ਪੇਟ ਦੀ ਹਰ ਸਮੱਸਿਆ ਨੂੰ ਦੂਰ ਕਰਨ ਲਈ ਘਰੇ ਤਿਆਰ ਕਰੋ ਇਹ 2 ਚੂਰਨ

ਅੱਜ ਕੱਲ ਹਰ ਘਰ ਵਿੱਚ ਕਿਸੇ ਨਾ ਕਿਸੇ ਨੂੰ ਪੇਟ ਦੀ ਸਮੱਸਿਆ ਜ਼ਰੂਰ ਹੁੰਦੀ ਹੈ । ਪੇਟ ਦੀ ਸਮੱਸਿਆ ਕੋਈ ਨਵੀਂ ਸਮੱਸਿਆ ਨਹੀਂ । ਪੇਟ ਦੀ ਸਮੱਸਿਆ ਵਿੱਚ ਪਾਚਣ ਤੰਤਰ ਕਮਜ਼ੋਰ ਹੋਣਾ , ਕਬਜ਼ ਹੋਣਾ , ਗੈਸ ਬਣਨਾ ਮੁੱਖ ਹੈ । ਇਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਤੁਸੀਂ ਘਰੇਲੂ ਨੁਸਖੇ ਅਪਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਪੇਟ ਦੀਆਂ ਸਮੱਸਿਆਵਾਂ ਦੇ ਇਲਾਜ ਲਈ ਕੁਝ ਘਰੇਲੂ ਚੀਜ਼ਾਂ ਨਾਲ ਬਣਾਏ ਗਏ ਚੂਰਨ ਬਾਰੇ ਦੱਸਾਂਗੇ । ਇਸ ਚੂਰਨ ਨੂੰ ਲੈਣ ਨਾਲ ਕਈ ਸਮੱਸਿਆਵਾਂ ਖਤਮ ਹੋ ਜਾਂਦੀਆਂ ਹਨ ।

ਪੇਟ ਦੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਘਰੇਲੂ ਚੂਰਨ

ਚੂਰਨ ਨੰਬਰ-1

ਚੂਰਨ ਬਣਾਉਣ ਦੀ ਵਿਧੀ

10 ਗ੍ਰਾਮ-ਸੇਂਧਾ ਨਮਕ

10 ਗ੍ਰਾਮ-ਹਿੰਗ

10 ਗ੍ਰਾਮ-ਸੱਜੀਖਾਰ

10 ਗ੍ਰਾਮ-ਹਰੜ ਛੋਟੀ

10 ਗ੍ਰਾਮ-ਅਜਵਾਇਨ

10 ਗ੍ਰਾਮ-ਕਾਲੀ ਮਿਰਚ

ਇਹ ਸਭ ਚੀਜ਼ਾਂ ਨੂੰ ਲੈ ਕੇ ਪੀਸ ਲਓ ਅਤੇ ਚੂਰਨ ਬਣਾ ਲਓ । ਫਿਰ ਇਸ ਪਾਊਡਰ ਨੂੰ ਕਿਸੇ ਬਾਰੀਕ ਕੱਪੜੇ ਵਿਚ ਛਾਣ ਕੇ ਬਿਲਕੁੱਲ ਬਾਰੀਕ ਕਰ ਕੇ ਕਿਸੇ ਕੱਚ ਦੀ ਸੀਸੀ ਵਿੱਚ ਪਾ ਕੇ ਰੱਖੋ ।

ਪੇਟ ਦੇ ਰੋਗ ਤੋਂ ਹਰ ਕੋਈ ਪ੍ਰੇਸ਼ਾਨ ਰਹਿੰਦਾ ਹੈ । ਜੇਕਰ ਖਾਣਾ ਹਜ਼ਮ ਨਹੀਂ ਹੋ ਰਿਹਾ । ਜਾਂ ਫਿਰ ਗੈਸ ਜਾਂ ਐਸੀਡਿਟੀ ਦੀ ਸਮੱਸਿਆ ਹੈ । ਤਾਂ ਇਸ ਚੂਰਨ ਦਾ ਅੱਧਾ ਚਮਚ ਕੋਸੇ ਪਾਣੀ ਨਾਲ ਖਾਣਾ ਖਾਣ ਤੋਂ ਬਾਅਦ ਲਓ।

ਚੂਰਨ ਨੰਬਰ 2

ਚੂਰਨ ਬਣਾਉਣ ਦੀ ਵਿਧੀ

120 ਗ੍ਰਾਮ-ਜ਼ੀਰਾ

100 ਗ੍ਰਾਮ-ਸੇਂਧਾ ਨਮਕ

80 ਗ੍ਰਾਮ-ਧਨੀਆਂ

40 ਗ੍ਰਾਮ-ਕਾਲੀ ਮਿਰਚ

40 ਗ੍ਰਾਮ-ਸੁੰਢ

20 ਗ੍ਰਾਮ-ਛੋਟੀ ਇਲਾਇਚੀ

15 ਗ੍ਰਾਮ-ਨਿੰਬੂ ਦਾ ਰਸ

160 ਗ੍ਰਾਮ-ਦੇਸੀ ਖੰਡ

ਨਿੰਬੂ ਅਤੇ ਖੰਡ ਨੂੰ ਛੱਡ ਕੇ ਬਾਕੀ ਸਭ ਚੀਜ਼ਾਂ ਨੂੰ ਪੀਸ ਕੇ ਚੂਰਨ ਬਣਾ ਲਓ ।

ਫਿਰ ਇਸ ਚੂਰਨ ਵਿੱਚ ਨਿੰਬੂ ਨਚੋੜ ਕੇ ਖੰਡ ਮਿਲਾਓ । ਇਸ ਮਿਸ਼ਰਣ ਨੂੰ 3 ਘੰਟੇ ਇੱਕ ਕੱਚ ਦੇ ਬਰਤਨ ਵਿੱਚ ਰੱਖੋ ।

ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਅੱਧਾ ਚਮਚ ਇਸ ਚੂਰਨ ਦਾ ਕੋਸੇ ਪਾਣੀ ਨਾਲ ਲਓ । ਪੇਟ ਦੀ ਕੋਈ ਵੀ ਸਮੱਸਿਆ ਹੋਵੇ ਠੀਕ ਹੋ ਜਾਵੇਗੀ ਅਤੇ ਖਾਣਾ ਚੰਗੀ ਤਰ੍ਹਾਂ ਹਜ਼ਮ ਹੋ ਜਾਵੇਗਾ ।

ਜਾਣਕਾਰੀ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ।

ਧੰਨਵਾਦ


Posted

in

by

Tags: