ਲੀਵਰ ਨੂੰ ਸਾਫ ਰੱਖਣ ਲਈ ਘਰੇਲੂ ਨੁਸਖਾ

ਸਿਹਤਮੰਦ ਜੀਵਨ ਅਤੇ ਚੰਗਾ ਆਹਾਰ ਜਿਗਰ/ਲੀਵਰ ਸਾਫ ਰੱਖਣ ਲਈ ਜ਼ਰੂਰੀ ਹੈ । ਲੀਵਰ ਦਾ ਕੰਮ ਸਰੀਰ ਵਿੱਚੋਂ ਜ਼ਹਿਰੀਲੇ ਤੱਤ ਬਾਹਰ ਕੱਢਣਾ ਹੁੰਦਾ ਹੈ । ਇਸ ਦੇ ਖਰਾਬ ਹੋਣ ਕਰਕੇ ਸਾਡੇ ਸਰੀਰ ਵਿੱਚ ਵਿਸ਼ੈਲੇ ਪਦਾਰਥ ਜਮ੍ਹਾਂ ਹੋ ਜਾਂਦੇ ਹਨ ।

ਇਸ ਲਈ ਬਹੁਤ ਜ਼ਰੂਰੀ ਹੈ ਜਿਗਰ/ਲੀਵਰ ਦੀ ਸਫਾਈ ਅਤੇ ਸਰੀਰ ਅੰਦਰ ਵਿਸ਼ੈਲੇ ਪਦਾਰਥਾਂ ਨੂੰ ਜਮ੍ਹਾਂ ਨਾ ਹੋਣ ਦੇਣਾ। ਲੀਵਰ ਸਾਡੇ ਸਰੀਰ ਦਾ ਮੁੱਖ ਅੰਗ ਹੈ, ਇਸ ਲਈ ਇਸ ਨੂੰ ਡਿਟਾਕਸ ਕਰਨਾ ਬਹੁਤ ਹੀ ਜ਼ਰੂਰੀ ਹੁੰਦਾ ਹੈ ।

ਅੱਜ ਗੱਲ ਕਰਾਂਗੇ ਕਿਸ ਤਰਾਂ ਨਾਲ ਲੀਵਰ ਦੀ ਸਫਾਈ ਕੀਤੀ ਜਾ ਸਕਦੀ ਹੈ । ਲੀਵਰ ਤੇ ਸਹੀ ਤਰੀਕੇ ਨਾਲ ਨਾਂ ਕੰਮ ਕਰਨ ਤੇ ਸਰੀਰ ਨੂੰ ਬਹੁਤ ਸਾਰੀਆਂ ਬੀਮਾਰੀਆਂ ਹੋ ਜਾਂਦੀਆਂ ਹਨ । ਇਸ ਲਈ ਸਿਹਤਮੰਦ ਜੀਵਨ ਜਿਊਣ ਲਈ ਲੀਵਰ ਦੀ ਸਫਾਈ ਬਹੁਤ ਹੀ ਜ਼ਰੂਰੀ ਹੁੰਦੀ ਹੈ ।

ਲੀਵਰ ਦੀ ਸਫਾਈ ਕਰਨਾ ਬਹੁਤ ਹੀ ਆਸਾਨ ਹੁੰਦਾ ਹੈ । ਇਸ ਡ੍ਰਿੰਕ ਨਾਲ ਅਸਾਨੀ ਨਾਲ ਲੀਵਰ ਦੀ ਸਫਾਈ ਕੀਤੀ ਜਾ ਸਕਦੀ ਹੈ।

ਡ੍ਰਿੰਕ ਬਣਾਉਣ ਦਾ ਤਰੀਕਾ

  • 3 ਨਿੰਬੂ ਦਾ ਰਸ
  • 2 ਸੰਤਰੇ ਦਾ ਰਸ
  • ਪਦੀਨੇ ਦੇ ਪੱਤੇ
  • ਇੱਕ ਲੀਟਰ ਪਾਣੀ

ਡ੍ਰਿੰਕ ਬਣਾਉਣ ਦੀ ਵਿਧੀ

ਇੱਕ ਬਰਤਨ ਵਿੱਚ ਇੱਕ ਲੀਟਰ ਪਾਣੀ ਪਾ ਕੇ ਗਰਮ ਕਰੋ । ਇਸ ਪਾਣੀ ਵਿੱਚ ਕੁਝ ਪੱਤੇ ਪੁਦੀਨੇ ਦੇ ਪਾ ਕੇ ਉਬਾਲੋ । ਜਦੋਂ ਇਹ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਵਿੱਚ 3 ਨਿੰਬੂ ਦਾ ਰਸ ਜਾਂ 2 ਸੰਤਰੇ ਦਾ ਰਸ ਮਿਲਾਓ । ਨਿੰਬੂ ਦਾ ਛਿਲਕਾ ਵੀ ਮਿਲਾ ਸਕਦੇ ਹੋ । ਥੋੜ੍ਹਾ ਜਿਹਾ ਕੋਸਾ ਹੋਣ ਤੇ ਇਸ ਡ੍ਰਿੰਕ ਨੂੰ ਪੀਓ । ਜੇਕਰ ਇਹ ਡਰਿੰਕ ਤੁਹਾਨੂੰ ਚੰਗਾ ਨਹੀਂ ਲੱਗਦਾ ਤਾਂ ਇਸ ਵਿਚ ਸ਼ਹਿਦ ਮਿਲਾ ਕੇ ਵੀ ਪੀ ਸਕਦੇ ਹਾਂ ।

ਹੁਣ ਇਸ ਡਰਿੰਕ ਨੂੰ ਠੰਡਾ ਜਾਂ ਗਰਮ ਜਿਸ ਤਰ੍ਹਾਂ ਤੁਹਾਨੂੰ ਵਧੀਆ ਲੱਗਦਾ ਹੋਏ, ਉਸ ਤਰ੍ਹਾਂ ਪੀ ਸਕਦੇ ਹੋ । ਇਹ ਡਰਿੰਕ ਲੀਵਰ ਦੀ ਸਫਾਈ ਕਰਦਾ ਹੈ । ਪੇਟ ਅਤੇ ਪਾਚਨ ਤੰਤਰ ਵੀ ਠੀਕ ਰੱਖਦਾ ਹੈ ।

ਉਮੀਦ ਕਰਦੇ ਹਾਂ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਕਿ ਜੇ ਜਾਣਕਾਰੀ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ।

ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ।

ਧੰਨਵਾਦ


Posted

in

by

Tags: