ਲੌਕੀ/ਅੱਲ ਅਤੇ ਅਦਰਕ ਦਾ ਜੂਸ ਪੀਣ ਦੇ ਫਾਇਦੇ

By admin

February 19, 2019

ਲੌਕੀ ਅਤੇ ਅਦਰਕ ਦੋਵਾਂ ਦਾ ਇਸਤੇਮਾਲ ਸਾਡੇ ਘਰਾਂ ਵਿੱਚ ਹੁੰਦਾ ਹੈ ਲੋਕੀ ਵਿਟਾਮਿਨ C, B, ਸੋਡੀਅਮ, ਪੋਟਾਸ਼ੀਅਮ ਅਤੇ ਆਇਰਨ ਨਾਲ ਭਰਪੂਰ ਹੁੰਦੀ ਹੈ ।

ਦੂਜੇ ਪਾਸੇ ਅਦਰਕ ਦਾ ਸੇਵਨ ਕਰਨ ਨਾਲ ਸਰੀਰ ਦੀ ਊਰਜਾ ਬਣੀ ਰਹਿੰਦੀ ਹੈ। ਜੇ ਦੋਨਾਂ ਦਾ ਜੂਸ ਮਿਲਾ ਕੇ ਪੀਤਾ ਜਾਵੇ ਤਾਂ ਸਰੀਰ ਨੂੰ ਇਸ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ।

ਅੱਜ ਤੇ ਇਸ ਆਰਟੀਕਲ ਵਿੱਚ ਜਾਣਾਂਗੇ ਲੌਕੀ ਅਤੇ ਅਦਰਕ ਦਾ ਜੂਸ ਪੀਣ ਦੇ ਸਰੀਰ ਤੋਂ ਫਾਇਦੇ ।

ਸ਼ੂਗਰ

ਲੌਕੀ ਅਤੇ ਅਦਰਕ ਦੇ ਜੂਸ ਦਾ ਸੇਵਨ ਕਰਨ ਨਾਲ ਸਰੀਰ ਵਿਚ ਬਲੱਡ ਸ਼ੂਗਰ ਕੰਟਰੋਲ ਰਹਿੰਦਾ ਹੈ ਇਸ ਦੇ ਨਾਲ ਹੀ ਜੂਸ ਰੋਜ਼ਾਨਾ ਸੇਵਨ ਕਰਨ ਤੇ ਡਾਇਬਟੀਜ਼ ਤੋਂ ਬਚਾ ਜਾ ਸਕਦਾ ਹੈ ਅਗਰ ਸ਼ੂਗਰ ਹੈ ਤਾਂ ਉਸ ਨੂੰ ਕੰਟਰੋਲ ਵਿੱਚ ਰੱਖਿਆ ਜਾ ਸਕਦਾ ਹੈ ।

ਐਸੀਡਿਟੀ

ਲੌਕੀ ਠੰਢੀ ਹੁੰਦੀ ਹੈ ਇਹ ਸਾਡੇ ਪੇਟ ਨੂੰ ਠੰਡਕ ਪਹੁੰਚਾਉਂਦੀ ਹੈ। ਜਿਸ ਦੇ ਚੱਲਦੇ ਸਰੀਰ ਤੇ ਵਿੱਚ ਤੇਜ਼ਾਬ ਨਹੀਂ ਬਣਦਾ ਤੇ ਬਣਦਾ ਹੋਵੇ ਤਾਂ ਖਤਮ ਹੁੰਦਾ ਹੈ ।

ਮੋਟਾਪਾ ਘੱਟ ਕਰੇ

ਲੌਕੀ ਅਤੇ ਅਦਰਕ ਦਾ ਸੇਵਨ ਸਾਡੇ ਸਰੀਰ ਦਾ ਮੈਟਾਬਾਲਿਜ਼ਮ ਤੇਜ਼ ਕਰਦਾ ਹੈ। ਖਾਣਾ ਛੇਤੀ ਪਚਦਾ ਹੈ। ਫੈਟ ਸਰੀਰ ਵਿੱਚ ਜਮ੍ਹਾਂ ਨਹੀਂ ਹੁੰਦੀ।ਮੋਟਾਪਾ ਕੰਟਰੋਲ ਰਹਿੰਦਾ ਹੈ।

ਚਮੜੀ ਚਮਕਦਾਰ ਬਣਾਵੇ

ਲੌਕੀ ਅਤੇ ਅਦਰਕ ਦੇ ਜੂਸ ਦਾ ਸੇਵਨ ਕਰਨ ਨਾਲ ਚਮੜੀ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਅੰਦਰ ਮੌਜੂਦ ਐਂਟੀਆਕਸੀਡੈਂਟ ਸਾਡੀ ਚਮੜੀ ਦੀ ਤਾਜ਼ਗੀ ਬਰਕਰਾਰ ਰੱਖਦੇ ਹਨ ।

ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਾਏ

ਇਸ ਜੂਸ ਅੰਦਰ ਐਂਟੀ ਆਕਸੀਡੈਂਟ, ਐਂਟੀ ਬੈਕਟੀਰੀਅਲ, ਅਤੇ ਐਂਟੀ ਵਾਇਰਲ ਤੱਤ ਹੁੰਦੇ ਹਨ ਜੋ ਸਾਡਾ ਇਮਿਊਨ ਸਿਸਟਮ ਮਜ਼ਬੂਤ ਬਣਾਉਂਦੇ ਹਨ। ਜਿਸ ਦੇ ਚੱਲਦੇ ਬੀਮਾਰੀਆਂ ਨਾਲ ਲੜਨ ਦੀ ਸਰੀਰ ਦੀ ਸ਼ਕਤੀ ਵਧਦੀ ਹੈ।

ਸਾਵਧਾਨੀ

ਲੌਕੀ ਦਾ ਜੂਸ ਬਹੁਤ ਛੇਤੀ ਖਰਾਬ ਹੋ ਜਾਂਦਾ ਹੈ ਇਸ ਲਈ ਇਸ ਨੂੰ ਹਮੇਸ਼ਾ ਤਾਜ਼ਾ ਹੀ ਬਣਾਵੋ। ਬਨਾਉਣ ਤੋਂ ਬਾਅਦ ਅੱਧੇ ਘੰਟੇ ਦੇ ਅੰਦਰ ਪੀ ਲਵੋ ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਕਿ ਜੇ ਚੰਗੀ ਲੱਗੀ ਹੈ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

ਧੰਨਵਾਦ