ਲੱਸੀ ਪੀਣ ਨਾਲ ਸਿਹਤ ਨੂੰ ਹੋਣ ਵਾਲੇ ਫਾਇਦੇ

ਗਰਮੀਆਂ ਵਿੱਚ ਤੇਜ਼ ਧੁੱਪ ਅਤੇ ਜ਼ਿਆਦਾ ਗਰਮੀ ਕਰਕੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ । ਇਸ ਤੋਂ ਬਚਣ ਲਈ ਕੁਝ ਠੰਡੀਆ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਸੇਵਨ ਕਰਨਾ ਸਰੀਰ ਲਈ ਫਾਇਦੇਮੰਦ ਹੁੰਦਾ ਹੈ । ਇਨ੍ਹਾਂ ਵਿੱਚੋਂ ਲੱਸੀ ਵੀ ਇਸ ਤਰ੍ਹਾਂ ਦੀ ਚੀਜ਼ ਹੈ ਜੋ ਗਰਮੀ ਤੋਂ ਸਾਡੇ ਸਰੀਰ ਦਾ ਬਚਾਅ ਕਰਦੀ ਹੈ । ਲੱਸੀ ਪੀਣ ਨਾਲ ਕਈ ਤਰ੍ਹਾਂ ਦੀਆਂ ਹੋਰ ਸਮੱਸਿਆਵਾਂ ਵੀ ਠੀਕ ਹੁੰਦੀਆਂ ਹਨ , ਨਾਲ ਹੀ ਜੋੜਾਂ ਦੇ ਦਰਦ ਵਿਚ ਵੀ ਆਰਾਮ ਮਿਲਦਾ ਹੈ ।

ਅਸੀਂ ਆਪਣੇ ਸਰੀਰ ਦੀਆਂ ਛੋਟੀਆਂ ਛੋਟੀਆਂ ਸਮੱਸਿਆਵਾਂ ਨੂੰ ਲੱਸੀ ਪੀ ਕੇ ਦੂਰ ਕਰ ਸਕਦੇ ਹਾਂ ।

ਲੱਸੀ ਨਾਲ ਸਿਹਤ ਨੂੰ ਹੋਣ ਵਾਲੇ ਫਾਇਦੇ

ਕਬਜ਼ ਤੋਂ ਛੁਟਕਾਰਾ

ਕਬਜ਼ ਦੀ ਸਮੱਸਿਆ ਹੋਣ ਤੇ ਲੱਸੀ ਵਿੱਚ ਅਜਵਾਇਨ ਮਿਲਾ ਕੇ ਪੀਣ ਨਾਲ ਕੁਝ ਦਿਨਾਂ ਵਿੱਚ ਹੀ ਇਹ ਸਮੱਸਿਆ ਦੂਰ ਹੋ ਜਾਂਦੀ ਹੈ । ਪੇਟ ਦੀ ਸਫਾਈ ਕਰਨ ਲਈ ਗਰਮੀਆਂ ਵਿੱਚ ਪੁਦੀਨਾ ਮਿਲਾਕੇ ਲੱਸੀ ਬਣਾ ਕੇ ਪੀਓ ।

ਪਾਚਣ ਕਿਰਿਆ ਠੀਕ ਕਰੇ

ਜੇਕਰ ਗਰਮੀਆਂ ਵਿੱਚ ਖਾਣਾ ਖਾਣ ਨੂੰ ਮਨ ਨਹੀਂ ਕਰਦਾ ਤਾਂ ਪਾਚਨ ਕਿਰਿਆ ਠੀਕ ਰੱਖਣ ਲਈ ਰੋਜ਼ਾਨਾ ਲੱਸੀ ਵਿੱਚ ਭੁੰਨਿਆ ਜੀਰਾ , ਕਾਲੀ ਮਿਰਚ ਅਤੇ ਸੇਂਧਾ ਨਮਕ ਮਿਲਾ ਕੇ ਸੇਵਨ ਕਰੋ । ਇਸ ਨਾਲ ਪਾਚਣ ਕਿਰਿਆ ਠੀਕ ਰਹਿੰਦੀ ਹੈ ।

ਅੱਖਾਂ ਦੀ ਜਲਨ ਦੂਰ ਕਰੇ

ਗਰਮੀਆਂ ਵਿੱਚ ਤੇਜ਼ ਧੁੱਪ ਕਰਕੇ ਅੱਖਾਂ ਵਿੱਚ ਜਲਣ ਹੋਣ ਲੱਗਦੀ ਹੈ ਇਸ ਤੋਂ ਰਾਹਤ ਪਾਉਣ ਲਈ ਮਲਾਈ ਨੂੰ ਪਲਕਾਂ ਤੇ ਲਗਾ ਸਕਦੇ ਹੋ । ਰੋਜ਼ਾਨਾ ਲੱਸੀ ਦਾ ਸੇਵਨ ਕਰਨ ਨਾਲ ਵੀ ਅੱਖਾਂ ਦੀ ਜਲਨ ਠੀਕ ਹੋ ਜਾਂਦੀ ਹੈ ।

ਲੂ ਤੋਂ ਬਚਾਏ

ਗਰਮੀਆਂ ਵਿਚ ਲੂ ਲੱਗਣਾ ਇੱਕ ਆਮ ਸਮੱਸਿਆ ਹੈ ਇਸ ਪ੍ਰੇਸ਼ਾਨੀ ਤੋਂ ਬਚਣ ਲਈ ਰੋਜ਼ਾਨਾ ਲੱਸੀ ਦਾ ਸੇਵਨ ਕਰੋ ਕਿਉਂਕਿ ਇਸ ਦੀ ਤਾਸੀਰ ਠੰਢੀ ਹੁੰਦੀ ਹੈ ਇਹ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ ।

ਹੱਡੀਆਂ ਮਜ਼ਬੂਤ ਕਰੇ

ਲੱਸੀ ਵਿੱਚ ਕੈਲਸ਼ੀਅਮ ਦੀ ਮਾਤਰਾ ਕਾਫੀ ਹੁੰਦੀ ਹੈ ਇਹ ਹੱਡੀਆਂ ਮਜ਼ਬੂਤ ਬਣਾਉਣ ਦਾ ਕੰਮ ਕਰਦੀ ਹੈ । ਇਸ ਲਈ ਗਰਮੀਆਂ ਵਿੱਚ ਰੋਜ਼ਾਨਾ ਇਕ ਗਿਲਾਸ ਲੱਸੀ ਦਾ ਸੇਵਨ ਕਰੋ ।

ਚਿਹਰੇ ਦੇ ਦਾਗ ਧੱਬੇ

ਚਿਹਰੇ ਦੇ ਦਾਗ ਧੱਬੇ ਦੂਰ ਕਰਨ ਲਈ ਜਾਂ ਫਿਰ ਸੱਟ ਦਾ ਨਿਸ਼ਾਨ ਦੂਰ ਕਰਨ ਲਈ ਸੰਤਰੇ ਦੇ ਛਿਲਕੇ ਦੇ ਪਾਊਡਰ ਵਿੱਚ ਲੱਸੀ ਮਿਲਾ ਕੇ ਚਿਹਰੇ ਤੇ ਲਗਾਓ ।

ਜਾਣਕਾਰੀ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

ਧੰਨਵਾਦ


Posted

in

by

Tags: