ਪੇਟ ਦੀ ਚਰਬੀ ਤੇਜ਼ੀ ਨਾਲ ਘੱਟ ਕਰੇਗਾ , ਇਹ ਘਰੇਲੂ ਨੁਸਖਾ ।

ਅੱਜ ਕੱਲ੍ਹ ਬਿਜੀ ਲਾਈਫ ਸਟਾਈਲ ਦੇ ਕਾਰਨ ਸਰੀਰਕ ਗਤੀਵਿਧੀ ਘੱਟ ਗਈ ਹੈ । ਗਤੀਵਿਧੀ ਘਟਣ ਨਾਲ ਸਰੀਰ ਮੋਟਾ ਹੋ ਜਾਂਦਾ ਹੈ ਅਤੇ ਵਜ਼ਨ ਵਧ ਜਾਂਦਾ ਹੈ । ਮੋਟਾਪਾ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ । ਜਿਸ ਨਾਲ ਸਰੀਰ ਬਿਮਾਰੀਆਂ ਦਾ ਘਰ ਬਣ ਜਾਂਦਾ ਹੈ । ਇਸ ਲਈ ਮੋਟਾਪੇ ਨੂੰ ਕੰਟਰੋਲ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ । ਸਾਡੇ ਘਰ ਵਿੱਚ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ । ਜੋ ਸਰੀਰ ਵਿੱਚ ਚਰਬੀ ਜਮ੍ਹਾਂ ਹੋਣ ਨਹੀਂ ਦਿੰਦੀਆਂ ।

ਅੱਜ ਦੇ ਆਰਟੀਕਲ ਵਿੱਚ ਮੋਟਾਪਾ ਘੱਟ ਕਰਨ ਦੇ 2 ਘਰੇਲੂ ਆਯੂਰਵੈਦਿਕ ਨੁਸਖਿਆਂ ਬਾਰੇ ਗੱਲ ਕਰਾਂਗੇ । ਜੋ ਘਰ ਵਿੱਚ ਮੌਜੂਦ ਚੀਜ਼ਾਂ ਤੋਂ ਬਣਾਏ ਗਏ ਹਨ ।

ਮੋਟਾਪਾ ਘੱਟ ਕਰਨ ਲਈ ਘਰੇਲੂ ਚੂਰਨ

ਤ੍ਰਿਫਲਾ ਚੂਰਨ

ਹਰੜ, ਬਹੇੜਾ ਅਤੇ ਆਂਵਲਾ ਇਹ ਤਿੰਨ ਜੜ੍ਹੀ ਬੂਟੀਆਂ ਦਾ ਇਹ ਮਿਸ਼ਰਣ ਬਹੁਤ ਸ਼ਕਤੀਸ਼ਾਲੀ ਹੁੰਦਾ ਹੈ । ਇਹ ਕਬਜ਼ ਦੂਰ ਕਰਕੇ ਪਾਚਨ ਸੁਧਾਰ ਕੇ ਸਰੀਰ ਦੇ ਅੰਦਰ ਫੈਟ ਜਮ੍ਹਾ ਨਹੀਂ ਹੋਣ ਦਿੰਦਾ ।

ਲੈਣ ਦੀ ਵਿਧੀ

ਰੋਜ਼ਾਨਾ ਤ੍ਰਿਫਲਾ ਚੂਰਨ ਦਾ ਇੱਕ ਚਮਚ ਹਲਕੇ ਗਰਮ ਪਾਣੀ ਨਾਲ ਸਵੇਰੇ ਖਾਲੀ ਪੇਟ ਲਵੋ । ਰੋਜ਼ਾਨਾ ਇਹ ਚੂਰਨ ਲੈਣ ਨਾਲ ਵਜ਼ਨ ਤੇਜ਼ੀ ਨਾਲ ਘੱਟ ਹੁੰਦਾ ਹੈ ।

ਜੀਰਾ ਅਤੇ ਅਜਵਾਇਣ ਦਾ ਚੂਰਨ

ਜ਼ਰੂਰੀ ਸਮੱਗਰੀ

3 ਚਮਚ ਅਲਸੀ

2 ਚਮਚ ਜੀਰਾ

2 ਚਮਚ ਅਜਵਾਇਣ

ਬਣਾਉਣ ਦੀ ਵਿਧੀ

ਅਲਸੀ ਦੇ ਬੀਜ ਚੰਗੀ ਤਰ੍ਹਾਂ ਤਵੇ ਤੇ ਗਰਮ ਕਰ ਲਓ । ਗਰਮ ਕਰਕੇ ਠੰਢੀ ਹੋਣ ਪਿੱਛੋਂ ਜੀਰਾ ਅਤੇ ਅਜਵਾਇਣ ਮਿਲਾ ਕੇ ਬਰੀਕ ਪੀਸ ਲਵੋ ਅਤੇ ਇੱਕ ਚੂਰਨ ਤਿਆਰ ਕਰ ਲਓ ।

ਇਸਤੇਮਾਲ ਕਰਨ ਦੀ ਵਿਧੀ

ਸਵੇਰੇ-ਸ਼ਾਮ ਰੋਟੀ ਖਾਣ ਤੋਂ ਅੱਧਾ ਘੰਟਾ ਪਹਿਲਾਂ ਕੋਸੇ ਪਾਣੀ ਨਾਲ ਇੱਕ ਚਮਚ ਇਸ ਦਾ ਸੇਵਨ ਕਰੋ । ਇਸ ਨੂੰ ਖਾਣ ਤੋਂ ਬਾਅਦ ਪਾਣੀ ਵੱਧ ਤੋਂ ਵੱਧ ਪੀਣ ਦੀ ਕੋਸ਼ਿਸ਼ ਕਰੋ । ਲਗਾਤਾਰ 10 ਦਿਨ ਅਜਿਹਾ ਕਰਨ ਤੇ ਤੁਹਾਡਾ ਵਜ਼ਨ ਘੱਟ ਜਾਵੇਗਾ ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਹੋਵੇ ਇਸ ਜਾਣਕਾਰੀ ਨੂੰ ਹੋਰ ਲੋਕਾਂ ਨਾਲ ਵੀ ਸ਼ੇਅਰ ਜ਼ਰੂਰ ਕਰੋ ਜੀ।

ਸਿਹਤ ਸਬੰਧੀ ਹਰ ਜਾਣਕਾਰੀ ਪ੍ਰਾਪਤ ਕਰਨ ਦੀ ਫੇਸਬੁੱਕ ਪੇਜ਼ ਸਿਹਤ ਲਾਇਕ ਜ਼ਰੂਰ ਕਰੋ ਜੀ ।

ਧੰਨਵਾਦ


Posted

in

by

Tags: