ਪੇਟ ਦੀ ਇਨਫੈਕਸ਼ਨ ਤੋਂ ਪੀੜਤ ਹੋ, ਤਾਂ ਅਪਣਾਓ ਇਹ ਘਰੇਲੂ ਨੁਸਖੇ

By admin

February 13, 2019

ਪੇਟ ਖਰਾਬ ਦੀ ਸਮੱਸਿਆ ਨਾਲ ਅੱਜ ਕੱਲ੍ਹ ਬਹੁਤ ਸਾਰੇ ਲੋਕ ਜੂਝ ਰਹੇ ਹਨ ਖਰਾਬ ਜੀਵਨ ਸ਼ੈਲੀ ਗਲਤ ਖਾਣਾ ਪੀਣਾ ਇਸ ਸਮੱਸਿਆ ਦਾ ਮੁੱਖ ਕਾਰਨ ਹੈ ਅਪਾਚਨ ਦਸਤ ਜਾਂ ਕਾਬਜ਼ ਆਮ ਤੌਰ ਤੇ ਲੋਕਾਂ ਨੂੰ ਪ੍ਰੇਸ਼ਾਨ ਕਰਦੀ ਹੈ ਪ੍ਰੰਤੂ ਕਈ ਵਾਰੀ ਸਰੀਰ ਵਿੱਚ ਇਨਫੈਕਸ਼ਨ ਵੀ ਪੈਦਾ ਹੋ ਜਾਂਦੀ ਹੈ ਜਿਸ ਦੇ ਚੱਲਦੇ ਰੋਗੀ ਨੂੰ ਬਹੁਤ ਤਕਲੀਫ ਹੁੰਦੀ ਹੈ ਇਸ ਦਾ ਮੁੱਖ ਕਾਰਨ ਖਾਣ ਪੀਣ ਦੇ ਵਿੱਚ ਮਿਲਾਵਟ, ਮਿਨਰਲਾਂ ਦੀ ਕਮੀ, ਤਣਾਅ ਜਾਂ ਦਵਾਈਆਂ ਦਾ ਵੱਧ ਸੇਵਨ ਆਦਿ ਹੁੰਦਾ ਹੈ।

ਪੇਟ ਦੀ ਇਨਫੈਕਸ਼ਨ ਦੂਰ ਕਰਨ ਲਈ ਵਰਤੋਂ ਇਹ ਨੁਸਖੇ

ਜੀਰਾ

ਪਾਚਨ ਤੰਤਰ ਠੀਕ ਰੱਖਣ ਲਈ ਪੇਟ ਦੀ ਇਨਫੈਕਸ਼ਨ ਦੂਰ ਕਰਨ ਲਈ ਇੱਕ ਚਮਚ ਜੀਰਾ ਕੋਸੇ ਪਾਣੀ ਦੇ ਵਿੱਚ ਮਿਲਾ ਕੇ ਪੀਣ ਨਾਲ ਫਾਇਦਾ ਮਿਲਦਾ ਹੈ ।

ਅਦਰਕ

ਅਦਰਕ ਐਂਟੀ ਫੰਗਲ ਅਤੇ ਐਂਟੀ ਬੈਕਟੀਰੀਅਲ ਤੱਤਾਂ ਨਾਲ ਭਰਪੂਰ ਹੁੰਦਾ ਹੈ। ਜੇ ਪੇਟ ਦੀ ਇਨਫੈਕਸ਼ਨ ਦਾ ਕਾਰਨ ਫੰਗਸ ਜਾਂ ਬੈਕਟੀਰੀਆ ਹੈ ਅਦਰਕ ਇਸ ਨੂੰ ਖਤਮ ਕਰਦਾ ਹੈ ।

ਦਹੀਂ

ਦਹੀਂ ਖਾਣ ਨਾਲ ਪੇਟ ਦੀ ਦਰਦ ਜਾਂ ਇਨਫੈਕਸ਼ਨ ਤੋਂ ਰਾਹਤ ਪਾਈ ਜਾ ਸਕਦੀ ਹੈ ਕਿਉਂਕਿ ਦਹੀਂ ਵਿੱਚ ਮਿੱਤਰ ਬੈਕਟੀਰੀਆ ਹੁੰਦੇ ਹਨ ਜੋ ਦੁਸ਼ਮਣ ਬੈਕਟੀਰੀਆ ਜਾਂ ਇਨਫੈਕਸ਼ਨ ਕਰਨ ਵਾਲੇ ਬੈਕਟੀਰੀਆ ਦਾ ਖਾਤਮਾ ਕਰਦੇ ਹਨ ।

ਵੱਧ ਤੋਂ ਵੱਧ ਪਾਣੀ ਪੀਓ

ਇਨਫੈਕਸ਼ਨ ਚਾਹੇ ਸਰੀਰ ਦੇ ਕਿਸੇ ਵੀ ਅੰਗ ਵਿੱਚ ਹੋਵੇ। ਉਹ ਸਰੀਰ ਤੋਂ ਬਾਹਰ ਪਸੀਨੇ ਰਾਹੀਂ ਜਾਂ ਯੂਰਿਨ ਦੇ ਮਾਰਗ ਰਾਹੀਂ ਹੀ ਨਿਕਲਦੀ ਹੈ। ਇਸ ਲਈ ਇਨਫੈਕਸ਼ਨ ਹੋ ਜਾਵੇ ਤਾਂ ਵੱਧ ਤੋਂ ਵੱਧ ਪਾਣੀ ਪੀਓ, ਤਾਂ ਜੋ ਇਨਫੈਕਸ਼ਨ ਸਰੀਰ ਦੇ ਵਿੱਚੋਂ ਬਾਹਰ ਜਲਦੀ ਨਿਕਲ ਜਾਵੇ ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਹੋਵੇ ਇਸ ਨੂੰ ਸ਼ੇਅਰ ਜ਼ਰੂਰ ਕਰੋ ਜੀ ।

ਧੰਨਵਾਦ