ਮੇਥੀ ਦਾਣਾ ਖਾਣ ਦੇ ਫਾਇਦੇ

ਅੱਜ ਇਹ ਆਰਟੀਕਲ ਵਿੱਚ ਮੇਥੀ ਦਾਣੇ ਦੇ ਹੋਣ ਵਾਲੇ ਫਾਇਦਿਆਂ ਦੇ ਬਾਰੇ ਗੱਲ ਕਰਾਂਗੇ। ਮੇਥੀ ਦਾਣੇ ਨੂੰ ਦਾਲ, ਕੜ੍ਹੀ, ਸਬਜ਼ੀ ਅਤੇ ਤੜਕੇ ਵਿੱਚ ਸਵਾਦ ਅਤੇ ਮਹਿਕ ਵਧਾਉਣ ਦੇ ਲਈ ਵਰਤਦੇ ਹਾਂ ।ਇਹ ਸਿਰਫ ਸੁਆਦ ਹੀ ਨਹੀਂ ਵਧਾਉਂਦਾ ਸਾਡੀ ਸਿਹਤ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ।

ਮੇਥੀ ਦਾਣਾ ਸ਼ੂਗਰ ਤੋਂ ਲੈ ਕੇ ਜੋੜਾਂ ਦਾ ਦਰਦ ਕਿਡਨੀ ਜਵਾਨੀ ਬਣਾਈ ਰੱਖਣ ਮੋਟਾਪੇ ਆਲ ਸਭ ਚੀਜ਼ਾਂ ਲਈ ਇਕ ਵਰਦਾਨ ਤੋਂ ਘੱਟ ਨਹੀਂ ਹੈ ਇਹ ਹੀ ਕਾਰਨ ਹੈ ਪੁਰਾਣੇ ਬਜ਼ੁਰਗ ਮੈਥੇ ਦੀਆਂ ਬਣੀਆਂ ਪਿੰਨੀਆਂ ਖਾਂਦੇ ਸਨ ।ਰੋਜ਼ਾਨਾ ਰਾਤ ਨੂੰ ਇੱਕ ਚਮਚ ਮੇਥੀ ਦਾਣਾ ਇੱਕ ਕੌਲੀ ਦੇ ਵਿੱਚ ਭਿਉਂ ਕੇ ਸਵੇਰੇ ਖਾਲੀ ਪੇਟ ਇਸ ਨੂੰ ਖਾਣ ਨਾਲ ਸਿਹਤ ਨੂੰ ਬਹੁਤ ਜ਼ਿਆਦਾ ਫਾਇਦੇ ਹੁੰਦੇ ਹਨ ।ਹੁਣ ਗੱਲ ਕਰਦੇ ਹਾਂ ਇਸ ਦੇ ਫਾਇਦਿਆਂ ਬਾਰੇ

ਮੇਥੀ ਦਾਣਾ ਖਾਣ ਦੇ ਫਾਇਦੇ

ਸ਼ੂਗਰ ਤੇ ਕੰਟਰੋਲ ਮੇਥੀ ਦਾਣਾ ਖਾਣ ਨਾਲ ਡਾਇਬਟੀਜ਼ ਕੰਟਰੋਲ ਕਰਨ ਵਿਚ ਬਹੁਤ ਮਦਦ ਮਿਲਦੀ ਹੈ ਇਸ ਦੇ ਖਾਣ ਨਾਲ ਸ਼ੂਗਰ ਦੀ ਮਾਤਰਾ ਘੱਟ ਹੋ ਜਾਂਦੀ ਹੈ। ਇਸ ਵਿੱਚ ਮੌਜੂਦ ਕੁਦਰਤੀ ਫਾਈਬਰ ਇਨਸੁਲਿਨ ਨੂੰ ਵਧਾਉਣ ਵਿਚ ਮਦਦ ਕਰਦਾ ਹੈ ।

ਕੋਲੈਸਟ੍ਰਾਲ ਤੇ ਕੰਟਰੋਲ

ਮੇਥੀ ਦਾਣਾ ਖਾਣ ਨਾਲ ਕੋਲੈਸਟਰੋਲ ਕੰਟਰੋਲ ਵਿੱਚ ਰਹਿੰਦਾ ਹੈ । ਮੇਥੀ ਵਿੱਚ ਮੌਜੂਦ ਫਾਈਬਰ ਗਲੈਕਟੋਮੈਨਨ ਦੇ ਕਾਰਨ ਖੂਨ ਵਿਚਲਾ ਕੋਲੈਸਟਰੋਲ ਘੱਟ ਹੁੰਦਾ ਹੈ ।

ਪਾਚਨ ਤੰਤਰ

ਮੇਥੀ ਦਾਣਾ ਖਾਣ ਨਾਲ ਪਾਚਨ ਤੰਤਰ ਮਜ਼ਬੂਤ ਬਣਦਾ ਹੈ। ਪੇਟ ਅਤੇ ਅੰਤੜੀਆਂ ਦੀ ਜਲਣ ਜਾਂ ਸੋਜ ਤੋਂ ਬਹੁਤ ਆਰਾਮ ਮਿਲਦਾ ਹੈ। ਇਸਦੇ ਨਿਯਮਤ ਸੇਵਨ ਨਾਲ ਪੇਟ ਦਾ ਲੰਬੇ ਸਮੇਂ ਦਾ ਅਲਸਰ ਵੀ ਠੀਕ ਹੁੰਦਾ ਹੈ । ਇਸ ਦੇ ਵਿੱਚ ਮਿਲਣ ਵਾਲੇ ਘੁਲਣਸ਼ੀਲ ਫਾਈਬਰ ਕਬਜ਼ ਮਿਟਾਉਣ ਵਿੱਚ ਸਹਾਇਤਾ ਕਰਦੇ ਹਨ ।

ਅੰਤੜੀਆਂ ਦੇ ਕੈਂਸਰ ਤੋਂ ਬਚਾਅ

ਮੇਥੀ ਵਿੱਚ ਡੀਓਸਿਜੇਨਨ ਨਾਮ ਦਾ ਤੱਤ ਹੁੰਦਾ ਹੈ ਜਿਹੜਾ ਅੰਤੜੀਆਂ ਦੇ ਕੈਂਸਰ ਦਾ ਬਚਾਅ ਕਰਨ ਦੇ ਕਾਬਲ ਹੁੰਦਾ ਹੈ। ਨਿਯਮਿਤ ਸੇਵਨ ਨਾਲ ਕਦੇ ਵੀ ਅੰਤੜੀਆਂ ਦੇ ਕੈਂਸਰ ਦੀ ਸਮੱਸਿਆ ਨਹੀਂ ਹੁੰਦੀ ।

ਮੋਟਾਪੇ ਵਿਚ ਕਮੀ

ਆਯੁਰਵੈਦ ਗੁਣਾ ਭਰਪੂਰ ਮੇਥੀ ਵਿੱਚ ਫਾਈਬਰ ਹੁੰਦਾ ਹੈ ।ਜੋ ਨਾ ਸਿਰਫ ਕਬਜ਼ ਦੀ ਸਮੱਸਿਆ ਦੂਰ ਕਰਦਾ ਹੈ ਬਲਕਿ ਇਸ ਦੇ ਦਾਣੇ ਚਬਾਉਣ ਨਾਲ ਸਰੀਰ ਵਿੱਚੋਂ ਐਕਸਟਰਾ ਕੈਲੋਰੀ ਬਰਨ ਹੁੰਦੀ ਹੈ। ਇਸ ਤੋਂ ਇਲਾਵਾ ਵਜ਼ਨ ਘੱਟ ਕਰਨ ਲਈ ਸਵੇਰੇ ਸਵੇਰੇ ਰਾਤ ਦਾ ਭਿੱਜਿਆ ਹੋਇਆ ਇੱਕ ਚਮਚ ਮੇਥੀ ਦਾਣਾ ਇੱਕ ਕਲਾਸ ਪਾਣੀ ਵਿੱਚ ਮਿਲਾ ਕੇ ਜ਼ਰੂਰ ਪੀਓ ।

ਬੁਖ਼ਾਰ ਵਿੱਚ ਮਿਲਦਾ ਹੈ ਆਰਾਮ

ਮੇਥੀ ਨਾਲ ਬੁਖਾਰ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ ਜੇ ਬੁਖਾਰ ਜ਼ਿਆਦਾ ਹੈ ਤਾਂ ਮੇਥੀ ਦੇ ਦਾਣੇ ਇੱਕ ਚਮਚ ,ਨਿੰਬੂ ਦੇ ਰਸ ਅਤੇ ਸ਼ਹਿਦ ਮਿਲਾ ਕੇ ਖਾਣ ਨਾਲ ਬੁਖਾਰ ਘੱਟ ਹੁੰਦਾ ਹੈ ।

ਉਮੀਦ ਹੈ ਜਾਣਕਾਰੀ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਵਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ।


Posted

in

by

Tags: