ਪੇਟ ਦਾ ਅਲਸਰ ਦੇ ਕਾਰਨ , ਲੱਛਣ ਅਤੇ ਘਰੇਲੂ ਨੁਸਖੇ

ਜਿਆਦਾ ਮਸਲੇ ਤੇ ਗਲਤ ਖਾਣ ਪੀਣ ਕਰਕੇ ਅਤੇ ਕਿਸੇ ਬੀਮਾਰੀ ਕਰਕੇ ਕਈ ਲੋਕਾਂ ਨੂੰ ਅਲਸਰ ਦੀ ਸਮੱਸਿਆ ਹੋ ਜਾਂਦੀ ਹੈ ।

ਕੁਝ ਲੋਕ ਹਰ ਛੋਟੀ ਮੋਟੀ ਗੱਲ ਤੇ ਦਵਾਈਆਂ ਦਾ ਸੇਵਨ ਕਰਦੇ ਹਨ ਇਸ ਨਾਲ ਵੀ ਇਹ ਹੋ ਸਕਦਾ ਹੈ।

ਕੁਝ ਘਰੇਲੂ ਨੁਸਖਿਆਂ ਨਾਲ ਵੀ ਇਹ ਸਮੱਸਿਆ ਠੀਕ ਕੀਤੀ ਜਾ ਸਕਦੀ ਹੈ।

ਅੱਜ ਅਸੀਂ ਅਲਸਰ ਦੀ ਸਮੱਸਿਆ ਦੂਰ ਕਰਨ ਲਈ ਘਰੇਲੂ ਨੁਸਖਿਆਂ ਬਾਰੇ ਦੱਸਾਂਗੇ।

ਅਲਸਰ ਹੋਣ ਦੇ ਮੁੱਖ ਕਾਰਨ

  • ਜ਼ਿਆਦਾ ਦਰਦ ਵਾਲੀਆਂ ਦਵਾਈਆਂ ਦਾ ਸੇਵਨ ਕਰਨਾ
  • ਚਾਹ ਕੌਫੀ ਕਾਰਨ
  • ਜ਼ਿਆਦਾ ਗਰਮ ਮਸਾਲਿਆਂ ਦੇ ਸੇਵਨ ਕਾਰਨ
  • ਗਲਤ ਖਾਣ ਪੀਣ ਕਰਕੇ
  • ਤਣਾਅ ਅਤੇ ਡਿਪ੍ਰੈਸ਼ਨ

ਅਲਸਰ ਦੇ ਮੁੱਖ ਲੱਛਣ

  • ਖਾਲੀ ਪੇਟ ਚ ਦਰਦ ਹੋਣਾ
  • ਭੁੱਖ ਨਾ ਲੱਗਣਾ
  • ਬਦਹਜ਼ਮੀ ਹੋਣਾ
  • ਸੀਨੇ ਚ ਜਲਣ ਹੋਣਾ
  • ਪੇਟ ਚ ਜਲਨ ਹੋਣਾ
  • ਉਲਟੀ ਆਉਣਾ

ਅਲਸਰ ਲਈ ਘਰੇਲੂ ਨੁਸਖੇ

ਮੁਲੱਠੀ

ਇੱਕ ਗਿਲਾਸ ਪਾਣੀ ਚ ਇੱਕ ਛੋਟਾ ਚਮਚ ਮੁਲੱਠੀ ਮੁਲੇਠੀ ਪਾਊਡਰ ਮਿਲਾ ਕੇ 15 ਮਿੰਟਾਂ ਲਈ ਰੱਖ ਦਿਓ ।15 ਮਿੰਟਾਂ ਬਾਅਦ ਛਾਣ ਕੇ ਦਿਨ ਚ ਤਿੰਨ ਵਾਰ ਪੀਓ।

ਅਲਸਰ ਦੀ ਸਮੱਸਿਆ ਠੀਕ ਹੋ ਜਾਵੇਗੀ ।

ਗੁਡਹਲ

ਗੁਡਹਲ ਦੀ ਪੱਤਿਆਂ ਨੂੰ ਪੀਸ ਕੇ ਸ਼ਰਬਤ ਬਣਾ ਲਓ ਇਸ ਦਾ ਰੋਜ਼ਾਨਾ ਸੇਵਨ ਕਰੋ।ਅਲਸਰ ਠੀਕ ਹੋ ਜਾਵੇਗਾ ।

ਗਾਜਰ

ਗਾਜਰ ਅਤੇ ਪੱਤਾ ਗੋਭੀ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਕੇ ਜੂਸ ਬਣਾ ਲਓ ਅਤੇ ਦਿਨ ਚ ਦੋ ਵਾਰ ਇਹ ਜੂਸ ਪੀਓ ।ਅਲਸਰ ਦੀ ਸਮੱਸਿਆ ਠੀਕ ਹੋ ਜਾਵੇਗੀ ।

ਮੇਥੀ ਦੇ ਦਾਣੇ

ਇੱਕ ਚਮਚ ਮੇਥੀ ਦੇ ਦਾਣਿਆਂ ਨੂੰ ਇੱਕ ਗਿਲਾਸ ਪਾਣੀ ਵਿੱਚ ਉਬਾਲੋ ਅਤੇ ਠੰਡਾ ਹੋਣ ਤੋਂ ਬਾਅਦ ਇੱਕ ਚਮਚ ਸ਼ਹਿਦ ਮਿਲਾ ਕੇ ਦਿਨ ਚ ਇੱਕ ਵਾਰ ਪੀਓ ।ਅਲਸਰ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ।

ਆਂਵਲਾ ਪਾਊਡਰ

ਰਾਤ ਨੂੰ ਇੱਕ ਗਿਲਾਸ ਪਾਣੀ ਚ ਦੋ ਚਮਚ ਆਂਵਲੇ ਦਾ ਚੂਰਨ , ਪੀਸੀ ਸੁੰਢ ਅਤੇ ਦੋ ਚਮਚ ਮਿਸ਼ਰੀ ਭਿਓ ਕੇ ਰੱਖੋ।

ਸਵੇਰੇ ਖਾਲੀ ਪੇਟ ਇਹ ਪਾਣੀ ਪੀਓ ਅਲਸਰ ਦੀ ਸਮੱਸਿਆ ਠੀਕ ਹੋ ਜਾਵੇਗੀ ।

ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਸਿਹਤ ਸਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਸਿਹਤ ਪੇਜ ਜ਼ਰੂਰ ਸਬਸਕਰਾਈਬ ਕਰੋ।


Posted

in

by

Tags: