ਬੈਂਗਣ ਤੋਂ ਹੋਣ ਵਾਲੇ ਸਰੀਰ ਨੂੰ ਫਾਇਦੇ

ਅੱਜ ਕੱਲ੍ਹ ਖਾਣ ਪੀਣ ਅਤੇ ਰੋਜ਼ਮਰਾ ਦੀ ਭੱਜਦੌੜ ਵਾਲੀ ਜ਼ਿੰਦਗੀ ਦੇ ਚੱਲਦੇ ਲੋਕਾਂ ਦੀ ਸਿਹਤ ਤੇ ਬਹੁਤ ਬੁਰਾ ਅਸਰ ਪੈ ਰਹੇ ਹਨ ਮੋਟਾਪਾ ਵੀ ਇਨ੍ਹਾਂ ਅਸਰਾਂ ਵਿੱਚੋਂ ਇੱਕ ਹੈ ।ਜਿਸ ਤੋਂ ਛੁਟਕਾਰਾ ਪਾਉਣ ਲਈ ਲੋਕ ਕੀ ਕੁਝ ਨਹੀਂ ਕਰਦੇ ।

ਮੋਟਾਪਾ ਸਰੀਰ ਨੂੰ ਬਾਹਰੀ ਤੌਰ ਤੇ ਹੀ ਬਦਸੂਰਤ ਨਹੀਂ ਬਣਾਉਂਦਾ। ਸਗੋਂ ਇਸ ਦੇ ਅੰਦਰਲੇ ਹਿੱਸਿਆਂ ਤੇ ਵੀ ਅਸਰ ਪਾਉਂਦਾ ਹੈ ।

ਕਈ ਵਾਰੀ ਸਾਡੇ ਆਸ ਪਾਸ ਸੀ ਅਜਿਹੀ ਚੀਜ਼ ਹੁੰਦੀ ਹੈ ਜਿਸ ਨਾਲ ਅਸੀਂ ਇਸ ਬਿਮਾਰੀ ਤੋਂ ਕੰਟਰੋਲ ਪਾ ਸਕਦੇ ਹਾਂ ਪਰ ਜਾਣਕਾਰੀ ਨਾ ਹੋਣ ਕਰਕੇ ਇਸਦੇ ਫਾਇਦਾ ਨਹੀਂ ਉਠਾ ਸਕਦੇ ।

ਅਜਿਹੀ ਹੀ ਚੀਜ਼ ਹੈ ਬੈਂਗਣ। ਜਾਣਕਾਰੀ ਲਈ ਦੱਸ ਦੇਈਏ ਬੈਂਗਣ ਦੀ ਸਬਜ਼ੀ ਹੀ ਇੱਕ ਅਜਿਹੀ ਸਬਜ਼ੀ ਹੈ। ਜਿਸ ਦੇ ਅੰਦਰ ਕੈਲਰੀ ਨਾਂਹ ਦੇ ਬਰਾਬਰ ਹੁੰਦੀ ਹੈ। ਲੱਗਭੱਗ 100 ਗ੍ਰਾਮ ਬੈਂਗਣ ਦੇ ਵਿੱਚ ਸਿਰਫ਼ 25 ਕੈਲਰੀਆਂ ਹੀ ਹੁੰਦੀਆਂ ਹਨ। ਜਿਸ ਦੇ ਚੱਲਦੇ ਪੇਟ ਭਰ ਜਾਂਦਾ ਹੈ ਪਰ ਮੋਟਾਪਾ ਨਹੀਂ ਆਉਂਦਾ।

ਜ਼ਿਆਦਾਤਰ ਲੋਕ ਮੋਟਾਪੇ ਤੇ ਕਾਬੂ ਪਾਉਣ ਦੇ ਲਈ ਖਾਣ ਪੀਣ ਵਿੱਚ ਕਟੌਤੀ ਕਰ ਦਿੰਦੇ ਹਨ। ਜਿਸ ਦੇ ਚੱਲਦੇ ਸਰੀਰ ਕਮਜ਼ੋਰ ਹੋ ਜਾਂਦਾ ਹੈ। ਪਰ ਬੈਂਗਣ ਖਾਣ ਦੇ ਵਿੱਚ ਅਜਿਹਾ ਨਹੀਂ ਹੁੰਦਾ। ਬੈਂਗਣ ਦੇ ਅੰਦਰ ਆਇਰਨ ਅਤੇ ਕੈਲਸ਼ੀਅਮ ਹੁੰਦਾ ਹੈ ਜੋ ਹੱਡੀਆਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਹੱਡੀਆਂ ਮਜ਼ਬੂਤ ਬਣਾ ਕੇ ਸਰੀਰ ਨੂੰ ਕਮਜ਼ੋਰੀ ਨਹੀਂ ਆਉਣ ਦਿੰਦਾ।

ਬੈਂਗਣ ਦੇ ਵਿੱਚ ਮੌਜੂਦ ਫਿਨਾਲੇਕ ਅੈਸਿਡ ਸਾਡੀਆਂ ਹੱਡੀਆਂ ਦੀ ਘਣਤਾ( bone density ) ਵਧਾਉਂਦੇ ਹਨ ।ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਹੋਵੇ ਇਸ ਜਾਣਕਾਰੀ ਨੂੰ ਹੋਰ ਲੋਕਾਂ ਨਾਲ ਸਾਂਝਾ ਜ਼ਰੂਰ ਕਰੋ ਜੀ।

ਸਿਹਤ ਸਬੰਧੀ ਹਰ ਜਾਣਕਾਰੀ ਲੈਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ਜੀ।

ਧੰਨਵਾਦ।


Posted

in

by

Tags: