ਰੋਜ਼ਾਨਾ ਇੱਕ ਚਮਚ ਸੇਬ ਦਾ ਸਿਰਕਾ ਪੀਣ ਦੇ ਫਾਇਦੇ । ਕਦੇ ਨਹੀਂ ਹੋਣਗੀਆਂ ਇਹ ਅੱਠ ਬਿਮਾਰੀਆਂ ।

ਸੇਬ ਦਾ ਸਿਰਕਾ ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ । ਇਸ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਬਿਲਕੁਲ ਠੀਕ ਹੁੰਦੀਆਂ ਹਨ । ਸੇਬ ਦਾ ਸਿਰਕਾ ਮੋਟਾਪਾ , ਡਾਇਬਿਟੀਜ਼ , ਹਾਈ ਬਲੱਡ ਪ੍ਰੈਸ਼ਰ ਅਤੇ ਹੋਰ ਕਈ ਬਿਮਾਰੀਆਂ ਦੇ ਇਲਾਜ ਵਿੱਚ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ ।

ਇਸ ਨੂੰ ਬਣਾਉਣ ਲਈ ਪੀਸਿਆ ਹੋਇਆ ਸੇਬ ਅਤੇ ਖਮੀਰ ਦਾ ਉਪਯੋਗ ਕੀਤਾ ਜਾਂਦਾ ਹੈ । ਸੇਬ ਦੇ ਸਿਰਕੇ ਵਿੱਚ ਪੈਕਟਿਨ , ਐਂਟੀਆਕਸੀਡੈਂਟ ਗੁਣ ਅਤੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ । ਇਹ ਐਸੀਡੀਕ ਐਸਿਡ ਅਤੇ ਮੈਲਿਕ ਐਸਿਡ ਦੇ ਕਾਰਨ ਸਵਾਦ ਵਿੱਚ ਖੱਟਾ ਹੁੰਦਾ ਹੈ । ਸੇਬ ਦੇ ਸਿਰਕੇ ਦਾ ਉਪਯੋਗ ਖਾਣੇ ਵਿੱਚ ਸਲਾਦ ਵਿੱਚ ਅਤੇ ਹੋਰ ਕਈ ਬਿਊਟੀ ਪ੍ਰੋਡੈਕਟ ਵਿੱਚ ਕੀਤਾ ਜਾਂਦਾ ਹੈ।

ਅੱਜ ਸੇਬ ਦੇ ਸਿਰਕੇ ਦੇ ਫਾਇਦਿਆਂ ਬਾਰੇ ਗੱਲ ਕਰਾਂਗੇ ।

ਸੇਬ ਦਾ ਸਿਰਕਾ ਪੀਣ ਦੀ ਵਿਧੀ

ਇਕ ਗਿਲਾਸ ਕੋਸੇ ਪਾਣੀ ਵਿਚ 1-2 ਚਮਚ ਸੇਬ ਦਾ ਸਿਰਕਾ ਮਿਲਾ ਕੇ ਰੋਜ਼ਾਨਾ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਪੀਓ ।

ਸੇਬ ਦੇ ਸਿਰਕੇ ਦੇ ਫਾਇਦੇ

ਬਲੱਡ ਪ੍ਰੈਸ਼ਰ

ਸੇਬ ਦਾ ਸਿਰਕਾ ਸਰੀਰ ਵਿੱਚ ਪੀ ਐੱਚ ਲੇਵਲ ਨੂੰ ਠੀਕ ਰੱਖਦਾ ਹੈ । ਜਿਸ ਕਰਕੇ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ । ਸੇਬ ਦੇ ਸਿਰਕੇ ਵਿਚ ਪੋਟਾਸ਼ੀਅਮ ਦੀ ਮਾਤਰਾ ਹੋਣ ਕਰਕੇ ਵੀ ਬਲੱਡ ਪ੍ਰੈਸ਼ਰ ਵਧਣ ਨਹੀਂ ਦਿੰਦਾ । ਇਸ ਲਈ ਜੇਕਰ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ , ਤਾਂ ਰੋਜ਼ਾਨਾ ਇੱਕ ਚਮਚ ਸੇਬ ਦਾ ਸਿਰਕਾ ਜ਼ਰੂਰ ਲਓ ।

ਮੋਟਾਪਾ

ਮੈਲਿਕ ਐਸਿਡ ਵਿੱਚ ਐਂਟੀ ਬਾਇਓਟਿਕ ਗੁਣ ਹੁੰਦੇ ਹਨ । ਜੋ ਅੰਤੜੀਆਂ ਨੂੰ ਸਹੀ ਕੰਮ ਕਰਨ ਲਈ ਫਾਇਦਾ ਪਹੁੰਚਾਉਂਦੇ ਹਨ । ਸੇਬ ਦੇ ਸਿਰਕੇ ਨੂੰ ਪਰੋਬਾਓਟਿਕ ਕੇਹਾ ਜਾਂਦਾ ਹੈ । ਜੋ ਪੇਟ ਦੇ ਲਾਭਕਾਰੀ ਬੈਕਟੀਰੀਆ ਨੂੰ ਵਿਕਸਿਤ ਕਰਦਾ ਹੈ । ਜਿਸ ਨਾਲ ਪਾਚਨ ਤੰਤਰ ਸਹੀ ਰਹਿੰਦਾ ਹੈ ਅਤੇ ਮੋਟਾਪਾ ਘੱਟ ਹੁੰਦਾ ਹੈ ।

ਪੇਟ ਦੀਆਂ ਸਮੱਸਿਆਵਾਂ

ਜਦੋਂ ਸਾਡਾ ਖਾਣਾ ਚੰਗੀ ਤਰ੍ਹਾਂ ਹਜ਼ਮ ਨਹੀਂ ਹੁੰਦਾ ਤੇ ਸਾਨੂੰ ਬਹੁਤ ਸਾਰੀਆਂ ਪੇਟ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ । ਜਿਵੇਂ ਗੈਸ , ਬਦਹਜ਼ਮੀ , ਖੱਟੇ ਡਕਾਰ , ਪੇਟ ਫੁੱਲਣਾ ਜਿਹੀਆਂ ਸਮੱਸਿਆਵਾਂ ਹੁੰਦੀਆਂ ਹਨ । ਇਸ ਲਈ ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਇੱਕ ਚਮਚ ਸੇਬ ਦਾ ਸਿਰਕਾ ਲੈਣ ਨਾਲ ਖਾਣਾ ਚੰਗੀ ਤਰ੍ਹਾਂ ਹਜ਼ਮ ਹੁੰਦਾ ਹੈ ਅਤੇ ਇਹ ਸਭ ਸਮੱਸਿਆਵਾਂ ਨਹੀਂ ਹੁੰਦੀਆਂ ।

ਦੰਦਾਂ ਦੀ ਚਮਕ

ਸੇਬ ਦਾ ਸਿਰਕਾ ਦੰਦਾਂ ਦੇ ਦਾਗ ਧੱਬੇ ਹਟਾਉਣ ਤੋਂ ਬਿਨਾਂ ਉਹ ਹਾਨੀਕਾਰਕ ਬੈਕਟੀਰੀਆ ਵੀ ਦੂਰ ਕਰਦਾ ਹੈ । ਜੋ ਮਸੂੜਿਆਂ ਨੂੰ ਖਰਾਬ ਕਰਦੇ ਹਨ ।

ਐਨਰਜੀ

ਸਾਰਾ ਦਿਨ ਥਕਾਵਟ ਮਹਿਸੂਸ ਕਰਨ ਵਾਲੇ ਲੋਕਾਂ ਲਈ ਸੇਬ ਦਾ ਸਿਰਕਾ ਬਹੁਤ ਫਾਇਦੇਮੰਦ ਹੁੰਦਾ ਹੈ । ਇੱਕ ਗਿਲਾਸ ਪਾਣੀ ਵਿੱਚ ਦੋ ਚਮਚ ਸੇਬ ਦਾ ਸਿਰਕਾ ਪਾ ਕੇ ਪੀਣ ਨਾਲ ਸਰੀਰ ਵਿਚ ਐਨਰਜੀ ਬਣੀ ਰਹਿੰਦੀ ਹੈ । ਇਸ ਲਈ ਰੋਜ਼ਾਨਾ ਸਵੇਰ ਦਾ ਖਾਣਾ ਖਾਣ ਤੋਂ ਬਾਅਦ ਇੱਕ ਚਮਚ ਸੇਬ ਦਾ ਸਿਰਕਾ ਲਓ । ਇਸ ਨਾਲ ਪੂਰਾ ਦਿਨ ਐਨਰਜੀ ਬਣੀ ਰਹਿੰਦੀ ਹੈ ।

ਲੀਵਰ ਦੀ ਸਫਾਈ

ਸੇਬ ਦੇ ਸਿਰਕੇ ਅੰਦਰ ਬਾਇਓਐਕਟਿਵ ਕੰਪਾਊਂਡ ਪਾਏ ਜਾਂਦੇ ਹਨ । ਜਿਸ ਨਾਲ ਇਹ ਲੀਵਰ ਦੀ ਸਫਾਈ ਕਰਦਾ ਹੈ ਅਤੇ ਲੀਵਰ ਵਿੱਚ ਗੰਦਗੀ ਜਮ੍ਹਾਂ ਨਹੀਂ ਹੋਣ ਦਿੰਦਾ ।

ਚਮੜੀ ਦੀਆਂ ਸਮੱਸਿਆਵਾਂ

ਸੇਬ ਦਾ ਸਿਰਕਾ ਸਾਡੀ ਚਮੜੀ ਦਾ ਪੀ ਐੱਚ ਲੈਵਲ ਠੀਕ ਰੱਖਦਾ ਹੈ । ਜਿਸ ਦੇ ਚੱਲਦੇ ਧੁੱਪ ਵਿੱਚ ਚਮੜੀ ਖਰਾਬ ਨਹੀਂ ਹੁੰਦੀ । ਗਰਮੀਆਂ ਵਿੱਚ ਸਨਬਰਨ ਤੋਂ ਬਚਣ ਲਈ ਨਹਾਉਂਦੇ ਸਮੇਂ ਪਾਣੀ ਵਿੱਚ ਦੋ ਚਮਚ ਸੇਬ ਦਾ ਸਿਰਕਾ ਪਾ ਲਵੋ । ਚਮੜੀ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆ ।

ਗਲੇ ਦੀ ਖਾਰਸ਼

ਸਿਰਕੇ ਅੰਦਰ ਐਂਟੀ ਬੈਕਟੀਰੀਅਲ ਗੁਣ ਗਲੇ ਦੀ ਖਾਰਸ਼ ਵਿੱਚ ਮਦਦਗਾਰ ਸਾਬਤ ਹੁੰਦੇ ਹਨ । ਇਸ ਲਈ ਗਲੇ ਦੀ ਖਰਾਸ਼ ਦੀ ਸਮੱਸਿਆ ਹੋਣ ਤੇ ਦੋ ਚਮਚ ਸੇਬ ਦਾ ਸਿਰਕਾ ਗੁਣਗੁਣੇ ਪਾਣੀ ਵਿੱਚ ਮਿਲਾ ਕੇ ਲਓ ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ । ਜੇ ਚੰਗੀ ਲੱਗੀ ਹੋਵੇ , ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰੋ ਜੀ । ਸਿਹਤ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ਜੀ ।

ਧੰਨਵਾਦ


Posted

in

by

Tags: