ਰਾਤ ਨੂੰ ਸੌਣ ਤੋਂ ਪਹਿਲਾਂ ਲਗਾਤਾਰ ਦਸ ਦਿਨ ਗੁੜ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦੇ

ਦੋਸਤੋ ਜੇ ਮਿੱਠਾ ਖਾਣ ਦਾ ਸ਼ੌਂਕ ਹੈ ਅਤੇ ਸਰੀਰ ਨੂੰ ਸਿਹਤਮੰਦ ਵੀ ਰੱਖਣਾ ਚਾਹੁੰਦੇ ਹੋ ਤਾਂ ਗੁੜ ਤੋਂ ਵੱਡੀ ਸੌਗਾਤ ਕੋਈ ਨਹੀਂ ।ਭਾਵੇਂ ਖੰਡ ਤੇ ਗੁੜ ਦੋਨੇ ਗੰਨੇ ਦੇ ਰਸ ਤੋਂ ਬਣਦੇ ਹਨ, ਪਰ ਖੰਡ ਬਣਾਉਣ ਦੀ ਪ੍ਰਕਿਰਿਆ ਵਿੱਚ ਗੰਨੇ ਦੇ ਰਸ ਵਿਚਲੇ ਤੱਤ ਜਿਵੇਂ ਕਿ ਆਇਰਨ, ਪੋਟਾਸ਼ੀਅਮ, ਫਾਸਫੋਰਸ ਨਸ਼ਟ ਹੋ ਜਾਂਦੇ ਹਨ ।ਪਰ ਗੁੜ ਦੇ ਕੇਸ ਵਿੱਚ ਅਜਿਹਾ ਨਹੀਂ ਹੁੰਦਾ ।

ਸਰਦੀ ਦੇ ਦਿਨਾਂ ਵਿੱਚ ਗੁੜ ਖਾਣ ਦੇ ਫਾਇਦੇ ਤਾਂ ਸਾਰੇ ਹੀ ਜਾਣਦੇ ਹਨ ਪਰ ਰਾਤ ਨੂੰ ਸੌਣ ਤੋਂ ਪਹਿਲਾਂ ਗੁੜ ਖਾਣ ਦੇ ਕੀ ਫਾਇਦੇ ਹੁੰਦੇ ਹਨ ਅੱਜ ਉਸ ਦੇ ਬਾਰੇ ਵਿੱਚ ਗੱਲ ਕਰਾਂਗੇ। ਮਾਹਿਰਾਂ ਦੇ ਮੁਤਾਬਕ ਸਾਨੂੰ ਰੋਜ਼ਾਨਾ ਖਾਣੇ ਤੋਂ ਬਾਅਦ 15 ਤੋਂ 20 ਗ੍ਰਾਮ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ ,ਅਜਿਹਾ ਕਰਨ ਨਾਲ ਸਾਡੇ ਪੇਟ ਵਿਚ ਬਣਨ ਵਾਲਾ ਤੇਜ਼ਾਬ ਖਤਮ ਹੁੰਦਾ ਹੈ ਇਹੀ ਤੇਜ਼ਾਬ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ ।ਇਸ ਦੇ ਉਲਟ ਖੰਡ ਖਾਣ ਨਾਲ ਸਾਡੇ ਪੇਟ ਦੇ ਅੰਦਰ ਤੇਜ਼ਾਬ ਬਣਦਾ ਹੈ ।

ਰਾਤ ਨੂੰ ਗੁੜ ਖਾਣ ਦੇ ਫਾਇਦੇ

ਚਮੜੀ ਲਈ ਫਾਇਦੇਮੰਦ

ਗੁੜ ਖਾਣ ਨਾਲ ਚਮੜੀ ਵਿੱਚ ਜਾਂ ਸਰੀਰ ਵਿੱਚ ਪੈਦਾ ਹੋਣ ਵਾਲੇ ਟਾਕਸਿਨ ਸਰੀਰ ਵਿੱਚੋਂ ਬਾਹਰ ਨਿਕਲ ਜਾਂਦੇ ਹਨ ।ਅਜਿਹਾ ਹੋਣ ਤੇ ਚਮੜੀ ਤੰਦਰੁਸਤ ਬਣੀ ਰਹਿੰਦੀ ਹੈ ।ਸਰੀਰ ਉੱਤੇ ਬਿਮਾਰੀਆਂ ਦਾ ਹਮਲਾ ਜਾਂ ਬੀਮਾਰੀ ਪੈਦਾ ਕਰਨ ਵਾਲੇ ਕੀਟਾਣੂ ਚਮੜੀ ਦੇ ਰਾਹੀਂ ਜਾਂ ਮੂੰਹ ਦੇ ਰਾਹੀਂ ਹੀ ਸਰੀਰ ਦੇ ਅੰਦਰ ਦਾਖਲ ਹੁੰਦੇ ਹਨ ਜੇ ਤੁਹਾਡੀ ਚਮੜੀ ਤੰਦਰੁਸਤ ਹੋਵੇਗੀ ਤਾਂ ਇਹ ਕੀਟਾਣੂ ਚਮੜੀ ਦੇ ਅੰਦਰ ਦਾਖਲ ਨਹੀਂ ਹੋ ਸਕਦੇ ।

ਕਮਜ਼ੋਰੀ ਦੂਰ ਕਰੇ

ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਮਜ਼ੋਰੀ ਮਹਿਸੂਸ ਹੁੰਦੀ ਹੈ ਤਾਂ ਰਾਤ ਦੇ ਸਮੇਂ ਦੁੱਧ ਨਾਲ ਗੁੜ ਖਾਣ ਨਾਲ ਕਮਜ਼ੋਰੀ ਦੂਰ ਹੋ ਜਾਂਦੀ ਹੈ ਕਿਉਂਕਿ ਸਰੀਰ ਨੂੰ ਤਾਕਤ ਦੇਣ ਵਾਲੇ ਕਈ ਤੱਤ ਗੁੜ ਦੇ ਵਿੱਚ ਮੌਜੂਦ ਹੁੰਦੇ ਹਨ ਜੋ ਸਾਡੇ ਸਰੀਰ ਦੀ ਊਰਜਾ ਦਾ ਲੈਵਲ ਵਧਾ ਦਿੰਦੇ ਹਨ ।

ਹੱਡੀਆਂ ਮਜ਼ਬੂਤ ਕਰੇ

ਗੁੜ ਦੇ ਵਿੱਚ ਆਇਰਨ,ਕੈਲਸ਼ੀਅਮ ਅਤੇ ਫਾਸਫੋਰਸ ਹੁੰਦਾ ਹੈ ਇਹ ਤਿੰਨੇ ਤੱਤ ਸਾਡੀਆਂ ਹੱਡੀਆਂ ਲਈ ਬਹੁਤ ਜ਼ਰੂਰੀ ਹੁੰਦੇ ਹਨ ਗੁੜ ਸਾਡੀਆਂ ਹੱਡੀਆਂ ਮਜਬੂਤ ਕਰਦਾ ਹੈ ।

ਮਾਈਗ੍ਰੇਨ ਅਤੇ ਸਿਰਦਰਦ ਦੂਰ ਕਰੇ

ਗੁੜ ਨੂੰ ਗਾਂ ਦੇ ਘਿਓ ਦੇ ਵਿੱਚ ਮਿਲਾ ਕੇ ਖਾਣ ਨਾਲ ਮਾਈਗ੍ਰੇਨ ਅਤੇ ਸਿਰ ਦਾ ਦਰਦ ਠੀਕ ਹੁੰਦਾ ਹੈ ਸੌਣ ਤੋਂ ਪਹਿਲਾਂ 10 ਮਿਲੀ ਲੀਟਰ ਗਾਂ ਦੇ ਘਿਓ ਦੇ ਵਿੱਚ 10 ਗ੍ਰਾਮ ਗੁੜ ਮਿਲਾ ਕੇ ਖਾਣ ਨਾਲ ਸਿਰ ਦਰਦ ਤੋਂ ਰਾਹਤ ਮਿਲਦੀ ਹੈ

ਗੈਸ ਅਤੇ ਐਸੀਡਿਟੀ ਦਾ ਖਾਤਮਾ

ਰਾਤ ਨੂੰ ਜੇ ਥੋੜ੍ਹਾ ਜਿਹਾ ਗੁੜ ਖਾਂਦੇ ਹੋ ਤਾਂ ਉਸ ਦੇ ਨਾਲ ਸਾਡਾ ਹਾਜ਼ਮਾ ਤੇਜ਼ ਹੁੰਦਾ ਹੈ ਮੇਹਦਾ ਤੰਦਰੁਸਤ ਬਣਦਾ ਹੈ ਤੇ ਤੇਜਾਬ ਨਾ ਬਣਨ ਕਰਕੇ ਸਾਡੇ ਪੇਟ ਦੇ ਅੰਦਰ ਗੈਸ ਅਤੇ ਐਸੀਡਿਟੀ ਖਤਮ ਹੁੰਦੀ ਹੈ ।


Tags: