ਪੇਟ ਦੇ ਕੀੜੇ ਖਤਮ ਕਰਨ ਦੇ ਕੁਝ ਘਰੇਲੂ ਨੁਸਖੇ

  • ਕਈ ਵਾਰੀ ਖਾਧਾ ਪੀਤਾ ਸਾਡੇ ਸਰੀਰ ਨੂੰ ਇਸ ਲਈ ਨਹੀਂ ਲੱਗਦਾ ਕਿਉਂਕਿ ਪੇਟ ਦੇ ਅੰਦਰ ਕੀੜੇ ਹੁੰਦੇ ਹਨ, ਜੋ ਸਾਡੇ ਸਰੀਰਕ ਵਿਕਾਸ ਨੂੰ ਰੋਕਦੇ ਹਨ ।ਅੱਜ ਸਿਹਤ ਪੇਜ ਤੇ ਇਸ ਆਰਟੀਕਲ ਵਿੱਚ ਆਪਾਂ ਪੇਟ ਦੇ ਕੀੜੇ ਮਾਰਨ ਦੇ ਘਰੇਲੂ ਉਪਾਅ ਦੀ ਗੱਲ ਕਰਾਂਗੇ ਜਿਸ ਦੀ ਵਜ੍ਹਾ ਕਾਰਨ ਸਰੀਰਕ ਵਿਕਾਸ ਨਹੀਂ ਹੋ ਰਿਹਾ ਹੁੰਦਾ |
    ਪੇਟ ਅਤੇ ਅੰਤੜੀਆਂ ਦੇ ਕੀੜੇ ਲਈ ਘਰੇਲੂ ਨੁਸਖੇ
  • ਨਿੰਬੂ
    ਨਿੰਬੂ ਦੇ ਬੀਜ ਪੀਸ ਕੇ ਉਨ੍ਹਾਂ ਦਾ ਚੂਰਨ ਬਣਾ ਕੇ ਅਤੇ ਇਸ ਚੂਰਨ ਦੀ 1/2 ਚਮਚ ਮਾਤਰਾ ਕੋਸੇ ਪਾਣੀ ਨਾਲ ਲਗਾਤਾਰ 7 ਦਿਨ ਲੈਣ ਨਾਲ ਪੇਟ ਦੇ ਅੰਦਰਲੇ ਕੀੜੇ ਮਰ ਜਾਂਦੇ ਹਨ ।
    10 ਮਿਲੀਲਿਟਰ ਨਿੰਬੂ ਦੇ ਪੱਤਿਆਂ ਦਾ ਰਸ 10 ਗ੍ਰਾਮ ਸ਼ਹਿਦ ਮਿਲਾ ਕੇ 15-20 ਦਿਨ ਲਗਾਤਾਰ ਲੈਣ ਨਾਲ ਪੇਟ ਦੇ ਕੀੜੇ ਸਮਾਪਤ ਹੁੰਦੇ ਹਨ ।
  • ਗਾਜਰ
    ਖਾਲੀ ਪੇਟ ਕੱਚੀ ਗਾਜਰ ਜਾਂ ਇਸਦਾ ਜੂਸ ਪੀਣ ਨਾਲ ਕਾਰਨ ਪੇਟ ਦੇ ਕੀੜੇ ਮਰ ਜਾਂਦੇ ਹਨ ।
  • ਲਸਣ
    ਲਸਣ ਅਤੇ ਗੁੜ ਬਰਾਬਰ ਮਾਤਰਾ ਵਿਚ ਮਿਲਾ ਕੇ ਖਾਣ ਨਾਲ ਵੀ ਪੇਟ ਦੇ ਕੀੜੇ ਮਰ ਜਾਂਦੇ ਹਨ,ਲਸਣ ਦੀ ਚਟਨੀ ਬਣਾ ਕੇ ਉਸ ਦੇ ਅੰਦਰ ਥੋੜ੍ਹਾ ਜਿਹਾ ਸੇਂਧਾ ਨਮਕ ਮਿਲਾ ਕੇ ਖਾਣ ਨਾਲ ਵੀ ਪੇਟ ਦੇ ਕੀੜੇ ਤੋਂ ਰਾਹਤ ਮਿਲਦੀ ਹੈ ।ਲਸਣ ਦੀ ਇਕ ਕਲੀ ਦੇਸੀ ਘਿਓ ਵਿੱਚ ਭੁੰਨ ਕੇ ਅੱਧਾ ਚਮਚ ਅਜਵਾਇਣ ਅਤੇ 10 ਗ੍ਰਾਮ ਗੁੜ ਵਿੱਚ ਮਿਲਾ ਕੇ ਖਾਣ ਨਾਲ ਵੀ ਪੇਟ ਦੇ ਕੀੜੇ ਮਰ ਜਾਂਦੇ ਹਨ
  • ਆਂਵਲਾ
    ਤਾਜ਼ੇ ਆਂਵਲੇ ਦਾ ਲੱਗਭੱਗ 60 ਮਿਲੀਲੀਟਰ ਰਸ 5 ਦਿਨ ਰੋਜ਼ਾਨਾ ਪੀਣ ਨਾਲ ਪੇਟ ਦੇ ਅੰਦਰਲੇ ਸਾਰੇ ਕੀੜੇ ਮਰ ਜਾਂਦੇ ਹਨ ।
  • ਅਨਾਰ
    ਅਨਾਰ ਦੇ ਛਿਲਕਿਆਂ ਦਾ ਚੂਰਨ ਦਾ 1 ਚਮਚ ਦਹੀਂ ਜਾਂ ਲੱਸੀ ਵਿੱਚ ਘੋਲ ਕੇ ਪੀਣ ਨਾਲ ਵੀ ਲਾਭ ਮਿਲਦਾ ਹੈ ।
  • ਅਜਵਾਇਨ
    ਅਜਵਾਇਣ ਪੀਸ ਕੇ ਬਣਾਏ ਗਏ ਚੂਰਨ ਦਾ 1-2 ਗ੍ਰਾਮ ਲੱਸੀ ਦੇ ਵਿੱਚ ਘੋਲ ਕੇ ਪੀਣ ਨਾਲ ਪੇਟ ਦੇ ਕੀੜੇ ਖਤਮ ਹੁੰਦੇ ਹਨ ।ਅਜਵਾਇਣ ਦਾ ਸੇਵਨ ਗੁੜ ਨਾਲ ਕਰਨ ਤੇ ਵੀ ਪੇਟ ਦੇ ਕੀੜਿਆਂ ਤੋਂ ਲਾਭ ਮਿਲਦਾ ਹੈ ।
  • ਕਾਲੀ ਮਿਰਚ
    ਕਾਲੀ ਮਿਰਚ ਦੇ 10 ਦਾਣੇ ਅਤੇ 25 ਗ੍ਰਾਮ ਪੁਦੀਨਾ ਪੀਸ ਕੇ ਇੱਕ ਗਿਲਾਸ ਪਾਣੀ ਵਿੱਚ ਮਿਲਾ ਕੇ 4 ਦਿਨ ਤੱਕ ਰੋਜ਼ਾਨਾ ਪੀਣ ਨਾਲ ਲਾਭ ਹੁੰਦਾ ਹੈ ।

Posted

in

by

Tags: