਾਂ ਵਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

ਧੰਨਵਾਦ


Posted

in

by

Tags: