ਰੋਜ਼ਾਨਾ ਦਵਾਈ ਲੈਣ ਵਾਲੇ ਲੋਕਾਂ ਲਈ ਵੱਡੀ ਰਾਹਤ ਵਿਗਿਆਨ ਦੀ ਨਵੀਂ ਖੋਜ ਵਾਇਰਲੈੱਸ ਕੈਪਸੂਲ

ਕਈ ਬੀਮਾਰੀਆਂ ਅਜਿਹੀਆਂ ਹੁੰਦੀਆਂ ਹਨ ਜਿੰਨਾਂ ਵਿੱਚ ਡਾਕਟਰ ਮਰੀਜ਼ ਨੂੰ ਰੋਜ਼ਾਨਾ ਦਵਾਈ ਲੈਣ ਦੀ ਸਲਾਹ ਦਿੰਦੇ ਹਨ ਪਰ ਹੁਣ ਵਿਗਿਆਨੀਆਂ ਨੇ ਲੰਬੇ ਸਮੇਂ ਤੱਕ ਦਵਾਈ ਲੈਣ ਦੇ ਤਰੀਕੇ ਦਾ ਇੱਕ ਨਵਾਂ ਤਰੀਕਾ ਇਜਾਦ ਕੀਤਾ ਹੈ ਅਮਰੀਕਾ ਵਿੱਚ ਅਜਿਹਾ ਵਾਇਰਲੈੱਸ ਕੈਪਸੂਲ ਵਿਕਸਤ ਕਰ ਲਿਆ ਗਿਆ ਹੈ ਜੋ ਪੇਟ ਦੇ ਵਿੱਚ ਲੰਬੇ ਸਮੇਂ ਤੱਕ ਰਹਿ ਕੇ ਦਵਾਈਆਂ ਦੀ ਪੂਰਤੀ ਕਰਦਾ ਹੈ ਅਤੇ ਇਸ ਕੈਪਸੂਲ ਨੂੰ ਬਲਿਊਟੁੱਥ ਤਕਨੀਕ ਨਾਲ ਕੰਟਰੋਲ ਵੀ ਕੀਤਾ ਜਾ ਸਕਦਾ ਹੈ ।

ਅਮਰੀਕਾ ਦੇ ਮੈਸਾਚੁਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਖੋਜਕਰਤਾਵਾਂ ਅਨੁਸਾਰ ਇਹ ਇੱਕ ਮਹੀਨੇ ਤੱਕ ਢਿੱਡ ਦੇ ਅੰਦਰ ਰਹਿ ਸਕਦਾ ਹੈ ਅਤੇ ਰੋਗੀ ਸਮਾਰਟਫੋਨ ਦੇ ਜ਼ਰੀਏ ਇਸ ਨੂੰ ਕੰਟਰੋਲ ਕਰ ਸਕਦੇ ਹਨ।ਸਮਾਰਟਫੋਨ ਵਿਚੋਂ ਨਿਕਲਣ ਵਾਲੀਆਂ ਤਰੰਗਾਂ ਨਾਲ ਇਹ ਐਕਟਿਵ ਹੋਵੇਗਾ ।
ਇਸ ਕੈਪਸੂਲ ਨੂੰ ਬਣਾਉਣ ਦੇ ਲਈ ਥ੍ਰੀ ਡੀ ਪ੍ਰਿੰਟਿੰਗ ਟੈਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ ਅਜਿਹੀਆਂ ਬਿਮਾਰੀਆਂ ਦਾ ਇਸ ਨਾਲ ਇਲਾਜ ਕੀਤਾ ਜਾ ਸਕਦਾ ਹੈ ਜਿੰਨਾ ਵਿਚ ਲੰਬੇ ਸਮੇਂ ਤੱਕ ਦਵਾਈ ਲੈਣ ਦੀ ਲੋੜ ਪੈਂਦੀ ਹੈ, ਜਿਵੇਂ ਸ਼ੂਗਰ ਦੀ ਗੋਲੀ ਜਾਂ ਬਲੱਡ ਪ੍ਰੈਸ਼ਰ ਦੀ ਗੋਲੀ

ਬਹੁਤ ਸਾਰੇ ਲੋਕ ਜੋ ਰੋਜ਼ਾਨਾ ਕਿਸੇ ਨਾ ਕਿਸੇ ਬਿਮਾਰੀ ਦੀ ਗੋਲੀ ਖਾਂਦੇ ਹਨ ਕਈ ਵਾਰੀ ਭੁੱਲ ਜਾਂਦੇ ਹਨ ਜਾਂ ਦੇ ਮੌਕੇ ਦਵਾਈ ਖਤਮ ਹੋ ਜਾਵੇ ਇਨ੍ਹਾਂ ਸਭ ਦੇ ਹੱਲ ਲਈ ਇਸ਼ ਕੈਪਸੂਲ ਦਾ ਆਵਿਸ਼ਕਾਰ ਕੀਤਾ ਗਿਆ ਹੈ

ਅਸੀਂ ਆਪਣੇ ਮੋਬਾਈਲ ਦੇ ਵਿੱਚ ਵੀ ਇਸ ਨੂੰ ਐਕਟੀਵੇਟ ਕਰਨ ਦੇ ਰੋਜ਼ਾਨਾ ਪ੍ਰੋਗਰਾਮ ਵੀ ਲਗਾ ਸਕਦੇ ਹਾਂ ਹਾਲੇ ਇਹ ਕੈਪਸੂਲ ਤਕਨੀਕੀ ਨਿਗਰਾਨੀ ਹੇਠ ਹੈ ਆਮ ਲੋਕਾਂ ਲਈ ਅਜੇ ਮੁਹੱਈਆ ਨਹੀਂ ਹੋਇਆ ਹੈ ਪਰ ਜਿਸ ਤਰ੍ਹਾਂ ਦੇ ਨਤੀਜੇ ਇਸ ਕੈਪਸੂਲ ਤੋਂ ਮਿਲੇ ਹਨ ਵਿਗਿਆਨੀਆਂ ਅਨੁਸਾਰ ਇਹ ਜਲਦੀ ਹੀ ਆਮ ਲੋਕਾਂ ਲਈ ਮੁਹੱਈਆ ਹੋ ਜਾਵੇਗਾ।


Posted

in

by

Tags: