ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਅਪਣਾਓ ਇਹ ਘਰੇਲੂ ਨੁਸਖੇ

ਖਾਣ ਪੀਣ ਦੇ ਨਾਲ ਇਹ ਵੀ ਜ਼ਰੂਰੀ ਹੈ, ਕਿ ਤੁਹਾਨੂੰ ਵਧੀਆ ਨੀਂਦ ਆਵੇ । ਜੇਕਰ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਇਸ ਦਾ ਅਸਰ ਸਾਡੀ ਸਿਹਤ ਉੱਤੇ ਪੈਂਦਾ ਹੈ ।

ਨੀਂਦ ਨਾ ਆਉਣ ਕਰਕੇ ਬੇਚੈਨੀ , ਸਿਰ ਦਰਦ , ਚਿੜਚਿੜਾਪਨ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ।

ਹੁਣ ਗੱਲ ਕਰਦਿਆਂ ਕੁਝ ਘਰੇਲੂ ਨੁਸਖਿਆਂ ਬਾਰੇ ਜਿਸ ਨਾਲ ਨੀਂਦ ਆਸਾਨੀ ਨਾਲ ਆ ਜਾਵੇਗੀ ।

ਤਰਬੂਜ

ਤਰਬੂਜ਼ ਦੇ ਬੀਜ-50 ਗ੍ਰਾਮ

ਖਸਖਸ਼-50 ਗ੍ਰਾਮ

ਦੋਨਾਂ ਦਾ ਚੂਰਨ ਬਣਾ ਲਓ ਅਤੇ ਰੋਜ਼ਾਨਾ ਅੱਧਾ ਚਮਚ ਸਵੇਰੇ ਅਤੇ ਅੱਧਾ ਚਮਚ ਸ਼ਾਮ ਨੂੰ ਦੋ ਹਫਤਿਆਂ ਤੱਕ ਲਓ। ਨੀਂਦ ਵਧੀਆ ਆਉਣ ਲੱਗ ਜਾਵੇਗੀ ।

ਪੁਦੀਨਾ

ਇੱਕ ਗਿਲਾਸ ਪਾਣੀ ਵਿੱਚ 10-12 ਪੁਦੀਨੇ ਦੀਆਂ ਪੱਤੀਆਂ ਅਤੇ ਇੱਕ ਚਮਚ ਸੁੱਕੇ ਪੁਦੀਨੇ ਦਾ ਚੂਰਨ ਪਾ ਕੇ ਉਬਾਲੋ ਅਤੇ ਇੱਕ ਚਮਚ ਸ਼ਹਿਦ ਮਿਲਾ ਕੇ ਰਾਤ ਨੂੰ ਪੀ ਲਓ । ਇਸ ਤਰ੍ਹਾਂ ਕਰਨ ਨਾਲ ਇੱਕ ਦੋ ਹਫ਼ਤਿਆਂ ਤੱਕ ਨੀਂਦ ਵਧੀਆ ਆਉਣ ਲੱਗ ਜਾਵੇਗੀ ।

ਖਸਖਸ

ਇੱਕ ਚਮਚ ਖਸਖਸ ਨੂੰ ਇੱਕ ਗਿਲਾਸ ਪਾਣੀ ਵਿੱਚ ਭਿਉਂ ਕੇ ਅੱਠ ਘੰਟਿਆਂ ਲਈ ਰੱਖ ਦਿਓ। ਫਿਰ ਇਸ ਪਾਣੀ ਨੂੰ ਛਾਣ ਕੇ ਦੋ ਚਮਚ ਮਿਸ਼ਰੀ ਮਿਲਾ ਕੇ ਪੀ ਲਓ । ਦੋ ਹਫਤਿਆਂ ਤੱਕ ਨੀਂਦ ਨਾ ਆਉਣ ਦੀ ਸਮੱਸਿਆ ਠੀਕ ਹੋ ਜਾਵੇਗੀ ।

ਸਰੋਂ ਦੇ ਤੇਲ ਦੀ ਮਾਲਿਸ਼

ਰੋਜ਼ਾਨਾ ਰਾਤ ਨੂੰ ਸੋਣ ਤੋਂ ਪਹਿਲਾਂ ਗਰਮ ਪਾਣੀ ਵਿੱਚ ਪੈਰ ਤੋਂ ਕਿ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰੋ ।ਨੀਂਦ ਨਾ ਆਉਣ ਦੀ ਸਮੱਸਿਆ ਠੀਕ ਹੋ ਜਾਵੇਗੀ ।

ਪਿਆਜ਼

ਨੀਂਦ ਨਾ ਆਉਣ ਦੀ ਸਮੱਸਿਆ ਹੋਣ ਤੇ ਰੋਜ਼ਾਨਾ ਕੱਚਾ ਪਿਆਜ਼ ਖਾਣ ਨਾਲ ਜ਼ਰੂਰ ਖਾਓ ।

ਦੁੱਧ

ਰੋਜ਼ਾਨਾ ਰਾਤ ਨੂੰ ਇਕ ਗਿਲਾਸ ਗਰਮ ਦੁੱਧ ਮਿਸ਼ਰੀ ਮਿਲਾ ਕੇ ਪੀਓ ਕਿਉਂਕਿ ਦੁੱਧ ਵਿਚ ਕੈਲਸ਼ੀਅਮ ਹੁੰਦਾ ਹੈ ਜੋ ਤਣਾਅ ਨੂੰ ਦੂਰ ਕਰਨ ਵਿੱਚ ਫਾਇਦੇਮੰਦ ਹੈ ।

ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।


Posted

in

by

Tags: