ਲਸਣ ਹਲਦੀ ਅਤੇ ਲੌਂਗ ਦਾ ਮਿਸ਼ਰਣ ਇਨ੍ਹਾਂ ਸੱਤ ਰੋਗਾਂ ਲਈ ਹੈ ਰਾਮਬਾਣ ਦਵਾਈ

ਸਮੇਂ ਦੇ ਨਾਲ ਸਾਡਾ ਖਾਣ ਪੀਣ ਬਦਲ ਰਿਹਾ ਹੈ ਉਸ ਨਾਲ ਸਾਨੂੰ ਬੀਮਾਰੀਆਂ ਵੀ ਲੱਗ ਰਹੀਆਂ ਹਨ ।ਇਨ੍ਹਾਂ ਲਈ ਅਸੀਂ ਐਂਟੀਬਾਇਟਿਕ ਦਵਾਈਆਂ ਖਾਂਦੇ ਹਨ, ਉਹ ਬੀਮਾਰੀਆਂ ਤਾਂ ਠੀਕ ਕਰ ਦਿੰਦੀਆਂ ਹਨ ।ਪਰ ਇਹ ਬੀਮਾਰੀਆਂ ਨਾਲ ਲੜਨ ਦੀ ਸਰੀਰ ਦੀ ਸ਼ਕਤੀ ਨੂੰ ਕਮਜ਼ੋਰ ਕਰਦੀਆਂ ਹਨ ।

ਇਸਦੇ ਉਲਟ ਜੇ ਅਸੀਂ ਕੁਦਰਤੀ ਐਂਟੀਬਾਇਓਟਿਕ ਚੀਜ਼ਾਂ ਦੀ ਵਰਤੋਂ ਕਰੀਏ,ਉਨ੍ਹਾਂ ਨਾਲ ਨਾ ਤਾਂ ਸਰੀਰ ਦੀ ਸ਼ਕਤੀ ਕਮਜ਼ੋਰ ਹੋਵੇਗੀ ਤੇ ਨਾ ਹੀ ਸਰੀਰ ਤੇ ਕੋਈ ਬੁਰਾ ਪ੍ਰਭਾਵ ਪਵੇਗਾ । ਅੱਜ ਦੇ ਇਸ ਆਰਟੀਕਲ ਵਿੱਚ ਇਨ੍ਹਾਂ ਕੁਦਰਤੀ ਘਰੇਲੂ ਐਂਟੀਬਾਇਟਿਕ ਚੀਜ਼ਾਂ ਬਾਰੇ ਗੱਲ ਕਰਾਂਗੇ ।

ਲਸਣ , ਹਲਦੀ ਅਤੇ ਲੌਂਗ ਇਹ ਕੁਦਰਤੀ ਐਂਟੀਬਾਇਟਿਕ ਹਨ ।ਲਸਣ ਦੀਆਂ 3 ਕਲੀਆਂ, 2 ਚਮਚ ਹਲਦੀ ਅਤੇ 3 ਲੌਂਗ ਬਲੈਂਡਰ ਜਾਂ ਮਿਕਸੀ ਵਿਚ ਪੀਸ ਲਓ ਅਤੇ ਇਸ ਮਿਕਸਚਰ ਨੂੰ ਕੋਸੇ ਦੁੱਧ ਜਾਂ ਗਰਮ ਪਾਣੀ ਨਾਲ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਲਓ ਅਤੇ ਇਹ ਹੇਠ ਲਿਖੀਆਂ ਇਨ੍ਹਾਂ ਬੀਮਾਰੀਆਂ ਤੋਂ ਤੁਹਾਨੂੰ ਬਚਾਅ ਦੇਣਗੇ ।

ਸਰੀਰ ਦੇ ਅੰਦਰ ਇਨਫੈਕਸ਼ਨ ਠੀਕ ਕਰੇ

ਇਸ ਮਿਸ਼ਰਣ ਵਿੱਚ ਐਂਟੀ ਇੰਫਲਾਮੇਟਰੀ ਗੁਣ ਹੁੰਦੇ ਹਨ ਜੋ ਸਰੀਰ ਵਿੱਚ ਇਨਫੈਕਸ਼ਨ ਨੂੰ ਠੀਕ ਕਰਦੇ ਹਨ, ਜੇ ਸਰੀਰ ਦੇ ਅੰਦਰ ਕੋਈ ਸੋਜ ਜਾਂ ਜਲਣ ਹੋਵੇ ਉਸ ਨੂੰ ਵੀ ਇਹ ਠੀਕ ਕਰਦੇ ਹਨ ।

ਅਲਰਜੀ ਘੱਟ ਕਰੇ

ਇਹ ਮਿਸ਼ਰਣ ਕੁਦਰਤੀ ਐਂਟੀਬਾਇਟਿਕ ਹੋਣ ਦੇ ਕਾਰਨ ਸਾਡੀ ਚਮੜੀ ਦੀ ਜਾਂ ਸਾਹ ਦੀ ਐਲਰਜੀ ਖਤਮ ਕਰਦਾ ਹੈ ।

ਬਲਗਮ ਖਤਮ ਕਰੇ

ਇਹ ਮਿਸ਼ਰਣ ਸਾਡੇ ਸਰੀਰ ਵਿੱਚ ਜੰਮੀ ਹੋਈ ਬਲਗਮ ਖਤਮ ਕਰਕੇ ਨੱਕ ਦੀਆਂ ਨਾੜਾਂ ਨੂੰ ਖੋਲ੍ਹ ਦਿੰਦਾ ਹੈ ਜਿਸ ਨਾਲ ਸਾਇਨਸ ਦਾ ਖ਼ਾਤਮਾ ਹੁੰਦਾ ਹੈ ।

ਪੇਟ ਦੀ ਗੈਸ ਅਤੇ ਤੇਜ਼ਾਬ ਖਤਮ ਕਰੇ

ਇਹ ਮਿਸ਼ਰਣ ਸਾਡੇ ਪੇਟ ਵਿੱਚ ਬਣਨ ਵਾਲਾ ਤੇਜ਼ਾਬ ਅਤੇ ਗੈਸ ਖਤਮ ਕਰਦਾ ਹੈ ਤੇ ਇਸ ਨਾਲ ਸਾਡੇ ਪੇਟ ਦੀ ਬਲੋਟਿੰਗ ਵੀ ਖਤਮ ਹੁੰਦੀ ਹੈ ।

ਡਾਇਬਟੀਜ਼ ਕੰਟਰੋਲ ਕਰੇ

ਇਹ ਮਿਸ਼ਰਣ ਸਰੀਰ ਦੇ ਵਿੱਚ ਸ਼ੂਗਰ ਅਤੇ ਗੁਲੂਕੋਜ਼ ਦਾ ਲੈਵਲ ਘੱਟ ਕਰਦਾ ਹੈ ਜਿਸ ਨਾਲ ਡਾਇਬਟੀਜ਼ ਕੰਟਰੋਲ ਵਿੱਚ ਰਹਿੰਦੀ ਹੈ ।

ਕੋਲੈਸਟਰੋਲ ਦਾ ਖਾਤਮਾ

ਇਹ ਮਿਸ਼ਰਣ ਰਕਤ ਕੋਸ਼ਿਕਾਵਾਂ ਵਿੱਚ ਜੰਮਿਆ ਹੋਇਆ ਫੈਟ ਘੋਲ ਦਿੰਦਾ ਹੈ ਜਿਸਨੂੰ ਕਲੈਸਟ੍ਰੋਲ ਘੱਟਦਾ ਹੈ ।

ਵਜ਼ਨ ਘੱਟ ਕਰੇ

ਇਸ ਮਿਸ਼ਰਣ ਨੂੰ ਲਗਾਤਾਰ ਪੀਣ ਨਾਲ ਅਤੇ ਐਕਸਰਸਾਈਜ਼ ਅਤੇ ਖਾਣ ਪੀਣ ਤੇ ਕੰਟਰੋਲ ਕਰਨ ਦੀ ਮਦਦ ਨਾਲ ਵਜ਼ਨ ਬਹੁਤ ਛੇਤੀ ਘਟਦਾ ਹੈ।

ਉਮੀਦ ਹੈ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਹੋਵੇ ਤਾਂ ਇਸ ਜਾਣਕਾਰੀ ਨੂੰ ਹੋਰ ਲੋਕਾਂ ਨਾਲ ਵੀ ਸ਼ੇਅਰ ਜ਼ਰੂਰ ਕਰੋ ਜੀ’ ਧੰਨਵਾਦ ।


Posted

in

by

Tags: